Delhi Crime: ਇਕਤਰਫਾ ਪਿਆਰ 'ਚ ਪਾਗਲ ਪ੍ਰੇਮੀ ਨੇ ਲੜਕੀ ਦਾ ਵੱਢਿਆ ਗਲ਼, ਫਿਰ ਕੀਤੀ ਖੁਦਕੁਸ਼ੀ

author img

By

Published : Jun 3, 2023, 9:47 PM IST

The lover killed the girl by strangling her, then committed suicide
ਇਕਤਰਫਾ ਪਿਆਰ 'ਚ ਪਾਗਲ ਪ੍ਰੇਮੀ ਨੇ ਲੜਕੀ ਦਾ ਵੱਢਿਆ ਗਲ਼ ()

ਰਾਜਧਾਨੀ ਦਿੱਲੀ ਦੇ ਬੇਗਮਪੁਰ ਥਾਣਾ ਖੇਤਰ ਦੇ ਰੋਹਿਣੀ ਸੈਕਟਰ 24 ਵਿੱਚ ਇੱਕ ਨੌਜਵਾਨ ਨੇ ਇਕਤਰਫਾ ਪਿਆਰ ਵਿੱਚ ਇੱਕ ਲੜਕੀ ਦਾ ਗਲਾ ਵੱਢ ਕੇ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਖੁਦਕੁਸ਼ੀ ਕਰ ਲਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਰੋਹਿਣੀ ਜ਼ਿਲ੍ਹੇ ਦੇ ਅਧੀਨ ਪੈਂਦੇ ਬੇਗਮਪੁਰ ਵਿੱਚ ਸ਼ਾਹਬਾਦ ਡੇਅਰੀ ਕਾਂਡ ਵਰਗੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਤਰਫਾ ਪਿਆਰ ਵਿੱਚ ਪਾਗਲ ਪ੍ਰੇਮੀ ਨੇ ਲੜਕੀ ਦਾ ਗਲਾ ਰੇਤ ਕੇ ਉਸ ਦਾ ਕਤਲ ਕਰ ਦਿੱਤਾ ਤੇ ਖੁਦਕੁਸ਼ੀ ਕਰ ਲਈ। ਫਿਲਹਾਲ ਪੁਲਿਸ ਨੇ ਜ਼ਖਮੀ ਲੜਕੀ ਨੂੰ ਬੀਐੱਸਏ ਹਸਪਤਾਲ 'ਚ ਦਾਖਲ ਕਰਵਾਇਆ ਹੈ। ਘਟਨਾ ਸ਼ੁੱਕਰਵਾਰ ਦੁਪਹਿਰ ਦੀ ਦੱਸੀ ਜਾ ਰਹੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਭੈਣ ਦੇ ਦਫਤਰ ਵਿੱਚ ਕੰਮ ਕਰਦੀ ਲੜਕੀ ਨਾਲ ਦੋਸਤੀ ਕਰਨ ਦੀ ਕੀਤੀ ਕੋਸ਼ਿਸ਼ : ਜਾਣਕਾਰੀ ਅਨੁਸਾਰ ਅਮਿਤ (20) ਦੀ ਵੱਡੀ ਭੈਣ ਪ੍ਰਦਰਸ਼ਨੀਆਂ ਵਿੱਚ ਲਗਾਏ ਜਾਣ ਵਾਲੇ ਸਟਾਲਾਂ ਦੇ ਡਿਜ਼ਾਈਨ ਦਾ ਠੇਕਾ ਲੈਂਦੀ ਸੀ। ਉਸ ਨੇ ਪੈਕੇਟ 14, ਰੋਹਿਣੀ ਸੈਕਟਰ 24 ਵਿੱਚ ਇੱਕ ਦਫ਼ਤਰ ਵੀ ਬਣਾਇਆ ਹੋਇਆ ਸੀ। ਦਫ਼ਤਰ ਵਿੱਚ ਚਾਰ ਕੁੜੀਆਂ ਕੰਮ ਕਰਦੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਅਮਿਤ ਵੀ ਆਪਣੀ ਭੈਣ ਦੀ ਕੰਮ 'ਚ ਮਦਦ ਕਰਦਾ ਸੀ। ਇਸ ਦੌਰਾਨ ਉਸ ਨੇ ਦਫਤਰ ਵਿਚ ਇਕ ਲੜਕੀ ਨਾਲ ਦੋਸਤੀ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਉਸ ਨੇ ਇਨਕਾਰ ਕਰ ਦਿੱਤਾ।

ਇਸ ਤਰ੍ਹਾਂ ਵਾਪਰੀ ਘਟਨਾ : ਦੱਸਿਆ ਜਾ ਰਿਹਾ ਹੈ ਕਿ ਅਮਿਤ ਨੇ ਦੋਸਤੀ ਤੋਂ ਇਨਕਾਰ ਕਰਨ 'ਤੇ ਲੜਕੀ ਨੂੰ ਧਮਕੀ ਵੀ ਦਿੱਤੀ ਸੀ। ਸ਼ੁੱਕਰਵਾਰ ਦੁਪਹਿਰ ਨੂੰ ਅਮਿਤ ਅਤੇ ਚਾਰੇ ਲੜਕੀਆਂ ਦਫਤਰ 'ਚ ਮੌਜੂਦ ਸਨ। ਇਸ ਦੌਰਾਨ ਅਮਿਤ ਨੇ ਲੜਕੀ ਨੂੰ ਦੋਸਤ ਬਣਾਉਣ ਲਈ ਵੀ ਕਿਹਾ ਪਰ ਲੜਕੀ ਨੇ ਫਿਰ ਇਨਕਾਰ ਕਰ ਦਿੱਤਾ। ਜਦੋਂ ਲੜਕੀ ਨੇ ਇਨਕਾਰ ਕੀਤਾ ਤਾਂ ਉਸ ਨੇ ਰਸੋਈ ਵਿਚ ਜਾ ਕੇ ਚਾਕੂ ਨਾਲ ਲੜਕੀ ਦਾ ਗਲਾ ਵੱਢ ਦਿੱਤਾ। ਉੱਥੇ ਮੌਜੂਦ ਲੜਕੀਆਂ ਨੇ ਹਿੰਮਤ ਦਿਖਾਉਂਦੇ ਹੋਏ ਅਮਿਤ ਨੂੰ ਫੜ ਲਿਆ ਤੇ ਪੀੜਤ ਲੜਕੀ ਗਰਾਊਂਡ ਫਲੋਰ 'ਤੇ ਸਥਿਤ ਦਫਤਰ 'ਚ ਭੱਜ ਗਈ।

ਇਸ ਤੋਂ ਬਾਅਦ ਅਮਿਤ ਨੇ ਆਪਣੇ ਆਪ ਨੂੰ ਦਫ਼ਤਰ ਦੇ ਇੱਕ ਕਮਰੇ ਵਿੱਚ ਬੰਦ ਕਰ ਲਿਆ। ਇਸ ਦੌਰਾਨ ਉਥੇ ਮੌਜੂਦ ਲੋਕਾਂ ਨੇ ਤੁਰੰਤ ਪੁਲਿਸ ਅਤੇ ਐਂਬੂਲੈਂਸ ਨੂੰ ਬੁਲਾਇਆ। ਮੌਕੇ 'ਤੇ ਪਹੁੰਚੀ ਪੁਲਿਸ ਨੇ ਦਰਵਾਜ਼ਾ ਤੋੜ ਕੇ ਲੜਕੇ ਨੂੰ ਬਾਹਰ ਕੱਢਿਆ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਦੱਸ ਦੇਈਏ ਕਿ ਮ੍ਰਿਤਕ ਅਮਿਤ ਕਿਰਾਰੀ ਅਤੇ ਪੀੜਤ ਲੜਕੀ ਜੇਜੇ ਕਾਲੋਨੀ ਦੇ ਰਹਿਣ ਵਾਲੇ ਹਨ। ਇਸ ਦੇ ਨਾਲ ਹੀ ਪੁਲਸ ਨੇ ਜ਼ਖਮੀ ਲੜਕੀ ਦੇ ਰਿਸ਼ਤੇਦਾਰਾਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਹੈ। ਫਿਲਹਾਲ ਉਸ ਦੀ ਹਾਲਤ ਸਥਿਰ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.