ETV Bharat / bharat

ਮਹੀਨੇ ਦੇ ਪਹਿਲੇ ਦਿਨ ਰਾਹਤ, ਵਪਾਰਕ ਗੈਸ ਦੀ ਕੀਮਤ ਘਟੀ

author img

By

Published : Aug 1, 2022, 8:21 AM IST

ਵਪਾਰਕ ਗੈਸ ਦੀ ਕੀਮਤ ਘਟੀ
ਵਪਾਰਕ ਗੈਸ ਦੀ ਕੀਮਤ ਘਟੀ

ਅਗਸਤ ਦੀ ਸ਼ੁਰੂਆਤ 'ਚ LPG ਉਪਭੋਗਤਾਵਾਂ ਨੂੰ ਰਾਹਤ ਮਿਲੀ ਹੈ ਕਿਉਂਕਿ 19 ਕਿਲੋ ਦਾ ਕਮਰਸ਼ੀਅਲ LPG ਸਿਲੰਡਰ ਸਸਤਾ ਹੋ ਗਿਆ ਹੈ। ਜਾਣੋ LPG ਦੀ ਨਵੀਂ ਕੀਮਤ ਕੀ ਹੋ ਗਈ ਹੈ।

ਨਵੀਂ ਦਿੱਲੀ: ਐਲਪੀਜੀ ਸਿਲੰਡਰ ਦੀ ਵਰਤੋਂ ਕਰਨ ਵਾਲੇ ਗਾਹਕਾਂ ਨੂੰ ਰਾਹਤ ਮਿਲੀ ਹੈ ਕਿਉਂਕਿ ਅੱਜ ਵਪਾਰਕ ਐਲਪੀਜੀ ਸਿਲੰਡਰ (19 ਕਿਲੋ) ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਹੈ। ਇੰਡੀਅਨ ਆਇਲ ਕਾਰਪੋਰੇਸ਼ਨ (IOC) ਨੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕਟੌਤੀ ਕੀਤੀ ਹੈ। ਇਸ ਤੋਂ ਬਾਅਦ ਦਿੱਲੀ ਵਿੱਚ ਐਲਪੀਜੀ ਸਿਲੰਡਰ ਦੀ ਕੀਮਤ 36 ਰੁਪਏ ਸਸਤਾ ਹੋ ਗਈ ਹੈ। ਜਾਣੋ ਅੱਜ ਵਪਾਰਕ LPG ਸਿਲੰਡਰ ਦੀਆਂ ਕੀਮਤਾਂ ਕਿੰਨੀਆਂ ਸਸਤੀ ਹੋ ਗਈਆਂ ਹਨ।

ਇਹ ਵੀ ਪੜੋ: ਪਾਤਰਾ ਚਾਵਲ ਘੁਟਾਲਾ: ED ਨੇ ਸ਼ਿਵ ਸੈਨਾ MP ਸੰਜੇ ਰਾਉਤ ਨੂੰ ਕੀਤਾ ਗ੍ਰਿਫ਼ਤਾਰ

ਜਾਣਕਾਰੀ ਮੁਤਾਬਕ ਰਾਸ਼ਟਰੀ ਰਾਜਧਾਨੀ 'ਚ LPG ਸਿਲੰਡਰ ਦੀ ਕੀਮਤ 'ਚ 36 ਰੁਪਏ ਦੀ ਕਟੌਤੀ ਕੀਤੀ ਗਈ ਹੈ। ਹੁਣ ਇਸ ਦੀ ਕੀਮਤ 1976.50 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਪਹਿਲਾਂ ਇਸ ਦੀ ਕੀਮਤ 2012.50 ਰੁਪਏ ਪ੍ਰਤੀ ਸਿਲੰਡਰ ਸੀ। ਇਸ ਦੇ ਨਾਲ ਹੀ ਕੋਲਕਾਤਾ 'ਚ LPG ਸਿਲੰਡਰ ਦੀ ਕੀਮਤ 'ਚ 36.50 ਰੁਪਏ ਦੀ ਕਟੌਤੀ ਤੋਂ ਬਾਅਦ ਇਹ 2095.50 ਰੁਪਏ ਪ੍ਰਤੀ ਸਿਲੰਡਰ ਹੋ ਗਿਆ ਹੈ। ਪਹਿਲਾਂ ਇਸ ਦੀ ਕੀਮਤ 2132 ਰੁਪਏ ਪ੍ਰਤੀ ਸਿਲੰਡਰ ਸੀ।

ਮੁੰਬਈ 'ਚ LPG ਸਿਲੰਡਰ ਦੀ ਕੀਮਤ 'ਚ 36 ਰੁਪਏ ਦੀ ਕਟੌਤੀ ਤੋਂ ਬਾਅਦ ਇਹ 1936.50 ਰੁਪਏ ਪ੍ਰਤੀ ਸਿਲੰਡਰ ਹੋ ਗਿਆ ਹੈ, ਜੋ ਪਹਿਲਾਂ 1972.50 ਰੁਪਏ ਪ੍ਰਤੀ ਸਿਲੰਡਰ ਸੀ। ਚੇਨੱਈ 'ਚ LPG ਸਿਲੰਡਰ ਦੀ ਕੀਮਤ 'ਚ 36.50 ਰੁਪਏ ਦੀ ਕਟੌਤੀ ਤੋਂ ਬਾਅਦ ਇਹ 2141 ਰੁਪਏ ਪ੍ਰਤੀ ਸਿਲੰਡਰ ਹੋ ਗਿਆ ਹੈ। ਪਹਿਲਾਂ ਇਸ ਦੀ ਕੀਮਤ 2177.50 ਰੁਪਏ ਪ੍ਰਤੀ ਸਿਲੰਡਰ ਸੀ।

ਕਿਸਨੂੰ ਫਾਇਦਾ ਹੋਵੇਗਾ: ਇੰਡੀਅਨ ਆਇਲ ਕਾਰਪੋਰੇਸ਼ਨ ਯਾਨੀ IOC ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 'ਚ 36 ਰੁਪਏ ਤੱਕ ਦੀ ਕਟੌਤੀ ਕੀਤੀ ਗਈ ਹੈ। ਰੈਸਟੋਰੈਂਟ, ਹੋਟਲ, ਢਾਬਿਆਂ ਅਤੇ ਹੋਰ ਵਪਾਰਕ ਉਪਭੋਗਤਾਵਾਂ ਨੂੰ 19 ਕਿਲੋਗ੍ਰਾਮ ਦਾ 36 ਰੁਪਏ ਪ੍ਰਤੀ ਸਿਲੰਡਰ ਸਸਤਾ ਹੋਣ ਦਾ ਮੁੱਖ ਫਾਇਦਾ ਮਿਲੇਗਾ।

ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ: ਬਿਨਾਂ ਸਬਸਿਡੀ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਅੱਜ ਨਾ ਤਾਂ ਮਹਿੰਗੀਆਂ ਹੋਈਆਂ ਹਨ ਅਤੇ ਨਾ ਹੀ ਸਸਤੀਆਂ ਹੋਈਆਂ ਹਨ। 14.2 ਕਿਲੋਗ੍ਰਾਮ ਦਾ ਘਰੇਲੂ ਰਸੋਈ ਗੈਸ ਸਿਲੰਡਰ 6 ਜੁਲਾਈ ਦੀ ਦਰ ਨਾਲ ਉਪਲਬਧ ਹੈ ਅਤੇ ਇਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ 'ਤੇ ਨਜ਼ਰ ਮਾਰੀਏ ਤਾਂ ਇਹ 1000 ਰੁਪਏ ਤੋਂ ਉੱਪਰ ਹੀ ਰਹਿ ਗਏ ਹਨ। ਇਹ ਦਿੱਲੀ ਵਿੱਚ 1053 ਰੁਪਏ, ਮੁੰਬਈ ਵਿੱਚ 1053 ਰੁਪਏ, ਕੋਲਕਾਤਾ ਵਿੱਚ 1079 ਰੁਪਏ ਅਤੇ ਚੇਨੱਈ ਵਿੱਚ 1068.50 ਰੁਪਏ ਵਿੱਚ ਮਿਲ ਰਿਹਾ ਹੈ ਅਤੇ ਇਸ ਦੀਆਂ ਕੀਮਤਾਂ ਵਿੱਚ ਕੋਈ ਰਾਹਤ ਨਹੀਂ ਹੈ।

ਇਹ ਵੀ ਪੜੋ: ਨਸ਼ੇ ਦੀ ਲੋਰ ਵਿੱਚ ਪਾਕਿਸਤਾਨੀ ਨਾਗਰਿਕ ਨੇ ਕੀਤਾ ਇਹ ਕਾਰਾ !

ETV Bharat Logo

Copyright © 2024 Ushodaya Enterprises Pvt. Ltd., All Rights Reserved.