New Parliament Building Inauguration Program: ਵਿਸ਼ੇਸ਼ ਪੂਜਾ ਤੇ ਹਵਨ ਨਾਲ ਹੋਵੇਗੀ ਸ਼ੁਰੂਆਤ, ਪੀਐਮ ਮੋਦੀ ਦੇ ਭਾਸ਼ਣ ਨਾਲ ਹੋਵੇਗਾ ਸਮਾਪਨ

author img

By

Published : May 26, 2023, 9:46 AM IST

New parliament building inauguration Program
New parliament building inauguration Program ()

ਨਵੀਂ ਦਿੱਲੀ ਵਿੱਚ ਨਵੇਂ ਬਣੇ ਸੰਸਦ ਭਵਨ ਦਾ ਵਿਸ਼ੇਸ਼ ਪੂਜਾ ਅਤੇ ਹਵਨ ਨਾਲ ਸ਼ਾਨਦਾਰ ਢੰਗ ਨਾਲ ਉਦਘਾਟਨ ਕਰਨ ਦਾ ਪ੍ਰੋਗਰਾਮ ਹੈ। ਇਸ ਮੌਕੇ ਆਯੋਜਿਤ ਸਮਾਰੋਹ ਦਾ ਅੰਤ ਪੀਐਮ ਮੋਦੀ ਦੇ ਭਾਸ਼ਣ ਨਾਲ ਹੋਵੇਗਾ।

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ 28 ਮਈ ਨੂੰ ਸੰਸਦ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕਰਨਗੇ। ਸੂਤਰਾਂ ਮੁਤਾਬਕ ਉਦਘਾਟਨੀ ਪ੍ਰੋਗਰਾਮ ਦੀ ਸ਼ੁਰੂਆਤ ਵਿਸ਼ੇਸ਼ ਪੂਜਾ ਅਤੇ ਹਵਨ ਨਾਲ ਹੋਵੇਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਾਪਤੀ ਭਾਸ਼ਣ ਨਾਲ ਇਸ ਦੇ ਸਮਾਪਤ ਹੋਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਸੰਸਦ ਦੀ ਨਵੀਂ ਇਮਾਰਤ ਦੇ ਉਦਘਾਟਨ ਦਾ ਪ੍ਰੋਗਰਾਮ ਐਤਵਾਰ ਸਵੇਰੇ 7:30 ਵਜੇ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਵਿਸ਼ੇਸ਼ ਪੂਜਾ ਨਾਲ ਹੋਵੇਗੀ ਉਦਘਾਟਨ ਸਮਾਰੋਹ ਦੀ ਸ਼ੁਰੂਆਤ : ਪ੍ਰੋਗਰਾਮ ਦੀ ਸ਼ੁਰੂਆਤ ਵੈਦਿਕ ਰੀਤੀ ਰਿਵਾਜਾਂ ਅਨੁਸਾਰ ਵਿਸ਼ੇਸ਼ ਪੂਜਾ ਨਾਲ ਹੋਵੇਗੀ। ਇਹ ਵਿਸ਼ੇਸ਼ ਪੂਜਾ ਕਰੀਬ ਡੇਢ ਘੰਟੇ ਤੱਕ ਚੱਲਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਿਸ਼ੇਸ਼ ਪੂਜਾ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਰਾਜ ਸਭਾ ਦੇ ਉਪ ਚੇਅਰਮੈਨ ਹਰੀਵੰਸ਼ ਦੇ ਵੀ ਸ਼ਾਮਲ ਹੋਣ ਦੀ ਸੰਭਾਵਨਾ ਹੈ। ਪੂਜਾ ਅਤੇ ਜਾਪ ਦੌਰਾਨ, ਤਾਮਿਲਨਾਡੂ ਦੇ ਵੱਖ-ਵੱਖ ਮੱਠਾਂ ਦੇ 20 ਸਵਾਮੀ ਅਤੇ ਵਿਸ਼ੇਸ਼ ਪੁਜਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਵਿੱਤਰ ਸੇਂਗੋਲ ਸੌਂਪਣਗੇ, ਜੋ ਸਵੇਰੇ 9 ਵਜੇ ਦੇ ਕਰੀਬ ਲੋਕ ਸਭਾ ਸਪੀਕਰ ਦੀ ਸੀਟ ਦੇ ਨੇੜੇ ਸਥਾਪਿਤ ਕੀਤਾ ਜਾਵੇਗਾ।


New parliament building inauguration Program
ਨਵੀਂ ਦਿੱਲੀ ਵਿੱਚ ਨਵਾਂ ਬਣਿਆ ਸੰਸਦ ਭਵਨ



ਰਸਮ ਦੁਪਹਿਰ ਨੂੰ ਹੋਵੇਗੀ :
ਇਸ ਤੋਂ ਬਾਅਦ ਉਦਘਾਟਨ ਦੇ ਮੁੱਖ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦੇ ਗਏ ਵਿਸ਼ੇਸ਼ ਮਹਿਮਾਨ ਅਤੇ ਸੰਸਦ ਮੈਂਬਰ ਨਵੇਂ ਸੰਸਦ ਭਵਨ ਦੇ ਅੰਦਰ ਬਣੇ ਲੋਕ ਸਭਾ ਚੈਂਬਰ ਵਿੱਚ ਪੁੱਜਣਗੇ। ਇਹ ਰਸਮ ਦੁਪਹਿਰ 12 ਵਜੇ ਤੋਂ ਬਾਅਦ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸਾਬਕਾ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ, ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵਗੌੜਾ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਅਤੇ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਅਤੇ ਲੋਕ ਸਭਾ ਦੇ ਸਾਬਕਾ ਸਪੀਕਰਾਂ ਸਮੇਤ ਕਈ ਹੋਰ ਨੇਤਾਵਾਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਗਿਆ ਹੈ।


  1. ਸੀਐੱਮ ਮਾਨ ਨੇ ਦਿੱਤਾ ਅਲਟੀਮੇਟਮ ਤਾਂ ਚੰਨੀ ਨੇ ਵੀ ਦਿੱਤਾ ਠੋਕਵਾਂ ਜਵਾਬ, ਪੜ੍ਹੋ ਕਿਹੜੀ ਗੱਲੋਂ ਆਏ ਆਹਮੋ-ਸਾਹਮਣੇ...
  2. ਤੀਜੀ ਵਾਰ ਪ੍ਰਧਾਨ ਮੰਤਰੀ ਬਣਨਗੇ ਮੋਦੀ, ਲੋਕ ਸਭਾ ਦੀਆਂ ਮੌਜੂਦਾ ਸੀਟਾਂ ਵੀ ਨਹੀਂ ਬਚਾ ਸਕੇਗੀ ਕਾਂਗਰਸ: ਅਮਿਤ ਸ਼ਾਹ
  3. Coronavirus Update : ਦੇਸ਼ ਵਿੱਚ ਕੋਰੋਨਾ ਦੇ ਤਾਜ਼ਾ ਮਾਮਲੇ 532, 2 ਮੌਤਾਂ, ਪਿਛਲੇ 24 ਘੰਟਿਆਂ 'ਚ ਪੰਜਾਬ ਵਿੱਚ 9 ਨਵੇਂ ਮਾਮਲੇ



ਛੋਟੀ ਦਸਤਾਵੇਜੀ ਫਿਲਮ ਦਿਖਾਈ ਜਾਵੇਗੀ :
ਪ੍ਰੋਗਰਾਮ ਦਾ ਇਹ ਪੜਾਅ ਰਾਸ਼ਟਰੀ ਗੀਤ ਨਾਲ ਸ਼ੁਰੂ ਹੋਵੇਗਾ ਅਤੇ ਇਸ ਤੋਂ ਬਾਅਦ ਇੱਕ ਛੋਟੀ ਦਸਤਾਵੇਜ਼ੀ ਫਿਲਮ ਵੀ ਦਿਖਾਈ ਜਾਵੇਗੀ। ਲੋਕ ਸਭਾ ਦੇ ਸਪੀਕਰ ਓਮ ਬਿਰਲਾ, ਸੰਸਦ ਭਵਨ ਕੰਪਲੈਕਸ ਦੇ ਨਿਗਰਾਨ ਹੋਣ ਦੇ ਨਾਤੇ, ਪ੍ਰੋਗਰਾਮ ਨੂੰ ਸੰਬੋਧਨ ਕਰਨਗੇ ਅਤੇ ਉਦਘਾਟਨੀ ਪ੍ਰੋਗਰਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਨਾਲ ਸਮਾਪਤ ਹੋਣ ਦੀ ਉਮੀਦ ਹੈ। (ਆਈਏਐਨਐਸ)

ETV Bharat Logo

Copyright © 2024 Ushodaya Enterprises Pvt. Ltd., All Rights Reserved.