Snow Cricket Tournament: ਕਸ਼ਮੀਰ ਵਿੱਚ ਬਰਫ਼ ਦੀ ਚਾਦਰ 'ਤੇ ਕ੍ਰਿਕਟ ਟੂਰਨਾਮੈਂਟ !

author img

By

Published : Jan 19, 2023, 10:59 AM IST

Updated : Jan 19, 2023, 11:18 AM IST

Snow Cricket Tournament in Gurez

ਬਾਂਦੀਪੋਰਾ ਦੇ ਸਰਹੱਦੀ ਖੇਤਰ ਵਿਚ ਸਥਾਨਕ ਨੌਜਵਾਨਾਂ ਵੱਲੋਂ ਘੱਟੋ-ਘੱਟ ਤਾਪਮਾਨ ਕਾਰਨ ਜੰਮੀ ਬਰਫ ਉੱਤੇ ਇਕ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਆਪਣੇ ਪੱਧਰ ਉੱਤੇ ਖੇਡਾਂ ਨੂੰ ਉਤਸ਼ਾਹਿਤ ਕਰਕੇ ਇੱਥੋ ਦੇ ਨੌਜਵਾਨ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ (Snow Cricket Tournament) ਸਰਦੀਆਂ ਦੀਆਂ ਖੇਡਾਂ ਲਈ ਗ੍ਰੇਜ਼ ਸਭ ਤੋਂ ਵਧੀਆਂ ਥਾਂ ਹੈ।

Snow Cricket Tournament: ਕਸ਼ਮੀਰ ਵਿੱਚ ਬਰਫ਼ ਦੀ ਚਾਦਰ 'ਤੇ ਕ੍ਰਿਕਟ ਟੂਰਨਾਮੈਂਟ

ਜੰਮੂ ਕਸ਼ਮੀਰ: ਛੁੱਟੀਆਂ ਵਿੱਚ ਬਰਫ਼ੀਲੇ ਖੇਤਰਾਂ ਵਿੱਚ ਜਾ ਕੇ ਬਰਫ ਨਾਲ ਖੇਡਦੇ ਹੋਏ ਤੁਸੀ ਬਰਫਬਾਰੀ ਦਾ ਆਨੰਦ ਤਾਂ ਲੈਂਦੇ ਹੋਵੋਗੇ। ਪਰ, ਜੇਕਰ ਕੋਈ ਕਹੇ ਕਿ ਬਰਫੀਲੇ ਖੇਤਰ ਵਿੱਚ ਬਰਫ ਨਾਲ ਨਹੀਂ, ਸਗੋਂ ਬਰਫ਼ ਉਪਰ ਕ੍ਰਿਕਟ ਖੇਡਿਆ ਜਾ ਰਿਹਾ ਹੈ, ਤਾਂ ਇਹ ਵੇਖਣਾ ਵੀ ਦਿਲਚਸਪ ਬਣ ਜਾਵੇਗਾ। ਕਸ਼ਮੀਰ ਘਾਟੀ ਵਿੱਚ ਸਰਦੀਆਂ 'ਚ ਰੋਜ਼ਮਰਾਂ ਜ਼ਿੰਦਗੀ ਠੱਪ ਹੋ ਜਾਂਦੀ ਹੈ, ਪਰ 3-4 ਫੁੱਟ ਬਰਫ਼ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਗ੍ਰੇਜ਼ ਦੇ ਨੌਜਵਾਨਾਂ ਨੂੰ ਆਪਣੇ ਜਨੂੰਨ ਨੂੰ ਬਰਕਰਾਰ ਰੱਖਣ ਤੋਂ ਨਹੀਂ ਰੋਕ ਸਕੀ। ਉਨ ਸ੍ਰੀਨਗਰ ਤੋਂ ਲਗਭਗ 135 ਕਿਲੋਮੀਟਰ ਦੂਰ ਇਸ ਸਰਹੱਦੀ ਖੇਤਰ ਵਿੱਚ ਆਪਣੇ ਆਪ ਨੂੰ ਫਿੱਟ ਰੱਖਣ ਅਤੇ ਸਰਦੀਆਂ ਦੇ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਬਰਫ਼ 'ਤੇ ਕ੍ਰਿਕਟ ਖੇਡ ਰਹੇ ਹਨ।


ਉੱਤਰੀ ਕਸ਼ਮੀਰ ਵਿੱਚ ਬਾਂਦੀਪੋਰਾ ਜ਼ਿਲ੍ਹੇ ਤੋਂ 75 ਕਿਲੋਮੀਟਰ ਦੂਰ ਸਥਿਤ ਗੁਰੇਜ਼ ਘਾਟੀ ਮੌਜੂਦਾ ਸਮੇਂ ਵਿੱਚ ਪੂਰੀ ਗ੍ਰੇਜ਼ ਘਾਟੀ ਬਰਫ਼ ਦੀ ਮੋਟੀ ਚਾਦਰ ਨਾਲ ਢਕੀ ਹੋਈ ਹੈ। ਹਾਲਾਂਕਿ, ਗ੍ਰੇਜ਼ ਦੇ ਨੌਜਵਾਨ ਇੰਨੇ ਠੰਡੇ ਮੌਸਮ ਵਿੱਚ ਵੀ ਮੀਰਕੋਟ ਖੇਤਰ ਵੱਲ ਜਾਂਦੇ ਹਨ ਅਤੇ ਇੱਥੇ ਇਕ ਅਧਿਕਾਰਿਤ ਕ੍ਰਿਕਟ ਟੂਰਨਾਮੈਂਟ ਕਰਵਾਉਂਦੇ ਹਨ।



ਇਸ ਵਾਰ ਇਸ ਕ੍ਰਿਕਟ ਟੂਰਨਾਮੈਂਟ ਵਿੱਚ 10 ਦੇ ਕਰੀਬ ਟੀਮਾਂ ਹਿੱਸਾ ਲੈ ਰਹੀਆਂ ਹਨ। ਇਹ ਟੂਰਨਾਮੈਂਟ ਸ਼ਮਸ ਕ੍ਰਿਕਟ ਕਲੱਬ ਮੀਰਕੋਟ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਦਾ ਉਦਘਾਟਨ ਅਧਿਆਪਿਕ ਯੂਨੀਅਨ ਗ੍ਰੇਜ਼ ਦੇ ਪ੍ਰਧਾਨ ਸ਼ੇਖ ਅਖਲਾਕ ਇੰਕਲਾਬੀ ਨੇ ਕੀਤਾ। ਜੰਮੀ ਹੋਈ ਬਰਫ਼ 'ਤੇ ਖੇਡੇ ਜਾਣ ਵਾਲੇ ਇਸ ਕ੍ਰਿਕਟ ਟੂਰਨਾਮੈਂਟ ਵਿੱਚ ਨਾ ਸਿਰਫ਼ ਨੌਜਵਾਨ ਰੁਝੇ ਹੋਏ ਹਨ, ਸਗੋਂ ਸਥਾਨਕ ਲੋਕ ਵੀ ਇਸ ਦਾ ਭਰਪੂਰ ਆਨੰਦ ਲੈਂਦੇ ਹਨ। ਅਜਿਹੀ ਸਥਿਤੀ ਵਿੱਚ, ਇੱਥੇ ਲੋਕਾਂ ਲਈ ਬਰਫ਼ ਵਿੱਚ ਕ੍ਰਿਕਟ ਹੀ ਮਨੋਰੰਜਨ ਦਾ ਇੱਕੋ ਇਕ ਸਾਧਨ ਹੈ।



ਕਈ ਸਾਲਾਂ ਤੋਂ ਹੋ ਰਿਹਾ ਬਰਫ਼ ਕ੍ਰਿਕਟ ਟੂਰਨਾਮੈਂਟ: ਸਥਾਨਕ ਨੌਜਵਾਨਾਂ ਦਾ ਕਹਿਣਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਗ੍ਰੇਜ਼ ਵਿੱਚ ਬਰਫ਼ ਕ੍ਰਿਕਟ ਟੂਰਨਾਮੈਂਟ ਕਰਵਾ ਰਹੇ ਹਨ, ਤਾਂ ਜੋ ਹਾਕਮਾਂ ਨੂੰ ਸਰਦ ਰੁੱਤ ਦੀਆਂ ਗ੍ਰੇਜ਼ ਵਿੱਚ ਆਕਰਿਸ਼ਤ ਕਰ ਸਕਣ। ਤੁਹਾਨੂੰ ਦੱਸ ਦਈਏ ਪਿਛਲੇ ਸਾਲ ਸਥਾਨਕ ਲੋਕਾਂ ਅਤੇ ਫੌਜ ਨੇ ਮਿਲ ਕੇ ਇੱਥੇ ਅਜਿਹਾ ਹੀ ਕ੍ਰਿਕਟ ਟੂਰਨਾਮੈਂਟ ਕਰਵਾਇਆ ਸੀ ਜਿਸ ਨੂੰ ਅਕਾਦਮਿਕ ਪੱਧਰ ਉੱਤੇ ਕਾਫੀ ਪਸੰਦ ਕੀਤਾ ਗਿਆ ਸੀ। ਗ੍ਰੇਜ਼ ਵਿੱਚ ਸਥਾਨਕ ਲੋਕ ਬਰਫ਼ ਕ੍ਰਿਕਟ ਟੂਰਨਾਮੈਂਟ ਦਾ ਕਰਵਾਇਆ ਕਰਦੇ ਹਨ।

ਇਹ ਵੀ ਪੜ੍ਹੋ: OMG...ਪਤੀ ਨੂੰ ਧੋਖਾ ਦੇ ਕੇ ਪਤਨੀ ਨੇ ਵੇਚਿਆ ਆਪਣਾ ਅੰਡਾ ! ਪੁਲਿਸ ਕੋਲ ਪਹੁੰਚਿਆ ਮਾਮਲਾ

Last Updated :Jan 19, 2023, 11:18 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.