ETV Bharat / business

ਰੁਪਿਆ ਹੁਣ ਤੱਕ ਦੇ ਹੇਠਲੇ ਪੱਧਰ ਤੋਂ ਮੁੜਿਆ, 20 ਪੈਸੇ ਵਧ ਕੇ 79.85 ਪ੍ਰਤੀ ਡਾਲਰ ਪਹੁੰਚਿਆ

author img

By

Published : Jul 21, 2022, 7:29 PM IST

ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਅਤੇ ਵਿਦੇਸ਼ੀ ਪ੍ਰਵਾਹ ਵਧਣ ਕਾਰਨ ਰੁਪਿਆ 20 ਪੈਸੇ ਸੁਧਰ ਕੇ 79.85 ਪ੍ਰਤੀ ਡਾਲਰ 'ਤੇ ਬੰਦ ਹੋਇਆ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਰੁਪਿਆ 80.03 ਪ੍ਰਤੀ ਡਾਲਰ 'ਤੇ ਕਮਜ਼ੋਰ ਹੋਇਆ ਅਤੇ ਵਪਾਰ ਦੌਰਾਨ 80.06 ਦੇ ਹੇਠਲੇ ਪੱਧਰ ਨੂੰ ਛੂਹ ਗਿਆ।

ਰੁਪਿਆ ਹੁਣ ਤੱਕ ਦੇ ਹੇਠਲੇ ਪੱਧਰ ਤੋਂ ਮੁੜਿਆ
ਰੁਪਿਆ ਹੁਣ ਤੱਕ ਦੇ ਹੇਠਲੇ ਪੱਧਰ ਤੋਂ ਮੁੜਿਆ

ਮੁੰਬਈ: ਅਮਰੀਕੀ ਮੁਦਰਾ ਦੇ ਮੁਕਾਬਲੇ ਰੁਪਿਆ ਵੀਰਵਾਰ ਨੂੰ ਆਪਣੇ ਸਭ ਤੋਂ ਹੇਠਲੇ ਪੱਧਰ ਤੋਂ ਉਭਰਿਆ ਅਤੇ ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਵੀਰਵਾਰ ਨੂੰ 20 ਪੈਸੇ ਵੱਧ ਕੇ 79.85 ਪ੍ਰਤੀ ਡਾਲਰ 'ਤੇ ਬੰਦ ਹੋਇਆ। ਇਸ ਵਾਧੇ ਦਾ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਅਤੇ ਵਿਦੇਸ਼ੀ ਪੂੰਜੀ ਨਿਵੇਸ਼ ਵਿੱਚ ਵਾਧਾ ਹੈ।

ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਰੁਪਿਆ 80.03 ਪ੍ਰਤੀ ਡਾਲਰ 'ਤੇ ਕਮਜ਼ੋਰ ਹੋਇਆ ਅਤੇ ਵਪਾਰ ਦੌਰਾਨ 80.06 ਦੇ ਹੇਠਲੇ ਪੱਧਰ ਨੂੰ ਛੂਹ ਗਿਆ। ਵਪਾਰ ਦੌਰਾਨ ਰੁਪਿਆ ਥੋੜਾ ਟੁੱਟਿਆ ਅਤੇ ਵਪਾਰ ਦੇ ਅੰਤ 'ਤੇ ਰੁਪਿਆ ਆਪਣੀ ਪਿਛਲੀ ਬੰਦ ਕੀਮਤ ਦੇ ਮੁਕਾਬਲੇ 20 ਪੈਸੇ ਦੇ ਵਾਧੇ ਨਾਲ 79.85 (ਆਰਜ਼ੀ) ਪ੍ਰਤੀ ਡਾਲਰ 'ਤੇ ਬੰਦ ਹੋਇਆ।

ਆਯਾਤਕਾਂ ਵੱਲੋਂ ਡਾਲਰ ਦੀ ਭਾਰੀ ਮੰਗ ਕਾਰਨ ਬੁੱਧਵਾਰ ਨੂੰ ਰੁਪਿਆ ਪਹਿਲੀ ਵਾਰ 80 ਪ੍ਰਤੀ ਡਾਲਰ ਦੇ ਪੱਧਰ ਤੋਂ ਹੇਠਾਂ ਬੰਦ ਹੋਇਆ। ਦੁਨੀਆ ਦੀਆਂ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਮਜ਼ਬੂਤੀ ਨੂੰ ਮਾਪਣ ਵਾਲਾ ਡਾਲਰ ਸੂਚਕ ਅੰਕ 0.04 ਫੀਸਦੀ ਡਿੱਗ ਕੇ 107.03 ਅੰਕ 'ਤੇ ਆ ਗਿਆ। ਇਸ ਤੋਂ ਇਲਾਵਾ ਗਲੋਬਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 4.46 ਫੀਸਦੀ ਘੱਟ ਕੇ 102.15 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ।(ਪੀਟੀਆਈ ਭਾਸ਼ਾ)

ਇਹ ਵੀ ਪੜ੍ਹੋ: ਗਿਆਨਵਾਪੀ ਮਾਮਲਾ: ਅਕਤੂਬਰ 'ਚ ਕਰੇਗਾ SC ਸੁਣਵਾਈ, ਸ਼ਿਵਲਿੰਗ 'ਤੇ ਜਲ ਚੜ੍ਹਾਉਣ ਦੀ ਪਟੀਸ਼ਨ 'ਤੇ ਸੁਣਵਾਈ ਤੋਂ ਇਨਕਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.