ETV Bharat / bharat

Weather Update: ਮੀਂਹ ਨੇ ਰਾਜਧਾਨੀ ਦਿੱਲੀ ਨੂੰ ਪ੍ਰਦੂਸ਼ਣ ਤੋਂ ਦਿੱਤੀ ਰਾਹਤ, ਏਅਰ ਕੁਆਲਿਟੀ ਇੰਡੈਕਸ 'ਚ ਆਇਆ ਸੁਧਾਰ, ਲੋਕਾਂ ਨੇ ਥੋੜ੍ਹੀ ਸਾਫ ਹਵਾ 'ਚ ਲਿਆ ਸਾਹ

author img

By ETV Bharat Punjabi Team

Published : Nov 11, 2023, 7:01 AM IST

ਦਿੱਲੀ ਸਮੇਤ ਪੂਰੇ ਉੱਤਰ ਭਾਰਤ ਦੇ ਲੋਕਾਂ ਲਈ ਮੁਸੀਬਤ ਬਣੇ ਹਵਾ ਪ੍ਰਦੂਸ਼ਣ ਤੋਂ ਸ਼ੁੱਕਰਵਾਰ ਨੂੰ ਪਏ ਮੀਂਹ ਨੇ ਬਹੁਤ ਹੱਦ ਤੱਕ ਘਟਾ ਦਿੱਤਾ ਹੈ। ਮੀਂਹ ਤੋਂ ਪਹਿਲਾਂ 400 ਤੋਂ ਪਾਰ ਪਹੁੰਚਿਆ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (Air Quality Index of Delhi) 158 ਅੰਕਾਂ ਦੀ ਗਿਰਾਵਟ ਨਾਲ 279 ਉੱਤੇ ਪਹੁੰਚ ਗਿਆ। ਭਾਵੇਂ ਕਿ ਇਹ ਵੀ ਖਤਰਨਾਕ ਸ਼੍ਰੇਣੀ ਹੈ ਪਰ ਫਿਰ ਵੀ ਪਹਿਲਾਂ ਦੇ ਮੁਕਾਬਲੇ ਲੋਕਾਂ ਨੇ ਕੁੱਝ ਸਾਫ਼ ਹਵਾ ਵਿੱਚ ਸਾਹ ਲਿਆ ਹੈ।

The rain in North India on Friday reduced the pollution in the capital Delhi
Rain reduced pollution: ਮੀਂਹ ਨੇ ਰਾਜਧਾਨੀ ਦਿੱਲੀ ਨੂੰ ਪ੍ਰਦੂਸ਼ਣ ਤੋਂ ਦਿੱਤੀ ਰਾਹਤ,ਏਅਰ ਕੁਆਲਿਟੀ ਇੰਡੈਕਸ 'ਚ ਆਇਆ ਸੁਧਾਰ,ਲੋਕਾਂ ਨੇ ਥੋੜ੍ਹੀ ਸਾਫ ਹਵਾ 'ਚ ਲਿਆ ਸਾਹ

ਚੰਡੀਗੜ੍ਹ: ਪੂਰੇ ਉੱਤਰ-ਭਾਰਤ ਵਿੱਚ ਅਕਤੂਬਰ-ਨਵੰਬਰ ਮਹੀਨੇ ਦੌਰਾਨ ਪੰਜਾਬ ਅਤੇ ਹਰਿਆਣਾ ਵਿੱਚ ਝੋਨੇ ਦੀ ਪਰਾਲੀ ਸਾੜੇ ਜਾਣ ਕਾਰਣ ਪੂਰਾ ਖੇਤਰ ਇੱਕ ਗੈਸ ਚੈਂਬਰ ਵਿੱਚ ਬਦਲ ਜਾਂਦਾ ਹੈ ਜਿਸ ਨਾਲ ਏਅਰ ਕੁਆਲਿਟੀ ਇੰਡੈਕਸ ਦਾ ਹਾਲ ਬਹੁਤ ਖ਼ਰਾਬ ਪੱਧਰ ਤੱਕ ਪਹੁੰਚ ਜਾਂਦਾ ਹੈ। ਇਸ ਵਾਰ ਵੀ ਰਾਜਧਾਨੀ ਦਿੱਲੀ ਸਮੇਤ ਪੰਜਾਬ ਅਤੇ ਹਰਿਆਣਾ ਵਿੱਚ ਪ੍ਰਦੂਸ਼ਣ ਦਾ ਹਾਲ ਪਹਿਲਾਂ ਦੀ ਤਰ੍ਹਾਂ ਸੀ ਪਰ ਬੀਤੇ ਦਿਨ ਉੱਤਰ ਭਾਰਤ ਵਿੱਚ ਪਏ ਤੇਜ਼ ਮੀਂਹ ਨੇ ਏਅਰ ਕੁਆਲਿਟੀ ਇੰਡੈਕਸ ਵਿੱਚ ਬਹੁਤ ਜ਼ਿਆਦਾ ਸੁਧਾਰ ਕੀਤਾ ਹੈ।

ਰਾਜਧਾਨੀ ਨੂੰ ਰਾਹਤ: ਦਿੱਲੀ 'ਚ ਮੀਂਹ ਨੇ ਪ੍ਰਦੂਸ਼ਣ ਦੇ ਪੱਧਰ 'ਚ ਵੱਡੀ ਰਾਹਤ ਦਿੱਤੀ ਹੈ। ਸ਼ੁੱਕਰਵਾਰ ਦੁਪਹਿਰ 3 ਵਜੇ, ਦਿੱਲੀ ਦਾ ਔਸਤ AQI 300 ਤੋਂ ਹੇਠਾਂ ਡਿੱਗ ਗਿਆ ਅਤੇ 279 ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਪੂਰੇ ਦਿਨ ਲਈ ਔਸਤ AQI 437 ਦਰਜ ਕੀਤਾ ਗਿਆ ਸੀ। ਗਾਜ਼ੀਆਬਾਦ, ਗੁਰੂਗ੍ਰਾਮ ਅਤੇ ਨੋਇਡਾ ਵਿੱਚ ਏਅਰ ਕੁਆਲਿਟੀ ਇੰਡੈਕਸ (AQI) 85 ਤੋਂ 100 ਦੇ ਵਿਚਕਾਰ ਪਹੁੰਚ ਗਿਆ। ਦੱਸ ਦਈਏ ਪਹਿਲੀ ਵਾਰ ਨਵੰਬਰ ਮਹੀਨੇ 'ਚ ਰਾਜਧਾਨੀ ਦਾ ਏਅਰ ਕੁਆਲਿਟੀ ਇੰਡੈਕਸ (Air Quality Index) 279 ਦਰਜ ਕੀਤਾ ਗਿਆ ਸੀ ਪਰ ਇਹ ਵੀ ਖਰਾਬ ਸ਼੍ਰੇਣੀ 'ਚ ਹੈ। ਪ੍ਰਦੂਸ਼ਣ ਦੇ ਪੱਧਰ ਵਿੱਚ ਅਚਾਨਕ ਇੱਕ ਦਿਨ ਅੰਦਰ 158 ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲੀ। ਲੋਕਾਂ ਨੇ ਕਾਫੀ ਦੇਰ ਬਾਅਦ ਖਰਾਬ ਹਵਾ ਤੋਂ ਬਾਹਰ ਥੋੜ੍ਹੀ ਸਾਫ ਹਵਾ ਵਿੱਚ ਸਾਹ ਲਿਆ।

ਮੀਂਹ ਪੈਣ ਦੀ ਸੰਭਾਵਨਾ: ਮੌਸਮ ਵਿਭਾਗ ਮੁਤਾਬਿਕ 11 ਅਤੇ 12 ਨਵੰਬਰ ਨੂੰ ਦਿੱਲੀ ਵਿੱਚ ਹਲਕਾ ਮੀਂਹ ਜਾਰੀ ਰਹੇਗਾ। ਇਸ ਦੌਰਾਨ ਠੰਡੀਆਂ ਹਵਾਵਾਂ ਵੀ ਚੱਲਣਗੀਆਂ। ਹਵਾ ਦੀ ਰਫ਼ਤਾਰ 5 ਤੋਂ 12 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। 11 ਨਵੰਬਰ ਨੂੰ ਹਲਕੀ ਧੁੰਦ ਪੈਣ (Rain in North India) ਦੇ ਵੀ ਅਸਾਰ ਹਨ । ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਤੱਕ ਡਿੱਗ ਸਕਦਾ ਹੈ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ 15 ਡਿਗਰੀ ਹੋ ਸਕਦਾ ਹੈ। 12 ਅਤੇ 13 ਨਵੰਬਰ ਨੂੰ ਵੱਧ ਤੋਂ ਵੱਧ ਤਾਪਮਾਨ 28 ਤੋਂ 29 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 13 ਤੋਂ 14 ਡਿਗਰੀ ਰਹਿ ਸਕਦਾ ਹੈ। 14 ਅਤੇ 15 ਨਵੰਬਰ ਨੂੰ ਮੁੜ ਧੁੰਦ ਪੈ ਸਕਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.