ETV Bharat / bharat

ਪੈਸਿਆ ਦੇ ਲਾਲਚ ਵਿੱਚ ਗਰਲਫ੍ਰੈਂਡ ਬਣੀ ਬਲੈਕਮੇਲਰ !

author img

By

Published : Feb 4, 2022, 9:42 AM IST

Girlfriend became blackmailer
Girlfriend became blackmailer

ਕੋਟਾ ਦੇ ਇੱਕ ਕੋਚਿੰਗ ਸੈਂਟਰ ਵਿੱਚ ਅਧਿਆਪਕ ਨੂੰ ਹਨੀਟ੍ਰੈਪ ਵਿੱਚ ਫਸਾ ਕੇ ਬਲੈਕਮੇਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਨੀਟ੍ਰੈਪ ਗਰੋਹ ਵਿੱਚ ਇੱਕ ਔਰਤ ਸਮੇਤ ਪੰਜ ਮੁਲਜ਼ਮ ਹਨ ਜਿਨ੍ਹਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਰਾਜਸਥਾਨ: ਕੋਟਾ ਵਿਖੇ ਇਕ ਕੋਚਿੰਗ ਸੇਂਟਰ ਵਿੱਚ ਅਧਿਆਪਕ ਨੂੰ ਹਨੀਟ੍ਰੈਪ ਵਿੱਚ ਫਸਾ ਕੇ ਉਸ ਨੂੰ ਬਲੈਕਮੇਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗ੍ਰਿਫ਼ਤਾਰ ਹੋਏ ਹਨੀਟ੍ਰੈਪ ਗਰੋਹ ਵਿੱਚ ਇੱਕ ਔਰਤ ਸਮੇਤ ਪੰਜ ਮੁਲਜ਼ਮ ਹਨ। ਪੁੱਛ ਗਿਛ ਵਿੱਚ ਪਤਾ ਲੱਗਿਆ ਕਿ ਔਰਤ ਨੇ ਪੈਸਿਆਂ ਦੇ ਲਾਲਚ ਵਿੱਚ ਆ ਕੇ ਆਪਣੇ ਬੁਆਏਫ੍ਰੈਂਡ ਨਾਲ ਬਲੈਕਮੇਲਰ ਗੈਂਗ ਵਿੱਚ ਸ਼ਾਮਲ ਹੋ ਗਈ ਜਿਸ ਵਿੱਚ ਉਨ੍ਹਾਂ ਨੇ ਕੋਚਿੰਗ ਸੇਂਟਰ ਦੇ ਇਕ ਅਧਿਆਪਕ ਨੂੰ ਫ਼ਸਾਇਆ।

ਚਾਕੂ ਦੀ ਨੋਕ 'ਤੇ ਬਣਾਇਆ ਇਤਰਾਜ਼ਯੋਗ ਵੀਡੀਓ

ਚਾਕੂ ਦੀ ਨੋਕ 'ਤੇ ਅਧਿਆਪਕ ਦੀ ਇਤਰਾਜ਼ਯੋਗ ਵੀਡੀਓ ਬਣਾਈ ਗਈ ਅਤੇ ਉਸ ਤੋਂ ਬਾਅਦ ਜਬਰ ਜਨਾਹ ਦਾ ਮਾਮਲਾ ਦਰਜ ਕਰਨ ਦੀ ਧਮਕੀ ਦੇਣ ਦੇ ਨਾਂ 'ਤੇ 10 ਲੱਖ ਰੁਪਏ ਦੀ ਮੰਗ ਕੀਤੀ ਗਈ।

ਬਿਊਟੀ ਪਾਰਲਰ ਦਾ ਕੰਮ ਕਰਦੀ ਸੀ ਮੁਲਜ਼ਮ ਔਰਤ

ਪੁੱਛਗਿੱਛ ਦੌਰਾਨ ਲੜਕੀ ਨੇ ਦੱਸਿਆ ਕਿ ਉਹ ਬਿਊਟੀ ਪਾਰਲਰ ਦਾ ਕੰਮ ਕਰਦੀ ਸੀ। ਬੁਆਏਫਰੈਂਡ ਅਮਨ ਦੇ ਕਹਿਣ 'ਤੇ ਹੀ ਗੈਂਗ 'ਚ ਸ਼ਾਮਲ ਹੋਈ। ਕੋਚਿੰਗ ਫੈਕਲਟੀ ਨੂੰ ਪਿਛਲੇ ਡੇਢ ਮਹੀਨੇ ਤੋਂ ਜਾਣਦੀ ਸੀ। ਲੜਕੀ ਅਤੇ ਕੋਚਿੰਗ ਫੈਕਲਟੀ ਵਿਚਕਾਰ ਜਾਣ-ਪਛਾਣ ਬਾਰੇ ਪਤਾ ਲੱਗਣ 'ਤੇ ਪ੍ਰੇਮੀ ਅਮਨ ਨੇ ਬਲੈਕਮੇਲ ਕਰਨ ਦੀ ਯੋਜਨਾ ਬਣਾਈ।

5 ਸਾਲ ਪਹਿਲਾਂ ਹੋਇਆ ਸੀ ਵਿਆਹ

ਜਾਂਚ 'ਚ ਸਾਹਮਣੇ ਆਇਆ ਕਿ ਮੁਲਜ਼ਮ ਲੜਕੀ ਜੋਤੀ ਨੇ 10ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਉਸ ਦਾ 5 ਸਾਲ ਪਹਿਲਾਂ ਵਿਆਹ ਹੋਇਆ ਸੀ। ਪਤੀ ਨਾਲ ਵਿਵਾਦ ਕਾਰਨ ਤਲਾਕ ਹੋ ਚੁੱਕਾ ਹੈ। 4 ਸਾਲਾਂ ਤੋਂ ਉਹ ਆਪਣੇ ਮਾਤਾ-ਪਿਤਾ ਨਾਲ ਪ੍ਰੇਮ ਨਗਰ ਸੈਕਿੰਡ ਇਲਾਕੇ 'ਚ ਰਹਿ ਰਹੀ ਹੈ। ਪਤੀ ਤੋਂ ਵੱਖ ਹੋਣ ਤੋਂ ਬਾਅਦ ਉਸ ਦੀ ਅਮਨ ਨਾਲ ਦੋਸਤੀ ਹੋ ਗਈ। ਤਲਾਕਸ਼ੁਦਾ ਲੜਕੀ ਜਲਦੀ ਪੈਸੇ ਕਮਾਉਣਾ ਚਾਹੁੰਦੀ ਸੀ ਜਿਸ ਕਾਰਨ ਉਸ ਨੇ ਸ਼ਾਰਟਕਟ ਦਾ ਗ਼ਲਤ ਤਰੀਕਾ ਅਪਨਾਇਆ।

5 ਲੋਕ ਗੈਂਗ 'ਚ ਸ਼ਾਮਲ, 3 ਸਾਥੀ ਫ਼ਰਾਰ

ਸ਼ੁਰੂਆਤੀ ਜਾਣਕਾਰੀ ਅਨੁਸਾਰ ਇਸ ਯੋਜਨਾ ਵਿੱਚ ਲੜਕੀ ਸਮੇਤ 5 ਨੌਜਵਾਨ ਸ਼ਾਮਲ ਹਨ ਜਿਸ ਵਿੱਚੋਂ ਵਿਗਿਆਨ ਨਗਰ ਪੁਲੀਸ ਨੇ ਲੜਕੀ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਅਮਨ ਸਮੇਤ 3 ਨੌਜਵਾਨ ਫ਼ਰਾਰ ਹਨ।

ਇਹ ਵੀ ਪੜ੍ਹੋ: ED ਨੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਨੂੰ ਕੀਤਾ ਗ੍ਰਿਫ਼ਤਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.