ETV Bharat / bharat

ਰਾਣਾ ਸੋਢੀ ਦੀ ਜੁਆਇਨਿੰਗ ਉਪਰੰਤ ਕਾਂਗਰਸ ’ਚ ਹਿਲਜੁਲ

author img

By

Published : Dec 21, 2021, 7:41 PM IST

Updated : Dec 21, 2021, 8:18 PM IST

ਪੰਜਾਬ ਦੇ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਭਾਜਪਾ ਵਿੱਚ ਜਾਣ (Rana Gurmeet Sodhi Joins BJP) ਤੋਂ ਬਾਅਦ ਕਾਂਗਰਸ ਵਿੱਚ ਦਿੱਲੀ ਤੱਕ ਹਿਲਜੁਲ ਹੋਈ ਹੈ (Movement in Congress after Rana Sodhi's joining)।

ਕਾਂਗਰਸ ’ਚ ਹਿਲਜੁਲ
ਕਾਂਗਰਸ ’ਚ ਹਿਲਜੁਲ

ਚੰਡੀਗੜ੍ਹ:ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਪਾਰਟੀ ਛੱਡਣ ਨਾਲ ਕਾਂਗਰਸ ਪਾਰਟੀ ਸੋਚਣ ਲਈ ਮਜਬੂਰ ਹੋ ਗਈ ਜਾਪ ਰਹੀ ਹੈ। ਪਾਰਟੀ ਦੇ ਕੌਮੀ ਆਗੂ ਰਾਹੁਲ ਗਾਂਧੀ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੂੰ ਦਿੱਲੀ ਤਲਬ ਕਰ ਲਿਆ ਤੇ ਇੱਕ ਹੰਗਾਮੀ ਮੀਟਿੰਗ ਹੋਈ (Rahul called Harish Choudhary) । ਹਾਲਾਂਕਿ ਚੌਧਰੀ ਨੇ ਇਸ ਨੂੰ ਆਮ ਮੁਲਾਕਾਤ ਦੱਸਦਿਆਂ ਕਿਹਾ ਕਿ ਰਾਹੁਲ ਗਾਂਧੀ ਦੇ ਸੱਦੇ ’ਤੇ ਉਹ ਇਥੇ ਆਏ ਸੀ।

ਰਾਣਾ ਸੋਢੀ ਦੀ ਜੁਆਇਨਿੰਗ ਉਪਰੰਤ ਕਾਂਗਰਸ ’ਚ ਹਿਲਜੁਲ

ਮੀਟਿੰਗ ਉਪਰੰਤ ਹਰੀਸ਼ ਚੌਧਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੋਸ਼ ਲਗਾਇਆ ਕਿ ਰਾਣਾ ਗੁਰਮੀਤ ਸਿੰਘ ਸੋਢੀ ਗੁਰੂ ਹਰਸਹਾਏ ਤੋਂ ਚੋਣ ਜਿੱਤਣ ਦੀ ਹਾਲਤ ਵਿੱਚ ਨਹੀਂ ਸੀ ਤੇ ਉਹ ਕਿਸੇ ਹੋਰ ਹਲਕੇ ਵਿੱਚੋਂ ਟਿਕਟ ਮੰਗ ਰਹੇ ਸੀ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਰਾਣਾ ਗੁਰਮੀਤ ਸੋਢੀ ਪੰਜਾਬ ਸਰਕਾਰ ਕੋਲੋਂ ਕੋਈ ਨਿਜੀ ਕੰਮ ਕਰਵਾਉਣਾ ਚਾਹੁੰਦੇ ਸੀ ਪਰ ਇਹ ਕੰਮ ਮੈਰਿਟ ਦੇ ਅਧਾਰ ’ਤੇ ਹੀ ਹੋ ਸਕਦਾ ਸੀ।

ਜਿਕਰਯੋਗ ਹੈ ਕਿ ਰਾਣਾ ਗੁਰਮੀਤ ਸਿੰਘ ਸੋਢੀ ਨੇ ਭਾਜਪਾ ਜੁਆਇਨ ਕਰਦਿਆਂ ਕਿਹਾ ਸੀ ਕਿ ਕਾਂਗਰਸ ਪਾਰਟੀ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਤੇ ਇਸੇ ਕਾਰਨ ਉਹ ਕਾਂਗਰਸ ਛੱਡ ਰਹੇ ਹਨ। ਇਸ ਬਾਰੇ ਹਰੀਸ਼ ਚੌਧਰੀ ਨੇ ਕਿਹਾ ਕਿ ਜੋ ਕੁਝ ਉਹ (ਚੌਧਰੀ) ਕਹਿ ਰਹੇ ਹਨ, ਉਹੀ ਸੱਚ ਹੈ। ਜਿਕਰਯੋਗ ਹੈ ਕਿ ਰਾਣਾ ਗੁਰਮੀਤ ਸਿੰਘ ਸੋਢੀ ਕਾਂਗਰਸ ਦੇ ਪੁਰਾਣੇ ਆਗੂ ਰਹੇ ਹਨ ਤੇ ਉਂਜ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਧੜੇ ਦਾ ਮੰਨਿਆ ਜਾਂਦਾ ਹੈ।

ਰਾਣਾ ਸੋਢੀ ਦੀ ਜੁਆਇਨਿੰਗ ਉਪਰੰਤ ਕਾਂਗਰਸ ’ਚ ਹਿਲਜੁਲ
ਰਾਣਾ ਸੋਢੀ ਦੀ ਜੁਆਇਨਿੰਗ ਉਪਰੰਤ ਕਾਂਗਰਸ ’ਚ ਹਿਲਜੁਲ

ਇੱਕ ਪਾਸੇ ਪੰਜਾਬ ਮਾਮਿਲਆਂ ਦੇ ਇੰਚਾਰਜ ਨੂੰ ਰਾਹੁਲ ਗਾਂਧੀ ਨੇ ਦਿੱਲੀ ਤਲਬ ਕੀਤਾ ਹੈ, ਉਥੇ ਦੂਜੇ ਪਾਸੇ ਹੀ ਪੰਜਾਬ ਕਾਂਗਰਸ ਦੀ ਕੰਪੇਨ ਕਮੇਟੀ (Jakhar called campaign committee meeting in Delhi) ਨੇ ਦਿੱਲੀ ਵਿਖੇ ਬੁੱਧਵਾਰ ਦੁਪਹਿਰ ਤਿੰਨ ਵਜੇ ਗੁਰਦੁਆਰਾ ਰਕਾਬ ਗੰਜ ਵਿਖੇ ਮੀਟਿੰਗ ਸੱਦ ਲਈ ਹੈ। ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਨੇ ਇਹ ਮੀਟਿੰਗ ਦਿੱਲੀ ਸੱਦੀ ਹੈ। ਇਸ ਕਮੇਟੀ ਦੀ ਪਿਛਲੀ ਮੀਟਿੰਗ ਚੰਡੀਗੜ੍ਹ ਵਿੱਚ ਹੋਈ ਸੀ, ਜਿਸ ’ਤੇ ਕਾਂਗਰਸੀ ਇਹ ਕਹਿਣ ਲੱਗ ਪਏ ਸੀ ਕਿ ਹੁਣ ਤੱਕ ਇਹ ਮੀਟਿੰਗਾਂ ਦਿੱਲੀ ਹੁੰਦੀਆਂ ਆਈਆਂ ਹਨ ਪਰ ਹੁਣ ਚੰਡੀਗੜ੍ਹ ਵਿੱਚ ਇਹ ਮੀਟਿੰਗ ਹੋਈ ਹੈ ਤੇ ਛੇਤੀ ਹੀ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ।

ਰਾਣਾ ਸੋਢੀ ਦੀ ਜੁਆਇਨਿੰਗ ਉਪਰੰਤ ਕਾਂਗਰਸ ’ਚ ਹਿਲਜੁਲ
ਰਾਣਾ ਸੋਢੀ ਦੀ ਜੁਆਇਨਿੰਗ ਉਪਰੰਤ ਕਾਂਗਰਸ ’ਚ ਹਿਲਜੁਲ

ਇਸ ਕਮੇਟੀ ਵਿੱਚ ਪੰਜਾਬ ਦੇ ਲਗਭਗ ਸਾਰੇ ਵੱਡੇ ਕਾਂਗਰਸੀ ਆਗੂ ਸ਼ਾਮਲ ਹਨ। ਇਸ ਕਮੇਟੀ ਦੀ ਮੀਟਿੰਗ ਦਿੱਲੀ ਬੁਲਾਏ ਜਾਣ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੂੰ ਦਿੱਲੀ ਤਲਬ ਕਰਨ ਤੋਂ ਸਪਸ਼ਟ ਨਜ਼ਰ ਆ ਰਿਹਾ ਹੈ ਕਿ ਕਾਂਗਰਸ ਵਿੱਚ ਹਿਲਜੁਲ ਹੈ ਤੇ ਕਾਂਗਰਸੀ ਆਗੂਆਂ ਦੇ ਪਾਰਟੀ ਛੱਡਣ ਨਾਲ ਪਾਰਟੀ ਹਾਈਕਮਾਂਡ ਦੀ ਚਿੰਤਾ ਵਧੀ ਹੈ।

ਇਹ ਵੀ ਪੜ੍ਹੋ:ਪੰਜਾਬ ਦੀ ਸਿਆਸੀ ’ਚ ਵੱਡਾ ਧਮਾਕਾ, ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਭਾਜਪਾ ’ਚ ਸ਼ਾਮਲ

Last Updated : Dec 21, 2021, 8:18 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.