ਰੂਸੀ ਕਾਫਲੇ ਦੇ ਅੱਗੇ ਨਿਹੱਥਾ ਖੜ੍ਹਾ ਹੋ ਗਿਆ ਵਿਅਕਤੀ, ਧੱਕਾ ਲਗਾ ਕੇ ਰੋਕਿਆ ਟੈਂਕ, ਦੇਖੋ ਵੀਡੀਓ

author img

By

Published : Feb 28, 2022, 8:58 PM IST

ਰੂਸੀ ਕਾਫਲੇ ਦੇ ਅੱਗੇ ਨਿਹੱਥਾ ਖੜ੍ਹਾ ਹੋ ਗਿਆ ਵਿਅਕਤੀ

ਯੂਕਰੇਨ ਦੇ ਨਾਗਰਿਕਾਂ ਦਾ ਹੌਂਸਲਾ ਟੁੱਟਣ ਦੀ ਬਜਾਏ ਵਧਦਾ ਜਾ ਰਿਹਾ ਹੈ। ਵੱਡੀ ਗਿਣਤੀ ਵਿੱਚ ਲੋਕਾਂ ਨੇ ਰੂਸੀ ਸੈਨਿਕਾਂ ਨੂੰ ਜਵਾਬ ਦੇਣ ਲਈ ਆਪਣੇ ਹੌਂਸਲੇ ਬੁਲੰਦ ਕੀਤੇ ਹਨ। ਇਸ ਦੌਰਾਨ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਵਿਅਕਤੀ ਹੱਥਾਂ ਨਾਲ ਟੈਂਕਾਂ ਦੇ ਕਾਫਲੇ ਨੂੰ ਰੋਕਦਾ ਨਜ਼ਰ ਆ ਰਿਹਾ ਹੈ।

ਕੀਵ: ਰੂਸੀ ਜਹਾਜ਼ ਯੂਕਰੇਨ ਵਿੱਚ ਅਸਮਾਨ ਤੋਂ ਬੰਬਾਂ ਦੀ ਵਰਖਾ ਕਰ ਰਹੇ ਹਨ ਅਤੇ ਵਿਸ਼ਾਲ ਟੈਂਕ ਇੱਕ ਆਮ ਸਵਾਰੀ ਵਾਂਗ ਸੜਕਾਂ 'ਤੇ ਘੁੰਮ ਰਹੇ ਹਨ। ਹੁਣ ਤੱਕ ਯੂਕਰੇਨ ਵਿੱਚ ਅਸੀਂ ਵੱਡੀ ਤਬਾਹੀ ਦੇਖੀ ਚੁੱਕੇ ਹਾਂ। ਇਸ ਦੇ ਬਾਵਜੂਦ ਯੂਕਰੇਨ ਦੇ ਨਾਗਰਿਕਾਂ ਦਾ ਹੌਂਸਲਾ ਟੁੱਟਣ ਦੀ ਬਜਾਏ ਵਧਦਾ ਜਾ ਰਿਹਾ ਹੈ। ਵੱਡੀ ਗਿਣਤੀ ਵਿੱਚ ਲੋਕਾਂ ਨੇ ਰੂਸੀ ਸੈਨਿਕਾਂ ਨੂੰ ਜਵਾਬ ਦੇਣ ਲਈ ਆਪਣੇ ਹੌਂਸਲੇ ਬੁਲੰਦ ਕੀਤੇ ਹਨ। ਇਸ ਦੌਰਾਨ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਵਿਅਕਤੀ ਹੱਥਾਂ ਨਾਲ ਟੈਂਕਾਂ ਦੇ ਕਾਫਲੇ ਨੂੰ ਰੋਕਦਾ ਨਜ਼ਰ ਆ ਰਿਹਾ ਹੈ।

ਇੰਡੀਅਨ ਮੀਡੀਆ ਅਨੁਸਾਰ ਇਸ ਵੀਡੀਓ ਨੂੰ ਕੀਵ ਪੋਸਟ ਨੇ ਟਵਿਟਰ 'ਤੇ ਸ਼ੇਅਰ ਕੀਤਾ ਹੈ। ਵੀਡੀਓ ਦੇ ਨਾਲ ਲਿਖਿਆ ਗਿਆ ਹੈ, 'ਆਮ ਯੂਕਰੇਨੀਅਨ ਨਿਹੱਥੇ ਹੀ ਟੈਂਕਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਯੂਕਰੇਨੀਅਨ ਅਡੋਲ ਹਨ। ਵੀਡੀਓ ਵਿੱਚ ਇੱਕ ਵਿਅਕਤੀ ਟੈਂਕਾਂ ਦੇ ਕਾਫਲੇ ਦੇ ਸਾਹਮਣੇ ਖੜ੍ਹਾ ਹੈ ਅਤੇ ਆਪਣੇ ਹੱਥਾਂ ਨਾਲ ਟੈਂਕ ਨੂੰ ਰੋਕਦਾ ਹੈ। ਜਦੋਂ ਕਾਫਲਾ ਰੁਕਦਾ ਹੈ ਤਾਂ ਉਹ ਟੈਂਕੀ ਦੇ ਸਾਹਮਣੇ ਗੋਡਿਆਂ ਭਾਰ ਹੋ ਜਾਂਦਾ ਹੈ। ਆਲੇ-ਦੁਆਲੇ ਦੇ ਲੋਕ ਉਸ ਨੂੰ ਫੜ ਕੇ ਕਿਨਾਰੇ 'ਤੇ ਲੈ ਜਾਂਦੇ ਹਨ, ਜਿਸ ਤੋਂ ਬਾਅਦ ਟੈਂਕ ਅੱਗੇ ਵਧ ਜਾਂਦੇ ਹਨ।

ਸੋਸ਼ਲ ਮੀਡੀਆ 'ਤੇ ਅਜਿਹੀਆਂ ਕਈ ਖਬਰਾਂ ਅਤੇ ਵੀਡੀਓਜ਼ ਸ਼ੇਅਰ ਹੋ ਰਹੀਆਂ ਹਨ, ਜਿਸ 'ਚ ਯੂਕਰੇਨ ਦੇ ਨਾਗਰਿਕ ਹੌਂਸਲੇ ਦੀ ਹੱਦ ਪਾਰ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਇਹ ਦੱਸਿਆ ਗਿਆ ਸੀ ਕਿ ਰੂਸੀ ਟੈਂਕਾਂ ਦੇ ਰਸਤੇ ਨੂੰ ਰੋਕਣ ਲਈ ਇੱਕ ਯੂਕਰੇਨੀ ਸੈਨਿਕ ਨੇ ਇੱਕ ਪੁਲ ਸਮੇਤ ਆਪਣੇ ਆਪ ਨੂੰ ਉਡਾ ਲਿਆ ਸੀ। ਇਸ ਫੌਜੀ ਦਾ ਨਾਂ ਵਿਤਾਲੀ ਸ਼ਕੁਨ ਦੱਸਿਆ ਜਾ ਰਿਹਾ ਹੈ। ਵਿਟਾਲੀ ਨੂੰ ਬਹਾਦਰੀ ਦਾ ਪ੍ਰਤੀਕ ਦੱਸਦੇ ਹੋਏ ਯੂਕਰੇਨ ਦੀ ਫੌਜ ਨੇ ਉਸ ਦੀ ਕਹਾਣੀ ਦੁਨੀਆ ਦੇ ਸਾਹਮਣੇ ਪੇਸ਼ ਕੀਤੀ ਸੀ।

ਇਹ ਵੀ ਪੜ੍ਹੋ: ਯੂਕਰੇਨੀ ਕਿਸਾਨ ਦਾ ਗਜ਼ਬ ਕਾਰਨਾਮਾ, ਚੋਰੀ ਕੀਤਾ ਰੂਸੀ ਟੈਂਕ

ETV Bharat Logo

Copyright © 2024 Ushodaya Enterprises Pvt. Ltd., All Rights Reserved.