ਹੈਦਰਾਬਾਦ ਗੈਂਗਰੇਪ: 4 ਆਰੋਪੀ ਗ੍ਰਿਫ਼ਤਾਰ, ਸਥਾਨਕ ਵਿਧਾਇਕ ਦੇ ਬੇਟੇ ਨੂੰ ਲੈ ਕੇ ਹੋਇਆ ਹੰਗਾਮਾ

author img

By

Published : Jun 5, 2022, 2:23 PM IST

4 ਆਰੋਪੀ ਗ੍ਰਿਫ਼ਤਾਰ, ਸਥਾਨਕ ਵਿਧਾਇਕ ਦੇ ਬੇਟੇ ਨੂੰ ਲੈ ਕੇ ਹੋਇਆ ਹੰਗਾਮਾ

ਹੈਦਰਾਬਾਦ 'ਚ ਨਾਬਾਲਗ ਨਾਲ ਹੋਏ ਸਮੂਹਿਕ ਬਲਾਤਕਾਰ ਮਾਮਲੇ 'ਚ ਹੁਣ ਤੱਕ 4 ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਆਰੋਪੀ ਅਜੇ ਫਰਾਰ ਹੈ, 3 ਆਰੋਪੀ ਨਾਬਾਲਗ ਹਨ, ਜਦਕਿ 2 ਆਰੋਪੀ ਬਾਲਗ ਹਨ। ਨਾਬਾਲਗ ਮੁਲਜ਼ਮਾਂ ਵਿੱਚ ਇੱਕ ਸਥਾਨਕ ਆਗੂ ਦਾ ਪੁੱਤਰ ਵੀ ਸ਼ਾਮਲ ਹੈ।

ਹੈਦਰਾਬਾਦ: ਹੈਦਰਾਬਾਦ ਵਿੱਚ ਇੱਕ ਨਾਬਾਲਗ ਨਾਲ ਹੋਏ ਸਮੂਹਿਕ ਬਲਾਤਕਾਰ ਮਾਮਲੇ ਵਿੱਚ ਹੁਣ ਤੱਕ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਨੁਸਾਰ ਇੱਕ ਮੁਲਜ਼ਮ ਦੀ ਗ੍ਰਿਫ਼ਤਾਰੀ ਬਾਕੀ ਹੈ, ਸਾਦਾਉਦੀਨ ਨਾਮ ਦੇ ਇੱਕ ਮੁਲਜ਼ਮ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਭਾਜਪਾ ਆਗੂਆਂ ਨੇ ਪੁਲਿਸ ਡਾਇਰੈਕਟਰ ਜਨਰਲ ਮਹਿੰਦਰ ਰੈਡੀ ਨੂੰ ਮੰਗ ਪੱਤਰ ਸੌਂਪ ਕੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਭਾਜਪਾ ਦੇ ਇੱਕ ਆਗੂ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਪੂਰੇ ਮਾਮਲੇ ਵਿੱਚ ਇੱਕ ਸਥਾਨਕ ਆਗੂ ਦੇ ਪੁੱਤਰ ਦੀ ਸ਼ਮੂਲੀਅਤ ਦੇ ਸਬੂਤ ਹਨ।

ਫੜੇ ਗਏ ਨਾਬਾਲਗਾਂ ਵਿੱਚ ਇੱਕ ਪ੍ਰਭਾਵਸ਼ਾਲੀ ਵਿਧਾਇਕ ਦਾ ਪੁੱਤਰ ਦੱਸਿਆ ਜਾਂਦਾ ਹੈ। ਅਜਿਹੇ 'ਚ ਵਿਰੋਧੀ ਧਿਰ ਭਾਜਪਾ ਅਤੇ ਕਾਂਗਰਸ ਨੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਨੂੰ ਲੈ ਕੇ ਦਬਾਅ ਵਧਾ ਦਿੱਤਾ ਹੈ। ਭਾਜਪਾ ਨੇ ਆਰੋਪ ਲਾਇਆ ਕਿ ਪੁਲਿਸ ਨੇ ਟੀਆਰਐਸ ਵਿਧਾਇਕ ਅਤੇ ਸੂਚਨਾ ਤਕਨਾਲੋਜੀ ਮੰਤਰੀ ਕੇਟੀ ਰਾਮਾ ਰਾਓ ਦੇ ਕਹਿਣ ਤੋਂ ਬਾਅਦ ਕਾਰਵਾਈ ਕੀਤੀ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਪੁਲਿਸ ਕਾਰਵਾਈ ਵਿੱਚ ਦੇਰੀ ਖ਼ਿਲਾਫ਼ ਯੂਥ ਕਾਂਗਰਸੀ ਵਰਕਰਾਂ ਨੇ ਡਾਇਰੈਕਟਰ ਜਨਰਲ ਪੁਲਿਸ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ।

ਭਾਜਪਾ ਵਿਧਾਇਕ ਐਮ ਰਘੂਨੰਦਨ ਰਾਓ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕੁਝ ਤਸਵੀਰਾਂ ਦਿਖਾਉਂਦੇ ਹੋਏ ਆਰੋਪ ਲਾਇਆ ਕਿ ਇਹ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏਆਈਐਮਆਈਐਮ) ਦੇ ਵਿਧਾਇਕ ਦੇ ਪੁੱਤਰ ਦੀ "ਸ਼ਾਮਲੀਅਤ" ਨੂੰ ਦਰਸਾਉਂਦਾ ਹੈ। ਪੁਲਿਸ ਵੱਲੋਂ ਜਾਰੀ ਅਧਿਕਾਰਤ ਰੀਲੀਜ਼ ਅਨੁਸਾਰ 5 ਮੁਲਜ਼ਮਾਂ ਵਿੱਚੋਂ ਇੱਕ 18 ਸਾਲਾ ਨੌਜਵਾਨ ਨੂੰ 3 ਜੂਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਵੀ ਪੜੋ:- 9 ਸਾਲਾ ਮਾਸੂਮ ਦੇ ਕਤਲ 'ਚ ਪੁਲਿਸ ਦਾ ਦਾਅਵਾ ਮਕਾਨ ਮਾਲਕ ਦਾ ਪੁੱਤਰ ਹੀ ਨਿਕਲਿਆ ਕਾਤਲ

ETV Bharat Logo

Copyright © 2024 Ushodaya Enterprises Pvt. Ltd., All Rights Reserved.