ਜਲਾਲਾਬਾਦ ਵਿੱਚ ਹੋਏ ਮੋਟਰਸਾਈਕਲ ਧਮਾਕੇ ਦਾ ਮੁਲਜ਼ਮ ਗ੍ਰਿਫ਼ਤਾਰ, 2 ਲੱਖ ਦਾ ਸੀ ਇਨਾਮ

author img

By

Published : Sep 10, 2022, 8:49 AM IST

Updated : Sep 10, 2022, 8:58 AM IST

jalalabad blast accuse arrested

ਕਰੀਬ ਇੱਕ ਸਾਲ ਪਹਿਲਾਂ ਪੰਜਾਬ ਦੇ ਜਲਾਲਾਬਾਦ ਵਿੱਚ ਹੋਏ ਮੋਟਰਸਾਈਕਲ ਧਮਾਕੇ ਦੇ ਮੁਲਜ਼ਮ ਗੁਰਚਰਨ ਨੂੰ ਬੀਕਾਨੇਰ ਤੋਂ ਪੁਲਿਸ ਨੇ ਗ੍ਰਿਫ਼ਤਾਰ ਕਰ (jalalabad blast accuse arrested) ਲਿਆ ਗਿਆ ਹੈ। ਇਸ ਧਮਾਕੇ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਸੀ।

ਬੀਕਾਨੇਰ: ਰਾਸ਼ਟਰੀ ਸੁਰੱਖਿਆ ਏਜੰਸੀ (ਐੱਨ.ਆਈ.ਏ.) ਨੇ ਦੋਸ਼ੀ 'ਤੇ ਦੋ ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਉਸ ਨੂੰ ਪੰਜਾਬ ਪੁਲਿਸ ਦੇ ਇਨਪੁਟਸ ਦੇ ਆਧਾਰ 'ਤੇ ਬੀਕਾਨੇਰ ਜ਼ਿਲ੍ਹਾ ਪੁਲਿਸ ਦੀ ਵਿਸ਼ੇਸ਼ ਟੀਮ ਨੇ ਗ੍ਰਿਫਤਾਰ (jalalabad blast accuse arrested) ਕੀਤਾ ਹੈ। ਉਹ ਪਿਛਲੇ 3 ਮਹੀਨਿਆਂ ਤੋਂ ਜ਼ਿਲ੍ਹੇ ਵਿੱਚ ਕੰਮ ਕਰ ਰਿਹਾ ਸੀ। ਮੁਲਜ਼ਮ ਗੁਰਚਰਨ ਇੱਕ ਸਾਲ ਪਹਿਲਾਂ ਪੰਜਾਬ ਦੇ ਜਲਾਲਾਬਾਦ ਵਿੱਚ ਹੋਏ ਬੰਬ ਧਮਾਕੇ ਵਿੱਚ ਸ਼ਾਮਲ ਸੀ।

ਇਹ ਵੀ ਪੜੋ: ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਹੋਇਆ ਹੰਗਾਮਾ, ਦੇਖੋ ਵੀਡੀਓ

ਹਾਲ ਹੀ ਵਿੱਚ ਪੰਜਾਬ ਪੁਲਿਸ ਨੂੰ ਮਿਲੇ ਇੱਕ ਇਨਪੁਟ ਤੋਂ ਬਾਅਦ ਪੰਜਾਬ ਪੁਲਿਸ ਦੀ ਟੀਮ ਬੀਕਾਨੇਰ ਪਹੁੰਚੀ (Motorcycle blast accuse Arrested) ਸੀ। ਇਨਪੁਟ ਦੇ ਅਧਾਰ 'ਤੇ ਕਈ ਥਾਵਾਂ ਦੀ ਤਲਾਸ਼ੀ ਲਈ ਗਈ ਪਰ ਸਫਲਤਾ ਨਹੀਂ ਮਿਲੀ। ਕਾਫੀ ਜਾਂਚ ਪੜਤਾਲ ਤੋਂ ਬਾਅਦ ਆਖਰਕਾਰ ਬੀਕਾਨੇਰ ਜ਼ਿਲ੍ਹਾ ਪੁਲਿਸ ਦੀ ਵਿਸ਼ੇਸ਼ ਟੀਮ ਨੇ ਬੀਕਾਨੇਰ ਦੇ ਖਾਰਾ ਉਦਯੋਗਿਕ ਖੇਤਰ ਤੋਂ ਇਸ ਨੂੰ ਟਰੇਸ ਕਰ ਲਿਆ ਸੀ।

jalalabad blast accuse arrested by bikaner police
ਜਲਾਲਾਬਾਦ ਵਿੱਚ ਹੋਏ ਮੋਟਰਸਾਈਕਲ ਧਮਾਕੇ ਦਾ ਮੁਲਜ਼ਮ ਗ੍ਰਿਫ਼ਤਾਰ

ਫਿਲਹਾਲ ਦੋਸ਼ੀ ਨੂੰ ਬਾਪਰਦਾ ਅਦਾਲਤ 'ਚ ਪੇਸ਼ ਕਰਕੇ ਉਸਦੀ ਪਛਾਣ ਕਰਵਾਈ ਜਾਵੇਗੀ। ਬੀਕਾਨੇਰ ਜ਼ਿਲ੍ਹਾ ਪੁਲੀਸ ਦੀ ਵਿਸ਼ੇਸ਼ ਟੀਮ ਦੇ ਇੰਚਾਰਜ ਪੁਲਿਸ ਇੰਸਪੈਕਟਰ ਮਨੋਜ ਸ਼ਰਮਾ ਦੀ ਅਗਵਾਈ ਹੇਠ ਟੀਮ ਨੇ ਇਹ ਕਾਰਵਾਈ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਚਰਨ ਬੀਕਾਨੇਰ ਦੇ ਖਾਰਾ ਇਲਾਕੇ 'ਚ ਪਿਛਲੇ ਤਿੰਨ ਮਹੀਨਿਆਂ ਤੋਂ ਮਜ਼ਦੂਰੀ ਦਾ ਕੰਮ ਕਰ ਰਿਹਾ ਸੀ। ਉਹ ਮਿੱਲ ਦੇ ਇੱਕ ਕੁਆਰਟਰ ਵਿੱਚ ਹੀ ਰਹਿ ਰਿਹਾ ਸੀ। ਉਸ ਨੇ ਇੱਕ ਹਫ਼ਤਾ ਪਹਿਲਾਂ ਹੀ ਕਿਰਾਏ ’ਤੇ ਮਕਾਨ ਲਿਆ ਸੀ।

ਇੱਕ ਸਾਲ ਪਹਿਲਾਂ ਦੀ ਘਟਨਾ: ਦੱਸ ਦਈਏ ਕਿ ਕਰੀਬ ਇੱਕ ਸਾਲ ਪਹਿਲਾਂ 15 ਸਤੰਬਰ ਨੂੰ ਪੰਜਾਬ ਦੇ ਜਲਾਲਾਬਾਦ ਵਿੱਚ ਨੈਸ਼ਨਲ ਬੈਂਕ ਦੇ ਬਾਹਰ ਖੜ੍ਹੇ ਇੱਕ ਮੋਟਰਸਾਈਕਲ ਵਿੱਚ ਧਮਾਕਾ (Punjab Motorcycle Blast) ਹੋਇਆ ਸੀ। ਇਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਉਦੋਂ ਤੋਂ ਹੀ ਪੰਜਾਬ ਪੁਲਿਸ ਮੁਲਜ਼ਮ ਗੁਰਚਰਨ ਦੀ ਭਾਲ ਕਰ ਰਹੀ ਸੀ। ਕਿਉਂਕਿ ਇਹ ਇਲਾਕਾ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਖੇਤਰ ਵਿੱਚ ਪੈਂਦਾ ਹੈ, ਇਸ ਲਈ ਇਸ ਘਟਨਾ ਤੋਂ ਬਾਅਦ ਰਾਸ਼ਟਰੀ ਸੁਰੱਖਿਆ ਏਜੰਸੀ ਨੂੰ ਵੀ ਅਲਰਟ ਕਰ ਦਿੱਤਾ ਗਿਆ ਸੀ। ਇਸ ਮਾਮਲੇ 'ਚ ਪਾਕਿਸਤਾਨੀ ਕਨੈਕਸ਼ਨ ਦਾ ਸ਼ੱਕ ਜਤਾਇਆ ਗਿਆ ਸੀ ਅਤੇ ਇਸ ਦੇ ਆਧਾਰ 'ਤੇ NIA ਵੱਲੋਂ ਦੋਸ਼ੀ 'ਤੇ 2,00000 ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ।

ਇਹ ਵੀ ਪੜੋ: ਸਿੱਧੂ ਮੂਸੇਵਾਲਾ ਦੇ ਪਿਤਾ ਦੀ ਸੁਰੱਖਿਆ ਵਿੱਚ ਹੋਰ ਵਾਧਾ

Last Updated :Sep 10, 2022, 8:58 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.