ਕੋਰੋਨਾ ਪੀੜਤ ਕੋਰੀਓਗ੍ਰਾਫਰ ਸ਼ਿਵ ਸ਼ੰਕਰ ਦੇ ਇਲਾਜ ਦਾ ਖਰਚਾ ਚੁੱਕਣਗੇ ਸੋਨੂੰ ਸੂਦ

author img

By

Published : Nov 27, 2021, 3:41 PM IST

ਕੋਰੋਨਾ ਪੀੜਤ ਕੋਰੀਓਗ੍ਰਾਫਰ ਸ਼ਿਵ ਸ਼ੰਕਰ ਦੇ ਇਲਾਜ ਦਾ ਖਰਚਾ ਚੁੱਕਣਗੇ ਸੋਨੂੰ ਸੂਦ

ਕੋਰੋਨਾ ਨਾਲ ਪੀੜਤ (Corona virus) ਕੋਰੀਓਗ੍ਰਾਫਰ ਸ਼ਿਵ ਸ਼ੰਕਰ (Choreographer Shiva Shankar) ਦੀ ਹਾਲਤ ਖਰਾਬ ਹੈ। ਉਨ੍ਹਾਂ ਦਾ ਇਲਾਜ ਹੈਦਰਾਬਾਦ (Hyderabad) ਦੇ ਇੱਕ ਹਸਪਤਾਲ ਵਿੱਚ ਚੱਲ ਰਿਹਾ (Admitted to hospital) ਹੈ। ਸ਼ਿਵ ਸ਼ੰਕਰ ਇਸ ਸਮੇਂ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹੈ ਅਤੇ ਉਨ੍ਹਾਂ ਦੇ ਪਰਿਵਾਰ ਕੋਲ ਇਲਾਜ ਲਈ ਵੀ ਪੈਸੇ ਨਹੀਂ ਹਨ। ਸ਼ਿਵ ਸ਼ੰਕਰ ਦੇ ਇਲਾਜ ਦਾ ਖਰਚਾ ਹੁਣ ਸੋਨੂੰ ਸੂਦ ਚੁੱਕਣਗੇ।

ਹੈਦਰਾਬਾਦ: ਦੱਖਣੀ ਭਾਰਤੀ ਫਿਲਮਾਂ ਦੇ ਵਪਾਰ ਵਿਸ਼ਲੇਸ਼ਕ ਵਾਮਸੀ ਕਾਕਾ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਹਸਪਤਾਲ ਤੋਂ ਸ਼ਿਵ ਸ਼ੰਕਰ (Choreographer Shiva Shankar) ਦੀ ਤਸਵੀਰ ਸਾਂਝੀ ਕੀਤੀ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਸ਼ਿਵ ਸ਼ੰਕਰ (Choreographer Siva Shankar) ਦੀ ਹਾਲਤ ਇਸ ਸਮੇਂ ਕਾਫੀ ਗੰਭੀਰ ਹੈ ਪਰ ਇਲਾਜ ਮਹਿੰਗਾ ਹੋਣ ਕਾਰਨ ਪਰਿਵਾਰ ਖਰਚਾ ਚੁੱਕਣ ਤੋਂ ਅਸਮਰੱਥ ਹੈ। ਅਜਿਹੇ 'ਚ ਕੋਰੋਨਾ ਕਾਲ (Covid-19) ਦੇ ਸਮੇਂ 'ਮਸੀਹਾ' ਬਣੇ ਸੋਨੂੰ ਸੂਦ (Sonu Sood) ਨੂੰ ਜਾਣਕਾਰੀ ਮਿਲੀ ਹੈ। ਉਨ੍ਹਾਂ ਨੇ ਕੋਰੀਓਗ੍ਰਾਫਰ ਸ਼ਿਵ ਸ਼ੰਕਰ (Shiva Shankar) ਵੱਲ ਮਦਦ ਦਾ ਹੱਥ ਵਧਾਇਆ ਹੈ। ਸ਼ਿਵ ਸ਼ੰਕਰ ਦੇ ਇਲਾਜ ਦਾ ਖਰਚਾ (Soon Sood provide financial help) ਹੁਣ ਸੋਨੂੰ ਸੂਦ ਚੁੱਕਣਗੇ।

ਦੱਸ ਦਈਏ ਕਿ ਸ਼ਿਵ ਸ਼ੰਕਰ (Shiva Shankar Covid-19) ਹਾਲ ਹੀ ਵਿੱਚ ਕੋਰੋਨਾ ਨਾਲ ਪੀੜਤ ਹੋਏ ਸੀ। ਉਸ ਸਮੇਂ ਤੋਂ ਉਹ ਹੈਦਰਾਬਾਦ ਦੇ ਇੱਕ ਹਸਪਤਾਲ ਵਿੱਚ ਭਰਤੀ ਹਨ। ਉਨ੍ਹਾਂ ਦਾ ਪੁੱਤਰ ਵੀ ਕੋਰੋਨਾ ਦੀ ਲਪੇਟ 'ਚ ਹੈ। ਸ਼ਿਵ ਸ਼ੰਕਰ ਇਸ ਸਮੇਂ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਅਤੇ ਉਸ ਦੇ ਪਰਿਵਾਰ ਕੋਲ ਇਲਾਜ ਲਈ ਵੀ ਪੈਸੇ ਨਹੀਂ ਹਨ। ਅਜਿਹੇ 'ਚ ਹੁਣ ਸੋਨੂੰ ਸੂਦ (Sonu Sood) ਨੇ ਸ਼ਿਵ ਸ਼ੰਕਰ ਦੀ ਮਦਦ ਲਈ ਹੱਥ ਵਧਾਇਆ ਹੈ।

ਸੋਨੂ ਸੂਦ ਬੋਲੇ- ਜਿੰਦਗੀ ਬਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ

ਇਸ ਟਵੀਟ ਨੂੰ ਦੇਖ ਕੇ ਸੋਨੂੰ ਸੂਦ ਨੇ ਜਵਾਬ 'ਚ ਲਿਖਿਆ, 'ਮੈਂ ਪਹਿਲਾਂ ਹੀ ਉਨ੍ਹਾਂ ਦੇ ਸੰਪਰਕ 'ਚ ਹਾਂ। ਮੈਂ ਉਨ੍ਹਾਂ ਦੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ।

ਇੱਕ ਦਿਨ ਦਾ ਇੰਨ੍ਹਾ ਖਰਚਾ

ਈ-ਟਾਈਮਜ਼ ਨਾਲ ਗੱਲਬਾਤ ਦੌਰਾਨ ਸ਼ਿਵ ਸ਼ੰਕਰ ਦੇ ਬੇਟੇ ਕ੍ਰਿਸ਼ਨਾ ਨੇ ਦੱਸਿਆ ਕਿ ਉਸਦੇ ਪਿਤਾ ਦੀ ਹਾਲਤ ਇਸ ਸਮੇਂ ਬਹੁਤ ਗੰਭੀਰ ਹੈ। ਕਿਰਪਾ ਕਰਕੇ ਉਹਨਾਂ ਲਈ ਅਰਦਾਸ ਕਰੋ। ਮੇਰੇ ਪਿਤਾ ਅਤੇ ਭਰਾ ਦੋਵੇਂ ਇਸ ਸਮੇਂ ਆਈਸੀਯੂ ਵਿੱਚ ਬੈੱਡ 'ਤੇ ਪਏ ਹਨ। ਸੂਤਰਾਂ ਨੇ ਦੱਸਿਆ ਕਿ ਸ਼ਿਵ ਸ਼ੰਕਰ ਦੇ ਇਲਾਜ 'ਤੇ ਹਰ ਰੋਜ਼ 1.2 ਲੱਖ ਰੁਪਏ ਖਰਚ ਹੋ ਰਹੇ ਹਨ, ਜਿਸ ਨੂੰ ਪਰਿਵਾਰ ਝੱਲਣ ਤੋਂ ਅਸਮਰੱਥ ਹੈ।

ਦੱਸ ਦਈਏ ਕਿ ਸ਼ਿਵ ਸ਼ੰਕਰ ਨੇ 10 ਭਾਰਤੀ ਭਾਸ਼ਾਵਾਂ ਵਿੱਚ 800 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਨੇ 'ਬਾਹੂਬਲੀ' ਫੇਮ ਐਸਐਸ ਰਾਜਮੌਲੀ ਦੀ ਫਿਲਮ 'ਮਗਧੀਰਾ' ਵਿੱਚ ਸਰਵੋਤਮ ਕੋਰੀਓਗ੍ਰਾਫਰ ਦਾ ਰਾਸ਼ਟਰੀ ਫਿਲਮ ਪੁਰਸਕਾਰ ਜਿੱਤਿਆ ਸੀ।

ਇਹ ਵੀ ਪੜੋ: ਜਾਨ੍ਹਵੀ ਨੇ ਪੂਰੀ ਕੀਤੀ ਫਿਲਮ MILI ਦੀ ਸ਼ੂਟਿੰਗ , ਪਾਪਾ ਬੋਨੀ ਕਪੂਰ ਨੂੰ ਲੈ ਕੇ ਕਹੀ ਇਹ ਗੱਲ

ETV Bharat Logo

Copyright © 2024 Ushodaya Enterprises Pvt. Ltd., All Rights Reserved.