ETV Bharat / business

Go First News: Go First ਫਲਾਈਟ ਫਿਰ ਹੋਈ ਰੱਦ, ਇਸ ਤਰੀਕ ਤੱਕ ਨਹੀਂ ਕਰ ਸਕੋਗੇ ਸਫਰ

author img

By

Published : May 31, 2023, 1:25 PM IST

Go First News
Go First News

GoFirst ਨੇ ਇੱਕ ਵਾਰ ਫਿਰ ਆਪਣੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਗੋ ਫਸਟ ਏਅਰਲਾਈਨ ਦੁਆਰਾ ਇੱਕ ਨਵਾਂ ਅਪਡੇਟ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਏਅਰਲਾਈਨ ਦੀਆਂ ਉਡਾਣਾਂ 4 ਜੂਨ ਤੱਕ ਮੁਅੱਤਲ ਰਹਿਣਗੀਆਂ। ਏਅਰਲਾਈਨ ਆਪਣਾ ਕੰਮਕਾਜ ਮੁੜ ਸ਼ੁਰੂ ਕਰਨ ਲਈ ਡੀਜੀਸੀਏ ਨਾਲ ਗੱਲਬਾਤ ਕਰ ਰਹੀ ਹੈ।

ਨਵੀਂ ਦਿੱਲੀ: ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ GoFirst ਏਅਰਲਾਈਨ ਨੇ ਇੱਕ ਵਾਰ ਫਿਰ ਆਪਣੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਹੁਣ 4 ਜੂਨ ਤੱਕ ਏਅਰਲਾਈਨ ਆਪਣੀ ਕੋਈ ਵੀ ਉਡਾਣ ਨਹੀਂ ਭਰੇਗੀ। ਕੰਪਨੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। GoFirst ਨੇ ਟਵੀਟ ਕੀਤਾ ਕਿ ਸਾਨੂੰ ਇਹ ਦੱਸਦੇ ਹੋਏ ਅਫਸੋਸ ਹੋ ਰਿਹਾ ਹੈ ਕਿ GoFirst ਦੀਆਂ ਨਿਰਧਾਰਤ ਉਡਾਣਾਂ 4 ਜੂਨ, 2023 ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਫਲਾਈਟ ਰੱਦ ਹੋਣ ਨਾਲ ਪ੍ਰਭਾਵਿਤ ਯਾਤਰੀਆਂ ਨੂੰ ਉਨ੍ਹਾਂ ਦੀ ਟਿਕਟ ਦੀ ਰਕਮ ਦਾ ਪੂਰਾ ਰਿਫੰਡ ਦਿੱਤਾ ਜਾਵੇਗਾ। ਏਅਰਲਾਈਨ ਨੇ ਕਿਹਾ ਹੈ ਕਿ ਉਹ ਜਲਦ ਹੀ ਬੁਕਿੰਗ ਦੁਬਾਰਾ ਸ਼ੁਰੂ ਕਰਨਗੇ।

  • Due to operational reasons, Go First flights until 4th June 2023 are cancelled. We apologise for the inconvenience caused and request customers to visit https://t.co/FdMt1cRR4b for more information. For any queries or concerns, please feel free to contact us. pic.twitter.com/qNDORbmDJi

    — GO FIRST (@GoFirstairways) May 30, 2023 " class="align-text-top noRightClick twitterSection" data=" ">

ਉਡਾਣਾਂ ਰੱਦ ਹੋਣ ਦਾ ਸਿਲਸਿਲਾ 3 ਮਈ ਤੋਂ ਜਾਰੀ: ਤੁਹਾਨੂੰ ਦੱਸ ਦੇਈਏ ਕਿ GoFirst ਨੇ ਸਭ ਤੋਂ ਪਹਿਲਾਂ 3 ਤੋਂ 5 ਮਈ ਤੱਕ ਆਪਣੀਆਂ ਉਡਾਣਾਂ ਰੱਦ ਕੀਤੀਆਂ ਸਨ। ਉਦੋਂ ਤੋਂ ਹੀ ਉਡਾਣਾਂ ਰੱਦ ਕਰਨ ਦਾ ਸਿਲਸਿਲਾ ਚਲ ਰਿਹਾ ਹੈ। ਇਸ ਵਿਚਾਲੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਏਅਰਲਾਈਨ 27 ਮਈ ਤੋਂ ਆਪਣੀਆਂ ਉਡਾਣਾਂ ਦੁਬਾਰਾ ਸ਼ੁਰੂ ਕਰੇਗੀ। ਹਾਲਾਂਕਿ ਅਜਿਹਾ ਨਹੀਂ ਹੋਇਆ। 4 ਜੂਨ ਤੱਕ ਉਡਾਣਾਂ ਰੱਦ ਕਰਨ ਤੋਂ ਪਹਿਲਾਂ 28 ਮਈ ਤੱਕ ਉਡਾਣਾਂ ਰੱਦ ਸੀ।

ਏਅਰਲਾਈਨ ਨੇ ਡੀਜੀਸੀਏ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ: ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ GoFirst ਨੇ ਸੋਮਵਾਰ ਨੂੰ ਜਨਰਲ ਆਫ ਸਿਵਲ ਏਵੀਏਸ਼ਨ ਡਾਇਰੈਕਟੋਰੇਟ (DGCA) ਨਾਲ ਬੈਠਕ ਕਰਕੇ ਏਅਰਲਾਈਨ ਦੇ ਕੰਮਕਾਜ ਨੂੰ ਮੁੜ ਸ਼ੁਰੂ ਕਰਨ ਦੀ ਯੋਜਨਾ 'ਤੇ ਗੱਲਬਾਤ ਕੀਤੀ। Go First ਦੇ ਅਧਿਕਾਰੀਆਂ ਨੇ ਡੀਜੀਸੀਏ ਦੇ ਅਧਿਕਾਰੀਆਂ ਨਾਲ ਇਸ ਮੁੱਦੇ 'ਤੇ ਚਰਚਾ ਕੀਤੀ ਕਿ ਕਿਵੇਂ ਏਅਰਲਾਈਨ ਨੂੰ ਦੁਬਾਰਾ ਖੜ੍ਹਾ ਕੀਤਾ ਜਾਵੇ। ਦਰਅਸਲ, ਏਅਰਲਾਈਨ ਰੈਗੂਲੇਟਰ ਡੀਜੀਸੀਏ ਨੇ ਏਅਰਲਾਈਨ ਨੂੰ 30 ਦਿਨਾਂ ਦਾ ਸਮਾਂ ਦਿੱਤਾ ਹੈ, ਜਿਸ ਵਿੱਚ ਉਸ ਨੇ ਇਹ ਦੱਸਣਾ ਹੈ ਕਿ ਫਿਰ ਤੋਂ ਉਡਾਨ ਸੇਵਾ ਸ਼ੁਰੂ ਕਰਨ ਦਾ ਕੰਪਨੀ ਦਾ ਕੀ ਪਲਾਨ ਹੈ, ਇਹ ਵਿਸਥਾਰ ਵਿੱਚ ਡੀਜੀਸੀਏ ਨੂੰ ਦੱਸੋ। ਜਿਸ ਦੀ ਸਮੀਖਿਆ ਕਰਨ ਤੋਂ ਬਾਅਦ ਏਅਰਕ੍ਰਾਫਟ ਰੈਗੂਲੇਟਰ Go First ਨੂੰ ਦੁਬਾਰਾ ਉਡਾਣ ਭਰਨ ਦੀ ਇਜਾਜ਼ਤ ਦੇਵੇਗਾ।

ਦੁਬਾਰਾ ਉਡਾਨ ਭਰਨ ਦੀ ਕੋਸ਼ਿਸ਼: GoFirst ਨੇ ਆਪਣੇ ਆਪ ਨੂੰ ਦੀਵਾਲੀਆ ਐਲਾਨ ਕਰਨ ਲਈ 2 ਮਈ ਨੂੰ NLCT ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ। ਜਿਸ ਨੂੰ NLCT ਨੇ ਸਵੀਕਾਰ ਕਰ ਲਿਆ ਸੀ। ਪਰ Go First ਦੇ ਚਾਰ ਰਿਣਦਾਤਾ ਇਸ ਫੈਸਲੇ ਦੇ ਖਿਲਾਫ NCLAT ਕੋਲ ਗਏ। ਇਸ ਮਾਮਲੇ 'ਤੇ ਸੁਣਵਾਈ ਹੋਈ ਅਤੇ 22 ਮਈ ਨੂੰ NCLAT ਨੇ NLCT ਦੇ ਫੈਸਲੇ ਨੂੰ ਬਰਕਰਾਰ ਰੱਖਿਆ। ਫਿਲਹਾਲ ਇਸ ਮੁੱਦੇ 'ਤੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ ਪਰ ਚਾਰ ਪਾਰਟੀਆਂ ਹਨ ਜੋ Go First ਏਅਰਲਾਈਨ ਨੂੰ ਦੀਵਾਲੀਆ ਐਲਾਨਣ ਦਾ ਵਿਰੋਧ ਕਰ ਰਹੀਆਂ ਹਨ। ਇਸ ਦੇ ਨਾਲ ਹੀ ਏਅਰਲਾਈਨ ਦੁਬਾਰਾ ਉਡਾਣ ਭਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.