ਕੋਰੋਨਾ ਵਿਰੁੱਧ ਜੰਗ, ਮਿਸ਼ਨ 100 ਕਰੋੜ ਵੱਲ ਵਧ ਰਿਹੈ ਭਾਰਤ

author img

By

Published : Oct 14, 2021, 9:39 AM IST

ਮਿਸ਼ਨ 100 ਕਰੋੜ ਵੱਲ ਵਧ ਰਿਹੈ ਭਾਰਤ

ਭਾਰਤ ਜਲਦੀ ਹੀ ਕੋਰੋਨਾ ਵੈਕਸੀਨ ਦੀਆਂ 100 ਕਰੋੜ (100 crore vaccinations) ਖੁਰਾਕਾਂ ਦੇਣ ਦਾ ਮੀਲ ਪੱਥਰ ਹਾਸਲ ਕਰੇਗਾ। ਭਾਰਤ ਅਗਲੇ ਹਫਤੇ ਇਸ ਅੰਕੜੇ ਨੂੰ ਪਾਰ ਕਰ ਸਕਦਾ ਹੈ। ਕੇਂਦਰ ਨੇ ਬੁੱਧਵਾਰ ਸ਼ਾਮ ਤੱਕ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੋਵਿਡ -19 (COVID VACCINE DOSE) ਰੋਕੂ ਟੀਕਿਆਂ ਦੀਆਂ 97.79 ਕਰੋੜ ਤੋਂ ਵੱਧ ਖੁਰਾਕਾਂ ਪ੍ਰਦਾਨ ਕੀਤੀਆਂ ਹਨ।

ਨਵੀਂ ਦਿੱਲੀ: ਭਾਰਤ ਅਗਲੇ ਹਫਤੇ 100 ਕਰੋੜ (ਇੱਕ ਅਰਬ) ਟੀਕੇ ਲਗਾਉਣ ਦੀ ਪ੍ਰਾਪਤੀ ਹਾਸਲ ਕਰੇਗਾ। ਸਿਹਤ ਮੰਤਰਾਲੇ ਦੇ ਸੂਤਰਾਂ ਦਾ ਕਹਿਣਾ ਹੈ ਕਿ 18-19 ਅਕਤੂਬਰ ਤੱਕ ਦੇਸ਼ ਵਿੱਚ 100 ਕਰੋੜ ਟੀਕੇ ਲਗਾਏ ਜਾਣਗੇ। ਸਿਹਤ ਮੰਤਰਾਲੇ ਦੇ ਸੂਤਰਾਂ ਅਨੁਸਾਰ ਤਿਉਹਾਰਾਂ ਲਈ ਕੇਂਦਰ ਅਤੇ ਹਰ ਸੂਬੇ ਲਈ ਦਿਸ਼ਾ ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।

ਇਹ ਵੀ ਪੜੋ: ਸ਼ਹੀਦ ਜਵਾਨਾਂ ਨੂੰ ਨਮ ਅੱਖਾਂ ਨਾਲ ਦਿੱਤੀ ਸ਼ਰਧਾਂਜਲੀ, ਨੂੰ ਮਿਲਿਆ ਅਧਿਕਾਰ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦਿੱਲੀ ਵੱਲ ਰਵਾਨਾ ਹੋਣਗੇ, ਪੜ੍ਹੋ ਈ.ਟੀ.ਵੀ ਭਾਰਤ ਟੌਪ ਨਿਊਜ਼

ਕੇਂਦਰੀ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਕੇਂਦਰ ਹੁਣ ਤੱਕ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੋਵਿਡ -19 ਵਿਰੋਧੀ ਟੀਕਿਆਂ (COVID VACCINE DOSE) ਦੀਆਂ 97.79 ਕਰੋੜ ਤੋਂ ਵੱਧ ਖੁਰਾਕਾਂ ਪ੍ਰਦਾਨ ਕਰ ਚੁੱਕਾ ਹੈ।

ਮੰਤਰਾਲੇ ਨੇ ਕਿਹਾ ਕਿ 8.43 ਕਰੋੜ ਤੋਂ ਵੱਧ ਖੁਰਾਕਾਂ ਇਸ ਵੇਲੇ ਸੂਬਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਕੋਲ ਉਪਲਬਧ ਹਨ, ਜਿਨ੍ਹਾਂ ਦੀ ਉਹ ਵਰਤੋਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਟੀਕਿਆਂ ਦੀ ਉਪਲਬਧਤਾ ਵਿੱਚ ਵਾਧੇ ਕਾਰਨ ਟੀਕਾਕਰਨ ਮੁਹਿੰਮ ਵਿੱਚ ਤੇਜ਼ੀ ਆਈ ਹੈ। ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪਹਿਲਾਂ ਤੋਂ ਟੀਕਿਆਂ ਦੀ ਉਪਲਬਧਤਾ ਨੂੰ ਜਾਣ ਕੇ ਬਿਹਤਰ ਯੋਜਨਾ ਬਣਾ ਸਕਦੇ ਹਨ ਅਤੇ ਟੀਕਿਆਂ ਦੀ ਸਪਲਾਈ ਲੜੀ ਵੀ ਸੰਗਠਿਤ ਹੈ।

ਮੰਤਰਾਲੇ ਨੇ ਕਿਹਾ ਕਿ ਹੁਣ ਤੱਕ ਮੁਫਤ ਅਤੇ ਸਿੱਧੀ ਖਰੀਦ ਸ਼੍ਰੇਣੀ ਦੇ ਅਧੀਨ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੋਵਿਡ -19 ਵਿਰੋਧੀ ਟੀਕਿਆਂ ਦੀਆਂ 97.79 ਕਰੋੜ ਤੋਂ ਵੱਧ ਖੁਰਾਕਾਂ ਉਪਲਬਧ ਕਰਵਾਈਆਂ ਗਈਆਂ ਹਨ।

ਇਹ ਵੀ ਪੜੋ: ਜੇ ਕਰੋਨਾ ਟੀਕੇ ਦੀ ਦੂਜੀ ਡੋਜ ਨਿਰਧਾਰਤ ਸਮੇਂ ਤੇ ਨਾ ਲਈ ਤਾਂ ਕੀ ਪਹਿਲੀ ਡੋਜ ਹੋ ਜਾਵੇਗੀ ਬੇਅਸਰ, ਜਾਣੋ ਕੀ ਕਹਿੰਦੇ ਹਨ ਡਾਕਟਰ

ਮੰਤਰਾਲੇ ਨੇ ਕਿਹਾ ਕਿ ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਦੇ ਹਿੱਸੇ ਵਜੋਂ, ਕੇਂਦਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਮੁਫਤ ਟੀਕੇ ਮੁਹੱਈਆ ਕਰਵਾ ਕੇ ਸਹਾਇਤਾ ਕਰ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.