ETV Bharat / state

ਨਵਜੋਤ ਸਿੱਧੂ ਤੇ ਬਿਕਰਮ ਮਜੀਠੀਆ 2 ਵੱਡੇ ਹਾਥੀ: ਰਾਘਵ ਚੱਢਾ

author img

By

Published : Jan 28, 2022, 7:54 PM IST

ਆਮ ਆਦਮੀ ਪਾਰਟੀ ਦੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ ਨੇ ਅੰਮ੍ਰਿਤਸਰ ਵਿੱਚ ਪ੍ਰੈੱਸ ਕਾਨਫ਼ਰੰਸ ਦੌਰਾਨ ਨਵਜੋਤ ਸਿੰਘ ਸਿੱਧੂ ਤੇ ਬਿਕਰਮਜੀਤ ਸਿੰਘ ਮਜੀਠੀਆ ਨੂੰ 2 ਵੱਡੇ ਹਾਥੀ ਦੱਸਿਆ, ਜਿਨ੍ਹਾਂ ਨੇ ਜਨਤਾ ਨੂੰ ਆਪਣੇ ਪੈਰਾਂ ਹੇਠ ਕੁਚਲ ਦਿੱਤਾ ਹੈ।

ਨਵਜੋਤ ਸਿੱਧੂ ਤੇ ਬਿਕਰਮ ਮਜੀਠੀਆ 2 ਵੱਡੇ ਹਾਥੀ
ਨਵਜੋਤ ਸਿੱਧੂ ਤੇ ਬਿਕਰਮ ਮਜੀਠੀਆ 2 ਵੱਡੇ ਹਾਥੀ

ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ ਨੇ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਉਮੀਦਵਾਰ ਜੀਵਨਜੋਤ ਦੇ ਸਾਹਮਣੇ 2 ਵੱਡੇ ਹਾਥੀ ਖੜ੍ਹੇ ਹਨ, ਜੋ ਚੋਣਾਂ ਲੜ ਰਹੇ ਹਨ, ਜਿਨ੍ਹਾਂ ਨੇ ਜਨਤਾ ਨੂੰ ਆਪਣੇ ਪੈਰਾਂ ਹੇਠ ਕੁਚਲ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਪੜ੍ਹੀ ਲਿਖੀ ਉਮੀਦਵਾਰ ਨੂੰ ਹਲਕੇ ਵਿੱਚ ਉਤਾਰਿਆ ਹੈ।

ਇਸ ਮੌਕੇ ਗੱਲਬਾਤ ਕਰਦੇ ਹੋਏ ਹਲਕਾ ਪੂਰਬੀ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨਜੋਤ ਨੇ ਕਿਹਾ ਕਿ 2 ਵੱਡੇ ਹਾਥੀ ਹਨ। ਜਿਨ੍ਹਾਂ ਨੇ ਆਪਣੇ ਪੈਰਾਂ ਹੇਠ ਹਲਕਾ ਪੂਰਬੀ ਦੀ ਜਨਤਾ ਨੂੰ ਕੁਚਲ ਦਿੱਤਾ ਹੈ। ਜਿਸ ਵਿੱਚ ਇਕ ਨਾਮ ਬਿਕਰਮਜੀਤ ਸਿੰਘ ਮਜੀਠੀਆ ਅਤੇ ਦੂਸਰਾ ਨਾਮ ਨਵਜੋਤ ਸਿੰਘ ਸਿੱਧੂ ਦਾ ਹੈ। ਉਨ੍ਹਾਂ ਕਿਹਾ ਕਿ ਜਿਸ 'ਤੇ ਨਸ਼ੇ ਦਾ ਇਲਜ਼ਾਮ ਲੱਗਾ ਹੋਵੇ ਤੇ ਨਸ਼ੇ ਦਾ ਮਾਮਲਾ ਦਰਜ ਹੋਵੇ, ਉਸ ਦਾ ਆਪਣਾ ਭਵਿੱਖ ਕੋਈ ਨਹੀਂ ਤੇ ਦੂਸਰੇ ਦਾ ਭਵਿੱਖ ਕੀ ਵੇਖੇਗਾ।

ਨਵਜੋਤ ਸਿੱਧੂ ਤੇ ਬਿਕਰਮ ਮਜੀਠੀਆ 2 ਵੱਡੇ ਹਾਥੀ

ਉਨ੍ਹਾਂ ਨਵਜੋਤ ਸਿੰਘ ਸਿੱਧੂ ਬਾਰੇ ਗੱਲਬਾਤ ਕਰਦੇ ਕਿਹਾ ਕਿ ਉਹ ਇੱਕ ਹੰਕਾਰੀ ਹੈ ਤੇ ਜਿਨ੍ਹਾਂ ਨੇ ਵਿਕਾਸ ਨਹੀਂ ਕੀਤਾ ਤੇ ਆਪਣੇ ਵਿਧਾਨਸਭਾ ਖੇਤਰ ਨੂੰ ਕੁੱਝ ਨਹੀਂ ਸਮਝਦੇ। ਉਨ੍ਹਾਂ ਕਿਹਾ ਕਿ ਪਿਛਲੇ 14 ਸਾਲਾਂ ਤੋਂ ਉਹ ਵਿਧਾਇਕ ਹਨ, ਪਰ ਇਲਾਕੇ ਦੇ ਲੋਕ ਉਨ੍ਹਾਂ ਨੂੰ ਵੇਖਣ ਲਈ ਤਰਸਦੇ ਰਹੇ। ਉਨ੍ਹਾਂ ਆਪਣੇ ਹਲਕੇ ਦੇ ਲੋਕਾਂ ਦਾ ਹਾਲ ਤੱਕ ਨਹੀਂ ਪੁੱਛਿਆ।

ਉਨ੍ਹਾਂ ਕਿਹਾ ਕਿ ਕੋਵਿਡ ਦੇ ਦੌਰਾਨ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਵਿੱਚ ਲੋਕਾਂ ਦਾ ਇੰਨਾ ਬੁਰਾ ਹਾਲ ਹੀ ਸੀ ਕਿ ਦੱਸ ਨਹੀਂ ਸਕਦੇ। ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨਜੋਤ ਨੇ ਕਿਹਾ ਕਿ ਮੈਨੂੰ ਰਾਜਨੀਤਿਕ ਨਹੀਂ ਹਾਂ, ਮੈਂ ਇੱਕ ਆਮ ਘਰ ਦੀ ਸਾਧਾਰਨ ਪਰਿਵਾਰ ਦੀ ਲੜਕੀ ਹਾਂ। ਪਰ ਮੈਂ ਵਿਸ਼ਵਾਸ ਜਤਾਉਂਦੀ ਹਾਂ ਕਿ ਲੋਕਾਂ ਦੀ ਹੱਕ ਦੇ ਵਿੱਚ ਹਮੇਸ਼ਾਂ ਲੋਕਾਂ ਦੇ ਨਾਲ ਖੜਾਂਗੀ ।

ਇਸ ਮੌਕੇ ਰਾਘਵ ਚੱਢਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ 2 ਵੱਡੇ ਸਿਆਸਤਦਾਨ ਹਨ ਇਕ ਤੇ ਨਸ਼ੇ ਦਾ ਇਲਜ਼ਾਮ ਹੈ ਤੇ ਦੂਸਰੇ ਨੇ ਲੋਕਾਂ ਦਾ ਫੋਨ ਤੱਕ ਨਹੀਂ ਉੱਠਿਆ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਐਸੀ ਸ਼ਖ਼ਸੀਅਤ ਹੋਣੀ ਚਾਹੀਦੀ ਹੈ ਜੋ ਸਭ ਨੂੰ ਸਾਥ ਲੈ ਕੇ ਚੱਲੇ ਰਾਘਵ ਚੱਢਾ ਨੇ ਕਿਹਾ ਕਿ ਸਿਆਸਤ ਦਾ ਮੌਸਮ ਹੈ ਉਪਕਾਰ ਸੰਧੂ ਦੇ ਆਲ ਬਸਟ ਕਹਿਣਾ ਚਾਹੁੰਦੇ ਹਾਂ ਉਪਕਾਰ ਸਿੰਘ ਸੰਧੂ ਆਮ ਆਦਮੀ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿਚ ਅੱਜ ਸ਼ਾਮਲ ਹੋ ਗਏ ਹਨ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ 'ਤੇ ਬੀਜੇਪੀ ਦੇ ਗਠਬੰਧਨ ਦਾ ਕੋਈ ਫਾਇਦਾ ਨਹੀਂ ਹੋਵੇਗਾ, ਕੈਪਟਨ ਸਾਹਿਬ ਆਪਣਾ ਖਾਤਾ ਤੱਕ ਨਹੀਂ ਹੋ ਸਕਣਗੇ। ਉਨ੍ਹਾਂ ਕਿਹਾ ਕਿ 2017 ਵਿੱਚ ਨਰਿੰਦਰ ਮੋਦੀ ਦੇ ਕਹਿਣ 'ਤੇ ਵੋਟ ਕਿਸੇ ਹੋਰ ਖਾਤੇ ਵਿੱਚ ਟਰਾਂਸਫਰ ਕੀਤਾ ਗਿਆ ਸੀ। ਇਸ ਵਾਰ ਇਹ ਸਭ ਕੁੱਝ ਨਹੀਂ ਹੋਣ ਦਿਆਂਗੇ।

ਜੀਵਨਜੋਤ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਭੈਣ ਦੇ ਸਾਹਮਣੇ ਆਏ ਹਨ ਤੇ ਕੋਸ਼ਿਸ਼ ਕਰ ਰਹੇ ਹਨ ਕਿ ਆਮ ਆਦਮੀ ਪਾਰਟੀ ਉਨ੍ਹਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨਾਲ ਗੱਲਬਾਤ ਕਰੇਗੀ। ਰਾਘਵ ਚੱਢਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੀ ਮਾਂ ਦੇ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ। ਇਸ ਸਮੇਂ ਕਾਂਗਰਸ ਦੇ 2 ਮੁੱਖ ਮੰਤਰੀ ਚਿਹਰੇ ਹਨ ਜੋ ਰੇਤ ਮਾਫ਼ੀਆ ਦਾ ਹੈ ਅਤੇ ਦੂਸਰਾ ਜੋ ਸਟੇਬਲ ਹੀ ਨਹੀਂ ਹੈ ਨਵਜੋਤ ਸਿੰਘ ਸਿੱਧੂ ਮਾਨਸਿਕ ਤੌਰ 'ਤੇ ਬਿਮਾਰ ਹਨ।

ਇਹ ਵੀ ਪੜੋ:- ਨਵਜੋਤ ਸਿੱਧੂ ਦੀ ਭੈਣ ਨੇ ਭਰਾ ਸਿੱਧੂ 'ਤੇ ਲਾਏ ਵੱਡੇ ਇਲਜ਼ਾਮ, ਕਿਹਾ- ਜਾਇਦਾਦ ਲਈ ਸਾਨੂੰ ਘਰੋਂ ਕੱਢਿਆ

ETV Bharat Logo

Copyright © 2024 Ushodaya Enterprises Pvt. Ltd., All Rights Reserved.