ETV Bharat / bharat

Coronavirus Update : ਦੇਸ਼ 'ਚ ਕੋਰੋਨਾ ਦੇ ਐਕਟਿਵ ਮਾਮਲਿਆਂ ਦਾ ਅੰਕੜਾ 21 ਹਜ਼ਾਰ ਤੋਂ ਪਾਰ, ਪੰਜਾਬ 'ਚ 11 ਕੋਰੋਨਾ ਮਰੀਜ ਵੈਂਟੀਲੇਟਰ 'ਤੇ, 70 ਤੋਂ ਵੱਧ ਮਾਮਲੇ ਦਰਜ

author img

By

Published : Apr 5, 2023, 8:19 AM IST

Coronavirus Update : ਪਿਛਲੇ 24 ਘੰਟਿਆਂ ਵਿੱਚ ਭਾਰਤ 'ਚ ਕੋਰੋਨਾਵਾਇਰਸ ਦੇ ਕੁੱਲ 21,179 ਐਕਟਿਵ ਮਾਮਲੇ ਦਰਜ ਹੋਏ। ਦੂਜੇ ਪਾਸੇ, ਪੰਜਾਬ ਵਿੱਚ ਕੋਰੋਨਾਵਾਇਰਸ ਦੇ ਮੰਗਲਵਾਰ ਨੂੰ 73 ਨਵੇਂ ਮਾਮਲੇ ਦਰਜ ਹੋਏ, ਜਦਕਿ 396 ਕੋਰੋਨਾ ਮਾਮਲੇ ਐਕਟਿਵ ਦਰਜ ਹੋਏ ਹਨ।

Coronavirus Update
Coronavirus Update

ਨਵੀਂ ਦਿੱਲੀ / ਪੰਜਾਬ : ਭਾਰਤ ਵਿੱਚ ਕੋਰੋਨਾਵਾਇਰਸ ਦੇ ਐਕਟਿਵ ਮਾਮਲੇ ਲਗਾਤਾਰ ਵੱਧ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਦੀ ਅਧਿਕਾਰਿਤ ਵੈਬਸਾਈਟ ਨੇ ਅੰਕੜੇ ਜਾਰੀ ਕੀਤੇ ਹਨ। ਭਾਰਤ ਵਿੱਚ ਕੋਵਿਡ-19 ਦੇ 2,069 ਨਵੇਂ ਮਾਮਲੇ ਦਰਜ ਹੋਏ ਹਨ। ਇਸ ਨਾਲ ਮੰਗਲਵਾਰ ਨੂੰ ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 4, 47, 29, 284 ਹੋ ਗਈ ਹੈ। ਉੱਥੇ ਹੀ, ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਵੀ 21 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਇਲਾਜ ਤੋਂ ਬਾਅਦ ਠੀਕ ਹੋ ਕੇ ਪਿਛਲੇ 24 ਘੰਟਿਆਂ ਵਿੱਚ 2,069 ਲੋਕ ਹਸਪਤਾਲ ਤੋਂ ਛੁੱਟੀ ਲੈ ਕੇ ਵਾਪਸ ਘਰ ਪਰਤੇ। ਦੱਸ ਦਈਏ ਕਿ ਕੋਰੋਨਾਵਾਇਰਸ ਨਾਲ, ਮੰਗਲਵਾਰ ਨੂੰ ਮੁੜ ਸੱਤ ਮੌਤਾਂ ਦਰਜ ਹੋਈਆ।

ਕੋਰੋਨਾਵਾਇਰਸ ਦਾ ਰਿਕਰਵਰੀ ਰੇਟ : ਕੇਂਦਰੀ ਸਿਹਤ ਮੰਤਰਾਲੇ ਦੀ ਰਿਪੋਰਟ ਅਨੁਸਾਰ, ਪਿਛਲੇ 24 ਘੰਟਿਆ ਵਿੱਚ, ਮੰਗਲਵਾਰ ਨੂੰ ਕੋਰੋਨਾਵਾਇਰਸ ਬਿਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਦੇਸ਼ 'ਚ 98.8 ਫ਼ੀਸਦੀ ਰਿਕਰਵਰੀ ਰੇਟ ਦਰਜ ਹੋਈ। ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ 4, 41, 77, 204 ਦਰਜ ਹੋਈ, ਜਦਕਿ ਕੋਰੋਨਾਵਾਇਰਸ ਦੀ ਰੋਜ਼ਾਨਾ ਲਾਗ ਦਰ 6.12 ਫੀਸਦੀ ਤੇ ਹਫ਼ਤਾਵਾਰੀ ਕੋਰੋਨਾ ਲਾਗ ਦਰ 2.45 ਫੀਸਦੀ ਉੱਤੇ ਹੀ ਬਣੀ ਹੈ। ਮੰਤਰਾਲੇ ਦੀ ਵੈਬਸਾਈਟ ਅਨੁਸਾਰ, ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਕੋਵਿਡ-19 ਵਿਰੋਧੀ ਵੈਕਸੀਨ ਦੀਆਂ 2,20,66,11, 814 ਲੋਕਾਂ ਨੂੰ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਪਿਛਲੇ 24 ਘੰਟਿਆਂ 'ਚ, ਕੋਵਿਡ-19 ਜਾਂਚ ਲਈ 1,64, 740 ਨਮੂਨੇ ਲਏ ਹਨ।

Coronavirus Update
ਦੇਸ਼ ਤੇ ਸੂਬੇ 'ਚ ਕੋਰੋਨਾ ਦੇ ਐਕਟਿਵ ਮਾਮਲਿਆਂ ਦਾ ਅੰਕੜਾ

ਪੰਜਾਬ ਵਿੱਚ ਕੋਰੋਨਾ ਦੀ ਸਥਿਤੀ : ਪਿਛਲੇ 24 ਘੰਟਿਆਂ ਵਿੱਚ, ਮੰਗਲਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 73 ਨਵੇਂ ਮਾਮਲੇ ਦਰਜ ਹੋਏ ਹਨ। ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਲੁਧਿਆਣਾ-11, ਜਲੰਧਰ-14, ਮੋਹਾਲੀ-22, ਫਤਹਿਗੜ੍ਹ ਸਾਹਿਬ-6, ਬਠਿੰਡਾ-05, ਪਟਿਆਲਾ-02, ਮੁਕਤਸਰ-05, ਅੰਮ੍ਰਿਤਸਰ-03, ਹੁਸ਼ਿਆਰਪੁਰ-02, ਮੋਗਾ-02 ਅਤੇ ਨਵਾਂਸ਼ਹਿਰ-01 ਮਾਮਲੇ ਦਰਜ ਹੋਏ। ਪੰਜਾਬ ਵਿੱਚ ਕੋਰੋਨਾ ਪਾਜ਼ੀਟਿਵਿਟੀ ਦਰ 2.56 ਫੀਸਦੀ ਦਰਜ ਹੋਈ ਹੈ। ਦੂਜੇ ਪਾਸੇ, 11 ਮਰੀਜ ਆਕਸੀਜਨ ਸਪੋਰਟ 'ਤੇ ਹਨ। ਉੱਥੇ ਹੀ, ਦੋ ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਹਸਪਤਾਲ ਚੋਂ ਛੁੱਟੀ ਲੈਣ ਵਾਲੇ ਲੋਕ: ਉੱਥੇ ਹੀ, ਮੰਗਲਵਾਰ ਨੂੰ ਕੋਰੋਨਾ ਨੂੰ ਮਾਤ ਦੇ ਕੇ ਕੁੱਲ 46 ਮਰੀਜ਼ ਹਸਪਤਾਲ ਚੋਂ ਘਰ ਵਾਪਸ ਪਰਤੇ ਹਨ, ਇਨ੍ਹਾਂ ਚੋਂ ਅੰਮ੍ਰਿਤਸਰ-8, ਫਤਿਹਗੜ੍ਹ ਸਾਹਿਬ-2, ਜਲੰਧਰ-5, ਲੁਧਿਆਣਾ-4, ਮੁਕਤਸਰ-1, ਪਠਾਨਕੋਟ-3, ਪਟਿਆਲਾ-5, ਰੋਪੜ-1 ਅਤੇ ਮੋਹਾਲੀ-17 ਤੋਂ ਕੋਰੋਨਾਵਾਇਰਸ ਪੀੜਤ ਸਿਹਤਯਾਬ ਹੋ ਵਾਪਸ ਘਰ ਪਰਤੇ ਹਨ।

1 ਅਪ੍ਰੈਲ 2022 ਤੋਂ ਲੈ ਕੇ ਹੁਣ ਤੱਕ ਪੰਜਾਬ 'ਚ ਕੋਰੋਨਾਵਾਇਰਸ ਕੇਸ: ਪੰਜਾਬ ਦੇ ਸਿਹਤ ਵਿਭਾਗ ਵੱਲੋਂ ਜਾਰੀ ਮੰਗਲਵਾਰ 04 ਅਪ੍ਰੈਲ, 2023 ਦੇ ਕੋਵਿਡ ਮੀਡੀਆ ਬੁਲੇਟਿਨ ਮੁਤਾਬਕ, ਸੂਬੇ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਕੁੱਲ ਗਿਣਤੀ 7, 86, 442 ਹੋ ਗਈ ਹੈ। ਇਸ ਤੋਂ ਇਲਾਵਾ, ਕੋਰੋਨਾਵਾਇਰਸ ਦੇ 396 ਐਕਟਿਵ ਮਾਮਲੇ ਹਨ। ਹੁਣ ਤੱਕ ਕੋਰੋਨਾ ਵਾਇਰਸ ਨਾਲ ਕੁੱਲ 20,520 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 7, 65, 526 ਕੋਰੋਨਾ ਨੂੰ ਮਾਤ ਦੇ ਕੇ ਹਸਪਤਾਲ ਚੋਂ ਛੁੱਟੀ ਲੈ ਕੇ ਘਰ ਵਾਪਸ ਪਰਤੇ ਹਨ।

ਇਹ ਵੀ ਪੜ੍ਹੋ: Asia's Richest Man: ਇੱਕ ਵਾਰ ਫਿਰ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਮੁਕੇਸ਼ ਅੰਬਾਨੀ, 24ਵੇਂ ਨੰਬਰ 'ਤੇ ਖਿਸਕੇ ਅਡਾਨੀ

ETV Bharat Logo

Copyright © 2024 Ushodaya Enterprises Pvt. Ltd., All Rights Reserved.