ETV Bharat / bharat

ਯੂਕਰੇਨ ਤੋਂ ਗੁਜਰਾਤ ਪਹੁੰਚੇ 100 ਵਿਦਿਆਰਥੀਆਂ ਦਾ ਸੀਐੱਮ ਭੁਪੇਂਦਰ ਪਟੇਲ ਨੇ ਕੀਤਾ ਸਵਾਗਤ

author img

By

Published : Feb 28, 2022, 10:12 AM IST

ਯੂਕਰੇਨ ਤੋਂ ਗੁਜਰਾਤ ਪਹੁੰਚੇ ਕਰੀਬ 100 ਵਿਦਿਆਰਥੀਆਂ (Over 100 students return from Ukraine ਦਾ ਸਵੇਰ ਗਾਂਧੀਨਗਰ ’ਚ ਸੀਐੱਮ ਭੁਪੇਂਦਰ ਪਟੇਲ ਨੇ ਸਵਾਗਤ ਕੀਤਾ। ਦੱਸ ਦਈਏ ਕਿ ਵਿਦਿਆਰਥੀ ਯੂਕਰੇਨ ਤੋਂ ਮੁੰਬਈ ਅਤੇ ਦਿੱਲੀ ਚ ਉਤਰੇ ਅਤੇ ਵੋਲਵੋ ਬੱਸਾਂ ਤੋਂ ਗੁਜਰਾਤ ਲਿਆਂਦਾ ਗਿਆ।

ਯੂਕਰੇਨ ਤੋਂ ਗੁਜਰਾਤ ਪਹੁੰਚੇ 100 ਵਿਦਿਆਰਥੀਆਂ
ਯੂਕਰੇਨ ਤੋਂ ਗੁਜਰਾਤ ਪਹੁੰਚੇ 100 ਵਿਦਿਆਰਥੀਆਂ

ਚੰਡੀਗੜ੍ਹ: ਰੂਸ ਅਤੇ ਯੂਕਰੇਨ ਵਿਚਕਾਰ ਜੰਗ ਅਜੇ ਵੀ ਜਾਰੀ ਹੈ। ਰੂਸ ਦੀ ਫੌਜ ਨੇ ਕਿਹਾ ਕਿ ਉਸ ਦੇ ਕੁਝ ਸੈਨਿਕਾਂ ਨੂੰ ਯੂਕਰੇਨ ਵਿੱਚ ਜਾਨੀ ਨੁਕਸਾਨ ਹੋਇਆ ਹੈ। ਉੱਥੇ ਹੀ ਦੂਜੇ ਪਾਸੇ ਕਈ ਭਾਰਤੀ ਲੋਕ ਉੱਥੇ ਫਸੇ ਹੋਏ ਹਨ ਜਿਨ੍ਹਾਂ ਨੂੰ ਸਰਕਾਰ ਵੱਲੋਂ ਭਾਰਤ ਵਾਪਸ ਲਿਆਂਦਾ ਜਾ ਰਿਹਾ ਹੈ।

ਇਸੇ ਤਰ੍ਹਾਂ ਹੀ ਯੂਕਰੇਨ ਤੋਂ ਗੁਜਰਾਤ ਪਹੁੰਚੇ ਕਰੀਬ 100 ਵਿਦਿਆਰਥੀਆਂ ਦਾ ਸਵੇਰ ਗਾਂਧੀਨਗਰ ’ਚ ਸੀਐੱਮ ਭੁਪੇਂਦਰ ਪਟੇਲ ਨੇ ਸਵਾਗਤ ਕੀਤਾ। ਦੱਸ ਦਈਏ ਕਿ ਵਿਦਿਆਰਥੀ ਯੂਕਰੇਨ ਤੋਂ ਮੁੰਬਈ ਅਤੇ ਦਿੱਲੀ ਚ ਉਤਰੇ ਅਤੇ ਵੋਲਵੋ ਬੱਸਾਂ ਤੋਂ ਗੁਜਰਾਤ ਲਿਆਂਦਾ ਗਿਆ। ਇਸ ਦੌਰਾਨ ਜਿੱਥੇ ਇੱਕ ਪਾਸੇ ਵਿਦਿਆਰਥੀਆਂ ਨੇ ਸਰਕਾਰ ਦਾ ਧੰਨਵਾਦ ਕੀਤਾ ਤਾਂ ਉੱਥੇ ਹੀ ਕੁਝ ਵਿਦਿਆਰਥੀ ਆਪਣੇ ਮਾਪਿਆਂ ਨੂੰ ਮਿਲ ਕੇ ਭਾਵੁਕ ਵੀ ਹੋਏ।

ਹੁਣ ਤੱਕ 2,000 ਭਾਰਤੀਆਂ ਨੂੰ ਲਿਆਂਦਾ ਗਿਆ ਭਾਰਤ

ਭਾਰਤ ਸਰਕਾਰ ਹੁਣ ਤੱਕ ਅਪਰੇਸ਼ਨ ਗੰਗਾ (Operation Ganga) ਤਹਿਤ 2,000 ਭਾਰਤੀਆਂ ਨੂੰ ਯੂਕਰੇਨ ਤੋਂ ਬਾਹਰ ਕੱਢ ਚੁੱਕੀ ਹੈ। ਇਸ 'ਚ ਕਰੀਬ 1,000 ਭਾਰਤੀ ਨਾਗਰਿਕ ਰੋਮਾਨੀਆ ਅਤੇ ਹੰਗਰੀ ਦੇ ਰਸਤੇ ਬਾਹਰ ਆਏ ਹਨ ਅਤੇ ਹੋਰ 1,000 ਲੋਕਾਂ ਨੂੰ ਯੂਕਰੇਨ ਤੋਂ ਸੜਕੀ ਰਸਤੇ ਕੱਢਿਆ ਗਿਆ ਹੈ। ਇਸ ਦੇ ਨਾਲ ਹੀ ਵਿਦੇਸ਼ ਮੰਤਰਾਲੇ ਨੇ ਯੂਕਰੇਨ 'ਚ ਫਸੇ ਭਾਰਤੀਆਂ ਦੀ ਮਦਦ ਲਈ ਟਵਿਟਰ 'ਤੇ OpGanga Helpline ਨਾਮ ਦਾ ਅਕਾਊਂਟ ਬਣਾਇਆ ਹੈ, ਜਿਸ ਰਾਹੀਂ ਲੋਕ ਮਦਦ ਲੈ ਸਕਦੇ ਹਨ।

ਅੱਜ ਜੰਗ ਦਾ 5ਵਾਂ ਦਿਨ

ਅੱਜ ਰੂਸ ਅਤੇ ਯੂਕਰੇਨ ਵਿਚਕਾਰ ਜੰਗ ਦਾ ਪੰਜਵਾਂ ਦਿਨ ਹੈ (5TH day of russia ukraine war) ਰੂਸ ਦੀ ਫੌਜ ਨੇ ਕਿਹਾ ਕਿ ਉਸ ਦੇ ਕੁਝ ਸੈਨਿਕਾਂ ਨੂੰ ਯੂਕਰੇਨ ਵਿੱਚ ਜਾਨੀ ਨੁਕਸਾਨ ਹੋਇਆ ਹੈ। ਰੂਸ ਨੇ ਪਹਿਲੀ ਵਾਰ ਮੰਨਿਆ ਹੈ ਕਿ ਯੂਕਰੇਨ 'ਤੇ ਹੋਏ ਹਮਲੇ (Attacks on Ukraine) 'ਚ ਉਸ ਦੇ ਸੈਨਿਕ ਮਾਰੇ ਗਏ ਹਨ। ਇਸ ਦੇ ਨਾਲ ਹੀ ਅੱਜ ਬੇਲਾਰੂਸ ਸਰਹੱਦ 'ਤੇ ਯੂਕਰੇਨ ਅਤੇ ਰੂਸ ਦੇ ਡਿਪਲੋਮੈਟਾਂ ਦੀ ਮੁਲਾਕਾਤ (Diplomats from Ukraine and Russia meet) ਹੋਵੇਗੀ।

ਇਹ ਵੀ ਪੜੋ: Russia-Ukraine War: ਅੱਜ ਜੰਗ ਦਾ 5ਵਾਂ ਦਿਨ, ਬੇਲਾਰੂਸ ਸਰਹੱਦ 'ਤੇ ਗੱਲਬਾਤ ਸੰਭਵ: ਹਾਈ ਅਲਰਟ 'ਤੇ ਰੂਸੀ ਪਰਮਾਣੂ ਫੋਰਸ

ETV Bharat Logo

Copyright © 2024 Ushodaya Enterprises Pvt. Ltd., All Rights Reserved.