ETV Bharat / bharat

Himachal landslide: ਸ਼ਿਮਲਾ ਦੇ ਸ਼ਿਵ ਮੰਦਰ 'ਚ ਢਿੱਗਾਂ ਡਿੱਗਣ ਕਾਰਨ 30 ਲੋਕਾਂ ਦੇ ਦੱਬੇ ਜਾਣ ਦਾ ਖਦਸ਼ਾ, ਬਚਾਅ ਕਾਰਜ ਜਾਰੀ

author img

By

Published : Aug 14, 2023, 10:56 AM IST

Updated : Aug 14, 2023, 12:42 PM IST

ਹਿਮਾਚਲ ਪ੍ਰਦੇਸ਼ 'ਚ ਮੀਂਹ ਦਾ ਕਹਿਰ ਜਾਰੀ ਹੈ। ਮੀਂਹ ਤੋਂ ਬਾਅਦ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਰਾਜਧਾਨੀ ਸ਼ਿਮਲਾ ਦਾ ਹੈ। ਜਿੱਥੇ ਸਮਰਹਿੱਲ ਸਥਿਤ ਸ਼ਿਵ ਮੰਦਿਰ ਜ਼ਮੀਨ ਖਿਸਕਣ ਦੇ ਘੇਰੇ ਵਿੱਚ ਆ ਗਿਆ ਹੈ। ਹੁਣ ਤੱਕ 3 ਲਾਸ਼ਾਂ ਬਰਾਮਦ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮੰਦਰ ਦੇ ਮਲਬੇ ਹੇਠਾਂ ਕਰੀਬ 30 ਲੋਕ ਦੱਬੇ ਹੋਏ ਹਨ।

Himachal landslide
Himachal landslide

ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਇੱਕ ਵਾਰ ਫਿਰ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਪਿਛਲੇ 2 ਦਿਨਾਂ ਤੋਂ ਹੋ ਰਹੀ ਬਾਰਸ਼ ਤੋਂ ਬਾਅਦ ਸੂਬੇ 'ਚ ਵੱਖ-ਵੱਖ ਥਾਵਾਂ ਤੋਂ ਜ਼ਮੀਨ ਖਿਸਕਣ ਅਤੇ ਭਾਰੀ ਨੁਕਸਾਨ ਦੀਆਂ ਖਬਰਾਂ ਆ ਰਹੀਆਂ ਹਨ। ਰਾਜਧਾਨੀ ਸ਼ਿਮਲਾ 'ਚ ਵੀ ਵੱਡਾ ਢਿੱਗਾਂ ਡਿੱਗਿਆ ਹੈ, ਜਿਸ ਦੀ ਲਪੇਟ 'ਚ ਇੱਕ ਸ਼ਿਵ ਮੰਦਰ ਵੀ ਆ ਗਿਆ ਹੈ। ਇਸ ਵਿੱਚ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਸਥਾਨਕ ਪ੍ਰਸ਼ਾਸਨ ਰਾਹਤ ਅਤੇ ਬਚਾਅ ਕਾਰਜਾਂ 'ਚ ਲੱਗਾ ਹੋਇਆ ਹੈ, ਹੁਣ ਤੱਕ 3 ਲਾਸ਼ਾਂ ਨੂੰ ਕੱਢ ਲਿਆ ਗਿਆ ਹੈ।

30 ਲੋਕਾਂ ਦੇ ਦੱਬੇ ਜਾਣ ਦਾ ਖਦਸ਼ਾ: ਸ਼ਿਮਲਾ ਦੇ ਸਮਰਹਿੱਲ ਇਲਾਕੇ 'ਚ ਸਥਿਤ ਸ਼ਿਵ ਬਾੜੀ ਮੰਦਰ ਸੋਮਵਾਰ ਸਵੇਰੇ ਢਿੱਗਾਂ ਦੀ ਲਪੇਟ 'ਚ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਮੰਦਰ ਦੇ ਮਲਬੇ ਹੇਠਾਂ ਕਰੀਬ 30 ਲੋਕ ਦੱਬੇ ਹੋਏ ਹਨ। ਸੋਮਵਾਰ ਹੋਣ ਕਾਰਨ ਮੰਦਰ 'ਚ ਸ਼ਰਧਾਲੂਆਂ ਦੀ ਭੀੜ ਰਹੀ।

  • WATCH | Shimla's Summer Hill area hit by landslide; few people feared dead, operation underway to rescue stranded persons

    CM Sukhvinder Singh Sukhu and state minister Vikramaditya Singh are on present on the spot pic.twitter.com/sjTLSG3qNB

    — ANI (@ANI) August 14, 2023 " class="align-text-top noRightClick twitterSection" data=" ">

ਰਾਹਤ ਅਤੇ ਬਚਾਅ ਕਾਰਜ ਜਾਰੀ: ਜ਼ਮੀਨ ਖਿਸਕਣ ਦੀ ਸੂਚਨਾ ਮਿਲਦੇ ਹੀ ਸਥਾਨਕ ਪ੍ਰਸ਼ਾਸਨ ਬਚਾਅ ਕਾਰਜਾਂ ਵਿੱਚ ਜੁੱਟ ਗਿਆ ਹੈ। ਏਐਸਪੀ ਸੁਨੀਲ ਨੇਗੀ ਨੇ ਦੱਸਿਆ ਕਿ ਰਾਹਤ ਅਤੇ ਬਚਾਅ ਕੰਮ ਜਾਰੀ ਹੈ ਅਤੇ ਹੁਣ ਤੱਕ 15 ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਸਾਰਿਆਂ ਨੂੰ ਇਲਾਜ ਲਈ ਆਈਜੀਐਮਸੀ ਹਸਪਤਾਲ ਭੇਜਿਆ ਗਿਆ ਹੈ।

ਮੀਂਹ ਨੂੰ ਲੈ ਕੇ ਅਲਰਟ: ਤੁਹਾਨੂੰ ਦੱਸ ਦੇਈਏ ਕਿ ਸੂਬੇ ਭਰ 'ਚ ਪਿਛਲੇ 2 ਦਿਨਾਂ ਤੋਂ ਭਾਰੀ ਬਾਰਿਸ਼ ਹੋ ਰਹੀ ਹੈ। ਜਿਸ ਕਾਰਨ ਸੂਬੇ ਵਿੱਚ ਜ਼ਮੀਨ ਖਿਸਕਣ ਅਤੇ ਹੜ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ 'ਚ ਭਾਰੀ ਮੀਂਹ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਹੈ।

Last Updated : Aug 14, 2023, 12:42 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.