ETV Bharat / bharat

kerala Girl Donate liver part to Father: 12ਵੀਂ ਜਮਾਤ ਦੇ ਵਿਦਿਆਰਥਣ ਨੇ ਪਿਤਾ ਨੂੰ ਦਾਨ ਕੀਤਾ ਲਿਵਰ

author img

By

Published : Feb 20, 2023, 6:58 AM IST

Updated : Feb 20, 2023, 8:54 AM IST

kerala Girl Donate liver part to Father: ਕੇਰਲ ਵਿੱਚ ਇੱਕ 17 ਸਾਲ ਦੀ ਲੜਕੀ ਨੇ ਆਪਣੇ ਬਿਮਾਰ ਪਿਤਾ ਦੀ ਜਾਨ ਬਚਾਉਣ ਲਈ ਉਸ ਨੂੰ ਆਪਣੇ ਲਿਵਰ ਦਾ ਕੁਝ ਹਿੱਸਾ ਦਾਨ ਕੀਤਾ। ਧੀ ਨੇ ਅਦਾਲਤ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਹੀ ਆਪਣੇ ਪਿਤਾ ਦੀ ਜਾਨ ਬਚਾਈ ਹੈ, ਜਿਸ ਦੇ ਚਰਚੇ ਅੱਜ ਹਰ ਪਾਸੇ ਹੋ ਰਹੇ ਹਨ। ਪੜੋ ਪੂਰੀ ਖ਼ਬਰ...

kerala Girl Donate liver part to Father
kerala Girl Donate liver part to Father

ਤ੍ਰਿਸ਼ੂਰ: ਕੇਰਲ ਦੀ 17 ਸਾਲਾ ਲੜਕੀ ਨੇ ਆਪਣੇ ਲਿਵਰ ਦਾ ਕੁਝ ਹਿੱਸਾ ਆਪਣੇ ਪਿਤਾ ਨੂੰ ਦਾਨ ਕਰ ਦਿੱਤਾ ਹੈ, ਜੋ ਭਾਰਤ ਵਿੱਚ ਸਭ ਤੋਂ ਘੱਟ ਉਮਰ ਦੇ ਅੰਗ ਦਾਨ ਕਰਨ ਵਾਲੀ ਬਣ ਗਈ ਹੈ। 12ਵੀਂ ਜਮਾਤ ਦੀ ਵਿਦਿਆਰਥਣ ਦੇਵਾਨੰਦ ਨੇ ਕੇਰਲ ਹਾਈ ਕੋਰਟ ਤੋਂ ਇਜਾਜ਼ਤ ਮੰਗੀ ਸੀ ਕਿਉਂਕਿ ਦੇਸ਼ ਦਾ ਕਾਨੂੰਨ ਨਾਬਾਲਗਾਂ ਨੂੰ ਅੰਗ ਦਾਨ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਹੈ।

ਇਹ ਵੀ ਪੜੋ: Aaj Da Hukamnama: ਪੜ੍ਹੋ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਅਦਾਲਤ ਦੀ ਮਨਜ਼ੂਰੀ ਤੋਂ ਬਾਅਦ ਦਾਨ ਕੀਤਾ ਲਿਵਰ: ਅਦਾਲਤ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਦੇਵਾਨੰਦ ਨੇ ਆਪਣੇ ਬਿਮਾਰ ਪਿਤਾ ਪ੍ਰਤੀਸ਼ ਨੂੰ ਬਚਾਉਣ ਲਈ 9 ਫਰਵਰੀ ਨੂੰ ਆਪਣੇ ਲਿਵਰ ਦਾ ਕੁਝ ਹਿੱਸਾ ਦਾਨ ਕਰ ਦਿੱਤਾ। ਤ੍ਰਿਸੂਰ 'ਚ ਕੈਫੇ ਚਲਾਉਣ ਵਾਲਾ 48 ਸਾਲਾ ਪ੍ਰਤਿਸ਼ ਲਿਵਰ ਦੀ ਬੀਮਾਰੀ ਤੋਂ ਪੀੜਤ ਸੀ। ਧੀ ਦੇਵਾਨੰਦ ਨੇ ਆਪਣੇ ਆਪ ਨੂੰ ਫਿੱਟ ਰੱਖਣ ਲਈ ਆਪਣੀ ਖੁਰਾਕ ਵਿੱਚ ਤਬਦੀਲੀ ਕੀਤੀ, ਨਾਲ ਹੀ ਜਿਮ ਵੀ ਜਾਣ ਲੱਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਸਦਾ ਲਿਵਰ ਦਾ ਹਿੱਸਾ ਦਾਨ ਲਈ ਸਭ ਤੋਂ ਵਧੀਆ ਸਥਿਤੀ ਵਿੱਚ ਹੈ।

ਹਸਪਤਾਲ ਨੇ ਸਰਜਰੀ ਦਾ ਖਰਚਾ ਕੀਤਾ ਮੁਆਫ: ਅਲੂਵਾ ਦੇ ਰਾਜਗਿਰੀ ਹਸਪਤਾਲ 'ਚ ਸਰਜਰੀ ਕੀਤੀ ਗਈ, ਜਿੱਥੇ ਹਸਪਤਾਲ ਨੇ ਸਰਜਰੀ ਦਾ ਖਰਚਾ ਮੁਆਫ ਕਰ ਦਿੱਤਾ। ਦੇਵਾਨੰਦ ਨੂੰ ਇੱਕ ਹਫ਼ਤੇ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਉਹ ਤੁੰਦਰੁਸਤ ਹੈ।

ਕੈਂਸਰ ਨਾਲ ਲਿਵਰ ਦੀ ਬਿਮਾਰੀ ਨਾਲ ਪੀੜਤ ਸੀ ਪਿਤਾ: ਦੇਵਾਨੰਦ ਦੇ ਪਿਤਾ ਪ੍ਰਤਿਸ਼ ਦੀ ਜ਼ਿੰਦਗੀ ਅਚਾਨਕ ਹੀ ਬਦਲ ਗਈ ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਕੈਂਸਰ ਦੇ ਨਾਲ-ਨਾਲ ਲਿਵਰ ਦੀ ਬੀਮਾਰੀ ਤੋਂ ਵੀ ਪੀੜਤ ਹੈ। ਜਦੋਂ ਪਰਿਵਾਰ ਨੂੰ ਕੋਈ ਢੁਕਵਾਂ ਦਾਨੀ ਨਹੀਂ ਮਿਲਿਆ, ਦੇਵਾਨੰਦ ਨੇ ਆਪਣੇ ਲਿਵਰ ਦਾ ਕੁਝ ਹਿੱਸਾ ਆਪਣੇ ਪਿਤਾ ਨੂੰ ਦਾਨ ਕਰਨ ਦਾ ਫੈਸਲਾ ਕੀਤਾ।

ਇਹ ਹੈ ਕਾਨੂੰਨ: ਮਨੁੱਖੀ ਅੰਗਾਂ ਦੇ ਟ੍ਰਾਂਸਪਲਾਂਟੇਸ਼ਨ ਐਕਟ (1994) ਦੇ ਉਪਬੰਧਾਂ ਦੇ ਅਨੁਸਾਰ ਨਾਬਾਲਗਾਂ ਦੇ ਅੰਗ ਦਾਨ ਕਰਨ ਦੀ ਆਗਿਆ ਨਹੀਂ ਹੈ। ਇਸ 'ਤੇ ਦੇਵਾਨੰਦ ਨੇ ਸਾਰੀਆਂ ਸੰਭਾਵਨਾਵਾਂ ਦਾ ਪਤਾ ਲਗਾਇਆ। ਇਹ ਪਤਾ ਲੱਗਣ ਤੋਂ ਬਾਅਦ ਕਿ ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਅਦਾਲਤ ਨੇ ਇੱਕ ਨਾਬਾਲਗ ਨੂੰ ਅੰਗ ਦਾਨ ਕਰਨ ਦੀ ਇਜਾਜ਼ਤ ਦਿੱਤੀ ਸੀ, ਉਸਨੇ ਕੇਰਲ ਹਾਈ ਕੋਰਟ ਤੱਕ ਪਹੁੰਚ ਕੀਤੀ। ਜਸਟਿਸ ਵੀ.ਜੀ. ਅਰੁਣ ਨੇ ਮਾਹਿਰਾਂ ਦੀ ਟੀਮ ਦੀ ਸਿਫ਼ਾਰਸ਼ ਤੋਂ ਬਾਅਦ ਹਰ ਤਰ੍ਹਾਂ ਦੇ ਔਕੜਾਂ ਨਾਲ ਲੜਨ ਲਈ ਦੇਵਾਨੰਦ ਦੀ ਪ੍ਰਸ਼ੰਸਾ ਕੀਤੀ।

ਇਹ ਵੀ ਪੜੋ: Old Pension Scheme: ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ 'ਤੇ ਹੋਇਆ ਲਾਠੀਚਾਰਜ, ਖਦੇੜਨ ਲਈ ਚਲਾ ਦਿੱਤੇ ਵਾਟਰ ਕੈਨਨ, ਜਾਣੋ ਅੱਗੇ ਕੀ ਹੋਇਆ

Last Updated :Feb 20, 2023, 8:54 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.