ETV Bharat / bharat

IC 814 Hijack Story : ਨੇਪਾਲ ਤੋਂ ਜਹਾਜ਼ ਹਾਈਜੈਕ ਹੋਣ ਦੇ 24 ਸਾਲ ਬਾਅਦ ਪਾਇਲਟ ਨੇ ਖੋਲ੍ਹਿਆ ਇਹ ਰਾਜ਼

author img

By

Published : Aug 6, 2023, 7:07 PM IST

ਇੰਡੀਅਨ ਏਅਰਲਾਈਨਜ਼ ਦੀ ਫਲਾਈਟ IC-814 ਨੂੰ ਕਾਠਮੰਡੂ ਤੋਂ ਹਾਈਜੈਕ ਕੀਤੇ ਜਾਣ ਦੇ 24 ਸਾਲ ਬਾਅਦ ਜਹਾਜ਼ ਦੇ ਕਪਤਾਨ ਨੇ ਵੱਡਾ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਕਿ ਉਸ ਨੇ ਹਾਈਵੇਅ 'ਤੇ ਲੈਂਡਿੰਗ ਕਰਨ ਦਾ ਡਰਾਮਾ ਰੱਚਿਆ ਸੀ। ਦੱਸ ਦੇਈਏ ਕਿ 24 ਦਸੰਬਰ 1999 ਨੂੰ ਕਾਠਮੰਡੂ ਤੋਂ ਉਡਾਣ ਭਰਨ ਦੇ 40 ਮਿੰਟ ਬਾਅਦ ਪੰਜ ਅੱਤਵਾਦੀਆਂ ਨੇ ਜਹਾਜ਼ ਨੂੰ ਹਾਈਜੈਕ ਕਰ ਲਿਆ ਸੀ।

IC 814 Hijacked, IC 814 Hijack Story
IC 814 Hijack Story

ਨਵੀਂ ਦਿੱਲੀ : ਨੇਪਾਲ ਦੇ ਕਾਠਮੰਡੂ ਤੋਂ ਇੰਡੀਅਨ ਏਅਰਲਾਈਨਜ਼ ਦੀ ਫਲਾਈਟ ਆਈ.ਸੀ. 814 ਨੂੰ ਹਾਈਜੈਕ ਕੀਤੇ ਜਾਣ ਦੇ 24 ਸਾਲ ਬਾਅਦ ਇਸ ਜਹਾਜ਼ ਦੇ ਪਾਇਲਟ ਕੈਪਟਨ ਦੇਵੀ ਸ਼ਰਨ ਨੇ ਇੱਕ ਨਵਾਂ ਖੁਲਾਸਾ ਕੀਤਾ ਹੈ। ਖੁਲਾਸਾ ਕਰਦਿਆਂ ਉਨ੍ਹਾਂ ਕਿਹਾ ਕਿ ਉਸ ਨੇ ਲਾਹੌਰ 'ਚ ਏਅਰ ਟ੍ਰੈਫਿਕ ਕੰਟਰੋਲ ਤੋਂ ਪਹਿਲਾਂ ਹਾਈਵੇ 'ਤੇ ਐਮਰਜੈਂਸੀ ਲੈਂਡਿੰਗ ਕਰਵਾ ਕੇ ਡਰਾਉਣ ਦੀ ਗੁਪਤ ਯੋਜਨਾ ਬਣਾਈ ਸੀ। ਹੁਣ ਤੱਕ ਇਹ ਮੰਨਿਆ ਜਾ ਰਿਹਾ ਸੀ ਕਿ ਕੈਪਟਨ ਸ਼ਰਨ, ਉਨ੍ਹਾਂ ਦੇ ਕੋ-ਪਾਇਲਟ ਰਾਜਿੰਦਰ ਕੁਮਾਰ ਅਤੇ ਫਲਾਈਟ ਇੰਜੀਨੀਅਰ ਏਕੇ ਜੱਗੀਆ ਨੇ ਪਾਕਿਸਤਾਨੀ ਅਧਿਕਾਰੀਆਂ ਦੇ ਫੈਸਲੇ ਦੀ ਉਲੰਘਣਾ ਕਰਦੇ ਹੋਏ ਜਹਾਜ਼ ਨੂੰ ਲਾਹੌਰ ਹਵਾਈ ਅੱਡੇ 'ਤੇ ਉਤਾਰਨ ਦਾ ਫੈਸਲਾ ਕੀਤਾ ਸੀ ਅਤੇ ਅਜਿਹਾ ਕਰਦੇ ਹੋਏ ਉਨ੍ਹਾਂ ਨੇ ਰਨਵੇ ਨੂੰ ਹਾਈਵੇਅ ਸਮਝ ਲਿਆ ਸੀ, ਕਿਉਂਕਿ ਰਨਵੇਅ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਸੀ।

ਹਨ੍ਹੇਰੇ 'ਚ ਲੈਂਡਿੰਗ ਕਰਨ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਸੀ: ਜਹਾਜ਼ ਹਾਈਵੇਅ 'ਤੇ ਉਤਰਨ ਤੋਂ ਵਾਲ-ਵਾਲ ਬਚ ਗਿਆ ਸੀ। ਦਰਅਸਸ, ਚਾਲਕ ਦਲ ਨੂੰ ਜਲਦ ਹੀ ਪਤਾ ਲੱਗ ਗਿਆ ਸੀ ਕਿ ਇਹ ਰਨਵੇ ਦੀ ਬਜਾਏ ਇੱਕ ਹਾਈਵੇਅ ਹੈ ਅਤੇ ਤੁਰੰਤ ਉਪਰ ਵੱਲ ਨੂੰ ਉਡਾਨ ਭਰ ਲਈ ਸੀ। ਜੱਗੀਆ ਨੇ 2003-04 ਵਿਚ ਆਈ.ਸੀ. 814 ਹਾਈਜੈਕ ਹੋਣ ਦੀ ਕਹਾਣੀ ਮੀਡੀਆ ਨੂੰ ਸੁਣਾਉਂਦੇ ਹੋਏ ਦੱਸਿਆ ਕਿ ਜਦੋਂ ਏ.ਟੀ.ਸੀ. ਨੇ ਉਨ੍ਹਾਂ ਨੂੰ ਹਵਾਈ ਅੱਡੇ 'ਤੇ ਉਤਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਰਨਵੇਅ ਅਤੇ ਹਵਾਈ ਅੱਡੇ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ, ਤਾਂ ਉਨ੍ਹਾਂ ਕੋਲ ਹਨ੍ਹੇਰੇ ਵਿੱਚ ਲੈਂਡਿੰਗ ਕਰਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ, ਕਿਉਂਕਿ ਜਹਾਜ਼ ਵਿੱਚ ਈਂਧਨ ਬਹੁਤ ਘੱਟ ਬਚਿਆ ਸੀ।

ਇਸ ਤਰ੍ਹਾਂ ਬਣਾਈ ਯੋਜਨਾ: ਜਗੀਆ ਅਨੁਸਾਰ ਅਜਿਹਾ ਕਰਦੇ ਸਮੇਂ ਉਨ੍ਹਾਂ ਨੇ ਜਹਾਜ਼ ਨੂੰ ਹਾਈਵੇਅ 'ਤੇ ਲੈਂਡ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਸ ਨੇ ਅਸਮਾਨ ਤੋਂ ਇਹ ਲੰਬਾ ਰਸਤਾ ਰਨਵੇ ਵਰਗਾ ਸਮਝਿਆ, ਪਰ ਜਦੋਂ ਉਹ ਲੈਂਡਿੰਗ ਕਰਦੇ ਸਮੇਂ ਇਸ ਦੇ ਨੇੜੇ ਆਏ ਤਾਂ, ਉਸ ਨੂੰ ਅਚਾਨਕ ਅਹਿਸਾਸ ਹੋਇਆ ਕਿ ਇਹ ਹਾਈਵੇਅ ਨਹੀਂ ਹੈ। ਜੱਗੀਆ ਨੇ ਦੱਸਿਆ ਸੀ, 'ਪਾਇਲਟ ਨੇ ਬਿਨਾਂ ਸਮਾਂ ਗੁਆਏ ਦੁਬਾਰਾ ਉਡਾਣ ਭਰੀ।' ਜਗੀਆ ਦਾ ਕੁਝ ਸਾਲ ਪਹਿਲਾਂ ਦਿਹਾਂਤ ਹੋ ਚੁੱਕਾ ਹੈ।

31 ਜੁਲਾਈ ਤੋਂ 5 ਅਗਸਤ ਤੱਕ 'ਏਵੀਏਸ਼ਨ ਸੇਫਟੀ ਕਲਚਰ ਵੀਕ' ਦੇ ਮੌਕੇ 'ਤੇ ਆਯੋਜਿਤ ਇਕ ਸਮਾਗਮ ਦੌਰਾਨ ਕੈਪਟਨ ਸ਼ਰਨ ਨੇ ਕਿਹਾ, 'ਕਾਕਪਿਟ 'ਚ ਮੇਰੇ ਪਿੱਛੇ ਦੋ ਅੱਤਵਾਦੀ ਖੜ੍ਹੇ ਸਨ ਅਤੇ ਜੇਕਰ ਮੈਂ ਆਪਣੇ ਕੋ-ਪਾਇਲਟ ਜਾਂ ਚਾਲਕ ਦਲ ਦੇ ਮੈਂਬਰ ਨੂੰ ਕੁਝ ਵੀ ਕਹਿੰਦਾ, ਤਾਂ ਉਹ ਸਭ ਕੁਝ ਸਮਝ ਜਾਂਦੇ। ਇਸ ਲਈ ਮੈਂ ਕੁਝ ਚੀਜ਼ਾਂ ਨੂੰ ਆਪਣੇ ਤੱਕ ਸੀਮਤ ਰੱਖਣ ਦਾ ਫੈਸਲਾ ਕੀਤਾ।'

ਐਮਰਜੈਂਸੀ ਲੈਂਡਿੰਗ ਦਾ ਨਾਟਕ : ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਕੈਪਟਨ ਸ਼ਰਨ ਨੇ ਦੱਸਿਆ ਕਿ, 'ਜਦੋਂ ਲਾਹੌਰ ਏ.ਟੀ.ਸੀ. ਨੇ ਜਹਾਜ਼ ਨੂੰ ਲੈਂਡ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ, ਤਾਂ ਮੈਂ ਐਮਰਜੈਂਸੀ ਲੈਂਡਿੰਗ ਕਰਨ ਦਾ ਨਾਟਕ ਕਰਨ ਦੀ ਯੋਜਨਾ ਬਣਾਈ, ਤਾਂ ਜੋ ਇਸ ਨਾਲ ਉਨ੍ਹਾਂ ਉੱਤੇ ਰਨਵੇ ਦੀ ਲਾਈਟ ਜਗਾਉਣ ਤੇ ਸਾਨੂੰ ਉੱਥੇ ਜਹਾਜ਼ ਉਤਾਰਨ ਦੀ ਇਜਾਜਤ ਦੇਣ ਦਾ ਦਬਾਅ ਬਣ ਸਕੇ।' ਜਹਾਜ਼ ਵਿੱਚ ਲੱਗਾ ਟ੍ਰਾਂਸਪਾਂਡਰ ਨਾਮਕ ਉਪਕਰਨ ਏਟੀਸੀ ਨੂੰ ਲੋਕੇਸ਼ਨ ਦੀ ਜਾਣਕਾਰੀਆਂ ਉਪਲਬਧ ਕਰਵਾਉਂਦਾ ਹੈ ਤੇ ਉਨ੍ਹਾਂ ਦੇ ਮੁਤਾਬਕ ਇਸ ਉਪਕਰਨ ਦੀ ਮਦਦ ਨਾਲ ਲਾਹੌਰ ਏਟੀਸੀ ਨੂੰ ਲੱਗਾ ਕਿ ਉਹ ਐਮਰਜੈਂਸੀ 'ਚ ਜਹਾਜ਼ ਨੂੰ ਲੈਂਡ ਕਰਨ ਜਾ ਰਹੇ ਹਨ।

ਕੈਪਟਨ ਸ਼ਰਨ ਨੇ ਕਿਹਾ ਕਿ, 'ਮੇਰੇ 'ਤੇ ਭਰੋਸਾ ਕਰੋ, ਮੇਰੀ ਯੋਜਨਾ ਸਫਲ ਹੋ ਗਈ ਅਤੇ ਮੈਨੂੰ ਤੁਰੰਤ ਏਟੀਸੀ ਤੋਂ ਸੁਨੇਹਾ ਮਿਲਿਆ ਕਿ ਰਨਵੇਅ ਖੁੱਲ੍ਹਾ ਹੈ ਅਤੇ ਅਸੀਂ ਸੁਰੱਖਿਅਤ ਢੰਗ ਨਾਲ ਜਹਾਜ਼ ਉਤਾਰਿਆ ਹੈ।' ਕੈਪਟਨ ਸ਼ਰਨ ਨੇ ਦਾਅਵਾ ਕੀਤਾ ਕਿ ਉਸ ਦੇ ਸਹਿ-ਪਾਇਲਟ ਅਤੇ ਚਾਲਕ ਦਲ ਨੂੰ ਇਸ ਗੁਪਤ ਯੋਜਨਾ ਬਾਰੇ ਕਦੇ ਨਹੀਂ ਦੱਸਿਆ ਗਿਆ ਸੀ।

ਜ਼ਿਕਰਯੋਗ ਹੈ ਕਿ 24 ਦਸੰਬਰ 1999 ਨੂੰ ਸ਼ਾਮ 4 ਵਜੇ ਕਾਠਮੰਡੂ ਤੋਂ ਉਡਾਣ ਭਰਨ ਤੋਂ 40 ਮਿੰਟ ਬਾਅਦ IC-814 ਨੂੰ ਪੰਜ ਅੱਤਵਾਦੀਆਂ ਨੇ ਹਾਈਜੈਕ ਕਰ ਲਿਆ ਸੀ। ਇਸ ਜਹਾਜ਼ ਵਿੱਚ ਸਵਾਰ ਕਰੀਬ 180 ਯਾਤਰੀ ਅੱਠ ਦਿਨਾਂ ਤੱਕ ਬੰਧਕ ਬਣੇ ਰਹੇ। ਇਸ ਜਹਾਜ਼ ਨੇ ਕਾਠਮੰਡੂ ਤੋਂ ਅੰਮ੍ਰਿਤਸਰ ਅਤੇ ਫਿਰ ਲਾਹੌਰ ਲਈ ਉਡਾਣ ਭਰੀ। ਜਹਾਜ਼ ਵਿੱਚ ਲਾਹੌਰ ਵਿਚ ਈਂਧਨ ਭਰਿਆ ਗਿਆ ਅਤੇ ਫਿਰ ਇਹ ਦੁਬਈ ਲਈ ਰਵਾਨਾ ਹੋਇਆ। ਦੁਬਈ ਤੋਂ ਇਹ ਕੰਧਾਰ ਗਿਆ, ਜਿੱਥੇ 31 ਦਸੰਬਰ ਨੂੰ ਸਾਰੇ ਯਾਤਰੀਆਂ ਨੂੰ ਰਿਹਾਅ ਕਰਵਾ ਲਿਆ ਗਿਆ। (ਪੀਟੀਆਈ-ਭਾਸ਼ਾ)

ETV Bharat Logo

Copyright © 2024 Ushodaya Enterprises Pvt. Ltd., All Rights Reserved.