ETV Bharat / bharat

ਸਰਹੱਦ 'ਤੇ ਜਵਾਨਾਂ ਨਾਲ ਦੀਵਾਲੀ ਮਨਾਉਣ ਪਹੁੰਚੇ PM ਮੋਦੀ

author img

By

Published : Oct 24, 2022, 10:31 AM IST

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਗਿਲ ਪਹੁੰਚੇ। ਅੱਜ ਇੱਥੇ ਪੀਐਮ ਮੋਦੀ ਜਵਾਨਾਂ ਨਾਲ ਦੀਵਾਲੀ ਮਨਾਉਣਗੇ।

PM Narendra Modi will celebrate Diwali
PM Narendra Modi will celebrate Diwali

ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਕਾਰਗਿਲ 'ਚ ਫੌਜੀਆਂ ਨਾਲ ਦੀਵਾਲੀ ਮਨਾਉਣ ਪਹੁੰਚੇ। ਪ੍ਰਧਾਨ ਮੰਤਰੀ ਦਫ਼ਤਰ (PMO) ਨੇ ਕਿਹਾ, "ਪ੍ਰਧਾਨ ਮੰਤਰੀ ਮੋਦੀ ਕਾਰਗਿਲ ਪਹੁੰਚ ਗਏ ਹਨ, ਜਿੱਥੇ ਉਹ ਦੇਸ਼ ਦੇ ਬਹਾਦਰ ਸੈਨਿਕਾਂ ਨਾਲ ਦੀਵਾਲੀ ਮਨਾਉਣਗੇ।" ਜ਼ਿਕਰਯੋਗ ਹੈ ਕਿ 2014 'ਚ ਸੱਤਾ 'ਚ ਆਉਣ ਤੋਂ ਬਾਅਦ ਮੋਦੀ ਦੀਵਾਲੀ ਮਨਾਉਣ ਲਈ ਵੱਖ-ਵੱਖ ਫੌਜੀ ਕੇਂਦਰਾਂ ਦਾ ਦੌਰਾ ਕਰ ਰਹੇ ਹਨ।

ਜਿੱਥੇ ਅੱਜ ਪੀਐਮ ਮੋਦੀ ਕਾਰਗਿਲ ਵਿੱਚ ਸੈਨਿਕਾਂ ਨਾਲ ਦੀਵਾਲੀ ਮਨਾਉਣ ਜਾ ਰਹੇ ਹਨ। ਇਸ ਦੇ ਨਾਲ ਹੀ ਭਾਰਤੀ ਫੌਜ ਦੇ ਜਵਾਨ 10,000 ਫੁੱਟ ਦੀ ਉਚਾਈ 'ਤੇ ਕੰਟਰੋਲ ਰੇਖਾ ਦੇ ਨੇੜੇ ਚੌਕਸ ਹਨ। ਜੰਮੂ-ਕਸ਼ਮੀਰ ਦੇ ਪੁੰਛ 'ਚ ਫੌਜ ਦੇ ਜਵਾਨਾਂ ਦੀ ਆਖਰੀ ਫੌਜੀ ਚੌਕੀ 'ਤੇ ਗਸ਼ਤ ਕਰਨ ਦਾ ਵੀਡੀਓ ਸਾਹਮਣੇ ਆਇਆ ਹੈ।

  • #WATCH | Indian Army personnel on patrolling at the last Army post in Poonch, J&K near LoC at 10,000ft altitude

    Challenges increased with continuous snowfall, but surveillance is tighter than ever. Our happiness lies in prosperous celebrations across country: Indian Army soldier pic.twitter.com/gr4wVL3y5B

    — ANI (@ANI) October 24, 2022 " class="align-text-top noRightClick twitterSection" data=" ">

ਇਸ 'ਤੇ ਭਾਰਤੀ ਫੌਜ ਦੇ ਜਵਾਨਾਂ ਦਾ ਕਹਿਣਾ ਹੈ ਕਿ ਲਗਾਤਾਰ ਬਰਫਬਾਰੀ ਨੇ ਚੁਣੌਤੀਆਂ ਵਧਾ ਦਿੱਤੀਆਂ ਹਨ, ਪਰ ਨਿਗਰਾਨੀ ਪਹਿਲਾਂ ਨਾਲੋਂ ਜ਼ਿਆਦਾ ਸਖਤ ਕਰ ਦਿੱਤੀ ਗਈ ਹੈ। ਦੇਸ਼ ਭਰ ਵਿੱਚ ਮਨਾਏ ਜਾ ਰਹੇ ਤਿਉਹਾਰਾਂ ਵਿੱਚ ਸਾਡੀਆਂ ਖੁਸ਼ੀਆਂ ਸ਼ਾਮਲ ਹੁੰਦੀਆਂ ਹਨ।

ਇਹ ਵੀ ਪੜ੍ਹੋ: diwali celebrations 2022: ਰਾਸ਼ਟਰਪਤੀ ਮੁਰਮੂ ਸਣੇ ਇਨ੍ਹਾਂ ਸਿਆਸੀਆਂ ਆਗੂਆਂ ਨੇ ਦਿੱਤੀਆਂ ਵਧਾਈਆਂ

ETV Bharat Logo

Copyright © 2024 Ushodaya Enterprises Pvt. Ltd., All Rights Reserved.