NTA UGC NET ਲਈ 31 ਮਈ ਤੱਕ ਇਸ ਵੈਬਸਾਇਟ 'ਤੇ ਜਾ ਕੇ ਕਰ ਸਕਦੇ ਅਪਲਾਈ

author img

By

Published : May 26, 2023, 10:05 AM IST

NTA UGC NET

ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਰਾਸ਼ਟਰੀ ਯੋਗਤਾ ਪ੍ਰੀਖਿਆ ਲਈ ਔਨਲਾਈਨ ਅਰਜ਼ੀ ਪ੍ਰਕਿਰਿਆ ਚੱਲ ਰਹੀ ਹੈ। ਜੋ ਉਮੀਦਵਾਰ ਇਸ ਪ੍ਰੀਖਿਆ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ ਉਹ 31 ਮਈ ਤੱਕ ਅਪਲਾਈ ਕਰ ਸਕਦੇ ਹਨ।

ਹੈਦਰਾਬਾਦ: ਨੈਸ਼ਨਲ ਟੈਸਟਿੰਗ ਏਜੰਸੀ UGC-NET ਜੂਨ 2023 ਲਈ 31 ਮਈ ਤੱਕ ਅਪਲਾਈ ਕੀਤਾ ਜਾ ਸਕਦਾ ਹੈ। ਫੀਸ 1 ਜੂਨ ਤੱਕ ਭਰੀ ਜਾ ਸਕਦੀ ਹੈ। 83 ਵਿਸ਼ਿਆਂ ਵਿੱਚ UGC-NET ਦੀ ਪ੍ਰੀਖਿਆ ਹੋਵੇਗੀ। ਗੈਰ-ਰਿਜ਼ਰਵ ਵਰਗ ਲਈ 1150 , EWS ਅਤੇ OBC ਲਈ 600, SC, ST ਅਤੇ PWD ਅਤੇ ਤੀਜੇ ਲਿੰਗ ਦੇ ਉਮੀਦਵਾਰਾਂ ਨੂੰ 325 ਰੁਪਏ ਫ਼ੀਸ ਭਰਨੀ ਹੋਵੇਗੀ। 2-3 ਜੂਨ ਨੂੰ ਐਪਲੀਕੇਸ਼ਨ ਫਾਰਮ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ। ਇਹ ਪ੍ਰੀਖਿਆਵਾਂ 13 ਤੋਂ 22 ਜੂਨ ਤੱਕ ਲਈਆਂ ਜਾਣਗੀਆਂ।

ਇਸ ਤਰ੍ਹਾਂ ਹੋਵੇਗਾ ਇਹ ਪੇਪਰ: ਪ੍ਰੀਖਿਆ ਤਿੰਨ ਘੰਟੇ ਦੀ ਹੋਵੇਗੀ। ਪੇਪਰ-1 ਅਤੇ ਪੇਪਰ-2 ਵਿੱਚ ਕੋਈ ਬਰੇਕ ਨਹੀਂ ਹੋਵੇਗਾ। ਪ੍ਰੀਖਿਆ ਦੋ ਸ਼ਿਫਟਾਂ ਵਿੱਚ ਕਰਵਾਈ ਜਾਵੇਗੀ। ਪਹਿਲੀ ਸ਼ਿਫਟ ਦੁਪਹਿਰ 9 ਤੋਂ 12 ਵਜੇ ਤੱਕ ਅਤੇ ਦੂਜੀ ਸ਼ਿਫਟ 3 ਤੋਂ 6 ਵਜੇ ਤੱਕ ਹੋਵੇਗੀ। ਉਮੀਦਵਾਰਾਂ ਨੂੰ www.nta.ac.in ਜਾਂ https://ugcnet.nta.nic.in 'ਤੇ ਅਪਲਾਈ ਕਰਨਾ ਹੋਵੇਗਾ। ਅਰਜ਼ੀ ਸਿਰਫ਼ ਔਨਲਾਈਨ ਹੀ ਦਿੱਤੀ ਜਾ ਸਕਦੀ ਹੈ। ਪ੍ਰੀਖਿਆ ਕੰਪਿਊਟਰ ਆਧਾਰਿਤ ਟੈਸਟ (CBT) ਮੋਡ ਵਿੱਚ ਆਯੋਜਿਤ ਕੀਤੀ ਜਾਵੇਗੀ। ਉਮੀਦਵਾਰਾਂ ਨੂੰ ਪੇਪਰ 1 ਲਈ 50 ਅਤੇ ਪੇਪਰ 2 ਲਈ 100 ਸਵਾਲਾਂ ਦੇ ਜਵਾਬ ਦੇਣੇ ਹੋਣਗੇ। ਕੁੱਲ 300 ਅੰਕਾਂ ਦੀ ਪ੍ਰੀਖਿਆ ਹੋਵੇਗੀ।

  1. Coronavirus Update : ਦੇਸ਼ ਵਿੱਚ ਕੋਰੋਨਾ ਦੇ ਤਾਜ਼ਾ ਮਾਮਲੇ 532, 2 ਮੌਤਾਂ, ਪਿਛਲੇ 24 ਘੰਟਿਆਂ 'ਚ ਪੰਜਾਬ ਵਿੱਚ 9 ਨਵੇਂ ਮਾਮਲੇ
  2. Aaj Da Panchang 26 May: ਜਾਣੋ ਅੱਜ ਦਾ ਪੰਚਾਂਗ, ਕੀ ਹੈ ਅੱਜ ਦਾ ਸ਼ੁਭ ਅਤੇ ਅਸ਼ੁਭ ਸਮਾਂ
  3. Today Love Rashifal: ਜਾਣੋ ਅਪਣੀ ਲਵ ਲਾਈਫ ਦਾ ਅੱਜ ਦਾ ਦਿਨ ਕਿਵੇਂ ਬੀਤੇਗਾ, ਪੜ੍ਹੋ ਲਵ ਰਾਸ਼ੀਫਲ

ਪੰਜਾਬ ਦੇ ਇਨ੍ਹਾਂ 11 ਸ਼ਹਿਰਾਂ ਵਿੱਚ ਪ੍ਰੀਖਿਆ ਕੇਂਦਰ ਬਣਾਏ ਜਾਣਗੇ: JRF ਲਈ 30 ਸਾਲ ਤੱਕ ਦੇ ਬਿਨੈਕਾਰ ਅਪਲਾਈ ਕਰ ਸਕਦੇ ਹਨ। ਜਦਕਿ ਅਸਿਸਟੈਂਟ ਪ੍ਰੋਫੈਸਰ ਲਈ ਅਪਲਾਈ ਕਰਨ ਲਈ ਕੋਈ ਉਮਰ ਸੀਮਾ ਨਹੀਂ ਹੈ। ਪੰਜਾਬ ਦੇ 11 ਸ਼ਹਿਰਾਂ ਵਿੱਚ ਪ੍ਰੀਖਿਆ ਕੇਂਦਰ ਬਣਾਏ ਜਾਣਗੇ। ਇਨ੍ਹਾਂ ਵਿੱਚੋਂ ਲੁਧਿਆਣਾ, ਅੰਮ੍ਰਿਤਸਰ, ਬਠਿੰਡਾ, ਫਾਜ਼ਿਲਕਾ, ਫਿਰੋਜ਼ਪੁਰ, ਜਲੰਧਰ, ਹੁਸ਼ਿਆਰਪੁਰ, ਪਠਾਨਕੋਟ, ਪਟਿਆਲਾ, ਰੂਪਨਗਰ, ਐਸ.ਏ.ਐਸ.ਨਗਰ, ਸ੍ਰੀ ਮੁਕਤਸਰ ਸਾਹਿਬ ਵਿੱਚ ਕੇਂਦਰ ਬਣਾਏ ਜਾਣਗੇ। ਵਿਦਿਆਰਥੀਆਂ ਦੀ ਮਦਦ ਲਈ ਇੱਕ ਸਵਾਲ ਨਿਵਾਰਣ ਸੈੱਲ ਵੀ ਗਠਿਤ ਕੀਤਾ ਗਿਆ ਹੈ। ਜਿਸ ਵਿੱਚ ਰਜਿਸਟ੍ਰੇਸ਼ਨ ਕਰਵਾਉਣ ਤੋਂ ਬਾਅਦ ਵਿਦਿਆਰਥੀ ਆਪਣੀਆਂ ਸਮੱਸਿਆਵਾਂ ਬਾਰੇ ਆਨਲਾਈਨ ਸ਼ਿਕਾਇਤ ਕਰ ਸਕਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.