ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਲਈ 20 ਫਰਵਰੀ ਨੂੰ ਵੋਟਿੰਗ ਹੋਣ ਜਾ ਰਹੀ ਹੈ। ਇਸ ਵਿਚਾਲੇ ਪੰਜਾਬ ਦੀ ਸੱਤਾ ਹਾਸਿਲ ਕਰਨ ਲਈ ਹਰ ਪਾਰਟੀ ਵੱਲੋਂ ਪੂਰੀ ਵਾਰ ਲਗਾਈ ਜਾ ਰਹੀ ਹੈ। ਪੰਜਾਬ ਦੌਰੇ ’ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਮੁੱਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਅੱਜ ਪੰਜਾਬ ਫੇਰੀ ਦਾ ਦੂਜਾ ਦਿਨ ਹੈ।
ਇਹ ਵੀ ਪੜੋ: ਨਵਜੋਤ ਸਿੱਧੂ ਤੇ ਬਿਕਰਮ ਮਜੀਠੀਆ 2 ਵੱਡੇ ਹਾਥੀ: ਰਾਘਵ ਚੱਢਾ
ਸ਼ੁੱਕਰਵਾਰ ਨੂੰ ਫਿਲੌਰ 'ਚ ਹੋਈ ਜਨ ਸਭਾ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀਰਵਾਰ ਦੇਰ ਸ਼ਾਮ ਅੰਮ੍ਰਿਤਸਰ ਹਵਾਈ ਅੱਡੇ ’ਤੇ ਪਹੁੰਚੇ ਹਨ ਤੇ ਉਹਨਾ ਨੇ ਸ਼ੁੱਕਰਵਾਰ ਨੂੰ ਫਿਲੌਰ 'ਚ ਜਨ ਸਭਾ ਨੂੰ ਸੰਬੋਧਨ ਕੀਤਾ। ਕੇਜਰੀਵਾਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ 111 ਦਿਨਾਂ ਵਿੱਚ ਕਮਾਲ ਕਰ ਦਿੱਤਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇੱਕ ਪਾਸੇ ਬੱਦਲ ਹਨ ਤੇ ਇੱਕ ਪਾਸੇ ਚੰਨੀ ਅਤੇ ਇੱਕ ਪਾਸੇ ਭਗਵੰਤ ਮਾਨ।
ਪੰਜਾਬ ਨੂੰ ਇਮਾਨਦਾਰ ਮੁੱਖ ਮੰਤਰੀ ਦੀ ਲੋੜ
ਇਸ ਦੌਰਾਨ ਕੇਜਰੀਵਾਲ ਵਿਰੋਧੀਆਂ ’ਤੇ ਜੰਮਕੇ ਵਰ੍ਹੇ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਨੂੰ ਇਮਾਨਦਾਰ ਮੁੱਖ ਮੰਤਰੀ ਦੀ ਲੋੜ ਹੈ। ਇੱਕ ਪਾਸੇ ਨਸ਼ਾ ਤਸਕਰੀ ਤੇ ਰੇਤ ਦੀ ਨਜਾਇਜ਼ ਮਾਈਨਿੰਗ ਦੇ ਇਲਜ਼ਾਮ ਲੱਗੇ ਲੋਕ ਹਨ ਤੇ ਇੱਕ ਪਾਸੇ ਅਜਿਹਾ ਵਿਅਕਤੀ (ਭਗਵੰਤ ਮਾਨ) ਹੈ ਜਿਸ ਨੇ ਅੱਜ ਤੱਕ ਕਿਸੇ ਤੋਂ 25 ਪੈਸੇ ਵੀ ਨਹੀਂ ਲਏ।
-
फ़िल्लौर की जनता के साथ टाउनहॉल कार्यक्रम | श्री @ArvindKejriwal , @BhagwantMann LIVE https://t.co/4TxgDSyui5
— AAP (@AamAadmiParty) January 28, 2022 " class="align-text-top noRightClick twitterSection" data="
">फ़िल्लौर की जनता के साथ टाउनहॉल कार्यक्रम | श्री @ArvindKejriwal , @BhagwantMann LIVE https://t.co/4TxgDSyui5
— AAP (@AamAadmiParty) January 28, 2022फ़िल्लौर की जनता के साथ टाउनहॉल कार्यक्रम | श्री @ArvindKejriwal , @BhagwantMann LIVE https://t.co/4TxgDSyui5
— AAP (@AamAadmiParty) January 28, 2022
ਇਹ ਵੀ ਪੜੋ: ਵਿਵਾਦਾਂ 'ਚ ਘਿਰੇ ਸਿੱਧੂ : ਵੱਡੀ ਭੈਣ ਨੇ ਲਗਾਏ ਇਲਜ਼ਾਮ, ਵਿਰੋਧੀਆਂ ਨੇ ਸਾਧੇ ਨਿਸ਼ਾਨੇ
ਉਥੇ ਹੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜ ਸਾਲ ਕੇਜਰੀਵਾਲ ਤੇ ਮਾਨ ਦੀ ਜੋੜੀ ਨੂੰ ਵੋਟ ਪਾਉ ਤੇ ਦੇਖੋ ਖੁਸ਼ਹਾਲ ਪੰਜਾਬ ਬਣਾਵੇਗਾ। ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਅਜੇ ਵੀ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ। ਸੱਤ ਸਾਲ ਸਾਂਸਦ ਰਹਿਣ ਤੋਂ ਬਾਅਦ ਵੀ ਉਨ੍ਹਾਂ ਅੱਗੇ ਕਿਹਾ ਕਿ ਇੱਕ ਪਾਸੇ ਨਸ਼ਾ ਅਤੇ ਰੇਤਾ ਵੇਚਣ ਦੇ ਦੋਸ਼ ਲਗਾਉਣ ਵਾਲੇ ਲੋਕ ਹਨ ਅਤੇ ਦੂਜੇ ਪਾਸੇ ਇਮਾਨਦਾਰ ਲੋਕ ਹਨ। ਚੰਨੀ 'ਤੇ ਰੇਤ ਚੋਰੀ ਕਰਨ ਦਾ ਦੋਸ਼ ਹੈ।