ETV Bharat / bharat

ਹਿਮਾਚਲ ਪ੍ਰਦੇਸ਼: ਦੋ ਸਕੇ ਭਰਾਵਾਂ ਦਾ ਦੋਸਤਾਂ ਨੇ ਹੀ ਕਰ ਦਿੱਤਾ ਕਤਲ, ਸੋਲਨ ਜ਼ਿਲ੍ਹੇ ਦੇ ਨਾਲਾਗੜ੍ਹ ਦਾ ਮਾਮਲਾ

author img

By

Published : Aug 11, 2023, 6:46 AM IST

ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲੇ ਦੇ ਨਾਲਾਗੜ੍ਹ ਉਦਯੋਗਿਕ ਖੇਤਰ 'ਚ ਪੰਜਾਬ ਦੇ ਜਲੰਧਰ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ 'ਤੇ ਤਲਵਾਰ ਅਤੇ ਚਾਕੂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ ਹੈ।

MURDER OF TWO BROTHERS IN NALAGARH
MURDEMURDER OF TWO BROTHERS IN NALAGARHR OF TWO BROTHERS IN NALAGARH

ਸੋਲਨ: ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਉਦਯੋਗਿਕ ਖੇਤਰ ਵਿੱਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਜਲੰਧਰ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ 'ਤੇ ਤਲਵਾਰ ਅਤੇ ਚਾਕੂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਵੀਰਵਾਰ ਦੇਰ ਸ਼ਾਮ ਕਰੀਬ 5:45 ਵਜੇ ਨਾਲਾਗੜ੍ਹ ਰਾਮਸ਼ਹਿਰ ਰੋਡ 'ਤੇ ਤਾਰਾ ਦੇਵੀ ਮੰਦਰ ਨੇੜੇ ਵਾਪਰੀ ਹੈ।

ਵੀਡੀਓ ਬਣਾਉਂਦੇ ਰਹੇ ਪਰ ਨਹੀਂ ਬਚਾਈ ਜਾਨ: ਦੋਵੇਂ ਸਕੇ ਭਰਾਵਾਂ 'ਤੇ ਹਮਲੇ ਦੌਰਾਨ ਉਥੇ ਮੌਜੂਦ ਲੋਕ ਆਪਣੇ ਫੋਨ 'ਤੇ ਵੀਡੀਓ ਬਣਾਉਂਦੇ ਰਹੇ ਪਰ ਕਿਸੇ ਨੇ ਵੀ ਨੇੜੇ ਜਾ ਕੇ ਨੌਜਵਾਨਾਂ ਦੀ ਮਦਦ ਨਹੀਂ ਕੀਤੀ। ਮ੍ਰਿਤਕਾਂ ਦੀ ਪਛਾਣ ਵਰੁਣ ਬਾਵਾ ਉਮਰ 25 ਸਾਲ ਅਤੇ ਕੁਨਾਲ ਬਾਵਾ ਉਮਰ 21 ਸਾਲ ਵਜੋਂ ਹੋਈ ਹੈ। ਦੋਵੇਂ ਸਕੇ ਭਰਾ ਹਨ ਅਤੇ ਨਕੋਦਰ ਜਲੰਧਰ ਦੇ ਪਿੰਡ ਕੀਵਾ ਦੇ ਵਸਨੀਕ ਹਨ।

ਪੈਸਿਆਂ ਲਈ ਦੋਸਤ ਨੇ ਕੀਤਾ ਕਤਲ: ਵਰੁਣ ਲੰਬੇ ਸਮੇਂ ਤੋਂ ਨਾਲਾਗੜ੍ਹ 'ਚ ਕੰਮ ਕਰ ਰਿਹਾ ਸੀ। ਇਨ੍ਹੀਂ ਦਿਨੀਂ ਉਸ ਦਾ ਛੋਟਾ ਭਰਾ ਕੁਣਾਲ ਵੀ ਉਸ ਨੂੰ ਮਿਲਣ ਆਇਆ ਹੋਇਆ ਸੀ। ਇਨ੍ਹਾਂ ਦੋਵਾਂ ਨੌਜਵਾਨਾਂ ਦੇ ਮਾਮੇ ਲੋਕੇਸ਼ ਨੇ ਪੁਲਿਸ ਨੂੰ ਦੱਸਿਆ ਕਿ ਪੰਜਾਬ ਦੇ ਨਕੋਦਰ ਦੇ ਪਿੰਡ ਕੀਵਾ ਦਾ ਰਹਿਣ ਵਾਲਾ ਗੌਰਵ ਗਿੱਲ ਇਨ੍ਹਾਂ ਦੋਵਾਂ ਭਰਾਵਾਂ ਨੂੰ ਨਕੋਦਰ ਬੁਲਾ ਰਿਹਾ ਸੀ ਪਰ ਜਦੋਂ ਇਹ ਨਹੀਂ ਗਏ ਤਾਂ ਮੁਲਜ਼ਮ ਆਪਣੇ ਦੋ ਸਾਥੀਆਂ ਨਾਲ ਮੋਟਰਸਾਈਲ ’ਤੇ ਇਥੇ ਆ ਗਿਆ। ਪੈਸਿਆਂ ਦੇ ਲੈਣ-ਦੇਣ ਲਈ ਇਨ੍ਹਾਂ ਤਿੰਨਾਂ ਨੌਜਵਾਨਾਂ ਨੇ ਦੋਵਾਂ ਭਰਾਵਾਂ ਨੂੰ ਰਾਮਸ਼ਹਿਰ ਮਾਰਗ 'ਤੇ ਸੁੰਨਸਾਨ ਜਗ੍ਹਾ 'ਤੇ ਬੁਲਾਇਆ। ਉੱਥੇ ਹੀ ਪੰਜਾਬ ਦੇ ਗੌਰਵ ਗਿੱਲ ਅਤੇ ਉਸ ਦੇ ਦੋ ਸਾਥੀਆਂ ਨੇ ਦੋਵਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ।

ਪੁਲਿਸ ਵਲੋਂ ਕਾਰਵਾਈ ਕੀਤੀ ਸ਼ੁਰੂ: ਇਸ ਦੇ ਨਾਲ ਹੀ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਵੀ ਪੰਜਾਬ ਦੇ ਰਹਿਣ ਵਾਲੇ ਹਨ ਅਤੇ ਦੋਵੇਂ ਨੌਜਵਾਨਾਂ ਦੇ ਦੋਸਤ ਹਨ। ਪੈਸਿਆਂ ਦੇ ਲੈਣ-ਦੇਣ ਕਾਰਨ ਮੁਲਜ਼ਮਾਂ ਨੇ ਦੋਵਾਂ ਦਾ ਕਤਲ ਕਰ ਦਿੱਤਾ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਕੀ ਕਹਿਣਾ ਨਾਲਾਗੜ੍ਹ ਦੇ ਡੀਐਸਪੀ ਦਾ: ਪੁਲਿਸ ਤੋਂ ਮਿਲੀ ਮੁੱਢਲੀ ਜਾਣਕਾਰੀ ਅਨੁਸਾਰ ਦੋਵੇਂ ਭਰਾ ਰੁਜ਼ਗਾਰ ਦੇ ਸਿਲਸਿਲੇ ਵਿੱਚ ਨਾਲਾਗੜ੍ਹ ਸਥਿਤ ਆਪਣੇ ਮਾਮੇ ਦੇ ਘਰ ਆਏ ਹੋਏ ਸਨ। ਕਤਲ ਦਾ ਕਾਰਨ ਪੈਸਿਆਂ ਦਾ ਲੈਣ-ਦੇਣ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਡੀਐਸਪੀ ਨਾਲਾਗੜ੍ਹ ਫਿਰੋਜ਼ ਖਾਨ ਨੇ ਦੱਸਿਆ ਕਿ ਥਾਣਾ ਨਾਲਾਗੜ੍ਹ ਨੂੰ 6 ਵਜੇ ਸੂਚਨਾ ਮਿਲੀ, ਜਿਸ ਤੋਂ ਬਾਅਦ ਪੁਲਿਸ ਮੌਕੇ ’ਤੇ ਪੁੱਜੀ ਅਤੇ ਦੋਵਾਂ ਨੌਜਵਾਨਾਂ ਨੂੰ ਨਾਲਾਗੜ੍ਹ ਦੇ ਹਸਪਤਾਲ ਲਿਜਾਇਆ ਗਿਆ। ਜਿੱਥੇ ਇੱਕ ਨੌਜਵਾਨ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਜਦਕਿ ਦੂਜੇ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਦੋਵੇਂ ਨੌਜਵਾਨ ਪੰਜਾਬ ਦੇ ਜਲੰਧਰ ਦੇ ਰਹਿਣ ਵਾਲੇ ਹਨ ਅਤੇ ਨਾਲਾਗੜ੍ਹ ਸਥਿਤ ਆਪਣੇ ਮਾਮੇ ਦੇ ਘਰ ਆਏ ਹੋਏ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.