ਅੰਤਰ ਰਾਸ਼ਟਰੀ ਸੰਕੇਤਕ ਭਾਸ਼ਾ ਦਿਵਸ: ਆਓ ਉਨ੍ਹਾਂ ਨੂੰ ਸਮਝੀਏ ਜੋ ਸੁਣ ਤੇ ਬੋਲ ਨਹੀਂ ਸਕਦੇ

author img

By

Published : Sep 23, 2021, 7:35 AM IST

ਅੰਤਰ ਰਾਸ਼ਟਰੀ ਸੰਕੇਤਕ ਭਾਸ਼ਾ ਦਿਵਸ

ਸੰਯੁਕਤ ਰਾਸ਼ਟਰ ਮਹਾਸਭਾ (UNGA) ਨੇ 23 ਸਤੰਬਰ 2018 ਨੂੰ ਸੰਕੇਤਕ ਭਾਸ਼ਾ ਦਿਵਸ ਵਜੋਂ ਐਲਾਨ ਕੀਤਾ ਸੀ। ਅੰਤਰ ਰਾਸ਼ਟਰੀ ਸੰਕੇਤਕ ਭਾਸ਼ਾ ਦਿਵਸ (International Sign Language Day) ਦਾ ਉਦੇਸ਼ ਉਹ ਸਾਰੇ ਲੋਕ ਜਿਨ੍ਹਾਂ ਨੇ ਸੰਕੇਤਕ ਭਾਸ਼ਾ ਦੇ ਸਹਾਰੇ ਅੱਗੇ ਵੱਧਣ ਵਾਲੇ ਲੋਕਾਂ ਦੀ ਭਾਸ਼ਾਈ ਪਛਾਣ ਤੇ ਸਭਿਆਚਾਰਕ ਵਿਭਿੰਨਤਾ ਦਾ ਸਮਰਥਨ ਅਤੇ ਸੁਰੱਖਿਆ ਕਰਨਾ ਹੈ.।ਓ ਜਾਣਦੇ ਹਾਂ ਇਸ ਨਾਲ ਜੁੜੇ ਮਹੱਤਵਪੂਰਨ ਤੱਥ...

ਹੈਦਰਾਬਾਦ : ਭਾਸ਼ਾ ਵਿਚਾਰ ਤੇ ਭਾਵਨਾਵਾਂ ਦੇ ਪ੍ਰਗਟਾਵੇ ਦਾ ਇੱਕ ਮਾਧਿਅਮ ਹੈ, ਉਨ੍ਹਾਂ ਲਈ ਜੋ ਸੁਣ ਅਤੇ ਬੋਲ ਨਹੀਂ ਸਕਦੇ, ਸੰਕੇਤ ਹੀ ਭਾਸ਼ਾ ਹੁੰਦੀ ਹੈ। ਸੰਯੁਕਤ ਰਾਸ਼ਟਰ ਮਹਾਸਭਾ (UNGA) ਨੇ 23 ਸਤੰਬਰ 2018 ਨੂੰ ਅੰਤਰਰਾਸ਼ਟਰੀ ਸੰਕੇਤਕ ਭਾਸ਼ਾ ਦਿਵਸ ਵਜੋਂ ਐਲਾਨ ਕੀਤਾ। ਇਸ ਦਿਨ ਨੂੰ ਮਨਾਉਣ ਦਾ ਮਤਾ ਵਰਲਡ ਫੈਡਰੇਸ਼ਨ ਆਫ਼ ਡੈਫ (WRD) ਵੱਲੋਂ ਦਿੱਤਾ ਗਿਆ ਸੀ। ਇਸ ਦਾ ਉਦੇਸ਼ ਸੰਕੇਤਕ ਭਾਸ਼ਾ ਦੀ ਮਹੱਤਤਾ ਬਾਰੇ ਜਾਗਰੂਕਤਾ ( awareness about sign language) ਵਧਾਉਣਾ ਸੀ।

ਸੰਕੇਤਕ ਭਾਸ਼ਾਵਾਂ (Sign Languages)

ਸੰਕੇਤਕ ਭਾਸ਼ਾ ਪੂਰੀ ਤਰ੍ਹਾਂ ਇੱਕ ਕੁਦਰਤੀ ਭਾਸ਼ਾ ਹੈ, ਜੋ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਤੋਂ ਰਚਨਾਤਮਕ ਤੌਰ 'ਤੇ ਵੱਖਰੀ ਹੈ। ਇੱਥੇ ਇੱਕ ਅੰਤਰ ਰਾਸ਼ਟਰੀ ਸੰਕੇਤਕ ਭਾਸ਼ਾ ਵੀ ਹੈ, ਜਿਸ ਦੀ ਵਰਤੋਂ ਬੋਲ ਨਾ ਸਕਣ ਵਾਲੇ ਲੋਕ ਅੰਤਰ ਰਾਸ਼ਟਰੀ ਮੀਟਿੰਗਾਂ ਵਿੱਚ ਕਰਦੇ ਹਨ, ਗੈਰ ਰਸਮੀ ਤੌਰ 'ਤੇ ਜਦੋਂ ਯਾਤਰਾ ਕਰਦੇ ਹਨ ਅਤੇ ਸਮਾਜਕ ਹੁੰਦੇ ਹਨ। ਇਸ ਨੂੰ ਸੰਕੇਤਕ ਭਾਸ਼ਾ ਦੀ ਇੱਕ ਕਿਸਮ ਮੰਨਿਆ ਜਾਂਦਾ ਹੈ, ਜੋ ਕਿ ਕੁਦਰਤੀ ਸੰਕੇਤਕ ਭਾਸ਼ਾਵਾਂ ਜਿੰਨੀ ਗੁੰਝਲਦਾਰ ਨਹੀਂ ਹੈ ਅਤੇ ਇਸ ਵਿੱਚ ਸ਼ਬਦਾਂ ਦੀ ਗਿਣਤੀ ਸੀਮਿਤ ਹੁੰਦੀ ਹੈ। ਇਹ ਸਪੱਸ਼ਟ ਕਰਦਾ ਹੈ ਕਿ ਸੰਕੇਤਕ ਭਾਸ਼ਾਵਾਂ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੇ ਬਰਾਬਰ ਹਨ। ਇਹ ਸੰਕੇਤਕ ਭਾਸ਼ਾ ਦੀ ਸਿੱਖਿਆ ਦੀ ਸਹੂਲਤ ਅਤੇ ਨਾ ਬੋਲ ਸਕਣ ਵਾਲੇ ਭਾਈਚਾਰੇ ਦੇ ਲੋਕਾਂ ਨੂੰ ਮਾਨਤਾ ਦਵਾਉਣ ਲਈ ਵੀ ਕੰਮ ਕਰਦਾ ਹੈ।

ਸਾਲ 2021 ਦਾ ਥੀਮ

ਵਰਲਡ ਫੈਡਰੇਸ਼ਨ ਆਫ਼ ਦ ਡੈਫ (World Federation of the Deaf) ਨੇ 2021 ਦੇ ਥੀਮ 'ਵੀ ਸਾਈਨ ਇਨ ਹਿਊਮਨ ਰਾਈਟਸ' (We Sign for Human Rights) ਐਲਾਨ ਕੀਤੀ ਹੈ, ਜੋ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਕਿ ਦੁਨੀਆ ਭਰ ਵਿੱਚ ਹਰ ਕੋਈ ਕਿਵੇਂ ਸੁਣ ਅਤੇ ਬੋਲ ਸਕਦਾ ਹੈ, ਅਧਿਕਾਰ ਦੀ ਮਾਨਤਾ ਨੂੰ ਉਤਸ਼ਾਹਤ ਕਰਨ ਲਈ ਮਿਲ ਕੇ ਕੰਮ ਕਰ ਸਕਦਾ ਹੈ। ਜੀਵਨ ਦੇ ਸਾਰੇ ਖੇਤਰਾਂ ਵਿੱਚ ਸੰਕੇਤਕ ਭਾਸ਼ਾਵਾਂ ਦੀ ਵਰਤੋਂ ਕਰੋ।

ਸੰਕੇਤਕ ਭਾਸ਼ਾ ਦੀ ਮਾਨਤਾ (Sign language recognition)

ਸੰਯੁਕਤ ਰਾਸ਼ਟਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸੈਨਤ ਭਾਸ਼ਾਵਾਂ ਪੂਰੀ ਤਰ੍ਹਾਂ ਵਿਕਸਤ ਭਾਸ਼ਾਵਾਂ ਹਨ ਅਤੇ ਇਸ ਦੀ ਵਰਤੋਂ ਕਰਨ ਵਾਲੇ ਲੋਕ ਭਾਸ਼ਾਈ ਘੱਟ ਗਿਣਤੀਆਂ ਮੰਨੇ ਜਾ ਸਕਦੇ ਹਨ।ਜਿੱਥੇ ਉਹ ਕਿਸੇ ਸੂਬੇ ਦੀ ਪੂਰੀ ਆਬਾਦੀ ਦੇ ਅੱਧੇ ਤੋਂ ਵੀ ਘੱਟ ਗਿਣਤੀ ਲੋਕਾਂ ਦੀ ਅਗਵਾਈ ਕਰਦੇ ਹਨ। ਕਿਉਂਕਿ ਉਨ੍ਹਾਂ ਦੀ ਭਾਸ਼ਾ ਇੱਕ ਭਾਸ਼ਾ ਵਜੋਂ ਨਹੀਂ ਵਰਤੀ ਜਾਂਦੀ। ਬੋਲਣ 'ਚ ਅਸਮਰਥ ਲੋਕਾਂ ਦੀਆਂ ਵਿਦਿਅਕ ਜ਼ਰੂਰਤਾਂ ਅਤੇ ਸੰਕੇਤਕ ਭਾਸ਼ਾਵਾਂ ਦੀ ਮਾਨਤਾ 'ਤੇ ਧਿਆਨ ਕੇਂਦਰਤ ਹੋਣਾ ਚਾਹੀਦਾ ਹੈ।

ਸੰਕੇਤਕ ਭਾਸ਼ਾਵਾਂ ਦਾ ਇਤਿਹਾਸ (history of sign language)

  • ਮੂਲ ਅਮਰੀਕਨਾਂ ਨੇ ਹੋਰ ਕਬੀਲਿਆਂ ਨਾਲ ਸੰਚਾਰ ਕਰਨ ਅਤੇ ਯੂਰਪੀਅਨ ਲੋਕਾਂ ਨਾਲ ਵਪਾਰ ਦੀ ਸਹੂਲਤ ਲਈ ਹੱਥ ਦੇ ਇਸ਼ਾਰਿਆਂ ਦੀ ਵਰਤੋਂ ਕੀਤੀ।
  • ਬੇਨੇਡਿਕਟੀਨ ਭਿਕਸ਼ੂਆਂ ਨੇ ਆਪਣੇ ਰੋਜ਼ਾਨਾ ਚੁੱਪ ਦੇ ਸਮੇਂ ਸੰਦੇਸ਼ ਦੇਣ ਲਈ ਹੱਥ ਦੇ ਇਸ਼ਾਰਿਆਂ ਦੀ ਵਰਤੋਂ ਕੀਤੀ।
  • ਰਸਮੀ ਸੰਕੇਤਕ ਭਾਸ਼ਾ ਦੀ ਸਿਰਜਣਾ ਦਾ ਸਿਹਰਾ 16ਵੀਂ ਸਦੀ ਦੇ ਸਪੈਨਿਸ਼ ਆਦਮੀ, ਬੇਨੇਡਿਕਟੀਨ ਭਿਕਸ਼ੂ ਪੇਡਰੋ ਪੋਂਸ ਡੀ ਲਿਓਨ ਨੂੰ ਦਿੱਤੀ ਗਈ ਹੈ।
  • 1620 ਵਿੱਚ ਜੁਆਨ ਪਾਬਲੋ ਬੋਨਟ ਨੇ ਬੋਲੇ ਲੋਕਾਂ ਦੀ ਸਿੱਖਿਆ ਬਾਰੇ ਪਹਿਲਾ ਲੇਖ ਪ੍ਰਕਾਸ਼ਤ ਕੀਤਾ ਸੀ।
  • 1755 ਵਿੱਚ, ਫ੍ਰੈਂਚ ਕੈਥੋਲਿਕ ਪਾਦਰੀ ਚਾਰਲਸ-ਮਿਸ਼ੇਲ ਡੀ ਲੇਪ ਨੇ ਬੋਲੇ ਲੋਕਾਂ ਨੂੰ ਸਿੱਖਿਆ ਦੇਣ ਲਈ ਇੱਕ ਨਵੀਂ ਵਿਧੀ ਦੀ ਖੋਜ ਕੀਤੀ। ਉਸੇ ਸਾਲ ਨੈਸ਼ਨਲ ਇੰਸਟੀਚਿਊਟ ਫਾਰ ਡੈਫ-ਮੂਟਸ, ਬਹਿਰੇ ਬੱਚਿਆਂ ਲਈ ਪਹਿਲਾ ਪਬਲਿਕ ਸਕੂਲ, ਪੈਰਿਸ ਵਿੱਚ ਸਥਾਪਤ ਕੀਤਾ ਗਿਆ ਸੀ।

ਵਿਸ਼ਵ ਅੰਕੜੇ (world statistics)

  • ਵਰਲਡ ਫੈਡਰੇਸ਼ਨ ਆਫ਼ ਡੈਫਸ (World Federation of the Deaf) ਦੇ ਮੁਤਾਬਕ, ਦੁਨੀਆ ਭਰ ਵਿੱਚ ਲਗਭਗ 72 ਮਿਲੀਅਨ ਬਹਿਰੇ ਲੋਕ ਹਨ। ਉਨ੍ਹਾਂ ਚੋਂ 80% ਤੋਂ ਵੱਧ ਵਿਕਾਸਸ਼ੀਲ ਦੇਸ਼ਾਂ ਵਿੱਚ ਰਹਿੰਦੇ ਹਨ।
  • ਸਮੂਹਿਕ ਤੌਰ 'ਤੇ ਉਹ 300 ਤੋਂ ਵੱਧ ਵੱਖ -ਵੱਖ ਸੰਕੇਤਕ ਭਾਸ਼ਾਵਾਂ ਦੀ ਵਰਤੋਂ ਕਰਦੇ ਹਨ।

ਇਹ ਵੀ ਪੜ੍ਹੋ : ਵਾਸ਼ਿੰਗਟਨ ਪੁੱਜੇ ਪੀਐਮ ਮੋਦੀ , ਹਵਾਈ ਅੱਡੇ 'ਤੇ ਲੋਕਾਂ ਨੇ ਕੀਤਾ ਸਵਾਗਤ

ETV Bharat Logo

Copyright © 2024 Ushodaya Enterprises Pvt. Ltd., All Rights Reserved.