ETV Bharat / bharat

Son and Father Killed Mother: ਬਾਂਦਾ 'ਚ ਮਤਰੇਏ ਪੁੱਤਰ ਨੇ ਪਿਤਾ ਨਾਲ ਮਿਲ ਕੇ ਕੀਤਾ ਮਾਂ ਦਾ ਕਤਲ, ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਕੀਤੇ ਟੁਕੜੇ

author img

By ETV Bharat Punjabi Team

Published : Sep 30, 2023, 11:00 AM IST

ਉੱਤਰ ਪ੍ਰਦੇਸ਼ ਪੁਲਿਸ ਨੇ ਬਾਂਦਾ ਵਿੱਚ ਇੱਕ ਔਰਤ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਖੁਲਾਸਾ ਕੀਤਾ ਹੈ। ਪੁਲਿਸ ਨੇ ਕਾਤਲ ਪਿਤਾ ਅਤੇ ਦੋ ਮਤਰੇਏ ਪੁੱਤਰਾਂ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਹਨਾਂ ਨੇ ਆਪਣੇ ਮਾਂ ਦਾ ਕਤਲ ਕਰ ਦਿੱਤਾ ਸੀ। (Son and Father Killed Mother)

Police Arested stepson killed the mother along with the father In Banda
ਮਤਰੇਏ ਪੁੱਤਰ ਨੇ ਪਿਤਾ ਨਾਲ ਮਿਲ ਕੇ ਕੀਤਾ ਮਾਂ ਦਾ ਕਤਲ,ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਕੀਤੇ ਟੁਕੜੇ

ਬਾਂਦਾ: ਬਾਂਦਾ ਪੁਲਿਸ ਨੇ ਸ਼ੁੱਕਰਵਾਰ ਨੂੰ ਜ਼ਿਲ੍ਹੇ ਵਿੱਚ 27 ਸਤੰਬਰ ਦੀ ਸ਼ਾਮ ਨੂੰ ਇੱਕ ਅਣਪਛਾਤੀ ਔਰਤ ਦੀ ਕੱਟੀ ਹੋਈ ਲਾਸ਼ ਮਿਲਣ ਦੇ ਮਾਮਲੇ ਦਾ ਖੁਲਾਸਾ ਕੀਤਾ ਹੈ। ਪੁਲਿਸ ਨੇ ਔਰਤ ਦੇ ਕਤਲ ਦੇ ਦੋਸ਼ 'ਚ ਪਤੀ, ਦੋ ਮਤਰੇਏ ਪੁੱਤਰਾਂ ਅਤੇ ਭਤੀਜੇ ਨੂੰ ਕੁਹਾੜੀ ਸਮੇਤ ਗ੍ਰਿਫਤਾਰ ਕਰ ਲਿਆ ਹੈ। ਸ਼ਨਾਖਤ ਦੌਰਾਨ ਪਤਾ ਲੱਗਾ ਕਿ ਔਰਤ ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਦੀ ਵਸਨੀਕ ਸੀ। ਪੁਲਿਸ ਮੁਤਾਬਕ ਔਰਤ ਦੀ ਪਹਿਲਾਂ ਘਰ ਵਿੱਚ ਹੀ ਗਲਾ ਘੁੱਟ ਕੇ ਹੱਤਿਆ ਕੀਤੀ ਗਈ। ਫਿਰ ਉਸਦੀ ਲਾਸ਼ ਨੂੰ ਕੁਹਾੜੀ ਨਾਲ ਵੱਢ ਕੇ ਮੱਧ ਪ੍ਰਦੇਸ਼ (MP) ਅਤੇ ਉੱਤਰ ਪ੍ਰਦੇਸ਼ (UP) ਦੀ ਸਰਹੱਦ 'ਤੇ ਸੁੱਟ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਮਤਰੇਏ ਪੁੱਤਰ ਦੀ ਔਰਤ ਨਾਲ ਮਾੜੀ ਨੀਅਤ ਸੀ, ਜਿਸ ਦਾ ਮਹਿਲਾ ਨੇ ਵਿਰੋਧ ਕੀਤਾ ਅਤੇ ਪੁਲਿਸ ਨੂੰ ਸ਼ਿਕਾਇਤ ਕਰਨ ਦੀ ਧਮਕੀ ਦਿੱਤੀ। ਇਸ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।

ਸਰੀਰ ਦੇ ਟੁੱਕੜੇ-ਟੁੱਕੜੇ ਕਰ ਕੇ ਸੁੱਟੇ : ਦੱਸ ਦਈਏ ਕਿ 27 ਸਤੰਬਰ ਦੀ ਸ਼ਾਮ ਨੂੰ ਮਤੌਂਧ ਅਤੇ ਇਲਾਕੇ ਦੇ ਚਮਰਾਹ ਮੋੜ 'ਤੇ ਇਕ ਔਰਤ ਦੀ ਕੱਟੀ ਹੋਈ ਲਾਸ਼ ਮਿਲਣ ਨਾਲ ਹੜਕੰਪ ਮਚ ਗਿਆ ਸੀ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਸੀ। ਔਰਤ ਦਾ ਸਿਰ ਧੜ ਤੋਂ ਕੁਝ ਦੂਰੀ 'ਤੇ ਮਿਲਿਆ ਸੀ। ਔਰਤ ਦੇ ਹੱਥ ਦੀਆਂ ਉਂਗਲਾਂ ਕੱਟ ਦਿੱਤੀਆਂ ਗਈਆਂ। ਉਸ ਦੀ ਪਛਾਣ ਛੁਪਾਉਣ ਲਈ ਕਾਤਲਾਂ ਨੇ ਉਸ ਦਾ ਚਿਹਰਾ ਵਿਗਾੜ ਕੇ ਉਸ ਦੀਆਂ ਅੱਖਾਂ ਕੱਢ ਦਿੱਤੀਆਂ ਸਨ।

ਪਹਾੜਾਂ ਪਿੰਡ ਦੀ ਰਹਿਣ ਵਾਲੀ ਸੀ ਔਰਤ : ਪੁਲਿਸ ਮੁਤਾਬਕ ਇਹ ਔਰਤ ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਦੇ ਗੌਰੀਹਰ ਥਾਣਾ ਖੇਤਰ ਦੇ ਪਹਾੜਾਂ ਪਿੰਡ ਦੀ ਰਹਿਣ ਵਾਲੀ ਸੀ। ਉਸਦਾ ਕਤਲ ਉਸਦੇ ਪਤੀ ਰਾਮਕੁਮਾਰ, ਦੋ ਮਤਰੇਏ ਪੁੱਤਰ ਸੂਰਜ ਅਤੇ ਛੋਟੂ ਅਤੇ ਭਤੀਜੇ ਉਦੈਭਾਨ ਨੇ ਕੀਤਾ ਸੀ। ਪਹਿਲਾਂ ਔਰਤ ਦਾ ਉਸ ਦੇ ਹੀ ਘਰ 'ਚ ਗਲਾ ਘੁੱਟ ਕੇ ਕਤਲ ਕੀਤਾ ਗਿਆ, ਉਸ ਤੋਂ ਬਾਅਦ ਬਾਂਦਾ ਅਤੇ ਮੱਧ ਪ੍ਰਦੇਸ਼ ਦੀ ਸਰਹੱਦ 'ਤੇ ਕੁਹਾੜੀ ਨਾਲ ਕਾਰ 'ਚ ਵੱਢ ਕੇ ਸੁੱਟ ਦਿੱਤਾ ਗਿਆ। ਸਿਰ ਇਕ ਪਾਸੇ ਸੁੱਟ ਦਿੱਤਾ ਗਿਆ ਅਤੇ ਧੜ ਵੱਖ ਕਰ ਦਿੱਤਾ ਗਿਆ। ਚਿਹਰਾ ਵੀ ਵਿਗੜਿਆ ਹੋਇਆ ਸੀ।

ਕਤਲ ਦੇ ਦੋਸ਼ 'ਚ ਔਰਤ ਦਾ ਪਤੀ, ਦੋ ਮਤਰੇਏ ਪੁੱਤਰ ਤੇ ਭਤੀਜੇ ਕਾਬੂ: ਐਸਪੀ ਅੰਕੁਰ ਅਗਰਵਾਲ ਨੇ ਦੱਸਿਆ ਕਿ ਔਰਤ ਦੀ ਪਛਾਣ ਕਰ ਲਈ ਗਈ ਹੈ। ਕਤਲ ਦੇ ਦੋਸ਼ 'ਚ ਔਰਤ ਦੇ ਪਤੀ, ਦੋ ਮਤਰੇਏ ਪੁੱਤਰਾਂ ਅਤੇ ਭਤੀਜੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮਤਰੇਏ ਪੁੱਤਰ ਸੂਰਜ ਦੀ ਔਰਤ ਨਾਲ ਮਾੜੀ ਨੀਅਤ ਸੀ। ਔਰਤ ਨੇ ਇਸ ਦਾ ਵਿਰੋਧ ਕੀਤਾ ਅਤੇ ਪੁਲਿਸ ਨੂੰ ਸ਼ਿਕਾਇਤ ਕਰਨ ਦੀ ਧਮਕੀ ਦਿੱਤੀ। ਇਸ ਤੋਂ ਘਬਰਾ ਕੇ ਮਤਰੇਏ ਪੁੱਤਰ ਨੇ ਆਪਣੇ ਪਿਤਾ ਨਾਲ ਮਿਲ ਕੇ ਔਰਤ ਦਾ ਕਤਲ ਕਰਨ ਦੀ ਸਾਜ਼ਿਸ਼ ਰਚੀ ਅਤੇ ਉਸ ਦਾ ਕਤਲ ਕਰ ਦਿੱਤਾ। ਪੁਲੀਸ ਨੇ ਇਸ ਮਾਮਲੇ ਵਿੱਚ ਔਰਤ ਦੇ ਪਤੀ, ਦੋ ਮਤਰੇਏ ਪੁੱਤਰਾਂ ਅਤੇ ਭਤੀਜੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.