ETV Bharat / bharat

Silkyara Tunnel Accident: ਉੱਤਰਾਖੰਡ ਵਿੱਚ ਸਿਲਕਿਆਰਾ ਸੁਰੰਗ ਹਾਦਸਾ; ਕਰੀਬ 40 ਮਜ਼ਦੂਰ ਫਸੇ, ਟੀਮ ਨੇ ਮਜ਼ਦੂਰਾਂ ਤੱਕ ਪਹੁੰਚਾਈ ਆਕਸੀਜਨ

author img

By ETV Bharat Punjabi Team

Published : Nov 13, 2023, 8:38 AM IST

Uttarkashi Tunnel collapsed: ਉੱਤਰਕਾਸ਼ੀ ਸਿਲਕਿਆਰਾ ਸੁਰੰਗ ਹਾਦਸੇ ਤੋਂ ਬਾਅਦ ਫਸੇ ਲੋਕਾਂ ਨੂੰ ਕੱਢਣ ਲਈ ਰਾਹਤ ਕਾਰਜ ਤੇਜ਼ੀ ਨਾਲ ਚੱਲ ਰਿਹਾ ਹੈ। ਸੁਰੰਗ ਵਿੱਚ ਫਸੇ ਲੋਕਾਂ ਨੇ ਆਕਸੀਜਨ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਬਚਾਅ ਕਾਰਜ ਟੀਮ ਵਲੋਂ ਆਕਸੀਜਨ ਮੁਹਈਆ ਕਰਵਾਈ ਗਈ। ਕਰੀਬ 40 ਮਜ਼ਦੂਰ ਅੰਦਰ ਫਸੇ ਹਨ। (Silkyara Tunnel Accident) (Uttarkashi Tunnel Landslide)

Uttarkashi Tunnel collapsed, Silkyara Tunnel Accident
Uttarkashi Tunnel collapsed

ਉੱਤਰਕਾਸ਼ੀ/ਉਤਰਾਖੰਡ : ਉੱਤਰਕਾਸ਼ੀ ਯਮੁਨੋਤਰੀ ਹਾਈਵੇ 'ਤੇ ਨਿਰਮਾਣ ਅਧੀਨ ਸੁਰੰਗ ਹਾਦਸੇ ਤੋਂ ਬਾਅਦ ਬਚਾਅ ਕਾਰਜ ਲਗਾਤਾਰ ਜਾਰੀ ਹੈ। ਉੱਤਰਾਖੰਡ ਸਮੇਤ ਝਾਰਖੰਡ, ਬਿਹਾਰ, ਉੱਤਰ ਪ੍ਰਦੇਸ਼, ਹਿਮਾਚਲ ਅਤੇ ਓਡੀਸ਼ਾ ਦੇ ਕਰੀਬ 40 ਮਜ਼ਦੂਰ ਉੱਤਰਕਾਸ਼ੀ ਸਿਲਕਿਆਰਾ ਸੁਰੰਗ ਵਿੱਚ ਫਸੇ ਹੋਏ ਹਨ। ਚੰਗੀ ਗੱਲ ਇਹ ਹੈ ਕਿ ਸੁਰੰਗ ਵਿੱਚ ਫਸੇ ਮਜ਼ਦੂਰਾਂ ਨਾਲ ਗੱਲਬਾਤ ਹੋਈ ਹੈ। ਮੌਕੇ 'ਤੇ ਤਾਇਨਾਤ ਪੀਆਰਡੀ ਜਵਾਨ ਰਣਵੀਰ ਸਿੰਘ ਚੌਹਾਨ ਨੇ ਦੱਸਿਆ ਕਿ ਬਚਾਅ ਕਾਰਜ ਤੇਜ਼ੀ ਨਾਲ ਚੱਲ ਰਿਹਾ ਹੈ। ਕੰਪਨੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਇਲਾਵਾ ਸਰਕਾਰ ਅਤੇ ਪ੍ਰਸ਼ਾਸਨ ਵੀ ਮੌਕੇ 'ਤੇ ਹੀ ਡਟਿਆ ਹੋਇਆ ਹੈ।

ਮਜ਼ਦੂਰਾਂ ਦੀ ਮੰਗ 'ਤੇ ਪਹੁੰਚਾਈ ਆਕਸੀਜਨ: ਉੱਤਰਕਾਸ਼ੀ ਸੁਰੰਗ ਹਾਦਸੇ 'ਤੇ ਉੱਤਰਕਾਸ਼ੀ ਦੇ ਸਰਕਲ ਅਧਿਕਾਰੀ ਪ੍ਰਸ਼ਾਂਤ ਕੁਮਾਰ ਦਾ ਕਹਿਣਾ ਹੈ, "40 ਲੋਕ ਸੁਰੰਗ ਦੇ ਅੰਦਰ ਫਸੇ ਹੋਏ ਹਨ। ਸਾਰੇ ਸੁਰੱਖਿਅਤ ਹਨ, ਅਸੀਂ ਉਨ੍ਹਾਂ ਨੂੰ ਆਕਸੀਜਨ ਅਤੇ ਪਾਣੀ ਮੁਹੱਈਆ ਕਰਵਾਇਆ ਹੈ।"

  • #WATCH | Uttarakhand | On Uttarkashi Tunnel accident, Prashant Kumar, Circle Officer of Uttarkashi says, "40 people are trapped inside the tunnel. All are safe, we have provided oxygen and water to them..."

    "The present situation is, that yesterday we established communication… pic.twitter.com/KWBVtN0ks8

    — ANI (@ANI) November 13, 2023 " class="align-text-top noRightClick twitterSection" data=" ">

ਉਨ੍ਹਾਂ ਦੱਸਿਆ ਕਿ "ਮੌਜੂਦਾ ਸਥਿਤੀ ਇਹ ਹੈ ਕਿ ਕੱਲ੍ਹ ਅਸੀਂ ਸੁਰੰਗ ਦੇ ਅੰਦਰ ਫਸੇ ਲੋਕਾਂ ਨਾਲ ਸੰਪਰਕ ਸਥਾਪਿਤ ਕੀਤਾ ਹੈ। ਅਸੀਂ ਸੁਰੰਗ ਦੇ ਅੰਦਰ ਲਗਭਗ 15 ਮੀਟਰ ਚਲੇ ਗਏ ਹਾਂ, ਅਤੇ ਲਗਭਗ 35 ਮੀਟਰ ਅਜੇ ਵੀ ਬਾਕੀ ਹੈ। ਹਰ ਕੋਈ ਸੁਰੱਖਿਅਤ ਹੈ, ਅਸੀਂ ਲੋਕਾਂ ਨੂੰ ਆਕਸੀਜਨ ਅਤੇ ਪਾਣੀ ਮੁਹੱਈਆ ਕਰਵਾਇਆ ਹੈ। ਅਸੀਂ ਸੁਰੰਗ ਦੇ ਅੰਦਰ ਜਾਣ ਲਈ ਆਪਣਾ ਰਸਤਾ ਬਣਾ ਰਹੇ ਹਾਂ। ਲਗਭਗ 40 ਲੋਕ ਅੰਦਰ ਫਸੇ ਹੋਏ ਹਨ।"

ਸੁਰੰਗ ਦੇ ਅੰਦਰ ਫਸੇ ਲੋਕਾਂ ਨਾਲ ਗੱਲਬਾਤ: ਪੀਆਰਡੀ ਜਵਾਨ ਰਣਵੀਰ ਸਿੰਘ ਚੌਹਾਨ ਨੇ ਦੱਸਿਆ ਕਿ ਸੁਰੱਖਿਆ ਵਿਭਾਗ ਦੇ ਲੋਕਾਂ ਨੇ ਸੁਰੰਗ ਦੇ ਅੰਦਰ ਫਸੇ ਲੋਕਾਂ ਨਾਲ ਗੱਲਬਾਤ ਕੀਤੀ। ਸਾਡੀ ਆਵਾਜ਼ ਸੁਰੰਗ 'ਚ ਫਸੇ ਲੋਕਾਂ ਤੱਕ ਪਹੁੰਚ ਰਹੀ ਹੈ ਅਤੇ ਉਹ ਹੁਣ ਖਾਣ-ਪੀਣ ਦੀਆਂ ਚੀਜ਼ਾਂ ਨਾ ਭੇਜਣ ਲਈ ਕਹਿ ਰਹੇ ਹਨ। ਨਾਲ ਹੀ, ਸੁਰੰਗ ਵਿੱਚ ਫਸੇ ਲੋਕ ਗਰਮੀ ਦੀ ਗੱਲ ਕਰ ਰਹੇ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਸਾਡੇ ਪਾਸੇ ਤੋਂ ਜ਼ਮੀਨ ਖਿਸਕ ਰਹੀ ਹੈ। ਇਸ ਸਮੇਂ ਸੁਰੰਗ ਵਿੱਚ 205 ਮੀਟਰ ਦਾ ਕੰਮ ਚੱਲ ਰਿਹਾ ਹੈ। ਸੁਰੰਗ 'ਚ ਫਸੇ ਲੋਕ 270 ਮੀਟਰ 'ਤੇ ਹਨ। ਸੁਰੰਗ ਨੂੰ ਅਜੇ 65 ਮੀਟਰ ਖੋਲ੍ਹਣਾ ਬਾਕੀ ਹੈ। ਦੇਖਦੇ ਹਾਂ ਕਿ ਸੁਰੰਗ ਨੂੰ ਖੋਲ੍ਹਣ ਵਿੱਚ ਕਿੰਨਾ ਸਮਾਂ ਲੱਗਦਾ ਹੈ। ਉਨ੍ਹਾਂ ਕਿਹਾ ਕਿ ਅਸੀਂ (Uttarkashi Tunnel Landslide) ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸੁਰੰਗ ਵਿੱਚ ਫਸੇ ਲੋਕ ਸੁਰੱਖਿਅਤ ਰਹਿਣ।

  • #WATCH | Uttarakhand | "Work is underway at a great speed. Everyone is working very hard...We were saddened yesterday because we weren't able to communicate with those trapped. But then we were able to communicate with them...," says Ranveer Singh Chauhan, Prantiya Rakshak Dal… https://t.co/xf2QYg7MJD pic.twitter.com/PBqLgJ4Tv5

    — ANI UP/Uttarakhand (@ANINewsUP) November 12, 2023 " class="align-text-top noRightClick twitterSection" data=" ">

ਸੁਰੰਗ 'ਚ ਫਸੇ ਲੋਕਾਂ ਨੇ ਮੰਗੀ ਸੀ ਆਕਸੀਜਨ : ਰਣਵੀਰ ਚੌਹਾਨ ਨੇ ਦੱਸਿਆ ਕਿ ਪਹਿਲਾਂ ਤਾਂ ਅਸੀਂ ਨਿਰਾਸ਼ ਹੋਏ, ਅੰਦਰ ਫਸੇ ਲੋਕਾਂ ਨਾਲ ਸੰਪਰਕ ਨਹੀਂ ਹੋ ਸਕਿਆ ਅਤੇ ਹਰ ਕੋਈ ਘਬਰਾ ਗਿਆ। ਉਨ੍ਹਾਂ ਨੇ ਦੱਸਿਆ ਕਿ ਰਾਤ 11 ਵਜੇ ਸੁਰੰਗ 'ਚ ਫਸੇ ਲੋਕਾਂ ਨਾਲ ਸੰਪਰਕ ਕੀਤਾ ਗਿਆ। ਅਸੀਂ ਇਹ ਵੀ ਲਿਖ ਕੇ ਭੇਜਿਆ ਸੀ ਕਿ ਅੰਦਰ ਕਿੰਨੇ ਲੋਕ ਸਨ। ਉਨ੍ਹਾਂ ਨੇ ਬਦਲੇ ਵਿੱਚ ਜਵਾਬ ਵੀ ਦਿੱਤਾ। ਲਿਖਤੀ ਕਾਗਜ਼ ਮਿਲਣ ਬਾਰੇ ਵੀ ਜਾਣਕਾਰੀ ਦਿੱਤੀ। ਨਾਲ ਹੀ ਕਿਹਾ ਕਿ ਜੋ ਭੋਜਨ ਤੁਸੀਂ ਲੋਕਾਂ ਨੇ ਭੇਜਿਆ ਸੀ, ਉਹ ਮਿਲ ਰਿਹਾ ਹੈ ਅਤੇ ਅਸੀਂ ਖਾ ਲਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਤੁਸੀਂ ਲੋਕ ਚਾਹੁੰਦੇ ਹੋ ਕਿ ਅਸੀਂ ਸੁਰੱਖਿਅਤ ਰਹੀਏ, ਤਾਂ ਪਹਿਲਾਂ ਹਵਾ (ਆਕਸੀਜਨ) ਭੇਜੋ।

ਪੀਐਮ ਅਤੇ ਸੀਐਮ ਘਟਨਾ 'ਤੇ ਨਜ਼ਰ ਰੱਖ ਰਹੇ: ਹਾਦਸੇ ਤੋਂ ਬਾਅਦ ਪੀਐਮ ਨਰਿੰਦਰ ਮੋਦੀ ਨੇ ਸੀਐਮ ਪੁਸ਼ਕਰ ਸਿੰਘ ਧਾਮੀ ਤੋਂ ਜਾਣਕਾਰੀ ਲਈ। ਨਾਲ ਹੀ, ਪੀਐਮ ਮੋਦੀ ਨੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਸੀਐਮ ਪੁਸ਼ਕਰ ਸਿੰਘ ਧਾਮੀ ਹਾਦਸੇ ਦੀ ਪਲ-ਪਲ ਅਪਡੇਟ ਲੈ ਰਹੇ ਹਨ। ਇਸ ਦੇ ਨਾਲ ਹੀ, ਪ੍ਰਧਾਨ ਮੰਤਰੀ ਨੇ ਕੇਂਦਰੀ ਏਜੰਸੀਆਂ ਨੂੰ ਸੁਰੰਗ ਵਿੱਚ ਫਸੇ ਲੋਕਾਂ ਨੂੰ ਕੱਢਣ ਲਈ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਸਹਿਯੋਗ ਕਰਨ ਦੇ ਨਿਰਦੇਸ਼ ਦਿੱਤੇ ਹਨ।

ਕਿਸ ਸਮੇਂ ਵਾਪਰਿਆ ਹਾਦਸਾ: ਸਿਲਕਿਆਰਾ ਸੁਰੰਗ ਹਾਦਸਾ ਐਤਵਾਰ ਸਵੇਰੇ ਕਰੀਬ ਸਾਢੇ ਪੰਜ ਵਜੇ ਵਾਪਰਿਆ। ਯਮੁਨੋਤਰੀ ਹਾਈਵੇਅ 'ਤੇ ਨਿਰਮਾਣ ਅਧੀਨ ਸੁਰੰਗ ਦੇ ਸਿਲਕਿਆਰਾ ਵਾਲੇ ਪਾਸਿਓ ਅਚਾਨਕ ਮਲਬਾ ਅਤੇ ਪੱਥਰ 230 ਮੀਟਰ ਦੀ ਦੂਰੀ 'ਤੇ ਡਿੱਗ ਗਏ ਜਿਸ ਤੋਂ ਬਾਅਦ ਪਹਿਲਾਂ 30 ਤੋਂ 35 ਮੀਟਰ ਦੇ ਖੇਤਰ ਵਿੱਚ ਹਲਕਾ ਮਲਬਾ ਡਿੱਗਿਆ ਅਤੇ ਫਿਰ ਅਚਾਨਕ ਭਾਰੀ ਮਲਬਾ ਅਤੇ ਪੱਥਰ ਡਿੱਗਣੇ ਸ਼ੁਰੂ ਹੋ ਗਏ। ਸੁਰੰਗ ਦੇ ਅੰਦਰ ਕੰਮ ਕਰ ਰਹੇ ਮਜ਼ਦੂਰ ਮਲਬਾ ਅਤੇ ਪੱਥਰ ਡਿੱਗਣ ਕਾਰਨ ਅੰਦਰ ਫਸ ਗਏ।

ETV Bharat Logo

Copyright © 2024 Ushodaya Enterprises Pvt. Ltd., All Rights Reserved.