Second Covid Wave ਦੀਆਂ ਚੁਣੌਤੀਆਂ ਦੇ ਬਾਵਜੁਦ ਅਰਥਵਿਵਸਥਾ ਪਟੜੀ ’ਤੇ ! ਪੜੋ ਖ਼ਾਸ ਰਿਪੋਰਟ

author img

By

Published : Sep 1, 2021, 2:58 PM IST

Second Covid Wave

ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੇ ਬਾਵਜੂਦ ਮੌਜੂਦਾ ਵਿੱਤੀ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਆਰਥਿਕ ਵਿਕਾਸ ਦਰ ਵਿੱਚ 20 ਫੀਸਦ ਤੋਂ ਵੱਧ ਦਾ ਵਾਧਾ ਹੋਇਆ ਹੈ।

ਹੈਦਰਾਬਾਦ: ਕੋਰੋਨਾ ਦੀ ਪਹਿਲੀ ਲਹਿਰ ਦੀ ਤੁਲਣਾ ਚ ਦੂਜੀ ਲਹਿਰ ਦੇ ਦੌਰਾਨ ਜਿਆਦਾ ਆਰਥਿਕ ਵਾਧਾ ਦਰਜ ਕੀਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਚ ਬਹੁਤ ਸਖਤੀ ਪਾਬੰਦੀਆਂ ਨਹੀਂ ਹੋਣ ਦੇ ਇਹ ਵਾਧਾ ਸੰਭਵ ਹੋ ਪਾਇਆ ਹੈ।

ਇੰਡੀਆ ਰੇਟਿੰਗਸ ਐਂਡ ਰਿਸਰਚ ਦੇ ਪ੍ਰਮੁੱਖ ਅਰਥ ਸ਼ਾਸਤਰੀ ਸੁਨੀਲ ਸਿਨਹਾ ਨੇ ਕਿਹਾ ਕਿ ਹਾਲਾਂਕਿ ਸਿਹਤਮੰਦ ਜੀਡੀਪੀ ਵਾਧਾ ਮੁੱਖ ਤੌਰ ’ਤੇ ਅਧਾਰ ਪ੍ਰਭਾਵ ਦੇ ਕਾਰਨ ਹੁੰਦੀ ਹੈ। ਫਿਰ ਵੀ ਇਹ ਇਸ ਨੂੰ ਦਰਸਾਉਂਦਾ ਹੈ ਕਿ COVID 2.0 ਦੇ ਬਾਵਜੁਦ ਆਰਥਿਕ ਗਤੀਵਿਧੀਆਂ ਜਾਰੀ ਰਹੀ ਕਿਉਂਕਿ ਸਥਾਨਕ ਅਤੇ ਖੇਤਰੀ ਪਾਬੰਦੀਆਂ ਇੰਨੀਆਂ ਸਖਤ ਨਹੀਂ ਸੀ ਜਿੰਨੀਆਂ ਉਹ COVID 1.0 ਦੇ ਦੌਰਾਨ ਸੀ।

ਹਾਲਾਂਕਿ ਕੁਝ ਅਰਥਸ਼ਾਸਤਰੀਆਂ ਨੇ ਮੌਜੂਦਾ ਵਿੱਤ ਸਾਲ ਦੀ ਪਹਿਲੀ ਤਿਮਾਹੀ ਚ ਵਿਕਾਸ ਦਰ ਘੱਟ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ ਪਰ ਹਾਲ ਦੇ ਦਿਨਾਂ ’ਚ ਜਾਰੀ ਕੀਤੇ ਗਏ ਕਈ ਉੱਚ ਆਵਿਰਤੀ ਸੂਚਕ (frequency indicators) ਵਰਗੇ ਕਿ ਬਿਜਲੀ ਉਤਪਾਦਨ, ਆਟੋਮੋਬਾਈਲ ਵਿਕਰੀ ਅਤੇ ਬਾਲਣ ਦੀ ਖਪਤ ’ਚ ਦੂਜੀ ਕੋਵਿਡ ਲਹਿਰ ਦੇ ਬਾਵਜੁਦ ਆਰਥਿਕ ਗਤੀਵਿਧੀਆਂ ਚ ਬਦਲਾਅ ਦੇਖਣ ਨੂੰ ਮਿਲਿਆ। ਦੂਜੀ ਲਹਿਰ ’ਚ ਦੇਸ਼ ’ਚ 2,50,000 ਤੋਂ ਜਿਆਦਾ ਲੋਕਾਂ ਦੀ ਜਾਨ ਚਲੀ ਗਈ ਸੀ।

ਸਪਲਾਈ ਦੇ ਪੱਖ ਤੋਂ ਖੇਤੀਬਾੜੀ ਲਗਾਤਾਰ ਵਧੀਆ ਪ੍ਰਦਰਸ਼ਨ ਕਰਦੀ ਰਹੀ ਕਿਉਂਕਿ ਖੇਤੀਬਾੜੀ ਸੈਕਟਰ ਨੇ 4.5% ਦੀ ਮਜ਼ਬੂਤ ​​ਵਾਧਾ ਦਰਜ ਕੀਤਾ, ਜੋ ਕਿ ਘੱਟ ਨਹੀਂ ਹੈ ਕਿਉਂਕਿ ਪਿਛਲੇ ਸਾਲ ਇਸ ਖੇਤਰ ਵਿੱਚ 3.5% ਦਾ ਵਾਧਾ ਦਰਜ ਕੀਤਾ ਗਿਆ ਸੀ, ਜਦੋਂ ਪੂਰਾ ਦੇਸ਼ ਮੁਕੰਮਲ ਲੌਕਡਾਉਨ ਸੀ।

ਸਿਨਹਾ ਦੇ ਮੁਤਾਬਿਕ ਉਦਯੋਗਿਕ ਖੇਤਰ ਨੇ ਖੇਤੀਬਾੜੀ ਖੇਤਰ ਨੂੰ ਪਛਾੜ ਦਿੱਤਾ, ਜਿਸ ਨੂੰ ਕੋਵਿਡ -19 ਮਹਾਂਮਾਰੀ ਦੇ ਦੌਰਾਨ ਭਾਰਤੀ ਅਰਥਵਿਵਸਥਾ ਵਿੱਚ ਇਕਲੌਤੀ ਉਮੀਦ ਵਜੋਂ ਦੇਖਿਆ ਜਾ ਰਿਹਾ ਸੀ। ਦੱਸ ਦਈਏ ਕਿ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੇ ਕਾਰਨ ਹੁਣ ਤੱਕ 4,38,000 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਦੋਂ ਕਿ ਵਿਸ਼ਵ ਭਰ ਵਿੱਚ 4.5 ਮਿਲੀਅਨ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਉਦਯੋਗਿਕ ਖੇਤਰ ਨੇ ਵਿੱਤੀ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ 46 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਦਰਜ ਕੀਤਾ। ਨਿਰਮਾਣ (68.3%), ਮੁੜ ਨਿਰਮਾਣ (49.6%), ਖਨਨ (18.6%), ਬਿਜਲੀ ਅਤੇ ਉਪਯੋਗਤਾ ਸੇਵਾਵਾਂ (14.3%) ਵਰਗੇ ਖੇਤਰਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਸਿਨਹਾ ਇਹ ਵੀ ਦੱਸਦੇ ਹਨ ਕਿ ਭਾਰਤ ਦੀ ਅਰਥਵਿਵਸਥਾ ਦਾ ਸਭ ਤੋਂ ਵੱਡਾ ਹਿੱਸਾ ਸੇਵਾ ਖੇਤਰ ਅਜੇ ਵੀ ਦਬਾਅ ਹੇਠ ਹੈ। ਉਦਯੋਗ ਦੇ ਉਲਟ, ਇਸ ਸਾਲ ਅਪ੍ਰੈਲ-ਜੂਨ ਦੀ ਮਿਆਦ ਦੇ ਦੌਰਾਨ ਇਹ ਸਿਰਫ 11.4 ਫੀਸਦ ਵਧਿਆ ਹੈ।

ਸੇਵਾ ਖੇਤਰ 'ਤੇ ਸਮੁੱਚੇ ਦਬਾਅ ਦੇ ਬਾਵਜੂਦ, ਇਸ ਦੇ ਕੁਝ ਸਭ ਤੋਂ ਵੱਡੇ ਹਿੱਸਿਆਂ ਜਿਵੇਂ ਕਿ ਵਪਾਰ, ਹੋਟਲ, ਆਵਾਜਾਈ ਅਤੇ ਸੰਚਾਰ ਨੇ ਹੋਰ ਹਿੱਸਿਆਂ ਨੂੰ ਪਛਾੜ ਕੇ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ 34.3 ਫੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ।

ਪ੍ਰਦਰਸ਼ਨ ਵਿੱਚ ਇਹ ਸੁਧਾਰ ਮਹੱਤਵਪੂਰਨ ਹੈ ਕਿਉਂਕਿ ਇਹ ਸਾਰੇ ਖੇਤਰ ਸੰਪਰਕ ਸੰਵੇਦਨਸ਼ੀਲ ਹਨ ਅਤੇ ਪਿਛਲੇ ਸਾਲ ਪਹਿਲੀ ਲਹਿਰ ਦੌਰਾਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸੀ ਕਿਉਂਕਿ ਲੋਕਾਂ ਨੇ ਮਹਾਂਮਾਰੀ ਤੋਂ ਬਚਣ ਲਈ ਆਪਣੀ ਯਾਤਰਾ ਅਤੇ ਹੋਟਲ ਸੇਵਾਵਾਂ ਘਟਾ ਦਿੱਤੀਆਂ ਸੀ। ਸੇਵਾ ਖੇਤਰ ਦੇ ਹੋਰ ਦੋ ਹਿੱਸੇ ਵਿੱਤੀ, ਰੀਅਲ ਅਸਟੇਟ ਅਤੇ ਪੇਸ਼ੇਵਰ ਸੇਵਾਵਾਂ ਨੇ ਪਹਿਲੀ ਤਿਮਾਹੀ ਵਿੱਚ 3.7 ਫੀਸਦ ਵਾਧਾ ਦਰਜ ਕੀਤਾ ਗਿਆ ਹੈ।

ਅਰਥਸ਼ਾਸਤਰੀ ਨੇ ਕਿਹਾ ਕਿ ਜਿਵੇਂ ਕਿ ਹੁਣ ਅਰਥਵਿਵਸਥਾ ਪਟੜੀ ’ਤੇ ਵਾਪਸ ਆਉਣ ਦੀ ਸਥਿਤੀ ’ਚ ਹੈ। ਇੰਡੀਆ ਰੇਟਿੰਗਸ ਐਂਡ ਰਿਸਰਚ ਦਾ ਮੰਨਣਾ ਹੈ ਕਿ ਆਰਥਿਕ ਸੁਧਾਰ ਨੂੰ ਨਿਕਟ ਭਵਿੱਖ ਚ ਖਜਾਨਾ ਅਤੇ ਮੁਦਰਾ ਨੀਤੀ ਸਮਰਥਨ ਦੋਹਾਂ ਦੀ ਲੋੜ ਹੋਵੇਗੀ। ਤਾਂ ਕਿ ਅਰਥਵਿਵਸਥਾ ਨੂੰ ਪਟੜੀ ’ਤੇ ਲੈ ਕੇ ਆਈ ਜਾ ਸਕੇ।

ਇਹ ਵੀ ਪੜੋ: E-Shram ਪੋਰਟਲ 'ਤੇ ਰਜਿਸਟ੍ਰੇਸ਼ਨ ਹੋਈ ਸ਼ੁਰੂ

ETV Bharat Logo

Copyright © 2024 Ushodaya Enterprises Pvt. Ltd., All Rights Reserved.