ETV Bharat / bharat

ਰਾਮ ਰਹੀਮ ਅਸਲੀ ਜਾਂ ਨਕਲੀ ਹੋਣ ਸਬੰਧੀ ਸੁਣਵਾਈ ਅੱਜ

author img

By

Published : Jul 3, 2022, 9:16 PM IST

Updated : Jul 4, 2022, 10:50 AM IST

ਰਾਮ ਰਹੀਮ ਅਸਲੀ ਜਾਂ ਨਕਲੀ
ਰਾਮ ਰਹੀਮ ਅਸਲੀ ਜਾਂ ਨਕਲੀ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੋਮਵਾਰ ਯਾਨੀ ਅੱਜ ਡੇਰਾ ਸੱਚਾ ਸੌਦਾ (Dera Sacha Sauda) ਦੇ ਪੈਰੋਕਾਰਾਂ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ’ਤੇ ਸੁਣਵਾਈ ਹੋਵੇਗੀ। ਇਸ ਪਟੀਸ਼ਨ 'ਚ ਦਾਅਵਾ ਕੀਤਾ ਗਿਆ ਹੈ ਕਿ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਏ ਰਾਮ ਰਹੀਮ ਦੇ ਹਾਵ-ਭਾਵ ਅਸਲੀ ਰਾਮ ਰਹੀਮ ਵਰਗੇ ਨਹੀਂ ਹਨ।

ਚੰਡੀਗੜ੍ਹ: ਜੇਲ੍ਹ ਵਿੱਚ ਬੰਦ ਡੇਰਾ ਸੱਚਾਸੌਦਾ ਮੁਖੀ ਰਾਮ ਰਹੀਮ (Dera chief Gurmeet Ram Rahim) ਅਸਲੀ ਹੈ ਜਾਂ ਨਕਲੀ, ਇਸ ਮਾਮਲੇ ਵਿੱਚ ਅੱਜ ਹਾਈਕੋਰਟ ਵਿਚ ਸੁਣਵਾਈ ਹੋਵੇਗੀ। ਇਸ ਨੂੰ ਲੈਕੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਪੈਰੋਲ 'ਤੇ ਬਾਹਰ ਆਏ ਡੇਰਾ ਮੁਖੀ ਦੇ ਹਾਵ-ਭਾਵ ਅਸਲੀ ਰਾਮ ਰਹੀਮ ਵਰਗੇ ਨਹੀਂ ਇਸਦੇ ਲਈ ਉਨ੍ਹਾਂ ਸਰਕਾਰ ਤੋਂ ਜਾਂਚ ਦੀ ਮੰਗ ਕੀਤੀ ਹੈ। ਇਸ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋ ਰਹੀ ਹੈ।

ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court)'ਚ ਦਾਇਰ ਇਸ ਅਜੀਬ ਪਟੀਸ਼ਨ 'ਚ ਦੋਸ਼ ਲਗਾਇਆ ਗਿਆ ਹੈ ਕਿ ਰੋਹਤਕ ਜੇਲ 'ਚ ਬੰਦ ਗੁਰਮੀਤ ਰਾਮ ਰਹੀਮ ਨਕਲੀ ਹੈ। ਉਹ ਅਸਲੀ ਗੁਰਮੀਤ ਸਿੰਘ ਰਾਮ ਰਹੀਮ ਨਹੀਂ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਅਸਲੀ ਰਾਮ ਰਹੀਮ ਨੂੰ ਅਗਵਾ ਕੀਤਾ ਗਿਆ ਹੈ। ਹਾਈ ਕੋਰਟ ਸੋਮਵਾਰ ਯਾਨੀ ਅੱਜ ਇਸ ਪਟੀਸ਼ਨ 'ਤੇ ਸੁਣਵਾਈ ਕਰੇਗਾ।



ਇਹ ਪਟੀਸ਼ਨ ਚੰਡੀਗੜ੍ਹ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਅਤੇ ਡੇਰੇ ਦੇ ਕਰੀਬ ਇੱਕ ਦਰਜਨ ਪੈਰੋਕਾਰਾਂ ਵੱਲੋਂ ਹਾਈ ਕੋਰਟ ਵਿੱਚ ਦਾਇਰ ਕਰਕੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਗਈ ਹੈ। ਇਸ ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਹੈ ਕਿ ਡੇਰੇ ਦੀ ਗੱਦੀ ਹਾਸਲ ਕਰਨ ਲਈ ਅਸਲੀ ਡੇਰਾ ਮੁਖੀ ਨੂੰ ਅਗਵਾ ਕਰਕੇ ਮਾਰ ਦਿੱਤਾ ਗਿਆ ਹੈ ਜਾਂ ਫਿਰ ਮਾਰ ਦਿੱਤਾ ਜਾਵੇਗਾ। ਹਾਈਕੋਰਟ 'ਚ ਦਾਇਰ ਪਟੀਸ਼ਨ 'ਚ ਹਰਿਆਣਾ ਸਰਕਾਰ, ਹਨੀਪ੍ਰੀਤ ਅਤੇ ਸਿਰਸਾ ਡੇਰਾ ਪ੍ਰਬੰਧਕ ਪੀਆਰ ਨੈਨ ਨੂੰ ਜਵਾਬਦੇਹ ਬਣਾਇਆ ਗਿਆ ਹੈ।



ਪਟੀਸ਼ਨਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅਸਲ ਡੇਰਾ ਮੁਖੀ ਨੂੰ ਰਾਜਸਥਾਨ ਦੇ ਉਦੈਪੁਰ (Udaipur Of Rajasthan) ਤੋਂ ਅਗਵਾ ਕੀਤਾ ਗਿਆ ਹੈ। ਪਟੀਸ਼ਨ ਮੁਤਾਬਕ ਪੈਰੋਲ ਦੀ ਮਿਆਦ ਦੌਰਾਨ ਕਥਿਤ ਡੇਰਾ ਮੁਖੀ ਜਾਂ ਕਿਸੇ ਨਕਲੀ ਵਿਅਕਤੀ ਦੀ ਵੀਡੀਓ ਅਤੇ ਤਸਵੀਰਾਂ ਦੇਖਣ ਤੋਂ ਬਾਅਦ ਇਹ ਸਪੱਸ਼ਟ ਤੌਰ 'ਤੇ ਸਾਹਮਣੇ ਆਇਆ ਸੀ ਕਿ ਉਸ ਨੇ ਆਪਣੇ ਚਿਹਰੇ ਅਤੇ ਹੱਥਾਂ 'ਤੇ ਮੇਕਓਵਰ ਜਾਂ ਮਾਸਕਿੰਗ ਕੀਤੀ ਗਈ ਹੈ। ਹੁਣ ਜਸਟਿਸ ਕਰਮਜੀਤ ਸਿੰਘ ਸੋਮਵਾਰ ਨੂੰ ਇਸ ਪਟੀਸ਼ਨ 'ਤੇ ਸੁਣਵਾਈ ਕਰਨਗੇ।




ਯੂਪੀ ਦੇ ਬਾਗਪਤ ਆਸ਼ਰਮ ਵਿੱਚ ਰਹਿ ਰਿਹਾ ਰਾਮ ਰਹੀਮ- ਦੱਸ ਦੇਈਏ ਕਿ ਪਿਛਲੇ ਮਹੀਨੇ ਹੀ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਪੈਰੋਲ (ram rahim gets parole) ਮਿਲੀ ਹੈ। ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਗੁਰਮੀਤ ਰਾਮ ਰਹੀਮ (Ram Rahim in Sunaria Jail) ਨੂੰ ਜੇਲ੍ਹ ਵਿਭਾਗ ਨੇ ਇੱਕ ਮਹੀਨੇ ਲਈ ਪੈਰੋਲ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੈਰੋਲ ਦੀ ਮਿਆਦ ਦੌਰਾਨ ਰਾਮ ਰਹੀਮ ਬਾਗਪਤ ਸਥਿਤ ਡੇਰਾ ਆਸ਼ਰਮ (Ram Rahim in Barnawa Dera of Baghpat) 'ਚ ਰਹਿ ਰਿਹਾ ਹੈ।

ਇਹ ਵੀ ਪੜ੍ਹੋ: CM ਯੋਗੀ ਨੇ ਸ਼੍ਰੀ ਭਾਗਾਲਕਸ਼ਮੀ ਮੰਦਰ 'ਚ ਕੀਤੀ ਪੂਜਾ, ਭਾਜਪਾ ਕਾਰਜਕਾਰਨੀ ਦੀ ਬੈਠਕ 'ਚ ਹਿੱਸਾ ਲੈਣ ਲਈ ਹੈਦਰਾਬਾਦ ਪਹੁੰਚੇ

Last Updated :Jul 4, 2022, 10:50 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.