ETV Bharat / bharat

NEET PG Exam: ਪੁਲਿਸ ਦੀ ਕਾਰਵਾਈ ਤੋਂ ਬਾਅਦ ਸੜਕਾਂ 'ਤੇ ਡਾਕਟਰ, ਮੁਕੰਮਲ ਹੜਤਾਲ ਦਾ ਸੱਦਾ

author img

By

Published : Dec 28, 2021, 7:59 AM IST

ਪੁਲਿਸ ਦੀ ਕਾਰਵਾਈ ਤੋਂ ਬਾਅਦ ਸੜਕਾਂ 'ਤੇ ਡਾਕਟਰ
ਪੁਲਿਸ ਦੀ ਕਾਰਵਾਈ ਤੋਂ ਬਾਅਦ ਸੜਕਾਂ 'ਤੇ ਡਾਕਟਰ

ਦਿੱਲੀ ਵਿੱਚ ਸੁਪਰੀਮ ਕੋਰਟ ਵੱਲ ਰੋਸ ਮਾਰਚ ਕਰ ਰਹੇ ਡਾਕਟਰਾਂ ’ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਤੇ ਕਈ ਡਾਕਟਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਦੀ ਇਸ ਕਾਰਵਾਈ ਦਾ ਡਾਕਟਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਡਾਕਟਰ ਸੜਕਾਂ ’ਤੇ ਉੱਤਰ ਆਏ ਹਨ ਤੇ ਮੁਕੰਮਲ ਹੜਤਾਲ ਦਾ ਐਲਾਨ (DOCTORS TAKE TO STREET CALL) ਕਰ ਦਿੱਤਾ ਹੈ।

ਨਵੀਂ ਦਿੱਲੀ: ਦਿੱਲੀ ਵਿੱਚ ਅਧਿਆਪਕਾਂ ਵੱਲੋਂ ਪੁਲਿਸ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਦਿੱਲੀ ਦੇ ਹਸਪਤਾਲਾਂ ਵਿੱਚ ਸਿਹਤ ਸੇਵਾਵਾਂ ਪੂਰੀ ਤਰ੍ਹਾਂ ਠੱਪ ਕਰਨ ਦਾ ਸੱਦਾ (DOCTORS TAKE TO STREET CALL) ਦਿੱਤੀ ਹੈ। ਦੱਸ ਦਈਏ ਕਿ ਬੀਤੇ ਦਿਨ ਵਿਰੋਧ ਕਰ ਰਹੇ ਰੈਜ਼ੀਡੈਂਟ ਡਾਕਟਰਾਂ ’ਤੇ ਪੁਲਿਸ ਨੇ ਬੇਰਹਿਮੀ ਨਾਲ ਕਾਰਵਾਈ ਕੀਤੀ ਸੀ ਜਿਸ ਤੋਂ ਮਗਰੋਂ ਕਈ ਡਾਕਟਰਾਂ ਜ਼ਖ਼ਮੀ ਹੋ ਗਏ ਤੇ ਡਾਕਟਰਾਂ ਇਸ ਦਾ ਵਿਰੋਧ ਕਰ ਰਹੇ ਹਨ।

ਇਹ ਵੀ ਪੜੋ: ਟਾਵਰ ’ਤੇ ਬੈਠੇ ਅਧਿਆਪਕ ਨੂੰ ਸਿੱਖਿਆ ਮੰਤਰੀ ਨੇ ਉਤਾਇਆ ਹੇਠਾਂ, ਦਿੱਤਾ ਇਹ ਭਰੋਸਾ...

ਪੀਜੀ ਨੀਟ ਕਾਉਂਸਲਿੰਗ (NEET PG Exam) ਵਿੱਚ ਹੋ ਰਹੀ ਦੇਰੀ ਦੇ ਵਿਰੋਧ ਵਿੱਚ ਰੈਜ਼ੀਡੈਂਟ ਡਾਕਟਰ ਸੁਪਰੀਮ ਕੋਰਟ ਵੱਲ ਮਾਰਚ ਕਰ ਰਹੇ ਸਨ ਜਦੋਂ ਦੁਪਹਿਰ ਬਾਅਦ ਉਨ੍ਹਾਂ ਨੂੰ ਆਈਟੀਓ ਨੇੜੇ ਪੁਲਿਸ ਨੇ ਰੋਕ ਲਿਆ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਵਿੱਚੋਂ ਇੱਕ ਹਜ਼ਾਰ ਤੋਂ ਵੱਧ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ।

ਈਟੀਵੀ ਭਾਰਤ ਨਾਲ ਗੱਲ ਕਰਦੇ ਹੋਏ, ਡਾਕਟਰਾਂ ਨੇ ਕਿਹਾ ਕਿ ਪੁਲਿਸ ਨੇ ਉਹਨਾਂ ਦੇ ਖਿਲਾਫ ਤਾਕਤ ਦੀ ਵਰਤੋਂ ਕੀਤੀ, ਮਹਿਲਾ ਡਾਕਟਰਾਂ ਨੂੰ ਖਿੱਚਿਆ ਅਤੇ ਉਹਨਾਂ ਦੇ ਫੋਨ ਖੋਹ ਲਏ ਜੋ ਪੁਲਿਸ ਦੀ ਵੀਡੀਓ ਬਣਾ ਰਹੀਆਂ ਸਨ।

ਡਾਕਟਰਾਂ ਨੇ ਕਿਹਾ ਕਿ ਕੋਵਿਡ -19 ਦੇ ਦੌਰਾਨ ਸਾਨੂੰ ਯੋਧੇ ਕਿਹਾ ਗਿਆ, ਦੇਖੋ ਹੁਣ ਸਾਡੇ ਨਾਲ ਕਿਵੇਂ ਦਾ ਵਰਤਾਓ ਕੀਤਾ ਜਾ ਰਿਹਾ ਹੈ। ਇਸ ਨੂੰ ਡਾਕਟਰੀ ਭਾਈਚਾਰੇ ਦੇ ਇਤਿਹਾਸ ਵਿੱਚ ਇੱਕ "ਕਾਲਾ ਦਿਨ" ਦੱਸਦੇ ਹੋਏ, ਫੈਡਰੇਸ਼ਨ ਆਫ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (ਫੋਰਡਾ) ਨੇ ਕਿਹਾ ਕਿ ਅੱਜ ਤੋਂ ਬਾਅਦ ਸਾਰੇ ਸਿਹਤ ਸੰਭਾਲ ਅਦਾਰੇ ਮੁਕੰਮਲ ਤੌਰ 'ਤੇ ਬੰਦ (DOCTORS TAKE TO STREET CALL) ਰਹਿਣਗੇ। ਅਸੀਂ ਇਸ ਬੇਰਹਿਮੀ ਦੀ ਸਖ਼ਤ ਨਿੰਦਾ ਕਰਦੇ ਹਾਂ ਅਤੇ ਤੁਰੰਤ ਰਿਹਾਈ ਦੀ ਮੰਗ ਕਰਦੇ ਹਾਂ।

ਉਹਨਾਂ ਨੇ ਕਿਹਾ ਕਿ ਦਿੱਲੀ ਵਿੱਚ NEET PG ਕਾਉਂਸਲਿੰਗ 2021 ਨੂੰ ਤੇਜ਼ ਕਰਨ ਲਈ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਰੈਜ਼ੀਡੈਂਟ ਡਾਕਟਰ ਨੂੰ ਪੁਲਿਸ ਦੁਆਰਾ ਬੇਰਹਿਮੀ ਨਾਲ ਕੁੱਟਿਆ ਗਿਆ, ਘਸੀਟਿਆ ਗਿਆ ਅਤੇ ਹਿਰਾਸਤ ਵਿੱਚ ਲਿਆ ਗਿਆ। ਰਾਸ਼ਟਰ ਨੂੰ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਨੀ ਚਾਹੀਦੀ ਹੈ ਅਤੇ ਸਮਰਥਨ ਵਿੱਚ ਅੱਗੇ ਆਉਣਾ ਚਾਹੀਦਾ ਹੈ। ਅਸੀਂ ਦੇਸ਼ ਦੇ ਸਾਰੇ ਰਾਜਾਂ ਦੇ ਆਰਡੀਏਜ਼ ਨੂੰ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦੇ ਹਾਂ।

ਆਰਐਮਐਲ ਹਸਪਤਾਲ ਆਰਡੀਏ ਦੇ ਉਪ ਪ੍ਰਧਾਨ ਡਾਕਟਰ ਅਜੇ ਕੁਮਾਰ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਇੱਕ ਹਜ਼ਾਰ ਤੋਂ ਵੱਧ ਡਾਕਟਰਾਂ ਨੂੰ ਹਿਰਾਸਤ ਵਿੱਚ ਲਿਆ ਹੈ, ਅਤੇ ਉਹ "ਅਜਿਹੀ ਵਹਿਸ਼ੀ ਕਾਰਵਾਈ ਲਈ" ਮੁਆਫੀ ਚਾਹੁੰਦੇ ਹਨ। ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ, ਘੱਟੋ-ਘੱਟ ਸਫਦਰਜੰਗ, ਆਰਐਮਐਲ ਅਤੇ ਲੇਡੀ ਹਾਰਡਿੰਗ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਦੇਖਭਾਲ ਪ੍ਰਭਾਵਿਤ ਹੋਈ।

ਇਸ ਦੌਰਾਨ ਪ੍ਰਦਰਸ਼ਨਕਾਰੀ ਡਾਕਟਰਾਂ ਨੇ ਦੇਰ ਸ਼ਾਮ ਸਫਦਰਜੰਗ ਹਸਪਤਾਲ ਵਿਖੇ ਇਕੱਠੇ ਹੋ ਕੇ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਦੀ ਰਿਹਾਇਸ਼ ਵੱਲ ਰੋਸ ਮਾਰਚ ਕੀਤਾ। ਹਾਲਾਂਕਿ ਉਨ੍ਹਾਂ ਨੂੰ ਰਸਤੇ 'ਚ ਹੀ ਰੋਕ ਲਿਆ ਗਿਆ ਅਤੇ ਸਰੋਜਨੀ ਨਗਰ ਪੁਲਿਸ ਸਟੇਸ਼ਨ ਲਿਜਾਇਆ ਗਿਆ।

ਇਹ ਵੀ ਪੜੋ: ਅਗਲੇ ਸਾਲ ਤੋਂ ਇਨ੍ਹਾਂ ਸ਼ਹਿਰਾਂ 'ਚ 5G ਸੇਵਾ, ਕੀਮਤ ਦਾ ਅਜੇ ਖੁਲਾਸਾ ਨਹੀਂ

ਆਰਐਮਐਲ ਹਸਪਤਾਲ ਆਰਡੀਏ ਦੇ ਜਨਰਲ ਸਕੱਤਰ ਡਾਕਟਰ ਸੁਰਵੇਸ਼ ਪਾਂਡੇ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਹਤ ਮੰਤਰੀ ਦੀ ਰਿਹਾਇਸ਼ ਵੱਲ ਜਾਂਦੇ ਸਮੇਂ ਸਰੋਜਨੀ ਨਗਰ ਪੁਲਿਸ ਸਟੇਸ਼ਨ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ ਪਰ ਦੇਰ ਰਾਤ ਛੱਡ ਦਿੱਤਾ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.