ETV Bharat / bharat

ਸਿੱਬਲ ਨੇ ਬਿਨ੍ਹਾਂ ਨਾਂ ਲਏ ਰਾਹੁਲ 'ਤੇ ਸਾਧਿਆ ਨਿਸ਼ਾਨਾ, ਕਿਹਾ ਜਲਦੀ ਬੁਲਾਈ ਜਾਵੇ CWC ਦੀ ਮੀਟਿੰਗ

author img

By

Published : Sep 29, 2021, 5:30 PM IST

ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿੱਬਲ (Senior Congress leader Kapil Sibal) ਨੇ ਰਾਹੁਲ ਗਾਂਧੀ ਦਾ ਨਾਂ ਲਏ ਬਿਨ੍ਹਾਂ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਨੂੰ ਜਲਦੀ ਤੋਂ ਜਲਦੀ ਸੀਡਬਲਯੂਸੀ (CWC) ਦੀ ਮੀਟਿੰਗ ਬੁਲਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੋਕ ਕਾਂਗਰਸ ਪਾਰਟੀ (Congress Party) ਨੂੰ ਛੱਡ ਰਹੇ ਹਨ। ਲੋਕ ਕਾਂਗਰਸ ਨੂੰ ਛੱਡਣ 'ਤੇ ਖ਼ੁਦ ਨਾਲ ਹੀ ਸਵਾਲ ਹਨ।

ਸਿੱਬਲ ਨੇ ਬਿਨ੍ਹਾਂ ਨਾਂ ਲਏ ਰਾਹੁਲ 'ਤੇ ਸਾਧਿਆ ਨਿਸ਼ਾਨਾ, ਕਿਹਾ ਜਲਦੀ ਬੁਲਾਈ ਜਾਵੇ CWC ਦੀ ਮੀਟਿੰਗ
ਸਿੱਬਲ ਨੇ ਬਿਨ੍ਹਾਂ ਨਾਂ ਲਏ ਰਾਹੁਲ 'ਤੇ ਸਾਧਿਆ ਨਿਸ਼ਾਨਾ, ਕਿਹਾ ਜਲਦੀ ਬੁਲਾਈ ਜਾਵੇ CWC ਦੀ ਮੀਟਿੰਗ

ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ (Senior Congress leader Kapil Sibal) ਨੇ ਰਾਹੁਲ ਗਾਂਧੀ (Rahul Gandhi) ਦਾ ਨਾਂ ਲਏ ਬਿਨ੍ਹਾਂ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈ ਕਮਾਂਡ (Congress High Command) ਨੂੰ ਜਲਦੀ ਤੋਂ ਜਲਦੀ ਸੀਡਬਲਯੂਸੀ (CWC) ਦੀ ਮੀਟਿੰਗ ਬੁਲਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੋਕ ਕਾਂਗਰਸ ਪਾਰਟੀ (Congress Party) ਨੂੰ ਛੱਡ ਰਹੇ ਹਨ। ਲੋਕ ਕਾਂਗਰਸ ਨੂੰ ਛੱਡਣ 'ਤੇ ਖ਼ੁਦ ਨਾਲ ਹੀ ਸਵਾਲ ਹਨ।

ਸਿੱਬਲ (Kapil Sibal) ਨੇ ਕਿਹਾ ਕਿ ਕਾਂਗਰਸ ਛੱਡਣ 'ਤੇ ਲੋਕਾਂ ਦੇ ਆਪਣੇ ਆਪ 'ਤੇ ਸਵਾਲ ਹੈ। ਸਿੱਬਲ (Kapil Sibal) ਨੇ ਕਿਹਾ ਕਿ ਸਿਰਫ਼ ਉਨ੍ਹਾਂ ਲੋਕਾਂ ਨੇ ਹੀ ਪਾਰਟੀ ਛੱਡ ਦਿੱਤੀ ਹੈ ਜੋ ਉਨ੍ਹਾਂ ਦੇ ਖ਼ਾਸ ਸਨ।

ਸਿੱਬਲ ਨੇ ਬਿਨ੍ਹਾਂ ਨਾਂ ਲਏ ਰਾਹੁਲ 'ਤੇ ਸਾਧਿਆ ਨਿਸ਼ਾਨਾ, ਕਿਹਾ ਜਲਦੀ ਬੁਲਾਈ ਜਾਵੇ CWC ਦੀ ਮੀਟਿੰਗ

ਇਹ ਵੀ ਪੜ੍ਹੋ: ਜਿੰਨ੍ਹਾਂ ਨੂੰ ਜਿੰਮੇਵਾਰੀ ਦਿੱਤੀ ਗਈ, ਉਨ੍ਹਾਂ ਨੂੰ ਨਹੀਂ ਪੰਜਾਬ ਦੀ ਕੋਈ ਸਮਝ: ਮਨੀਸ਼ ਤਿਵਾੜੀ

ਉਨ੍ਹਾਂ ਕਿਹਾ ਕਿ ਜਤਿਨ ਪ੍ਰਸਾਦ (Jatin Prasad) ਅਤੇ ਸਿੰਧੀਆ (Scindia) ਨੇ ਕਾਂਗਰਸ ਪਾਰਟੀ (Congress Party) ਨੂੰ ਛੱਡ ਦਿੱਤਾ ਹੈ। ਸੀਡਬਲਯੂਸੀ (CWC) ਵਿੱਚ ਇੱਕ ਚਰਚਾ ਹੋਣੀ ਚਾਹੀਦੀ ਹੈ ਕਿ ਅਜਿਹੀ ਸਥਿਤੀ ਕਿਉਂ ਆ ਰਹੀ ਹੈ।

ਸਿੱਬਲ (Kapil Sibal) ਨੇ ਕਿਹਾ ਕਿ ਮੈਂ ਉਨ੍ਹਾਂ ਕਾਂਗਰਸੀਆਂ ਦੀ ਤਰਫੋਂ ਤੁਹਾਡੇ (ਮੀਡੀਆ) ਨਾਲ ਗੱਲ ਕਰ ਰਿਹਾ ਹਾਂ ਜਿਨ੍ਹਾਂ ਨੇ ਪਿਛਲੇ ਸਾਲ ਅਗਸਤ ਵਿੱਚ ਪੱਤਰ ਲਿਖਿਆ ਸੀ।

ਕਾਂਗਰਸ ਨੇਤਾ ਕਪਿਲ ਸਿੱਬਲ (Senior Congress leader Kapil Sibal) ਨੇ ਕਿਹਾ ਕਿ ਕਾਂਗਰਸ ਦੇ ਉਹ ਲੋਕ ਜਿਨ੍ਹਾਂ ਨੇ ਸਾਨੂੰ ਛੱਡ ਦਿੱਤਾ ਹੈ ਉਨ੍ਹਾਂ ਨੂੰ ਵਾਪਸ ਆਉਣਾ ਚਾਹੀਦਾ ਹੈ ਕਿਉਂਕਿ ਕਾਂਗਰਸ ਉਹ ਵਿਚਾਰਧਾਰਾ ਹੈ ਜੋ ਇਸ ਦੇਸ਼ ਦੀ ਬੁਨਿਆਦ ਹੈ, ਜਿਸ ਦੇ ਆਧਾਰ 'ਤੇ ਸਾਡਾ ਗਣਤੰਤਰ (Republic) ਬਣਾਇਆ ਗਿਆ ਸੀ। ਉਸਨੂੰ ਬਰਾਬਰ ਕਰ ਸਕਦੀ ਹੈ।

ਸਿੱਬਲ ਨੇ ਬਿਨ੍ਹਾਂ ਨਾਂ ਲਏ ਰਾਹੁਲ 'ਤੇ ਸਾਧਿਆ ਨਿਸ਼ਾਨਾ, ਕਿਹਾ ਜਲਦੀ ਬੁਲਾਈ ਜਾਵੇ CWC ਦੀ ਮੀਟਿੰਗ

ਇਹ ਵੀ ਪੜ੍ਹੋ: ਪ੍ਰਿਯੰਕਾ ਜੀ! ਕੀ ਤੁਹਾਡੇ ਲਈ ਪੰਜਾਬ ਦੀ ਟਿਕਟ ਬੁੱਕ ਕਰ ਦਈਏ ?

ਕਪਿਲ ਸਿੱਬਲ (Kapil Sibal) ਨੇ ਕਿਹਾ ਕਿ ਪੰਜਾਬ ਵਰਗੇ ਸਰਹੱਦੀ ਸੂਬੇ ਵਿੱਚ ਕਾਂਗਰਸ ਪਾਰਟੀ (Congress Party) 'ਚ ਜੋ ਕੁਝ ਵਾਪਰ ਰਿਹਾ ਹੈ ਉਸਦਾ ਸਿੱਧਾ ਫ਼ਾਇਦਾ ਪਾਕਿਸਤਾਨ (Pakistan) ਅਤੇ ਆਈਐਸਆਈ (ISI) ਨੂੰ ਹੋ ਸਕਦਾ ਹੈ। ਅਸੀਂ ਪੰਜਾਬ ਦੇ ਇਤਿਹਾਸ (History of Punjab) ਤੋਂ ਵਾਕਿਫ ਹਾਂ ਕਿ ਕਿਵੇਂ ਫਿਰਕੁਪੁਣਾ ਸਰਹੱਦ ਪਾਰ ਦੀਆਂ ਤਾਕਤਾਂ ਨੂੰ ਮੱਦਦ ਕਰਦਾ ਹੈ, ਅਜਿਹੀਆਂ ਤਾਕਤਾਂ ਸਾਡੇ ਮੁਲਕ ਲਈ ਸਭ ਤੋਂ ਵੱਡਾ ਖ਼ਤਰਾ ਹਨ।

ਕਾਂਗਰਸ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਰੇ ਇਕੱਠੇ ਰਹਿਣ ,ਜੇਕਰ ਕਿਸੇ ਨੂੰ ਕੋਈ ਸਮੱਸਿਆ ਹੈ ਤਾਂ ਸੀਨੀਅਰ ਆਗੂਆਂ ਨਾਲ ਵਿਚਾਰਿਆ ਜਾਣਾ ਚਾਹੀਦਾ ਹੈ, ਪਾਰਟੀ ਦੇ ਸੰਗਠਨਾਤਮਕ ਢਾਂਚੇ ਦੇ ਤਹਿਤ ਹੀ ਕੰਮ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਕੇਜਰੀਵਾਲ ਦਾ ਪੰਜਾਬ ਦੌਰਾ, ਚਰਨਜੀਤ ਚੰਨੀ ਨੂੰ ਦਿੱਤੀ ਚਣੌਤੀ

ETV Bharat Logo

Copyright © 2024 Ushodaya Enterprises Pvt. Ltd., All Rights Reserved.