ETV Bharat / state

ED ਨੂੰ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਦਾ ਅੱਠ ਫਰਵਰੀ ਤੱਕ ਮਿਲਿਆ ਰਿਮਾਂਡ

author img

By

Published : Feb 4, 2022, 7:16 AM IST

Updated : Feb 4, 2022, 7:29 PM IST

ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ 'ਚ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਈਡੀ ਨੇ ਗ੍ਰਿਫ਼ਤਾਰ (ED arrests nephew of Charanjit Channi) ਕਰ ਲਿਆ ਹੈ। ਇਸ ਦੇ ਨਾਲ ਹੀ ਉਸ ਨੂੰ ਜਲੰਧਰ ਸੀ.ਜੀ.ਐਮ ਅਦਾਲਤ 'ਚ ਪੇਸ਼ ਕੀਤਾ ਗਿਆ।

ਚੰਨੀ ਦੇ ਭਾਣਜੇ ਨੂੰ ਕੀਤਾ ਗ੍ਰਿਫ਼ਤਾਰ
ਚੰਨੀ ਦੇ ਭਾਣਜੇ ਨੂੰ ਕੀਤਾ ਗ੍ਰਿਫ਼ਤਾਰ

ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਗ੍ਰਿਫਤਾਰ (ED arrests nephew of Charanjit Channi) ਕਰ ਲਿਆ ਹੈ। ਬੀਤੀ ਦੇਰ ਰਾਤ ਭੁਪਿੰਦਰ ਹਨੀ ਦਾ ਸਿਵਲ ਹਸਪਤਾਲ ਜਲੰਧਰ ਵਿਖੇ ਮੈਡੀਕਲ ਕਰਵਾਇਆ ਗਿਆ। ਇਸ ਦੇ ਨਾਲ ਹੀ ਉਸ ਨੂੰ ਜਲੰਧਰ ਮਾਣਯੋਗ ਜੱਜ ਮਨਜਿੰਦਰ ਸਿੰਘ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਜਿਸ 'ਚ ਅਦਾਲਤ ਵਲੋਂ ਭੁਪਿੰਦਰ ਸਿੰਘ ਹਨੀ ਦਾ ਅੱਠ ਫਰਵਰੀ ਤੱਕ ਈ.ਡੀ ਨੂੰ ਰਿਮਾਂਡ ਦਿੱਤਾ ਗਿਆ ਹੈ।

ED ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਨੂੰ ਲੈਕੇ ਪਹੁੰਚੀ ਅਦਾਲਤ

ਜ਼ਿਕਰਯੋਗ ਹੈ ਕਿ ਭੁਪਿੰਦਰ ਹਨੀ ਨੂੰ ਈਡੀ ਵੱਲੋਂ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਕੁਝ ਦਿਨ ਪਹਿਲੇ ਭੁਪਿੰਦਰ ਹਨੀ ਦੇ ਠਿਕਾਣੇ ਤੋਂ ਈਡੀ ਨੂੰ ਅੱਠ ਕਰੋੜ ਰੁਪਏ ਕੈਸ਼, ਪੱਚੀ ਲੱਖ ਦਾ ਸੋਨਾ ਅਤੇ ਇਕ ਮਹਿੰਗੀ ਘੜੀ ਬਰਾਮਦ ਹੋਈ ਸੀ। ਈਡੀ ਵੱਲੋਂ ਬੀਤੇ ਦਿਨੀਂ ਭੁਪਿੰਦਰ ਸਿੰਘ ਹਨੀ ਨੂੰ ਜਲੰਧਰ ਵਿਖੇ ਆਪਣੇ ਦਫਤਰ ਬੁਲਾਇਆ ਗਿਆ ਸੀ ਅਤੇ ਦੇਰ ਰਾਤ ਤੱਕ ਚੱਲੀ ਪੁੱਛਗਿੱਛ ਤੋਂ ਬਾਅਦ ਦੇਰ ਰਾਤ ਹੀ ਹਨੀ ਨੂੰ ਗ੍ਰਿਫ਼ਤਾਰ ਕਰ ਉਸ ਦਾ ਮੈਡੀਕਲ ਕਰਵਾ ਲਿਆ ਗਿਆ ਸੀ।

ਜਿਸ ਤੋਂ ਬਾਅਦ ਅੱਜ ਕਰੀਬ ਢਾਈ ਵਜੇ ਈਡੀ ਦੀ ਟੀਮ ਉਸ ਨੂੰ ਜਲੰਧਰ ਕੋਰਟ ਵਿੱਚ ਲੈ ਕੇ ਪਹੁੰਚੀ ਜਿੱਥੇ ਉਸ ਨੂੰ ਸੀ.ਜੇ.ਐੱਮ ਦੀ ਕੋਰਟ 'ਚ ਪੇਸ਼ ਕੀਤਾ ਗਿਆ। ਜਿਥੇ ਮਾਣਯੋਗ ਜੱਜ ਮਨਜਿੰਦਰ ਸਿੰਘ ਵੱਲੋਂ ਭੁਪਿੰਦਰ ਸਿੰਘ ਹਨੀ ਨੂੰ 8 ਫ਼ਰਵਰੀ ਤਕ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ।

ED ਨੂੰ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਦਾ ਅੱਠ ਫਰਵਰੀ ਤੱਕ ਮਿਲਿਆ ਰਿਮਾਂਡ

ਈ.ਡੀ ਦੀ ਦਲੀਲ ਗਲਤ: ਵਕੀਲ

ਭੁਪਿੰਦਰ ਹਨੀ ਦੇ ਵਕੀਲ ਹਰਨੀਤ ਸਿੰਘ ਓਬਰਾਏ ਨੇ ਕਿਹਾ ਕਿ ਈਡੀ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਭੁਪਿੰਦਰ ਸਿੰਘ ਉਨ੍ਹਾਂ ਨਾਲ ਸਹਿਯੋਗ ਨਹੀਂ ਕਰ ਰਹੇ। ਇਸ 'ਤੇ ਉਨ੍ਹਾਂ ਕਿਹਾ ਕਿ ਪਹਿਲੇ ਇਕ ਐਪਲੀਕੇਸ਼ਨ ਦਿੱਤੀ ਸੀ ਜਦੋਂ ਭੁਪਿੰਦਰ ਸਿੰਘ ਨੂੰ ਕੋਰੋਨਾ ਹੋ ਗਿਆ ਸੀ। ਇਸ ਦੇ ਨਾਲ-ਨਾਲ ਜਦੋਂ ਵੀ ਈਡੀ ਦੇ ਬੁਲਾਇਆ ਹਰ ਵਾਰ ਭੁਪਿੰਦਰ ਸਿੰਘ ਉੱਥੇ ਹਾਜ਼ਰ ਹੋਇਆ। ਇਸ ਲਈ ਈਡੀ ਦੀ ਇਹ ਦਲੀਲ ਗ਼ਲਤ ਹੈ ਕਿ ਭੁਪਿੰਦਰ ਸਹਿਯੋਗ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜੱਜ ਸਾਹਿਬ ਵੱਲੋਂ ਉਨ੍ਹਾਂ ਦੀਆਂ ਅਤੇ ਈਡੀ ਦੀਆਂ ਦਲੀਲਾਂ ਨੂੰ ਸੁਣਿਆ ਗਿਆ ਅਤੇ ਇਸ ਆਧਾਰ 'ਤੇ ਭੁਪਿੰਦਰ ਨੂੰ ਚਾਰ ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਗਿਆ।

ਇਹ ਵੀ ਪੜੋ: 'ਨਵਜੋਤ ਸਿੱਧੂ ਹੀਰੋ ਹੈ ਹੀਰੋ ਹੀ ਰਹੇਗਾ, ਸੀਐਮ ਭਾਵੇਂ ਕੋਈ ਹੋਵੇ'

ਗੈਰ-ਕਾਨੂੰਨੀ ਮਾਈਨਿੰਗ ਮਾਮਲੇ ਵਿੱਚ ਹੋਈ ਸੀ ਛਾਪੇਮਾਰੀ

ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਪੰਜਾਬ ਦੇ ਲੁਧਿਆਣਾ, ਮੋਹਾਲੀ, ਹਰਿਆਣਾ ਦੇ ਪੰਚਕੂਲਾ 'ਚ ਛਾਪੇਮਾਰੀ ਕੀਤੀ ਗਈ। ਭੁਪਿੰਦਰ ਹਨੀ ਨੂੰ ਈਡੀ ਨੇ ਪੁੱਛਗਿੱਛ ਲਈ ਜਲੰਧਰ ਦਫ਼ਤਰ ਬੁਲਾਇਆ ਸੀ। ਭੁਪਿੰਦਰ ਹਨੀ ਨੂੰ ਈਡੀ ਨੇ ਕਰੀਬ 7-8 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ।

ਚੰਨੀ ਦੇ ਭਾਣਜੇ ਨੂੰ ਕੀਤਾ ਗ੍ਰਿਫ਼ਤਾਰ

ਪੰਜਾਬ ਦੀ ਰਾਜਨੀਤੀ ਵਿੱਚ ਇਹ ਇੱਕ ਬਹੁਤ ਵੱਡੀ ਖਬਰ ਹੈ ਕਿਉਂਕਿ ਪੰਜਾਬ ਵਿੱਚ 20 ਫਰਵਰੀ ਨੂੰ ਚੋਣਾਂ ਹੋਣੀਆਂ ਹਨ ਅਤੇ ਇਸ ਦੌਰਾਨ ਭੁਪਿੰਦਰ ਸਿੰਘ ਹਨੀ ਦਾ ਗ੍ਰਿਫ਼ਤਾਰ ਹੋਣਾ ਵਿਰੋਧੀਆਂ ਲਈ ਕਾਂਗਰਸ ਦੇ ਇੱਕ ਵੱਡਾ ਨਿਸ਼ਾਨਾ ਖੁੱਲ੍ਹ ਕੇ ਸਾਹਮਣੇ ਆਇਆ ਹੈ।

ਇਹ ਵੀ ਪੜੋ: ਬੁੱਢਾ ਨਾਲਾ ਫਿਰ ਬਣਿਆ ਸਿਆਸਤ ਦਾ ਕੇਂਦਰ, ਲੋਕਾਂ ਨੇ ਖੜੇ ਕੀਤੇ ਸਵਾਲ ਕਿਹਾ....

ਕੀ ਸੀ ਪੂਰਾ ਮਾਮਲਾ ?

ਸਾਲ 2018 ਵਿੱਚ, ਨਵਾਂਸ਼ਹਿਰ ਜ਼ਿਲ੍ਹੇ ਦੇ ਰਾਹੋਂ ਥਾਣੇ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਸੀ। ਜਿਸ 'ਚ ਕਿਹਾ ਗਿਆ ਕਿ ਪੰਜਾਬ ਵਿੱਚ ਰੇਤ ਦੀ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਜਾਂਚ ਦੌਰਾਨ ਇੱਕ ਕੰਪਨੀ ਪ੍ਰੋਵਾਈਡਰ ਓਵਰਸੀਜ਼ ਸਰਵਿਸਿਜ਼ ਪ੍ਰਾਈਵੇਟ ਲਿਮਟਿਡ (POSPL) ਦਾ ਨਾਂ ਸਾਹਮਣੇ ਆਇਆ। ਇਸ ਕੰਪਨੀ ਦੇ ਤਿੰਨ ਡਾਇਰੈਕਟਰਾਂ ਵਿੱਚੋਂ ਇੱਕ ਭੁਪਿੰਦਰ ਸਿੰਘ ਹਨੀ ਹੈ। ਈਡੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਨੀ ਨੂੰ ਇਸ ਸਬੰਧ ਵਿੱਚ ਪੁੱਛਗਿੱਛ ਲਈ ਜਲੰਧਰ ਬੁਲਾਇਆ ਗਿਆ ਸੀ। ਉਥੇ ਘੰਟਿਆਂਬੱਧੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ 'ਤੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀਆਂ ਕਈ ਧਾਰਾਵਾਂ ਤਹਿਤ ਵੀ ਦੋਸ਼ ਲਾਏ ਗਏ ਹਨ।

ਚੰਨੀ ਦੇ ਭਾਣਜੇ ਨੂੰ ਕੀਤਾ ਗ੍ਰਿਫ਼ਤਾਰ
ਚੰਨੀ ਦੇ ਭਾਣਜੇ ਨੂੰ ਕੀਤਾ ਗ੍ਰਿਫ਼ਤਾਰ

'ਹੁਣ ਤੱਕ ਕੀ ਕੁਝ ਹੋਈ ਬਰਾਮਦਗੀ '

ਰਿਪੋਰਟਾਂ ਅਨੁਸਾਰ, ਈਡੀ ਮਾਈਨਜ਼ ਐਂਡ ਮਿਨਰਲਜ਼ (ਵਿਕਾਸ ਦਾ ਰੈਗੂਲੇਸ਼ਨ) ਐਕਟ ਦੀਆਂ ਧਾਰਾਵਾਂ ਦੇ ਤਹਿਤ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਪਿਛਲੇ ਮਹੀਨੇ ਈਡੀ ਨੇ ਇਸ ਮਾਮਲੇ ਦੀ ਜਾਂਚ ਦੌਰਾਨ 10 ਕਰੋੜ ਰੁਪਏ ਬਰਾਮਦ ਕੀਤੇ ਸਨ। ਦੱਸਿਆ ਗਿਆ ਕਿ ਇਸ ਵਿੱਚੋਂ ਕਰੀਬ ਅੱਠ ਕਰੋੜ ਰੁਪਏ ਭੁਪਿੰਦਰ ਸਿੰਘ ਹਨੀ ਦੇ ਠਿਕਾਣਿਆਂ ਤੋਂ ਮਿਲਿਆ ਹੈ। ਇਸ ਦੇ ਲਈ ਮੋਹਾਲੀ, ਲੁਧਿਆਣਾ, ਰੂਪਨਗਰ, ਫਤਿਹਗੜ੍ਹ ਸਾਹਿਬ ਅਤੇ ਪਠਾਨਕੋਟ ਸਥਿਤ ਉਨ੍ਹਾਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਗਈ। ਬਾਕੀ ਦੋ ਕਰੋੜ ਰੁਪਏ ਇੱਕ ਹੋਰ ਮੁਲਜ਼ਮ ਸੰਦੀਪ ਸਿੰਘ ਦੇ ਘਰੋਂ ਬਰਾਮਦ ਕੀਤੇ ਗਏ। ਰਿਪੋਰਟ ਮੁਤਾਬਕ ਛਾਪੇਮਾਰੀ ਦੌਰਾਨ ਹਨੀ ਦੇ ਘਰੋਂ 21 ਲੱਖ ਰੁਪਏ ਦਾ ਸੋਨਾ, ਕਈ ਮੋਬਾਈਲ ਫੋਨ ਅਤੇ 12 ਲੱਖ ਰੁਪਏ ਦੀ ਰੋਲੇਕਸ ਘੜੀ ਵੀ ਬਰਾਮਦ ਹੋਈ ਹੈ। ਇਸ ਦੇ ਨਾਲ ਹੀ ਰੇਤ ਮਾਈਨਿੰਗ ਦੇ ਕਾਰੋਬਾਰ ਅਤੇ ਜਾਇਦਾਦ ਦੇ ਲੈਣ-ਦੇਣ ਦੇ ਦਸਤਾਵੇਜ਼ ਵੀ ਮਿਲੇ ਹਨ। ਈਡੀ ਨੇ ਇਹ ਸਾਰੀਆਂ ਚੀਜ਼ਾਂ ਜ਼ਬਤ ਕਰ ਲਈਆਂ ਸਨ।

ਚੰਨੀ ਦੇ ਭਾਣਜੇ ਨੂੰ ਕੀਤਾ ਗ੍ਰਿਫ਼ਤਾਰ
ਚੰਨੀ ਦੇ ਭਾਣਜੇ ਨੂੰ ਕੀਤਾ ਗ੍ਰਿਫ਼ਤਾਰ

ਹੁਣ ਤੱਕ ਕੀ ਪਤਾ ਚੱਲਿਆ ਹੈ ?

ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਭੁਪਿੰਦਰ ਸਿੰਘ, ਕੁਦਰਤਦੀਪ ਸਿੰਘ ਅਤੇ ਸੰਦੀਪ ਕੁਮਾਰ ਪੀਓਐਸਪੀਐਲ ਦੇ ਡਾਇਰੈਕਟਰ ਹਨ। POSPL ਨੂੰ ਅਕਤੂਬਰ 2018 ਵਿੱਚ ਲਾਂਚ ਕੀਤਾ ਗਿਆ ਸੀ। ਕੁਝ ਮਹੀਨਿਆਂ ਬਾਅਦ ਕੰਪਨੀ 'ਤੇ ਰੇਤ ਦੀ ਨਾਜਾਇਜ਼ ਮਾਈਨਿੰਗ ਕਰਨ ਦਾ ਦੋਸ਼ ਲੱਗਾ ਸੀ। ਫਿਰ ਕੁਦਰਤਦੀਪ ਸਿੰਘ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ। ਬਾਅਦ ਵਿਚ ਤਿੰਨਾਂ ਡਾਇਰੈਕਟਰਾਂ 'ਤੇ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਰੈਕੇਟ ਨਾਲ ਜੁੜੇ ਹੋਣ ਦਾ ਦੋਸ਼ ਲਗਾਇਆ ਗਿਆ ਸੀ। ਈਡੀ ਨੂੰ ਸ਼ੱਕ ਹੈ ਕਿ ਗੈਰ-ਕਾਨੂੰਨੀ ਰੇਤ ਮਾਈਨਿੰਗ ਦੇ ਕਾਰੋਬਾਰ ਲਈ ਸ਼ੈੱਲ ਕੰਪਨੀਆਂ ਰਾਹੀਂ ਹਵਾਲਾ ਕਾਰਵਾਈਆਂ ਕੀਤੀਆਂ ਜਾ ਰਹੀਆਂ ਸਨ। ਉਸ ਦਾ ਕਹਿਣਾ ਹੈ ਕਿ ਰੇਤ ਖਣਨ ਦੇ ਠੇਕਿਆਂ ਲਈ ਕਾਲਾ ਧਨ ਲਗਾਇਆ ਜਾ ਰਿਹਾ ਸੀ। ਜਾਂਚ ਏਜੰਸੀ ਮੁਤਾਬਕ ਪੀਓਐਸਪੀਐਲ ਬਹੁਤ ਛੋਟੀ ਕੰਪਨੀ ਹੈ। ਉਸ ਨੂੰ ਕਰੋੜਾਂ ਦੇ ਠੇਕੇ ਮਿਲਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ, ਜਦਕਿ ਅਜਿਹਾ ਹੀ ਹੋਇਆ। ਤਿੰਨ ਮੁਲਜ਼ਮਾਂ ਤੋਂ ਇਲਾਵਾ ਈਡੀ ਪਿੰਜੌਰ ਰਾਇਲਟੀ ਨਾਂ ਦੀ ਇੱਕ ਕੰਪਨੀ ਦੇ ਭਾਈਵਾਲਾਂ ਦੀ ਵੀ ਜਾਂਚ ਕਰ ਰਹੀ ਹੈ। ਇਨ੍ਹਾਂ ਦੇ ਨਾਂ ਸੁਨੀਲ ਕੁਮਾਰ ਜੋਸ਼ੀ, ਜਗਵੀਰ ਇੰਦਰ ਸਿੰਘ, ਰਣਦੀਪ ਸਿੰਘ ਅਤੇ ਸੰਦੀਪ ਕੁਮਾਰ ਹਨ।

ਚੰਨੀ ਦੇ ਭਾਣਜੇ ਨੂੰ ਕੀਤਾ ਗ੍ਰਿਫ਼ਤਾਰ
ਚੰਨੀ ਦੇ ਭਾਣਜੇ ਨੂੰ ਕੀਤਾ ਗ੍ਰਿਫ਼ਤਾਰ

ਵਿਰੋਧੀਆਂ ਨੇ ਸਾਧੇ ਨਿਸ਼ਾਨੇ

ਈ.ਡੀ ਵਲੋਂ ਕੀਤੀ ਗਈ ਪੂਰੀ ਕਾਰਵਾਈ ਤੋਂ ਬਾਅਦ ਵਿਰੋਧੀਆਂ ਵਲੋਂ ਚਰਨਜੀਤ ਚੰਨੀ 'ਤੇ ਨਿਸ਼ਾਨੇ ਸਾਧੇ ਗਏ ਹਨ। ਜਿਸ ਨੂੰ ਲੈਕੇ ਬਿਕਰਮ ਸਿੰਘ ਮਜੀਠੀਆ ਅਤੇ ਅਰਵਿੰਦ ਕੇਜਰੀਵਾਲ ਨੇ ਇਸ ਮਾਮਲੇ 'ਚ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਘੇਰਿਆ ਹੈ।

ਹੁਣ ਚੰਨੀ ਦੀ ਬਾਰੀ ਹੈ- ਮਜੀਠੀਆ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਚੰਨੀ ਨੂੰ ਸਿਰਫ ਚੰਨੀ, ਹਨੀ ਅਤੇ ਮਨੀ ਦੀ ਚਿੰਤਾ ਸੀ। ਸ਼ੁਰੂਆਤ ਚ ਪੈਸਾ ਜਬਤ ਕੀਤਾ ਗਿਆ। ਫਿਰ ਹਨੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹੁਣ ਚੰਨੀ ਦੀ ਬਾਰੀ ਹੈ।

111 ਦਿਨਾਂ ’ਚ ਸੀਐੱਮ ਚੰਨੀ ਨੇ ਕਰ ਦਿੱਤਾ ਕਮਾਲ - ਕੇਜਰੀਵਾਲ

ਸੀਐੱਮ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਦੀ ਗ੍ਰਿਫਤਾਰੀ ਤੋਂ ਬਾਅਦ ਵਿਰੋਧੀਆਂ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੂੰ ਭ੍ਰਿਸ਼ਟਾਚਾਰ ਕਰਨ ’ਚ 4-5 ਸਾਲ ਲਗਦੇ ਹਨ। ਪਰ ਪੰਜਾਬ ਦੇ ਸੀਐੱਮ ਨੇ 111 ਦਿਨਾਂ ਦੇ ਅੰਦਰ ਹੀ ਕਮਾਲ ਕਰ ਦਿੱਤਾ। ਬਦਕਿਸਮਤੀ ਨਾਲ ਲੋਕ ਸਭ ਦੇਖ ਰਹੇ ਹਨ। ਲੋਕ ਇਮਾਨਦਾਰ ਸਰਕਾਰ ਚਾਹੁੰਦੇ ਹਨ।

ਚਰਨਜੀਤ ਚੰਨੀ ਨੂੰ ਦੇਣਾ ਚਾਹੀਦਾ ਜਵਾਬ: ਭਾਜਪਾ

ਇਸ ਮਾਮਲੇ ਵਿੱਚ ਭਾਜਪਾ ਦੇ ਆਗੂ ਅਨਿਲ ਸਰੀਨ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਈਡੀ ਹੱਥ ਪੱਕੇ ਸਬੂਤ ਹੋਣਗੇ, ਇਸ ਲਈ ਗ੍ਰਿਫਤਾਰੀ ਹੋਈ ਹੈ ਅਤੇ ਹੁਣ ਕਾਂਗਰਸ ਸਰਕਾਰ ਉਲਟਾ ਕੇਂਦਰ ਨੂੰ ਘੇਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਜਵਾਬ ਤਾਂ ਦੇਣਾ ਹੀ ਪਵੇਗਾ ਕਿ ਇੰਨਾ ਪੈਸਾ ਕਿੱਥੋ ਆਇਆ ਹੈ।

ਈਡੀ ਦੀ ਰੇਡ ਨੌਟੰਕੀ: ਸੁਰਜੇਵਾਲਾ

ਸੂਰਜੇਵਾਲਾ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਦੀ ਗ੍ਰਿਫ਼ਤਾਰੀ ਨੂੰ 'ਰਾਜਨੀਤਕ ਨੌਟੰਕੀ' ਕਰਾਰ ਦਿੱਤਾ। ਇੰਨਾ ਹੀ ਨਹੀਂ, ਉਨ੍ਹਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਦੇ ਨਾਲ-ਨਾਲ, ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਉੱਤੇ ਵੀ ਨਿਸ਼ਾਨੇ ਸਾਧੇ। ਰਣਦੀਪ ਸੂਰਜੇਵਾਲਾ ਨੇ ਟਵੀਟ ਕਰਦਿਆ ਲਿਖਿਆ ਕਿ ਪੰਜਾਬ ਵਿੱਚ ਚੋਣਾਂ ਤੋਂ 15 ਦਿਨ ਪਹਿਲਾਂ ਰਾਜਨੀਤਕ ਨੌਟੰਕੀ ਸ਼ੁਰੂ ਹੋ ਗਈ ਹੈ।

'ਸੀਐਮ ਚੰਨੀ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ'

ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਸਿਰਫ਼ ਸੀਐਮ ਚੰਨੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਦਲਿਤ ਚਿਹਰੇ ਦਾ ਮੁੱਖ ਮੰਤਰੀ ਹੈ। ਕੇਂਦਰ ਸਰਕਾਰ ਜਾਣ ਬੁੱਝ ਕੇ ਚਰਨਜੀਤ ਚੰਨੀ ਨੂੰ ਫਸਾਉਣਾ ਚਾਹੁੰਦੀ ਹੈ। ਬੜੇ ਲੋਕਾਂ ਕੋਲੋਂ ਪੈਸੇ ਫੜੇ ਜਾਂਦੇ ਹਨ ਪਰ ਕਿਸੇ ਦਾ ਰਿਸ਼ਤੇਦਾਰ ਹੋਵੇ ਇਸ 'ਚ ਉਸ ਦਾ ਕੀ ਦੋਸ਼, ਜੇ ਕੱਲ੍ਹ ਨੂੰ ਕੋਈ ਪ੍ਰਧਾਨ ਮੰਤਰੀ ਦਾ ਰਿਸ਼ਤੇਦਾਰ ਫੜਿਆ ਜਾਂਦਾ ਤਾਂ ਇਸ ਵਿੱਚ ਪ੍ਰਧਾਨ ਮੰਤਰੀ ਦਾ ਕੀ ਦੋਸ਼ ਹੈ। ਜੋ ਕਰੇਗਾ ਉਹੀ ਭਰੇਗਾ ਇਹ ਸਿਰਫ ਰਾਜਨੀਤਿਕ ਦਬਾਅ ਦੇ ਚੱਲਦੇ ਸੀਐਮ ਚੰਨੀ ਨੂੰ ਟਾਰਗੇਟ ਕੀਤਾ ਜਾ ਰਿਹਾ।

ਇਹ ਵੀ ਪੜੋ: ਪੁਲਿਸ ਨੇ ਬਸਪਾ ਦੇ ਉਮੀਦਵਾਰ ਵੱਜੋਂ ਜਾਅਲੀ ਪਰਚਾ ਭਰਨ ਵਾਲੇ ਕਾਂਗਰਸੀ ਆਗੂ ਨੂੰ ਕੀਤਾ ਗ੍ਰਿਫ਼ਤਾਰ

Last Updated : Feb 4, 2022, 7:29 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.