ETV Bharat / bharat

ਰਾਜਨੀਤੀ ਦੇ ਮੌਸਮ ਵਿਗਿਆਨੀ ਰਾਮਵਿਲਾਸ ਪਾਸਵਾਨ ਕਿਵੇਂ ਮਨਾਉਂਦਾ ਜਨਮਦਿਨ ? ਜਾਣੋ

author img

By

Published : Jul 5, 2021, 10:29 AM IST

ਰਾਮਵਿਲਾਸ ਪਾਸਵਾਨ-ਲੋਕਾਂ ਨੇ ਇਹ ਨਾਂਅ 1977 ਦੇ ਲੋਕਸਭਾ ਚੋਣ ਦੇ ਬਾਅਦ ਸੁਣਿਆ। ਤਦੋਂ ਪਾਸਵਾਨ ਨੇ ਬਿਹਾਰ ਦੀ ਇੱਕ ਸੀਟ ਉੱਤੇ ਕਾਂਗਰਸ ਉਮੀਦਵਾਰ ਨੂੰ ਸਵਾ ਚਾਰ ਲੱਖ ਵੋਟਾਂ ਨਾਲ ਹਰਾ ਦਿੱਤਾ ਸੀ। ਜਿਸ ਦੇ ਬਾਅਦ ਉਨ੍ਹਾਂ ਦਾ ਨਾਂਅ ਗਿਨੀਜ ਬੁਕ ਆਫ ਵਲਰਡ ਰਿਕਾਡਸ ਵਿੱਚ ਸ਼ਾਮਲ ਹੋ ਗਿਆ ਸੀ। ਉਨ੍ਹਾਂ ਨੇ ਰਾਜਨੀਤੀ ਦਾ ਮੌਸਮ ਵਿਗਿਆਨਿਕ ਕਿਹਾ ਜਾਂਦਾ ਸੀ। ਰਾਮਵਿਲਾਸ ਪਾਸਵਾਨ ਦੇ ਰਾਜਨੀਤੀ ਵਿੱਚ ਆਉਣ ਦੀ ਕਹਾਣੀ ਵੀ ਕਾਫੀ ਰੁਮਾਂਚਕ ਹੈ। ਆਓ ਜਾਣਦੇ ਹਾਂ ਉਨ੍ਹਾਂ ਦੇ ਜੀਵਨ ਬਾਰੇ।

ਫ਼ੋਟੋ
ਫ਼ੋਟੋ

ਹੈਦਰਾਬਾਦ: ਰਾਮਵਿਲਾਸ ਪਾਸਵਾਨ-ਲੋਕਾਂ ਨੇ ਇਹ ਨਾਂਅ 1977 ਦੇ ਲੋਕਸਭਾ ਚੋਣ ਦੇ ਬਾਅਦ ਸੁਣਿਆ। ਤਦੋਂ ਪਾਸਵਾਨ ਨੇ ਬਿਹਾਰ ਦੀ ਇੱਕ ਸੀਟ ਉੱਤੇ ਕਾਂਗਰਸ ਉਮੀਦਵਾਰ ਨੂੰ ਸਵਾ ਚਾਰ ਲੱਖ ਵੋਟਾਂ ਨਾਲ ਹਰਾ ਦਿੱਤਾ ਸੀ। ਜਿਸ ਦੇ ਬਾਅਦ ਉਨ੍ਹਾਂ ਦਾ ਨਾਂਅ ਗਿਨੀਜ ਬੁਕ ਆਫ ਵਲਰਡ ਰਿਕਾਡਸ ਵਿੱਚ ਸ਼ਾਮਲ ਹੋ ਗਿਆ ਸੀ। ਉਨ੍ਹਾਂ ਨੇ ਰਾਜਨੀਤੀ ਦਾ ਮੌਸਮ ਵਿਗਿਆਨਿਕ ਕਿਹਾ ਜਾਂਦਾ ਸੀ। ਰਾਮਵਿਲਾਸ ਪਾਸਵਾਨ ਦੇ ਰਾਜਨੀਤੀ ਵਿੱਚ ਆਉਣ ਦੀ ਕਹਾਣੀ ਵੀ ਕਾਫੀ ਰੁਮਾਂਚਕ ਹੈ। ਆਓ ਜਾਣਦੇ ਹਾਂ ਉਨ੍ਹਾਂ ਦੇ ਜੀਵਨ ਬਾਰੇ....

  • ਰਾਮਵਿਲਾਸ ਪਾਸਵਾਨ ਦਾ ਜਨਮ 5 ਜੁਲਾਈ 1946 ਨੂੰ ਬਿਹਾਰ ਦੇ ਖਗਡਿਆ ਜ਼ਿਲ੍ਹੇ ਵਿੱਚ ਇੱਕ ਦਲਿਤ ਪਰਿਵਾਰ ਵਿੱਚ ਹੋਇਆ ਸੀ।
  • ਉਹ ਇੱਕ ਭਾਰਤੀ ਰਾਜਨੇਤਾ ਅਤੇ ਸਾਂਸਦ ਸੀ ਉਨ੍ਹਾਂ ਨੇ ਰਾਜਨੀਤਿਕ ਦਲ, ਲੋਕ ਜਨਸ਼ਕਤੀ ਪਾਰਟੀ (LJP) ਦਾ ਗਠਨ ਕੀਤਾ।
  • ਉਨ੍ਹਾਂ ਨੇ ਪੋਸਟ ਗ੍ਰੈਜੂਏਟ ਅਤੇ ਕਾਨੂੰਨ ਦੀ ਡਿਗਰੀ ਪੂਰੀ ਕੀਤੀ, ਬਿਹਾਰ ਸਿਵਲ ਸੇਵਾ ਪ੍ਰੀਖਿਆ ਪਾਸ ਕੀਤੀ ਅਤੇ ਉਨ੍ਹਾਂ ਨੂੰ ਪੁਲਿਸ ਡਿਪਟੀ ਸੁਪਰਡੈਂਟ ਦੇ ਰੂਪ ਵਿੱਚ ਚੁਣਿਆ ਗਿਆ। ਹਾਲਾਕਿ ਉਨ੍ਹਾਂ ਨੇ ਉਸ ਨੌਕਰੀ ਨੂੰ ਸਵੀਕਾਰ ਕਰਨ ਦੀ ਥਾਂ ਸੰਯੁਕਤ ਸ਼ੋਸਲਿਸਟ ਪਾਰਟੀ (ਐਸਐਸਪੀ) ਵਿੱਚ ਸ਼ਾਮਲ ਹੋ ਕੇ ਰਾਜਨੀਤੀ ਵਿੱਚ ਆਪਣਾ ਕਰੀਅਰ ਬਣਾਉਣ ਦਾ ਫੈਸਲਾ ਕੀਤਾ। ਇਸ ਦੇ ਬਾਅਦ ਪਾਸਵਾਨ ਨੇ ਖੁਦ ਨੂੰ ਬਿਹਾਰ ਦੇ ਦਲਿਤਾਂ ਦੇ ਨੇਤਾ ਦੇ ਨਾਲ ਨਾਲ ਸੂਬੇ ਦੇ ਮੁਸਲਮਾਨ ਭਾਈਚਾਰੇ ਦੇ ਨੇਤਾ ਦੇ ਰੂਪ ਵਿੱਚ ਪਛਾਣ ਬਣਾਈ।

ਵਿਅਕਤੀਗਤ ਜੀਵਨ

ਪਾਸਵਾਨ ਨੇ 1960 ਦੇ ਦਸ਼ਕ ਵਿੱਚ ਰਾਜਕੁਮਾਰੀ ਦੇਵੀ ਨਾਲ ਵਿਆਹ ਕੀਤਾ। 2014 ਵਿੱਚ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਲੋਕਸਭਾ ਨਾਮਜ਼ਦਗੀ ਪੱਤਰ ਨੂੰ ਚਣੌਤੀ ਦੇਣ ਤੋਂ ਬਾਅਦ ਉਨ੍ਹਾਂ ਨੇ 1981 ਵਿੱਚ ਉਨ੍ਹਾਂ ਨੂੰ ਤਲਾਕ ਦੇ ਦਿੱਤਾ ਸੀ ਉਨ੍ਹਾਂ ਦੀ ਪਹਿਲੀ ਪਤਨੀ ਰਾਜਕੁਮਾਰੀ ਦੀ ਉਸ਼ਾ ਅਤੇ ਆਸ਼ਾ ਦੋ ਧੀਆਂ ਹਨ। 1983 ਵਿੱਚ ਪਾਸਵਾਨ ਨੇ ਪੰਜਾਬ ਦੀ ਇੱਕ ਏਅਰ ਹੋਸਟਰਸ ਰੀਨਾ ਸ਼ਰਮਾ ਨਾਲ ਵਿਆਹ ਕੀਤਾ। ਜਿਸ ਨਾਲ ਉਨ੍ਹਾਂ ਦਾ ਇੱਕ ਪੁੱਤਰ ਅਤੇ ਧੀ ਹੈ। ਉਨ੍ਹਾਂ ਦੇ ਮੁੰਡੇ ਚਿਰਾਗ ਪਾਸਵਾਨ ਵੀ ਰਾਜਨੇਤਾ ਹੈ ਚਿਰਾਗ ਪਾਸਵਾਨ ਨੇਤਾ ਬਣਨ ਤੋਂ ਪਹਿਲਾਂ ਇੱਕ ਅਦਾਕਾਰ ਰਹਿ ਚੁੱਕੇ ਹਨ।

ਰਾਮਵਿਲਾਸ ਪਾਸਵਾਨ ਨੂੰ ਅਕਸਰ ਵੰਸ਼ਾਵਾਦੀ ਕਿਹਾ ਜਾਂਦਾ ਸੀ। ਉਹ ਆਪਣੇ ਭਰਾਵਾਂ ਪਸ਼ੂਪਤੀ ਕੁਮਾਰ ਪਾਰਸ ਅਤੇ ਰਾਮ ਚੰਦਰ ਪਾਸਵਾਨ ਨੂੰ ਰਾਜਨੀਤੀ ਵਿੱਚ ਲਿਆਏ। 2019 ਵਿੱਚ ਲੋਜਪਾ ਨੇ ਜਿਨ੍ਹਾਂ 6 ਸੀਟਾਂ ਉੱਤੇ ਜਿੱਤ ਹਾਸਲ ਕੀਤੀ ਉਸ ਵਿੱਚੋਂ 3 ਉਨ੍ਹਾਂ ਦੇ ਪਰਿਵਾਰ ਵਿੱਚੋਂ ਸੀ।- ਮੁੰਡਾ ਚਿਰਾਗ ਅਤੇ ਭਾਈ ਪਸ਼ੂਪਤੀ ਕੁਮਾਰ ਪਾਰਸ ਅਤੇ ਰਾਮ ਚੰਦਰ ਪਾਸਵਾਨ। ਰਾਮ ਚੰਦਰ ਪਾਸਵਾਨ ਦੀ ਮੌਤ ਦੇ ਬਾਅਦ ਉਨ੍ਹਾਂ ਦੇ ਮੁੰਡੇ ਰਾਜਕੁਮਾਰ ਰਾਜ ਨੂੰ ਉਤਰਾਅਧਿਕਾਰੀ ਬਣਾਇਆ ਗਿਆ।

ਰਾਜਨੀਤਿਕ ਯਾਤਰਾ

1969 ਵਿੱਚ ਪਹਿਲੀ ਵਾਰ ਪਾਸਵਾਨ ਬਿਹਾਰ ਤੋਂ ਰਾਜਸਭਾ ਚੋਣਾਂ ਵਿੱਚ ਸੰਯੁਕਤ ਸ਼ੋਸ਼ਲਿਸਟ ਪਾਰਟੀ ਦੇ ਉਮੀਦਵਾਰ ਦੇ ਰੂਪ ਵਿੱਚ ਚੁਣੇ ਗਏ। 1977 ਵਿੱਚ ਛੇਵੀਂ ਲੋਕਸਭਾ ਵਿੱਚ ਪਾਸਵਾਨ ਜਨਤਾ ਪਾਰਟੀ ਦੇ ਉਮੀਦਵਾਰ ਦੇ ਰੂਪ ਵਿੱਚ ਚੁਣੇ ਗਏ। 1982 ਵਿੱਚ ਹੋਏ ਲੋਕਸਭਾ ਚੋਣ ਵਿੱਚ ਪਾਸਵਾਨ ਦੂਜੀ ਵਾਰ ਵੀ ਜੇਤੂ ਰਹੇ।

1970 ਵਿੱਚ ਉਨ੍ਹਾਂ ਨੇ ਐਸਐਸਪੀ ਦੀ ਬਿਹਾਰ ਸ਼ਾਖਾ ਦਾ ਸੰਯੁਕਤ ਸਕੱਤਰ ਬਣਾਇਆ ਗਿਆ। ਚਾਰ ਸਾਲ ਬਾਅਦ ਉਹ ਨਵੇਂ ਜਨਤਾ ਦਲ ਦੀ ਬਿਹਾਰ ਸ਼ਾਖਾ ਦੇ ਜਨਰਲ ਸਕੱਤਰ ਬਣੇ।

ਪਾਸਵਾਨ ਦਾ ਕਰੀਅਰ 1975 ਵਿੱਚ ਪਟਰੀ ਤੋਂ ਲੱਥਿਆ ਜਦੋਂ ਉਹ ਪ੍ਰਧਾਨ ਮੰਤਰੀ ਇੰਦਰਾਗਾਂਧੀ ਦੇ ਰਾਜਨੀਤਿਕ ਵਿਰੋਧੀਆਂ ਵਿੱਚੋਂ ਇੱਕ ਬਣ ਗਏ ਜਿਨ੍ਹਾਂ ਨੂੰ ਦੇਸ਼ ਵਿੱਚ ਐਮਰਜੈਂਸੀ ਸ਼ਾਸ਼ਨ ਲਾਗੂ ਕਰਨ ਦੇ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਨੂੰ 1977 ਵਿੱਚ ਰਿਹਾਅ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ 1977 ਵਿੱਚ ਹਾਜੀਪੁਰ ਚੋਣ ਖੇਤਰ ਤੋਂ ਜਨਤਾ ਪਾਰਟੀ ਦੇ ਮੈਂਬਰ ਦੇ ਰੂਪ ਵਿੱਚ ਲੋਕਸਭਾ ਵਿੱਚ ਦਾਖਲ ਹੋਏ। ਉਨ੍ਹਾਂ ਨੂੰ 1980, 1989, 1998, 1999, 2004 ਅਤੇ 2014 ਵਿੱਚ ਮੁੜ ਤੋਂ ਚੁਣਿਆ ਗਿਆ।

ਲੰਬੇ ਰਾਜਨੀਤਿਕ ਕਰੀਅਰ ਵਿੱਚ ਉਹ ਕੇਰਲ ਦੋ ਲੋਕਸਭਾ ਚੋਣ ਹਾਰੇ- 1984 ਅਤੇ 2009 ਵਿੱਚ। 2009 ਵਿੱਚ ਹਾਰਨ ਤੋਂ ਬਾਅਦ, ਉਹ ਬਿਹਾਰ ਤੋਂ ਰਾਜਸਭਾ ਦੇ ਲਈ ਚੁਣੇ ਗਏ।

1985 ਵਿੱਚ ਉਹ ਰਾਸ਼ਟਰੀ ਲੋਕ ਦਲ ਸੰਗਠਨ ਦੇ ਜਨਰਲ ਸਕੱਤਰ ਬਣੇ। ਇਸ ਦੇ ਬਾਅਦ 1987 ਵਿੱਚ ਉਨ੍ਹਾਂ ਨੂੰ ਜਨਤਾ ਪਾਰਟੀ (ਜੇਪੀ) ਦਾ ਜਨਰਲ ਸਕੱਤਰ ਬਣਾਇਆ ਗਿਆ।

ਇਕ ਸਾਲ ਬਾਅਦ ਉਨ੍ਹਾਂ ਨੂੰ ਨਵੀਂ ਪਾਰਟੀ ਜਨਤਾ ਦਲ ਦੇ ਜਨਰਲ ਸਕੱਤਰ ਦੇ ਰੂਪ ਵਿੱਚ ਚੁਣਿਆ ਗਿਆ ਸੀ। ਸਾਲ 2000 ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਰਾਸ਼ਟਰੀ ਲੋਕਤੰਤਰੀ ਗਠਜੋੜ (ਐਨਡੀਏ) ਗਠਜੋੜ ਵਿੱਚ ਸ਼ਾਮਲ ਹੋਣ ਦੇ ਮੁੱਦੇ ਉੱਤੇ ਜਨਤਾ ਦਲ ਦੋ ਗੁੱਟਾਂ ਵਿੱਚ ਵੰਡਿਆ ਗਿਆ ਸੀ ਅਤੇ ਉਸ ਸਾਲ ਪਾਸਵਾਨ ਅਤੇ ਕਈ ਹੋਰ ਜਨਤਾ ਦਲ ਦੇ ਮੈਂਬਰ ਲੋਕ ਜਨਸ਼ਕਤੀ ਪਾਰਟੀ ਐਲਜੇਪੀ ਦਾ ਗਠਨ ਕੀਤਾ।

ਪਾਸਵਾਨ ਕਈ ਸਰਕਾਰਾਂ ਵਿੱਚ ਕੇਂਦਰੀ ਮੰਤਰੀ ਰਹੇ

ਕੇਂਦਰੀ ਮੰਤਰੀ ਮੰਡਲ ਵਿੱਚ ਪਾਸਵਾਨ ਦੀ ਪਹਿਲੀ ਨਿਯੁਕਤੀ ਪ੍ਰਧਾਨ ਮੰਤਰੀ ਵੀਪੀ ਸਿੰਘ ਦੀ ਅਗਵਾਈ ਵਾਲੀ ਗਠਜੋੜ ਸਰਕਾਰ ਵਿੱਚ ਮਜ਼ਦੂਰ ਅਤੇ ਕਲਿਆਣ ਮੰਤਰੀ (1989-90) ਦੇ ਰੂਪ ਵਿੱਚ ਹੋਈ ਸੀ।

ਉਹ (1996-98) ਵਿੱਚ ਗਠਜੋੜ ਸਰਕਾਰਾਂ ਵਿੱਚ ਰੇਲ ਮੰਤਰੀ ਦੇ ਰੂਪ ਵਿੱਚ ਵੀ ਨਿਯੁਕਤ ਕੀਤੇ ਗਏ।

ਇਸ ਦੇ ਬਾਅਦ ਲੋਜਪਾ ਨੇ ਭਾਜਪਾ ਨੀਤ ਐਨਡੀਏ ਸਰਕਾਰ ਦਾ ਸਮਰਥਨ ਕੀਤਾ ਅਤੇ ਪਾਸਵਾਨ ਨੇ ਸੰਚਾਰ ਮੰਤਰੀ (1999-2001) ਅਤੇ ਲੋਜਪਾ ਦੇ ਗਠਜੋੜ ਦੇ ਬਾਹਰ ਨਿਕਲਣ ਤੋਂ ਪਹਿਲਾ ਕੋਲਾ ਅਤੇ ਮਾਈਨਿੰਗ ਮੰਤਰੀ (2001–02) ਵਜੋਂ ਸੇਵਾ ਨਿਭਾਈ।

2012 ਵਿੱਚ ਪਾਸਵਾਨ ਨੇ ਸਰਕਾਰ ਦੇ ਵਿਵਾਦਪੂਰਨ ਬਿੱਲ (ਜੋ ਵੱਡੇ ਰਿਟੇਲ ਉੱਦਮਾਂ ਜਿਵੇਂ ਕਿ ਵਿਭਾਗ ਦੇ ਸਟੋਰਾਂ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਉੱਤੇ ਪਾਬੰਦੀ ਨੂੰ ਘੱਟ ਕਰਦਾ) ਦੇ ਲਈ ਆਪਣਾ ਸਮਰਥਨ ਦਿੱਤਾ।

2014 ਦੇ ਲੋਕਸਭਾ ਚੋਣ ਤੋਂ ਕੁਝ ਸਮਾਂ ਪਹਿਲਾਂ ਉਹ ਭਾਜਪਾ ਨੀਤ ਐਨਡੀਏ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਦੀ ਰਣਨੀਤੀ ਰੰਗ ਲਾਈ ਕਿਉਂਕਿ ਲੋਜਪਾ ਨੇ ਬਿਹਾਰ ਵਿੱਚ ਛੇ ਸੰਸਦੀ ਸੀਟਾਂ ਜਿਤਿਆ ਸੀ। ਪਾਸਵਾਨ ਸਫਲ ਉਮੀਦਾਵਾਰਾਂ ਵਿੱਚੋਂ ਇੱਕ ਸੀ।

ਪਾਸਵਾਨ ਨੂੰ ਨਰਿੰਦਰ ਮੋਦੀ ਦੇ ਮੰਤਰੀਮੰਡਲ ਵਿੱਚ ਸ਼ਾਮਲ ਹੋਣ ਦੇ ਲਈ ਸੱਦਾ ਦਿੱਤਾ ਗਿਆ ਜਿੱਥੇ ਉਨ੍ਹਾਂ ਨੂੰ ਖਪਤਕਾਰ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਹ ਆਪਣੀ ਮੌਤ ਤੱਕ ਇਸ ਅਹੁੱਦੇ ‘ਤੇ ਰਹੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.