ETV Bharat / bharat

ਕਿਸਾਨ ਮਹਾਪੰਚਾਇਤ: ਰਾਕੇਸ਼ ਟਿਕੈਤ ਦਾ ਮੋੋਦੀ ਸਰਕਾਰ ’ਤੇ ਵੱਡਾ ਬਿਆਨ ਕਿਹਾ...

author img

By

Published : Nov 22, 2021, 8:18 AM IST

Updated : Nov 22, 2021, 3:16 PM IST

ਕਿਸਾਨ ਆਗੂ ਰਾਕੇਸ਼ ਟਿਕੈਤ (Rakesh Tikait) ਦੇ ਸੱਦੇ 'ਤੇ ਸੂਬੇ ਭਰ ਤੋਂ ਕਿਸਾਨ ਰਾਜਧਾਨੀ ਲਖਨਊ 'ਚ ਈਕੋ ਗਾਰਡਨ ਦੇ ਧਰਨੇ ਵਾਲੀ ਥਾਂ 'ਤੇ ਪਹੁੰਚ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਵੱਲੋਂ ਖੇਤੀ ਸਬੰਧੀ ਕਾਨੂੰਨ ਨੂੰ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਰਾਜਧਾਨੀ ਲਖਨਊ ਵਿੱਚ ਹੋਣ ਵਾਲੀ ਕਿਸਾਨ ਮਹਾਪੰਚਾਇਤ ਕਈ ਮਾਇਨਿਆਂ ਤੋਂ ਮਹੱਤਵਪੂਰਨ ਹੈ। ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ (Rakesh Tikait) ਨੇ ਕਿਹਾ ਕਿ ਸਰਕਾਰ ਨੇ ਸਾਨੂੰ ਬੁਲਾਇਆ ਸੀ ਪਰ ਸਾਡੀ ਵਿਦਾਈ ਉਨ੍ਹਾਂ ਨੂੰ ਜੱਫੀ ਪਾ ਕੇ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਜੱਫੀ ਪਾਉਣ ਲਈ ਅਜੇ ਕੰਮ ਬਾਕੀ ਹੈ।

ਕਿਸਾਨ ਮਹਾਪੰਚਾਇਤ: ਰਾਕੇਸ਼ ਟਿਕੈਤ ਦਾ ਮੋੋਦੀ ਸਰਕਾਰ ’ਤੇ ਵੱਡਾ ਬਿਆਨ ਕਿਹਾ...
ਕਿਸਾਨ ਮਹਾਪੰਚਾਇਤ: ਰਾਕੇਸ਼ ਟਿਕੈਤ ਦਾ ਮੋੋਦੀ ਸਰਕਾਰ ’ਤੇ ਵੱਡਾ ਬਿਆਨ ਕਿਹਾ...

ਲਖਨਊ: ਕਿਸਾਨ ਆਗੂ ਰਾਕੇਸ਼ ਟਿਕੈਤ (Farmer leader Rakesh Tikait) ਦੇ ਸੱਦੇ 'ਤੇ ਸੋਮਵਾਰ ਨੂੰ ਲਖਨਊ ਦੇ ਈਕੋ ਗਾਰਡਨ ਵਿਰੋਧ ਸਥਾਨ 'ਤੇ ਕਿਸਾਨ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ। ਮਹਾਪੰਚਾਇਤ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਮਹਾਪੰਚਾਇਤ 'ਚ ਹਿੱਸਾ ਲੈਣ ਲਈ ਸਵੇਰ ਤੋਂ ਹੀ ਹਜ਼ਾਰਾਂ ਕਿਸਾਨ ਸੂਬੇ ਦੇ ਵੱਖ-ਵੱਖ ਜ਼ਿਲਿਆਂ ਤੋਂ ਰਾਜਧਾਨੀ ਲਖਨਊ ਪਹੁੰਚ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਪਾਰਟੀ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਤਿੰਨੋਂ ਕਿਸਾਨ ਬਿੱਲ ਵਾਪਸ ਕਰ ਦਿੱਤੇ ਗਏ ਹਨ, ਪਰ ਅੰਦੋਲਨ ਨੂੰ ਖਤਮ ਕਰਨ ਲਈ ਅਜੇ ਕਾਫੀ ਕੰਮ ਕੀਤਾ ਜਾਣਾ ਬਾਕੀ ਹੈ।

ਰਾਕੇਸ਼ ਟਿਕੈਤ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਕਰਨ ਲਈ ਸੰਸਦ ਵਿੱਚ ਕਾਰਵਾਈ ਕੀਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਐਮਐਸਪੀ (MSP) ਗਾਰੰਟੀ ਕਾਨੂੰਨ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਾਨੂੰ ਬੁਲਾਇਆ ਸੀ ਪਰ ਸਾਡੀ ਵਿਦਾਈ ਉਨ੍ਹਾਂ ਨੂੰ ਜੱਫੀ ਪਾ ਕੇ ਹੀ ਹੋਵੇਗੀ। ਟਿਕੈਤ ਨੇ ਕਿਹਾ ਕਿ ਜੱਫੀ ਪਾਉਣ ਲਈ ਅਜੇ ਕੰਮ ਬਾਕੀ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਉਨ੍ਹਾਂ ਨੂੰ ਗਲੇ ਲਾ ਲਵਾਂਗੇ ਤਾਂ ਅੰਦੋਲਨ ਖਤਮ ਹੋ ਜਾਵੇਗਾ।

ਰਾਕੇਸ਼ ਟਿਕੈਤ ਦਾ ਮੋੋਦੀ ਸਰਕਾਰ ’ਤੇ ਵੱਡਾ ਬਿਆਨ ਕਿਹਾ...

ਜਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ (SAnyukt kisan morcha) MSP ਗਾਰੰਟੀ ਕਾਨੂੰਨ ਨੂੰ ਲੈ ਕੇ ਲਖਨਊ ਵਿੱਚ ਮਹਾਪੰਚਾਇਤ (Mahapanchayat) ਕਰ ਰਿਹਾ ਹੈ। ਇਸ ਮਹਾਪੰਚਾਇਤ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਰਾਕੇਸ਼ ਟਿਕੈਤ ਨੇ ਈਟੀਵੀ ਭਾਰਤ ਨਾਲ ਗੱਲਬਾਤ ਕੀਤੀ। ਇਸ ਮਹਾਪੰਚਾਇਤ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਜ਼ਿਆਦਾਤਰ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਲਖਨਊ ਤੋਂ ਈਕੋ ਗਾਰਡਨ 'ਚ ਉੱਤਰ ਪ੍ਰਦੇਸ਼ ਅਤੇ ਦੇਸ਼ ਦੇ ਕਈ ਹਿੱਸਿਆਂ ਤੋਂ ਹਜ਼ਾਰਾਂ ਕਿਸਾਨ ਇਕੱਠੇ ਹੋਏ ਹਨ।

ਰਾਕੇਸ਼ ਟਿਕੈਤ ਦਾ ਮੋੋਦੀ ਸਰਕਾਰ ’ਤੇ ਵੱਡਾ ਬਿਆਨ ਕਿਹਾ...

ਰਾਕੇਸ਼ ਟਿਕੈਤ (Rakesh Tikait) ਨੇ ਕਿਹਾ ਕਿ ਅਜੇ ਵੀ 17 ਅਜਿਹੇ ਕਾਨੂੰਨ ਹਨ ਜੋ ਪਾਈਪਲਾਈਨ ਵਿੱਚ ਹਨ ਅਤੇ ਕਿਸਾਨ ਵਿਰੋਧੀ ਹਨ। ਉਨ੍ਹਾਂ ਬਾਰੇ ਵੀ ਗੱਲ ਕਰਨੀ ਬਣਦੀ ਹੈ। ਉਨ੍ਹਾਂ ਕਿਹਾ ਕਿ ਕੁਝ ਨਵੇਂ ਕਾਨੂੰਨ ਬਣਾਉਣੇ ਪੈਣਗੇ ਜਿਸ ਰਾਹੀਂ ਕਿਸਾਨਾਂ ਨੂੰ ਫਾਇਦਾ ਹੋਵੇਗਾ। ਟਿਕੈਤ ਨੇ ਕਿਹਾ ਕਿ ਸਰਕਾਰ ਨੇ ਅਜੇ ਸ਼ੁਰੂਆਤ ਕੀਤੀ ਹੈ ਪਰ ਅੰਦੋਲਨ ਖਤਮ ਹੋਣ ਤੋਂ ਪਹਿਲਾਂ ਅਜੇ ਵੀ ਬਹੁਤ ਸਾਰਾ ਕੰਮ ਕਰਨਾ ਬਾਕੀ ਹੈ। ਉਨ੍ਹਾਂ ਕਿਹਾ ਕਿ ਅੰਦੋਲਨ ਦੌਰਾਨ 700 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਕਿਸਾਨਾਂ ਲਈ ਮੁਆਵਜ਼ਾ ਅਤੇ ਪਰਿਵਾਰ ਲਈ ਨੌਕਰੀ ਦੀ ਗੱਲ ਵੀ ਹੋਣੀ ਚਾਹੀਦੀ ਹੈ।

ਕਿਸਾਨ ਮਹਾਪੰਚਾਇਤ: ਰਾਕੇਸ਼ ਟਿਕੈਤ ਦਾ ਮੋੋਦੀ ਸਰਕਾਰ ’ਤੇ ਵੱਡਾ ਬਿਆਨ ਕਿਹਾ...

ਕਿਸਾਨ ਅੰਦੋਲਨ ਦੇ ਮੰਚ ਤੋਂ ਯੋਗੀ ਸਰਕਾਰ ਖ਼ਿਲਾਫ਼ ਲਗਾਤਾਰ ਹੋ ਰਹੀ ਬਿਆਨਬਾਜ਼ੀ ਅਤੇ ਚੋਣਾਂ ਵਿੱਚ ਇਸ ਨੂੰ ਹਰਾਉਣ ਦੀਆਂ ਅਪੀਲਾਂ ਦੇ ਸਬੰਧ ਵਿੱਚ ਰਾਕੇਸ਼ ਟਿਕੈਤ ਨੇ ਕਿਹਾ ਕਿ ਇਸ ਨਾਲ ਲੋਕਾਂ ਦੇ ਮਨਾਂ ਦਾ ਅਹਿਸਾਸ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਨੂੰ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਤੋਂ ਕਿਵੇਂ ਰੋਕ ਸਕਦਾ ਹਾਂ ? ਉਨ੍ਹਾਂ ਕਿਹਾ ਕਿ ਜੇਕਰ ਯੋਗੀ ਚਾਹੁੰਦੇ ਹਨ ਕਿ ਮੰਚ ਤੋਂ ਉਨ੍ਹਾਂ ਦੀ ਤਾਰੀਫ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਕਿਸਾਨਾਂ ਨੂੰ ਖੁਸ਼ ਕਰਨਾ ਚਾਹੀਦਾ ਹੈ। ਉਨ੍ਹਾਂ ਕੋਲ ਅਜੇ ਬਹੁਤ ਸਮਾਂ ਹੈ ਤੇ ਉਹ ਸਮੇਂ ਸਿਰ ਕਿਸਾਨਾਂ ਲਈ ਫੈਸਲੇ ਲੈਣ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਦੇ ਬਾਵਜੂਦ ਸੰਯੁਕਤ ਕਿਸਾਨ ਮੋਰਚਾ ਧਰਨਾ ਖਤਮ ਕਰਨ ਲਈ ਤਿਆਰ ਨਹੀਂ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਸੰਸਦ ਵਿੱਚ ਕਾਨੂੰਨ ਨੂੰ ਰੱਦ ਨਹੀਂ ਕਰਦੀ ਅਤੇ ਐਮਐਸਪੀ 'ਤੇ ਕਾਨੂੰਨ ਅਤੇ ਹੋਰ ਮੰਗਾਂ ਨਹੀਂ ਮੰਨਦੀ, ਉਦੋਂ ਤੱਕ ਅਸੀਂ ਧਰਨੇ 'ਤੇ ਬੈਠੇ ਰਹਾਂਗੇ। ਇਸੇ ਕੜੀ ਵਿੱਚ ਰਾਜਧਾਨੀ ਲਖਨਊ ਦੇ ਆਲਮਬਾਗ ਦੇ ਈਕੋ ਗਾਰਡਨ ਵਿੱਚ ਕਿਸਾਨ ਮਹਾਪੰਚਾਇਤ ਦਾ ਐਲਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ: PM ਮੋਦੀ ਤੇ CM ਯੋਗੀ ਦੀਆਂ ਤਸਵੀਰਾਂ ਨੇ ਭਖਾਈ ਯੂਪੀ ਦੀ ਸਿਆਸਤ

Last Updated :Nov 22, 2021, 3:16 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.