ETV Bharat / sukhibhava

Foods For Sinus Relief: ਸਾਈਨਸ ਇੰਨਫੈਕਸ਼ਨ ਤੋਂ ਪਾਉਣਾ ਚਾਹੁੰਦੇ ਹੋ ਰਾਹਤ, ਤਾਂ ਅੱਜ ਤੋਂ ਹੀ ਆਪਣੀ ਖੁਰਾਕ 'ਚ ਸ਼ਾਮਲ ਕਰ ਲਓ ਇਹ 4 ਚੀਜ਼ਾਂ

author img

By ETV Bharat Punjabi Team

Published : Sep 29, 2023, 9:52 AM IST

Foods For Sinus Relief
Foods For Sinus Relief

Foods For Sinus: ਸਾਈਨਸ ਨੱਕ ਨਾਲ ਜੁੜੀ ਬਿਮਾਰੀ ਹੈ। ਇਹ ਸਮੱਸਿਆ ਐਲਰਜੀ ਅਤੇ ਫੰਗਲ ਇਨਫੈਕਸ਼ਨ ਕਾਰਨ ਹੁੰਦੀ ਹੈ। ਇਸ ਕਾਰਨ ਨੱਕ ਬੰਦ, ਸਾਹ ਲੈਣ 'ਚ ਪਰੇਸ਼ਾਨੀ ਅਤੇ ਸਿਰਦਰਦ ਦੀ ਸਮੱਸਿਆਂ ਸ਼ੁਰੂ ਹੋ ਜਾਂਦੀ ਹੈ। ਇਸ ਸਮੱਸਿਆਂ ਤੋਂ ਰਾਹਤ ਪਾਉਣ ਲਈ ਤੁਸੀਂ ਕੁਝ ਚੀਜ਼ਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।

ਹੈਦਰਾਬਾਦ: ਬਦਲਦੇ ਮੌਸਮ ਕਾਰਨ ਸਾਈਨਸ ਦੀ ਸਮੱਸਿਆਂ ਆਮ ਹੁੰਦੀ ਜਾ ਰਹੀ ਹੈ। ਸਾਈਨਸ ਦੀ ਸਮੱਸਿਆਂ 'ਚ ਲੋਕਾਂ ਨੂੰ ਅਚਾਨਕ ਜ਼ੁਕਾਮ ਹੋ ਜਾਂਦਾ ਹੈ ਜਾਂ ਫਿਰ ਸਿਰਦਰਦ ਦੀ ਸਮੱਸਿਆਂ ਰਹਿੰਦੀ ਹੈ। ਇਸ ਸਮੱਸਿਆਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਨਾ ਕਰੋ। ਸਾਈਨਸ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਤੁਸੀਂ ਆਪਣੀ ਖੁਰਾਕ 'ਚ ਕੁਝ ਭੋਜਨਾ ਨੂੰ ਸ਼ਾਮਲ ਕਰ ਸਕਦੇ ਹੋ।

ਸਾਈਨਸ ਤੋਂ ਰਾਹਤ ਪਾਉਣ ਲਈ ਭੋਜਨ:

ਲਸਣ ਦੀ ਮਦਦ ਨਾਲ ਸਾਈਨਸ ਤੋਂ ਰਾਹਤ: ਲਸਣ 'ਚ ਕਈ ਚਿਕਿਤਸਕ ਗੁਣ ਪਾਏ ਜਾਂਦੇ ਹਨ। ਇਸ ਨਾਲ ਸਰੀਰ ਨੂੰ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਜੇਕਰ ਤੁਸੀਂ ਸਾਈਨਸ ਦੀ ਸਮੱਸਿਆਂ ਤੋਂ ਪਰੇਸ਼ਾਨ ਹੋ, ਤਾਂ ਤੁਸੀਂ ਲਸਣ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਲਸਣ 'ਚ ਸਾੜ ਵਿਰੋਧੀ ਅਤੇ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਇਸ ਨਾਲ ਸਾਈਨਸ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਇਸ ਲਈ ਆਪਣੀ ਖੁਰਾਕ 'ਚ ਲਸਣ ਨੂੰ ਜ਼ਰੂਰ ਸ਼ਾਮਲ ਕਰੋ।

ਅਦਰਕ ਨਾਲ ਸਾਈਨਸ ਦੀ ਸਮੱਸਿਆਂ ਤੋਂ ਰਾਹਤ: ਸਾਈਨਸ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਤੁਸੀਂ ਆਪਣੀ ਖੁਰਾਕ 'ਚ ਅਦਰਕ ਨੂੰ ਸ਼ਾਮਲ ਕਰ ਸਕਦੇ ਹੋ। ਇਸ ਨਾਲ ਨੱਕ ਅਤੇ ਗਲੇ ਨੂੰ ਆਰਾਮ ਮਿਲਦਾ ਹੈ। ਅਦਰਕ ਦਾ ਇਸਤੇਮਾਲ ਤੁਸੀਂ ਕਈ ਤਰੀਕਿਆਂ ਨਾਲ ਕਰ ਸਕਦੇ ਹੋ। ਜਿਵੇਂ ਕਿ ਚਾਹ, ਸੂਪ ਅਤੇ ਸਬਜ਼ੀ 'ਚ ਅਦਰਕ ਦਾ ਇਸਤੇਮਲ ਕੀਤਾ ਜਾ ਸਕਦਾ ਹੈ।

ਖੱਟੇ ਫ਼ਲਾਂ ਨਾਲ ਸਾਈਨਸ ਦੀ ਸਮੱਸਿਆਂ ਤੋਂ ਰਾਹਤ: ਖੱਟੇ ਫ਼ਲਾਂ ਨੂੰ ਤੁਸੀਂ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਇਨ੍ਹਾਂ ਫ਼ਲਾਂ 'ਚ ਸੰਤਰੇ, ਨਿੰਬੂ ਸ਼ਾਮਲ ਹਨ। ਖੱਟੇ ਫਲਾਂ 'ਚ ਵਿਟਾਮਿਨ-ਸੀ ਪਾਇਆ ਜਾਂਦਾ ਹੈ। ਇਸ ਨਾਲ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਅਤੇ ਸੋਜ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ। ਖੱਟੇ ਫਲਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਕੇ ਤੁਸੀਂ ਸਾਈਨਸ ਦੀ ਸਮੱਸਿਆਂ ਤੋਂ ਵੀ ਰਾਹਤ ਪਾ ਸਕਦੇ ਹੋ।

ਸ਼ਹਿਦ ਦੀ ਮਦਦ ਨਾਲ ਸਾਈਸ ਤੋਂ ਰਾਹਤ: ਸ਼ਹਿਦ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ 'ਚ ਸਾੜ ਵਿਰੋਧੀ ਗੁਣ ਪਾਏ ਜਾਂਦੇ ਹਨ, ਜੋ ਬਿਮਾਰੀ ਨਾਲ ਲੜਨ ਅਤੇ ਸਰੀਰ ਦੀ ਸੋਜ ਨੂੰ ਘਟ ਕਰਨ 'ਚ ਮਦਦ ਕਰਦਾ ਹੈ। ਸਾਈਨਸ ਕਾਰਨ ਹੋਣ ਵਾਲੀ ਗਲੇ ਦੀ ਖਰਾਸ਼ ਅਤੇ ਖੰਘ ਨੂੰ ਕੰਟਰੋਲ ਕਰਨ 'ਚ ਸ਼ਹਿਦ ਮਦਦਗਾਰ ਹੋ ਸਕਦਾ ਹੈ। ਇਸ ਲਈ ਤੁਸੀਂ ਸ਼ਹਿਦ 'ਚ ਨਿੰਬੂ ਦਾ ਰਸ ਮਿਲਾ ਕੇ ਵੀ ਪੀ ਸਕਦੇ ਹੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.