Bharat Jodo Yatra in Himachal ਭਾਰਤ ਜੋੜੋ ਯਾਤਰਾ ਅੱਜ ਹਿਮਾਚਲ ਪ੍ਰਦੇਸ਼ 'ਚ, ਰਾਹੁਲ ਗਾਂਧੀ ਨੇ ਮਹਾਦੇਵ ਮੰਦਿਰ 'ਚ ਕੀਤੀ ਪੂਜਾ

author img

By

Published : Jan 18, 2023, 7:57 AM IST

Updated : Jan 18, 2023, 11:18 AM IST

Bharat Jodo Yatra in Himachal

ਅੱਜ ਬੁੱਧਵਾਰ ਨੂੰ ਸਵੇਰੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ (Bharat Jodo Yatra Latest Updates) ਹਿਮਾਚਲ ਪ੍ਰਦੇਸ਼ ਵਿੱਚ ਦਾਖਲ ਹੋ ਚੁੱਕੀ ਹੈ। ਅੱਜ ਦਾ ਦਿਨ ਹਿਮਾਚਲ ਵਿੱਚ ਯਾਤਰਾ ਦਾ ਠਹਿਰਾਅ ਹੋਵੇਗਾ। ਭਲਕੇ ਵੀਰਵਾਰ 19 ਜਨਵਰੀ ਨੂੰ ਪਠਾਨਕੋਟ ਵਿੱਚ ਰਾਹੁਲ ਗਾਂਧੀ ਦੁਪਹਿਰ 12 ਵਜੇ ਰੈਲੀ ਨੂੰ ਸੰਬੋਧਨ ਕਰਨਗੇ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਮੰਗਲਵਾਰ ਨੂੰ ਸਵੇਰੇ ਦਸੂਹਾ ਤੋਂ ਚੱਲਦੇ ਹੋਏ ਰਾਤ ਨੂੰ ਹਲਕਾ ਮੁਕੇਰੀਆ ਦੇ ਪਿੰਡ ਮੁਸ਼ਾਪੁਰ ਵਿੱਚ ਰੁਕੀ ਸੀ।

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਹਿਮਾਚਲ ਪ੍ਰਦੇਸ਼ ਵਿੱਚ ਦਾਖਲ




ਹਿਮਾਚਲ ਪ੍ਰਦੇਸ਼ :
ਭਾਰਤ ਜੋੜੋ ਯਾਤਰਾ ਦੇ ਪੰਜਵੇ ਦਿਨ ਰਾਹੁਲ ਗਾਂਧੀ ਦਾ ਪੈਦਲ ਮਾਰਚ ਹਿਮਾਚਲ ਪ੍ਰਦੇਸ਼ ਅੰਦਰ ਦਾਖਲ ਹੋ ਚੁੱਕਾ ਹੈ। ਰਾਹੁਲ ਗਾਂਧੀ ਅੱਜ ਦਿਨ ਭਰ ਕਰੀਬ 24 ਕਿਲੋਮੀਟਰ ਦੀ ਪੈਦਲ ਯਾਤਰਾ ਤੈਅ ਕਰਨ ਤੋਂ ਬਾਅਦ ਇੰਦੌਰਾ ਦੇ ਮਲੌਟ ਵਿੱਚ ਇਕ ਜਨਸਭਾ ਨੂੰ ਸੰਬੋਧਨ ਕਰਨਗੇ। ਯਾਤਰਾ ਸ਼ੁਰੂ ਕਰਨ ਤੋਂ ਬਾਅਦ ਰਾਹੁਲ ਗਾਂਧੀ ਕਾਠਗੜ੍ਹ ਮੰਦਿਰ ਆਸ਼ੀਰਵਾਦ ਲੈਣ ਲਈ ਪਹੁੰਚੇ ਹਨ।



ਟੀ ਬ੍ਰੇਕ ਤੋਂ ਬਾਅਦ ਮੁੜ ਜਾਰੀ ਯਾਤਰਾ: ਕਾਂਗੜਾ ਜ਼ਿਲ੍ਹੇ ਦੇ ਇੰਦੌਰਾ ਦੇ ਮੀਲਵਾਂ ਰਸਤਿਓ ਇਹ ਪੈਦਲ ਯਾਤਰਾ ਦੇਵਭੂਮੀ ਵਿੱਚ ਪ੍ਰਵੇਸ਼ ਕੀਤੀ ਹੈ। ਸੁਰੱਖਿਆ ਦੇ ਚੱਲਦੇ ਰਾਹੁਲ ਗਾਂਧੀ ਨਾਲ 400 ਪੁਲਿਸ ਜਵਾਨ ਅਤੇ 100 ਅਫਸਰਾਂ ਫੌਜ ਚੱਲ ਰਹੀ ਹੈ। ਯਾਤਰਾ ਸ਼ੁਰੂ ਹੋਣ ਤੋਂ ਬਾਅਦ ਰਾਹੁਲ ਗਾਂਧੀ ਕਾਠਗੜ੍ਹ ਮਹਾਦੇਵ ਮੰਦਿਰ ਪਹੁੰਚੇ ਅਤੇ ਆਸ਼ੀਰਵਾਦ ਲਿਆ। ਮੰਦਿਰ ਵਿੱਚ ਯਾਤਰਾ ਤੋਂ ਬਾਅਦ ਟੀ ਬ੍ਰੇਕ ਵੀ ਲਈ। 10: 40 ਵਜੇ ਭਾਰਤ ਜੋੜੋ ਯਾਤਰਾ ਅਗਲੇ ਪੜਾਅ ਸ਼ਤ੍ਰਿਤ ਕਾਲਜ ਇੰਦੌਰਾ ਲਈ ਰਵਾਨਾ ਹੋ ਗਈ ਹੈ। ਇੱਥੇ ਯਾਤਰਾ ਦੁਪਹਿਰ ਨੂੰ ਆਰਾਮ ਲਈ ਰੁਕੇਗੀ।




ਬੀਤੇ ਮੰਗਲਵਾਰ ਰਾਹੁਲ ਗਾਂਧੀ ਨੇ ਦਸੂਹਾ ਦੇ ਪਿੰਡ ਗੌਂਸਪੁਰ ਵਿਖੇ ਪਹੁੰਚ ਕੇ ਪ੍ਰੈਸ ਕਾਨਫਰੰਸ ਕਰਦਿਆ ਸੀਐਮ ਮਾਨ ਨੂੰ ਮੁੜ ਨਸੀਹਤ ਦਿੰਦੇ ਨਜ਼ਰ ਆਏ। ਇਸ ਦੇ ਨਾਲ ਹੀ, ਉਨ੍ਹਾਂ ਨੇ 1984 ਦੇ ਮੁੱਦੇ ਉੱਤੇ ਬੋਲਦਿਆ ਕਿਹਾ ਕਿ ਕਾਂਗਰਸ ਪਹਿਲਾਂ ਹੀ ਆਪਣਾ ਸਟੈਂਡ ਸੱਪਸ਼ਟ ਕਰ ਚੁੱਕੀ ਹੈ, ਉੱਥੇ ਹੀ, SYL ਮੁੱਦੇ ਉੱਤੇ ਬੋਲਣ ਤੋਂ ਇਨਕਾਰ ਕਰ ਦਿੱਤਾ।



ਹਿਮਾਚਲ 'ਚ ਬੋਲੇ ਰਾਹੁਲ, ਕਿਹਾ- ਸੰਸਦ 'ਚ ਮੁੱਦੇ ਚੁੱਕਣ ਨਹੀਂ ਦਿੱਤੇ ਜਾਂਦੇ: ਹਿਮਾਚਲ ਵਿੱਚ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਸੰਸਦ ਵਿੱਚ ਮਹਿੰਗਾਈ ਤੇ ਬੇਰੁਜ਼ਗਾਰੀ ਵਰਗੇ ਮੁੱਦੇ ਚੁੱਕਣ ਨਹੀਂ ਦਿੱਤੇ ਜਾਂਦੇ। ਇੱਥੋ ਤੱਕ ਕਿ ਮੀਡੀਆਂ ਤੇ ਹੋਰ ਸੰਸਥਾਨਾਂ ਉੱਤੇ ਵੀ ਆਰਐਸਐਸ ਦਾ ਦਬਾਅ ਹੈ। ਇਸ ਦੇ ਚੱਲਦੇ ਕਾਂਗਰਸ ਵੱਲੋਂ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਉਹ ਇਕ ਦਿਨ ਰਹਿਣਗੇ, ਫਿਰ ਜੰਮੂ ਵੱਲ ਕੂਚ ਕਰਨਗੇ।




ਕਾਂਗੜਾ ਵਿੱਚ ਫਲੈਗ ਐਕਸਚੇਂਜ ਸੈਰੇਮਨੀ: ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਅੱਜ ਹਿਮਾਚਲ ਪ੍ਰਦੇਸ਼ ਵਿੱਚ ਦਾਖਲ ਹੋ ਗਈ ਹੈ। ਯਾਤਰਾ ਦਾ ਹਿਮਾਚਲ ਪਹੁੰਚਣ ਉੱਤੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਸਵਾਗਤ ਕੀਤਾ। ਅੱਜ ਇਹ ਯਾਤਰਾ ਹਿਮਾਚਲ ਪ੍ਰਦੇਸ਼ ਵਿੱਚ 23 ਕਿਮੀ ਪੈਦਲ ਯਾਤਰਾ ਕਰੇਗੀ। ਰਾਹੁਲ ਗਾਂਧੀ ਇਦੌਰਾ ਦੇ ਮਲੋਟ ਖੇਤਰ ਵਿੱਚ ਸੰਬੋਧਨ ਕਰਨਗੇ। ਹਿਮਾਚਲ ਵਿੱਚ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਘਟੋਟਾ ਵਿਖੇ ਫਲੈਗ ਹੈਂਡ ਓਵਰ ਸੈਰੇਮਨੀ ਹੋਈ।





  • We are excited , we are filled with happiness and we are eagerly waiting for to Join
    भारत जोड़ो यात्रा in Himachal... pic.twitter.com/GkeXWHqYSr

    — Sukhvinder Singh Sukhu (@SukhuSukhvinder) January 17, 2023 " class="align-text-top noRightClick twitterSection" data=" ">





ਸੁਰੱਖਿਆ 'ਚ ਕੁਤਾਹੀ : ਜਦੋਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਹੁਸ਼ਿਆਰਪੁਰ ਵਿੱਚ ਸੀ, ਤਾਂ ਉੱਥੇ 2 ਵਾਰ ਉਨ੍ਹਾਂ ਦੀ ਸੁਰੱਖਿਆ ਵਿੱਚ ਲਾਪਰਵਾਹੀ ਦੀ ਖ਼ਬਰ ਸਾਹਮਣੇ ਆਈ। ਇਕ ਵਾਰ ਨੌਜਵਾਨ ਭੱਜਦੇ ਹੋਏ ਆਇਆ ਅਤੇ ਸਿੱਧੇ ਰਾਹੁਲ ਗਾਂਧੀ ਦੇ ਗਲੇ ਲੱਗ ਗਿਆ। ਇਸ ਨੂੰ ਵੇਖਦੇ ਹੋਏ ਨਾਲ ਚਲ ਰਹੇ ਰਾਜਾ ਵੜਿੰਗ ਦੀ ਮਦਦ ਨਾਲ ਰਾਹੁਲ ਗਾਂਧੀ ਨੇ ਉਸ ਨੂੰ ਧੱਕਾ ਮਾਰ ਕੇ ਦੂਰ ਕੀਤਾ।





ਸੁਰੱਖਿਆ 'ਚ ਕੁਤਾਹੀ





ਦੂਜੀ ਵਾਰ ਪਿੰਡ ਬਸੀ ਵਿੱਟ ਟੀ ਬ੍ਰੇਕ ਲਈ ਜਾਂਦੇ ਹੋਏ ਰਾਹੁਲ ਗਾਂਧੀ ਦੇ ਸੁਰੱਖਿਆ ਘੇਰੇ ਵਿੱਚ ਇਕ ਨੌਜਵਾਨ ਸਿਰ ਉੱਤੇ ਕੇਸਰੀ ਪਰਨਾ ਬੰਨੇ ਹੋਏ ਦਾਖਲ ਹੋ ਗਿਆ। ਉਹ ਰਾਹੁਲ ਗਾਂਧੀ ਦੇ ਕੋਲ ਪਹੁੰਚਿਆਂ, ਪਰ ਸੁਰੱਖਿਆ ਕਰਮੀਆਂ ਨੇ ਉਸ ਨੂੰ ਫੜ੍ਹ ਕੇ ਇਕ ਪਾਸੇ ਧੱਕਾ ਦੇ ਦਿੱਤਾ ਅਤੇ ਉਸ ਨੂੰ ਆਪਣੇ ਨਾਲ ਲੈ ਗਏ।




ਹੁਣ ਤੱਕ ਪੰਜਾਬ ਵਿੱਚ ਭਾਰਤ ਜੋੜੋ ਦਾ ਪੈਦਲ ਸਫ਼ਰ: ਪੰਜਾਬ ਵਿੱਚ ਭਾਰਤ ਜੋੜੋ ਯਾਤਰਾ ਸ਼ੰਭੂ ਬਾਰਡਰ ਤੋਂ ਦਾਖਲ ਹੋਈ ਸੀ।

  • ਉਸ ਤੋਂ ਬਾਅਦ 11 ਜਨਵਰੀ ਨੂੰ ਯਾਤਰਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਸ਼ੁਰੂ ਹੋਈ। ਖੰਨਾ ਦੇ ਨੇੜੇ ਪਹੁੰਚ ਕੇ ਯਾਤਰਾ ਖ਼ਤਮ ਹੋਈ।
  • ਫਿਰ 12 ਜਨਵਰੀ ਨੂੰ ਇਹ ਯਾਤਰਾ ਮੁੜ ਸ਼ੁਰੂ ਹੋਈ ਅਤੇ ਪਾਇਲ ਤੋਂ ਸਾਹਨੇਵਾਲ ਹੁੰਦੇ ਹੋਏ ਲਾਡੋਵਾਲ ਪਹੁੰਚਣ ਦੀ ਥਾਂ ਲੁਧਿਆਣਾ ਦੇ ਸਮਰਾਲਾ ਚੌਂਕ ਵਿੱਚ ਹੀ ਖ਼ਤਮ ਹੋ ਗਈ। ਜਿੱਥੇ ਰਾਹੁਲ ਗਾਂਧੀ ਵੱਲੋਂ ਸਟੇਜ ਤੋਂ ਸੰਬੋਧਨ ਕੀਤਾ ਗਿਆ।
  • 13 ਜਨਵਰੀ ਵਾਲੇ ਦਿਨ ਲੋਹੜੀ ਦੀ ਛੁੱਟੀ ਰਹੀ।
  • 14 ਜਨਵਰੀ ਨੂੰ ਇਹ ਯਾਤਰਾ ਮੁੜ ਲਾਡੋਵਾਲ ਟੋਲ ਪਲਾਜ਼ਾ ਤੋਂ ਸ਼ੁਰੂ ਹੋਈ ਅਤੇ ਫਗਵਾੜਾ ਹੁੰਦੇ ਹੋਏ ਜਲੰਧਰ ਪਹੁੰਚੀ। ਪਰ, ਰਾਹ ਵਿੱਚ ਜਲੰਧਰ ਤੋਂ ਸਾਂਸਦ ਸੰਤੋਖ ਚੌਧਰੀ ਦਾ ਰਾਹੁਲ ਗਾਂਧੀ ਨਾਲ ਯਾਤਰਾ ਵਿੱਚ ਪੈਦਲ ਚੱਲਦੇ ਸਮੇਂ ਦੇਹਾਂਤ ਹੋ ਗਿਆ। ਇਸ ਤੋਂ ਹਾਅਦ 24 ਘੰਟਿਆ ਲਈ ਯਾਤਰਾ ਨੂੰ ਰੋਕ ਦਿੱਤਾ ਗਿਆ ਸੀ।
  • ਐਤਵਾਰ 15 ਜਨਵਰੀ ਨੂੰ ਦੁਪਹਿਰ ਤੋਂ ਬਾਅਦ ਯਾਤਰਾ ਮੁੜ ਸ਼ੁਰੂ ਹੋਈ। 16 ਜਨਵਰੀ ਨੂੰ ਜਲੰਧਰ ਤੋਂ ਚੱਲਦੇ ਹੋਏ ਹੁਸ਼ਿਆਰਪੁਰ ਪਹੁੰਚੀ।
  • 17 ਜਨਵਰੀ ਨੂੰ ਭਾਰਤ ਜੋੜੋ ਯਾਤਰਾ ਟਾਂਡਾ, ਦਸੂਹਾ ਤੋਂ ਹੁੰਦੇ ਹੋਏ ਮੁਕੇਰੀਆ ਪਹੁੰਚੀ।
  • ਅੱਜ 18 ਜਨਵਰੀ ਨੂੰ ਯਾਤਰਾ ਹਿਮਾਚਲ ਪ੍ਰਦੇਸ਼ ਵਿੱਚ ਦਾਖਲ ਹੋਈ, ਜਿੱਥੇ 19 ਜਨਵਰੀ ਨੂੰ ਰਾਹੁਲ ਗਾਂਧੀ ਸੰਬੋਧਨ ਕਰਨਗੇ। ਉਸ ਤੋਂ ਬਾਅਦ ਯਾਤਰਾ ਦਾ ਅਗਲਾ ਪੜਾਅ ਜੰਮੂ ਵਿੱਚ ਦਾਖਲ ਹੋਵੇਗਾ।



ਇਹ ਵੀ ਪੜ੍ਹੋ: ਭਾਰਤ ਜੋੜੋ ਯਾਤਰਾ ਨੇ ਪੰਜਾਬ ਬੀਜੇਪੀ 'ਚ ਖਲਬਲੀ, ਅਮਿਤ ਸ਼ਾਹ ਦਾ ਦੌਰਾ ਕਿਤੇ ਡੈਮੇਜ਼ ਕੰਟਰੋਲ ਲਈ ਤਾਂ ਨਹੀ?

etv play button
Last Updated :Jan 18, 2023, 11:18 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.