ETV Bharat / bharat

ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ 'ਚ ਅੱਜ ਹੋਵੇਗੀ ਜੀਐਸਟੀ ਪ੍ਰੀਸ਼ਦ ਦੀ ਬੈਠਕ

author img

By

Published : Jun 12, 2021, 2:25 PM IST

ਫ਼ੋਟੋ
ਫ਼ੋਟੋ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਜੀਐਸਟੀ ਪ੍ਰੀਸ਼ਦ ਦੀ ਬੈਠਕ ਦੀ ਪ੍ਰਧਾਨਗੀ ਕਰੇਗੀ। ਇਸ ਬੈਠਕ ਵਿੱਚ ਕੋਵਿਡ -19 ਤੋਂ ਸਬੰਧਿਤ ਜ਼ਰੂਰੀ ਸਮਾਨ ਅਤੇ ਬਲੈਕ ਫੰਗਸ ਦੀ ਦਵਾਈ ਉੱਤੇ ਕਰ ਕਟੌਤੀ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਜੀਐਸਟੀ ਪ੍ਰੀਸ਼ਦ ਦੀ ਬੈਠਕ ਦੀ ਪ੍ਰਧਾਨਗੀ ਕਰੇਗੀ। ਇਸ ਬੈਠਕ ਵਿੱਚ ਕੋਵਿਡ -19 ਤੋਂ ਸਬੰਧਿਤ ਜ਼ਰੂਰੀ ਸਮਾਨ ਅਤੇ ਬਲੈਕ ਫੰਗਸ ਦੀ ਦਵਾਈ ਉੱਤੇ ਕਰ ਕਟੌਤੀ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।

ਇਹ ਜੀਐਸਟੀ ਪ੍ਰੀਸ਼ਦ ਦੀ 44 ਵੀਂ ਬੈਠਕ ਹੋਵੇਗੀ। ਬੈਠਕ ਵਿੱਚ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਅਤੇ ਹੋਰ ਸੂਬਿਆਂ ਅਤੇ ਸ਼ਾਸ਼ਤ ਪ੍ਰਦੇਸ਼ ਦੇ ਵਿੱਤ ਮੰਤਰੀਆਂ ਦੇ ਨਾਲ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ। ਕੇਂਦਰੀ ਵਿੱਤ ਮੰਤਰਾਲੇ ਨੇ ਸ਼ੁਕਰਵਾਰ ਨੂੰ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।

ਪ੍ਰੀਸ਼ਦ ਦੀ ਬੈਠਕ ਵਿੱਚ ਮੇਘਾਲਿਆ ਦੇ ਉਪ ਮੁੱਖ ਮੰਤਰੀ ਕੋਨਾਰਡ ਸੰਗਮਾ ਦੀ ਅਗਵਾਈ ਵਾਲੇ ਮੰਤਰੀ ਸਮੂਹ ਦੀ ਕੋਵਿਡ -19 ਰਾਹਤ ਸਮਾਨ ਮੈਡੀਕਲ ਗ੍ਰੇਡ ਆਕਸੀਜਨ, ਨਬਜ਼ ਆਕਸੀਮੀਟਰ, ਹੈਂਡ ਸੈਨੇਟਾਈਜ਼ਰ ਅਤੇ ਵੈਂਟੀਲੇਂਟਰ ਆਦਿ ਉੱਤੇ ਜੀਐਸਟੀ ਦਰ ਵਿੱਚ ਛੋਟਾਂ ਸਬੰਧੀ ਰਿਪੋਰਟ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮੰਤਰੀ ਸਮੂਹ ਨੇ ਟੀਕੇ, ਦਵਾਈਆਂ ਅਤੇ ਸੰਕਰਮਣ ਦਾ ਪਤਾ ਲਗਾਉਣ ਦੀ ਟੈਸਟਿੰਗ ਕਿੱਟ ਉਤੇ ਵੀ ਜੀਐਸਟੀ ਤੋਂ ਛੂਟ ਉੱਤੇ ਵਿਚਾਰ ਕੀਤਾ ਹੈ ਅਤੇ ਆਪਣੇ ਸੁਝਾਅ ਦਿੱਤੇ। ਇਸ ਉੱਤੇ ਵੀ ਬੈਠਕ ਵਿੱਚ ਵਿਚਾਰ ਕੀਤਾ ਜਾਵੇਗਾ।

ਜੀਐਸਟੀ ਪ੍ਰੀਸ਼ਦ ਪਿਛਲੀ ਬੈਠਕ 28 ਮਈ ਨੂੰ ਹੋਈ ਸੀ। ਜਿਸ ਵਿੱਚ ਕੋਵਿਡ-19 ਟੀਕੇ ਅਤੇ ਡਾਕਟਰੀ ਸਮਗਰੀ ਦੀ ਦਰਾਂ ਵਿੱਚ ਬਦਲਾਅ ਨਹੀਂ ਕੀਤਾ ਗਿਆ ਸੀ। ਉਸ ਸਮੇਂ ਭਾਜਪਾ ਅਤੇ ਵਿਪੱਖੀ ਸ਼ਾਸ਼ਿਤ ਪ੍ਰਦੇਸ਼ਾਂ ਵਿੱਚ ਇਸ ਗੱਲ ਨੂੰ ਲੈ ਕੇ ਮਤਭੇਦ ਉਭਰੇ ਸੀ ਕਿ ਕੀ ਕਰ ਕਟੌਤੀ ਦਾ ਲਾਭ ਆਮ ਲੋਕਾਂ ਤੱਕ ਪਹੁੰਚੇਗਾ। ਕੋਵਿਡ-19 ਤੋਂ ਸਬੰਧਿਤ ਜ਼ਰੂਰੀ ਸਮਾਨ ਉੱਤੇ ਦਰਾਂ ਦਾ ਸੁਝਾਅ ਦੇਣ ਦੇ ਲਈ ਮੰਤਰੀ ਸਮੂਹ ਦਾ ਗਠਨ ਕੀਤਾ ਗਿਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.