ETV Bharat / bharat

Bank Account Hacked By Aadhaar : ਆਧਾਰ ਨੰਬਰ ਜ਼ਰੀਏ ਹੈਕ ਹੋ ਸਕਦਾ ਬੈਂਕ ਅਕਾਊਂਟ ? ਜਾਣੋ ਇਸ ਬਾਰੇ ਮਾਹਿਰਾਂ ਦਾ ਕੀ ਕਹਿਣਾ

author img

By ETV Bharat Punjabi Team

Published : Aug 29, 2023, 4:42 PM IST

ਅੱਜ ਕੱਲ੍ਹ ਸਾਈਬਰ ਠੱਗੀਆਂ ਦੇ ਮਾਮਲੇ ਅਕਸਰ ਹੀ ਦੇਖਣ ਨੂੰ ਮਿਲਦੇ ਹਨ। ਕਈ ਸਾਰੇ ਲੋਕਾਂ ਦੇ ਮਨਾਂ ਵਿੱਚ ਅਕਸਰ ਇਹ ਡਰ ਬਣਿਆ ਰਹਿੰਦਾ ਹੈ ਕਿ ਕੀ ਆਧਾਰ ਕਾਰਡ ਦੇ ਨੰਬਰ ਜ਼ਰੀਏ ਬੈਂਕ ਅਕਾਊਂਟ ਹੈਕ ਹੋ (Cyber Crime) ਸਕਦਾ ਹੈ। ਜਾਣੋ ਇਸ ਬਾਰੇ ਪੂਰਾ ਸੱਚ, ਪੜ੍ਹੋ ਪੂਰੀ ਖ਼ਬਰ।

Bank Account Hacked By Aadhaar
Account Hacked By Aadhaar

ਹੈਦਰਾਬਾਦ ਡੈਸਕ: ਅੱਜ ਕੱਲ੍ਹ ਦੇ ਸਮੇਂ ਵਿੱਚ ਸ਼ਾਤਿਰ ਠੱਗ, ਸਾਈਬਰ ਕ੍ਰਾਈਮ ਨੂੰ ਅੰਜਾਮ ਦਿੰਦੇ ਹਨ। ਇਕ ਫੋਨ ਜਾਂ ਲਿੰਕ ਨਾਲ ਉਹ ਲੋਕਾਂ ਨੂੰ ਅਪਣੇ ਜਾਲ ਵਿੱਚ ਫਸਾ ਕੇ ਮਿੰਟਾਂ ਵਿੱਚ ਹੀ ਉਨ੍ਹਾਂ ਦਾ ਬੈਂਕ ਖਾਤਾ ਖਾਲੀ ਕਰ ਦਿੰਦੇ ਹਨ। ਅਜਿਹੇ ਵਿੱਚ ਅੱਜ ਹਰ ਇੱਕ ਦੇ ਮਨ ਵਿੱਡ ਇਹ ਡਰ ਵੀ ਬਣਿਆ ਰਹਿੰਦਾ ਹੈ ਕਿ ਕੀ ਆਧਾਰ ਕਾਰਡ ਦੇ ਨੰਬਰ ਜ਼ਰੀਏ ਬੈਂਕ ਅਕਾਊਂਟ ਹੈਕ ਹੋ ਸਕਦਾ ਹੈ? ਇਸ ਤੋਂ ਇਲਾਵਾ, ਕੀ ਇਸ ਨਾਲ ਜੁੜੇ ਹੋਰ ਐਪਸ ਅਤੇ ਸੇਵਾਵਾਂ ਨੂੰ ਆਧਾਰ ਨੰਬਰ ਰਾਹੀਂ ਹੈਕ ਕੀਤਾ ਜਾ ਸਕਦਾ ਹੈ? ਸੋ, ਇਸ ਬਾਰੇ ਜਾਣੋ ਸਭ ਕੁਝ-

ਕਈ ਮੀਡੀਆ ਰਿਪੋਰਟਾਂ ਦੇ ਅਨੁਸਾਰ, ਸਾਈਬਰ ਅਪਰਾਧੀਆਂ ਨੇ ਜਾਇਦਾਦ ਰਜਿਸਟਰਾਰ ਦੇ ਦਸਤਾਵੇਜ਼ਾਂ ਤੋਂ ਫਿੰਗਰਪ੍ਰਿੰਟਸ ਦੀ ਨਕਲ ਕਰਕੇ ਆਧਾਰ ਸਮਰਥਿਤ ਭੁਗਤਾਨ ਪ੍ਰਣਾਲੀ (AEPS) ਦੀ ਵਰਤੋਂ ਕਰਕੇ ਲੋਕਾਂ ਦੇ ਬੈਂਕ ਖਾਤਿਆਂ ਵਿੱਚੋਂ ਪੈਸੇ ਕੱਢ ਲਏ ਸਨ। ਅਜਿਹੀ ਸਥਿਤੀ ਵਿੱਚ, ਤੁਹਾਡੇ ਲਈ ਇਸ ਬਾਰੇ ਵੇਰਵੇ ਜਾਣਨਾ ਜ਼ਰੂਰੀ ਹੋ ਜਾਂਦਾ ਹੈ।

ਕੀ ਕਹਿਣਾ ਮਾਹਿਰਾਂ ਦਾ: ਮਾਹਿਰਾਂ ਮੁਤਾਬਕ, ਸਿਰਫ਼ ਕਿਸੇ ਦਾ ਆਧਾਰ ਨੰਬਰ ਪਤਾ ਹੋਣ ਨਾਲ ਬੈਂਕ ਅਕਾਊਂਟ ਨੂੰ ਹੈਕ ਕਰਕੇ ਪੈਸੇ ਨਹੀਂ ਕੱਢੇ ਜਾ ਸਕਦੇ। ਜਦੋਂ ਤੱਕ ਤੁਸੀਂ ਕਿਸੇ ਨਾਲ ਅਪਣੇ ਓਟੀਪੀ ਸ਼ੇਅਰ ਨਹੀਂ ਕਰਦੇ ਜਾਂ ਸਕੈਨਰ ਡਿਵਾਈਜ਼ ਅਪਣੀ ਉਂਗਲੀ ਬਾਇਓਮੈਟ੍ਰਿਕ/ਫੇਸ ਆਈਡੀ/ ਆਈਰਸ ਦੀ ਵਰਤੋਂ ਨਹੀਂ ਕਰਦੇ, ਉਦੋਂ ਤੱਕ ਤੁਹਾਡਾ ਬੈਂਕ ਅਕਾਊਂਟ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਰਹੇਗਾ। ਹਾਲਾਂਕਿ ਕਈ ਸਾਰੀਆਂ ਮੀਡੀਆਂ ਰਿਪੋਰਟਾਂ ਮੁਤਾਬਕ, ਸਾਈਬਰ ਅਪਰਾਧੀਆਂ ਨੇ ਪ੍ਰਾਪਟੀ ਰਜਿਸਟਰਾਰ ਦੇ ਦਸਤਾਵੇਜ਼ਾਂ ਨਾਲ ਉਂਗਲੀਆਂ ਦੇ ਨਿਸ਼ਾਨ ਦੀ ਨਕਲ ਕਰਕੇ ਲੋਕਾਂ ਦੇ ਬੈਂਕ ਅਕਾਊਂਟ ਇਨੇਬਲ ਪੈਮੇਂਟ ਸਿਸਟਮ ਦੀ ਵਰਤੋਂ ਕਰਦੇ ਹੋਏ ਪੈਸੇ ਕੱਢ ਲਏ ਸੀ।

ਸਰਕਾਰ ਵਲੋਂ ਪਹਿਲਕਦਮੀ: ਵਿੱਤ ਮੰਤਰਾਲੇ ਵਿੱਚ ਰਾਜ ਮੰਤਰੀ ਡਾ. ਭਾਗਵਤ ਕਰਾਡ ਨੇ 31 ਜੁਲਾਈ, 2023 ਨੂੰ ਲੋਕ ਸਭਾ ਵਿੱਚ ਇੱਕ ਸਵਾਲ ਦਾ ਜਵਾਬ ਦਿੰਦਿਆ ਕਿਹਾ ਕਿ ਫਿੰਗਰਪ੍ਰਿੰਟ ਆਧਾਰਿਤ ਆਧਾਰ ਪ੍ਰਮਾਣਿਕਤਾ ਦੌਰਾਨ ਨਕਲੀ/ਗਮੀ ਫਿੰਗਰਪ੍ਰਿੰਟਸ ਦੀ ਵਰਤੋਂ ਕਰਕੇ AEPS ਧੋਖਾਧੜੀ ਨੂੰ ਰੋਕਣ ਲਈ, UIDAI ਇੱਕ ਇਨ-ਹਾਊਸ ਆਰਟੀਫੀਸ਼ੀਅਲ ਇੰਟੈਲੀਜੈਂਸ/ਮਸ਼ੀਨ ਲਰਨਿੰਗ ਤਕਨੀਕ-ਆਧਾਰਿਤ ਫਿੰਗਰ ਮਿਨਟੀਆ ਰਿਕਾਰਡ - ਫਿੰਗਰ ਇਮੇਜ ਰਿਕਾਰਡ (FMR-FIR) ਮੋਡੈਲਿਟੀ ਦੀ ਸ਼ੁਰੂਆਤ ਕਰੇਗਾ।

ਫਿੰਗਰਪ੍ਰਿੰਟ ਵੈਰੀਫਿਕੇਸ਼ਨ 'ਤੇ ਆਧਾਰਿਤ ਤਕਨੀਕ : ਇਹ ਤਕਨੀਕ ਫਿੰਗਰਪ੍ਰਿੰਟ ਵੈਰੀਫਿਕੇਸ਼ਨ 'ਤੇ ਆਧਾਰਿਤ ਹੈ, ਜਿਸ ਤੋਂ ਬਾਅਦ ਸਿਲੀਕਾਨ ਦੀ ਵਰਤੋਂ ਕਰਕੇ ਫਰਜ਼ੀ ਫਿੰਗਰਪ੍ਰਿੰਟ ਬਣਾ ਕੇ ਅਣਪਛਾਤੇ ਵਿਅਕਤੀਆਂ ਦੇ ਬੈਂਕ ਖਾਤਿਆਂ ਤੋਂ ਪੈਸੇ ਕੱਢਵਾਉਣ ਦੇ ਮਾਮਲੇ ਸਾਹਮਣੇ ਆਏ ਸਨ। ਇਹ ਤਕਨਾਲੋਜੀ ਕੈਪਚਰ ਕੀਤੇ ਫਿੰਗਰਪ੍ਰਿੰਟ ਦੀ ਜੀਵਨਸ਼ੀਲਤਾ ਦੀ ਪੁਸ਼ਟੀ ਕਰਨ ਲਈ ਫਿੰਗਰਪ੍ਰਿੰਟ ਵੇਰਵਿਆਂ ਅਤੇ ਉਂਗਲਾਂ ਦੀਆਂ ਤਸਵੀਰਾਂ ਦੋਵਾਂ ਦੇ ਸੁਮੇਲ ਦੀ ਵੀ ਵਰਤੋਂ ਕਰਦੀ ਹੈ।

NPCI ਨੇ ਵੀ ਪੇਸ਼ ਕੀਤਾ ਸੈਫਟੀ ਪ੍ਰੋਟੋਕਾਲ: ਹਾਲ ਹੀ 'ਚ, ਨੈਸ਼ਨਲ ਪੈਮੇਂਟ ਕਾਰਪੋਰੇਸ਼ਨ ਆਫ਼ ਇੰਡਿਆ (NPCI) ਨੇ ਏਈਪੀਐਸ ਲੈਣ-ਦੇਣ ਨੂੰ ਸੁਰੱਖਿਅਤ ਬਣਾਉਣ ਲਈ, ਐਨਪੀਸੀਆਈ ਨੇ ਇੱਕ ਧੋਖਾਧੜੀ ਜੋਖਮ ਪ੍ਰਬੰਧਨ ਡੈਵਲਪ ਕੀਤਾ ਹੈ। ਇਹ ਇਕ ਤਰ੍ਹਾਂ ਦੀ ਰਿਅਮ ਟਾਈਮ ਧੋਖਾਧੜੀ ਨਿਗਰਾਨੀ ਕਰਨ ਵਜੋਂ ਹੱਲ ਹੈ ਅਤੇ ਬੈਂਕਾਂ ਨੂੰ ਵੈਲਿਊ ਏਡਿਡ ਸਰਵਿਸ ਦੇ ਤੌਰ ਉੱਤੇ ਦਿੱਤਾ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਠੱਗੀਆਂ ਵਲੋਂ ਠੱਗੀ ਮਾਰਨ ਦੇ ਦੋ ਕਾਰਨ ਹੁੰਦੇ ਹਨ। ਪਹਿਲਾਂ, ਠੱਗ ਬੈਂਕਾਂ ਅਤੇ ਦੂਜਾ, ਵਿੱਤੀ ਸੰਸਥਾਨਾਂ ਦੇ ਸਰਵਰਾਂ ਨੂੰ ਹੈਕ ਕਰਦੇ ਹਨ। ਇਸ ਤੋਂ ਇਲਾਵਾ, ਉਹ ਗਾਹਕਾਂ ਦੀ ਜਾਣਕਾਰੀ ਨੂੰ ਰੱਖਣ ਵਾਲੇ ਡਾਟਾਬੇਸ ਨੂੰ ਵੀ ਹੈਕ ਕਰ ਲੈਂਦੇ ਹਨ। ਉੱਥੇ ਹੀ, ਦੂਜਾ ਵੱਡਾ ਕਾਰਨ ਇਹ ਹੈ ਕਿ ਕੋਈ ਗਲਤੀ ਨਾਲ ਅਪਣਾ ਡਾਟਾ ਠੱਗੀਆਂ ਨੂੰ ਟਰਾਂਸਫਰ ਦਿੰਦਾ ਹੈ ਅਤੇ ਧੋਖਾਧੜੀ ਦਾ ਸ਼ਿਕਾਰ ਹੋ ਜਾਂਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.