ETV Bharat / bharat

ਭਾਰਤ ਤੋਂ ਚੀਨ ਨੂੰ ਨਿਰਯਾਤ ’ਚ 34 ਫੀਸਦੀ ਵਾਧਾ

author img

By

Published : Jan 29, 2022, 9:43 AM IST

ਭਾਰਤ ਤੋਂ ਚੀਨ ਨੂੰ ਨਿਰਯਾਤ ’ਚ 34 ਫੀਸਦੀ ਵਾਧਾ
ਭਾਰਤ ਤੋਂ ਚੀਨ ਨੂੰ ਨਿਰਯਾਤ ’ਚ 34 ਫੀਸਦੀ ਵਾਧਾ

ਚੀਨ ਨੂੰ ਭਾਰਤ ਦਾ ਨਿਰਯਾਤ 2021 ਵਿੱਚ ਚੀਨ ਦੇ ਆਯਾਤ (India's exports to China) ਨਾਲੋਂ ਬਹੁਤ ਤੇਜ਼ੀ ਨਾਲ ਵਧਿਆ ਹੈ। ਸਾਲ 2019 ਦੇ ਮੁਕਾਬਲੇ ਚੀਨ ਨੂੰ ਨਿਰਯਾਤ ਲਗਭਗ 34 ਪ੍ਰਤੀਸ਼ਤ ਵਧਿਆ (exports to China jump 34 per cent) 22.9 ਬਿਲੀਅਨ ਡਾਲਰ ਹੋ ਗਿਆ।

ਨਵੀਂ ਦਿੱਲੀ: ਸਾਲ 2019 ਦੇ ਮੁਕਾਬਲੇ ਸਾਲ 2021 'ਚ ਭਾਰਤ ਤੋਂ ਚੀਨ ਨੂੰ ਬਰਾਮਦ (India's exports to China) ਲਗਭਗ 34 ਫੀਸਦੀ ਵਧ (exports to China jump 34 per cent) ਕੇ 22.9 ਅਰਬ ਡਾਲਰ ਹੋ ਗਈ ਹੈ। ਵਣਜ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਾਲ 2019 'ਚ ਇਹ ਅੰਕੜਾ 17.1 ਅਰਬ ਡਾਲਰ ਸੀ। ਇਸੇ ਸਮੇਂ ਦੌਰਾਨ ਚੀਨ ਤੋਂ ਭਾਰਤ ਦੀ ਦਰਾਮਦ ਸਾਲ 2019 ਦੇ 68.4 ਅਰਬ ਡਾਲਰ ਤੋਂ 28 ਫੀਸਦੀ ਵਧ ਕੇ 87.5 ਅਰਬ ਡਾਲਰ ਹੋ ਗਈ।

ਇਹ ਵੀ ਪੜੋ: ਭਾਰਤ ਪਾਕਿ ਸਰਹੱਦ ’ਤੇ ਡਰੋਨ ਦੀ ਹਲਚਲ, ਬੀਐਸਐਫ ਨੇ ਕੀਤੀ ਫਾਇਰਿੰਗ

ਇਸ ਤਰ੍ਹਾਂ ਭਾਰਤ ਅਤੇ ਚੀਨ ਵਿਚਾਲੇ ਵਪਾਰ ਘਾਟਾ ਸਾਲ 2019 ਦੇ 51.2 ਅਰਬ ਡਾਲਰ ਦੇ ਮੁਕਾਬਲੇ ਸਾਲ 2021 'ਚ ਵਧ ਕੇ 64.5 ਅਰਬ ਡਾਲਰ ਹੋ ਗਿਆ।

ਇਹ ਵੀ ਪੜੋ: Punjab Assembly Election 2022: CM ਕੇਜਰੀਵਾਲ ਦੇ ਪੰਜਾਬ ਦੌਰੇ ਦਾ ਦੂਜਾ ਦਿਨ

ਵਪਾਰ ਮਾਹਿਰਾਂ ਦਾ ਕਹਿਣਾ ਹੈ ਕਿ ਸਾਲ 2021 ਵਿੱਚ ਚੀਨ ਨੂੰ ਭਾਰਤ ਦੀ ਬਰਾਮਦ ਚੀਨ ਤੋਂ ਦਰਾਮਦ ਨਾਲੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਵਧੀ ਹੈ। ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜ਼ੇਸ਼ਨ ਦੇ ਉਪ-ਪ੍ਰਧਾਨ ਖਾਲਿਦ ਖਾਨ ਨੇ ਕਿਹਾ ਕਿ ਬਰਾਮਦਕਾਰਾਂ ਲਈ ਚੀਨ ਨੂੰ ਨਿਰਯਾਤ ਵਧਾਉਣ ਦੀ ਕਾਫੀ ਸੰਭਾਵਨਾ ਹੈ।

ਇਹ ਵੀ ਪੜੋ: ਠੰਡ ਤੋਂ ਅਜੇ ਨਹੀਂ ਮਿਲੇਗੀ ਰਾਹਤ, ਕਿਤੇ ਪਵੇਗਾ ਮੀਂਹ ਤੇ ਕਿਤੇ ਹੋਵੇਗੀ ਬਰਫ਼ਬਾਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.