ETV Bharat / bharat

ਗੋਧਰਾ ਟ੍ਰੇਨ ਅਗਨੀਕਾਂਡ ਕੇਸ ਵਿੱਚ ਸੁਪਰੀਮ ਕੋਰਟ ਵੱਲੋਂ ਤਿੰਨ ਦੋਸ਼ੀਆਂ ਦੀ ਜ਼ਮਾਨਤ ਖਾਰਜ

author img

By

Published : Aug 14, 2023, 6:18 PM IST

ਸੁਪਰੀਮ ਕੋਰਟ ਨੇ ਅੱਜ ਗੋਧਰਾ ਟਰੇਨ ਅਗਨੀਕਾਂਡ ਮਾਮਲੇ 'ਚ ਸਜ਼ਾਯਾਫ਼ਤਾ ਤਿੰਨ ਕੈਦੀਆਂ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ।

ਗੋਧਰਾ ਟ੍ਰੇਨ ਅਗਨੀਕਾਂਡ ਕੇਸ ਵਿੱਚ ਸੁਪਰੀਮ ਕੋਰਟ ਵੱਲੋਂ ਤਿੰਨ ਦੋਸ਼ੀਆਂ ਦੀ ਜ਼ਮਾਨਤ ਖਾਰਜ
ਗੋਧਰਾ ਟ੍ਰੇਨ ਅਗਨੀਕਾਂਡ ਕੇਸ ਵਿੱਚ ਸੁਪਰੀਮ ਕੋਰਟ ਵੱਲੋਂ ਤਿੰਨ ਦੋਸ਼ੀਆਂ ਦੀ ਜ਼ਮਾਨਤ ਖਾਰਜ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸੋਮਵਾਰ ਨੂੰ ਗੋਧਰਾ ਟਰੇਨ ਅਗਨੀਕਾਂਡ ਦੀ ਘਟਨਾ ਤਿੰਨ ਦੋਸ਼ਿਆਂ ਦੀ ਜ਼ਮਾਨਤ ਪਟੀਸ਼ਨ ਨੂੰ ੲਹ ਕਹਿ ਕੇ ਰੱਦ ਕਰ ਦਿੱਤਾ ਕਿ ਇਹ ੲੱਕ ਗੰਭੀਰ ਘਟਨਾ ਸੀ ਅਤੇ ਕੋਈ ਹੋਰ ਅਲੱਗ ਮਾਮਲਾ ਨਹੀਂ ਹੈ। ਪਟਸ਼ੀਨਕਰਤਾਵਾਂ 'ਤੇ ਜ਼ਖ਼ਮੀ ਕਰਨ, ਕੋਚ 'ਤੇ ਪੱਥਰਾਅ ਕਰਨ, ਯਾਤਰੀਆਂ ਦੇ ਗਹਿਣ ਲੁੱਟਣ ਦੇ ਦੋਸ਼ ਤਹਿਤ ਹੋਏ ਸਨ। ਦੱਸ ਦਈਏ ਕਿ 7 ਫਰਵਰੀ 2002 'ਚ ਗੋਧਰਾ 'ਚ ਟ੍ਰੇਨ ਦੇ ਐੱਸ-6 ਕੋਚ ਨੂੰ ਅੱਗ ਲਗਾਉਣ ਨਾਲ 59 ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਸੂਬੇ ਦੇ ਕਈ ਹਿੱਸਿਆਂ 'ਚ ਦੰਗੇ ਹੋਏ ਸਨ।

ਚੋਰੀ ਦੇ ਗਹਿਣੇ ਨਹੀਂ ਮਿਲੇ: ਦੋਸ਼ੀਆਂ ਦੇ ਵਕੀਲ ਨੇ ਜੱਜ ਡੀ ਚੰਦਰਚੂੜ ਦੀ ਪ੍ਰਧਾਨਤਾ ਵਾਲੀ ਬੈਚ ਸਾਹਮਣੇ ਦਲੀਲ ਦਿੱਤੀ ਕਿ ਦੋ ਪਟੀਸ਼ਨ ਕਰਤਾ ਪੱਥਰਾਅ ਕਰਨ ਅਤੇ ਤੀਸਰਾ ਗਹਿਣੇ ਚੋਰੀ ਕਰਨ ਦੇ ਦੋਸ਼ੀ ਨੇ ਜਦਕਿ ਚੋਰੀ ਦੇ ਗਹਿਣੇ ਬਰਾਮਦ ਨਹੀਂ ਹੋ ਸਕੇ।

ਸਰਕਾਰ ਦਾ ਪੱਖ: ਗੁਜਰਾਤ ਸਰਕਾਰ ਦਾ ਪੱਖ ਰੱਖਣ ਵਾਲੇ ਵਕੀਲ ਨੇ ਕਿਹਾ ਪਟੀਸਨ ਕਰਤਾ ਸਿਰਫ਼ ਪੱਥਰਾਅ ਕਰਨ ਵਾਲੇ ਹੀ ਨਹੀਂ ਸੀ, ਉਨ੍ਹਾਂ ਨੇ ਯਾਤਰੀਆਂ ਨੂੰ ਵੀ ਜ਼ਖਮੀ ਕੀਤਾ ਅਤੇ ਗਹਿਣੇ ਵੀ ਲੁੱਟੇ ਸਨ। ਸੂਬਾ ਸਰਕਾਰ ਨੇ ਕਿਹਾ ਕਿ ਹਰ ਇੱਕ ਪਟੀਸ਼ਨ ਕਰਤਾ ਨਾਲ ਅਹਿਮ ਭੂਮਿਕਾ ਜੁੜੀ ਹੋਈ ਹੈ।

ਦੋਸ਼ੀ 17 ਸਾਲ ਤੋਂ ਜੇਲ੍ਹ 'ਚ ਬੰਦ: ਪਟੀਸ਼ਨ ਕਰਤਾ ਦੇ ਵਕੀਲ ਨੇ ਕਿਹਾ ਕਿ ਹੁਣ ਤੱਕ ਗਹਿਣੇ ਬਰਾਮਦ ਨਹੀਂ ਹੋਏ, ਇਸ ਦੇ ਨਾਲ ਹੀ ਪਟੀਸਨਕਰਤਾ 17 ਸਾਲ ਤੋਂ ਜ਼ੇਲ੍ਹ 'ਚ ਬੰਦ ਹਨ। ਜਦਕਿ ਮਹਿਤਾ ਨੇ ਦਲੀਲਾਂ ਦਾ ਖੰਡਨ ਕੀਤਾ, ਉਨ੍ਹਾਂ ਆਖਿਆ ਕਿ ਪਟੀਸ਼ਨ ਕਰਤਾਵਾਂ ਨੂੰ ਘਟਨਾ ਦਾ ਮੁੱਖ ਦੋਸ਼ੀ ਪਾਇਆ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.