ETV Bharat / state

'ਨਵਜੋਤ ਸਿੱਧੂ ਹੀਰੋ ਹੈ ਹੀਰੋ ਹੀ ਰਹੇਗਾ, ਸੀਐਮ ਭਾਵੇਂ ਕੋਈ ਹੋਵੇ'

author img

By

Published : Feb 3, 2022, 9:46 PM IST

ਅੰਮ੍ਰਿਤਸਰ ਪੂਰਬੀ ਵਿਧਾਨਸਭਾ ਹਲਕਾ (Amritsar East Assembly constituency) ਸੂਬੇ ਦੀ ਹੌਟ ਸੀਟ ਬਣੀ ਹੋਈ ਹੈ। ਪੰਜਾਬ ਕਾਂਗਰਸ ਦੇ ਸੀਐਮ ਚਿਹਰੇ ਨੂੰ ਲੈਕੇ ਨਵਜੋਤ ਕੌਰ ਸਿੱਧੂ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸੀਐਮ ਭਾਵੇਂ ਕੋਈ ਵੀ ਹੋਵੇ ਸਿੱਧੂ ਹੀਰੋ ਹੈ ਅਤੇ ਹੀਰੋ ਹੀ ਰਹੇਗਾ। ਇਸ ਮੌਕੇ ਮਜੀਠੀਆ ’ਤੇ ਵੀ ਜੰਮਕੇ ਨਿਸ਼ਾਨੇ ਸਾਧੇ ਹਨ।

ਦਿੱਲੀ 'ਚ ਗਰਮਾਇਆ ਪ੍ਰੋ. ਭੁੱਲਰ ਦੀ ਰਿਹਾਈ ਦਾ ਮਾਮਲਾ
ਦਿੱਲੀ 'ਚ ਗਰਮਾਇਆ ਪ੍ਰੋ. ਭੁੱਲਰ ਦੀ ਰਿਹਾਈ ਦਾ ਮਾਮਲਾ

ਅੰਮ੍ਰਿਤਸਰ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਸੂਬੇ ਦੀ ਸਿਆਸਤ ਭਖਦੀ ਜਾ ਰਹੀ ਹੈ। ਸੂਬੇ ਦੀ ਸਭ ਤੋਂ ਵੱਧ ਹੌਟ ਸੀਟ ਅੰਮ੍ਰਿਤਸਰ ਪੂਰਬੀ ਵਿਧਾਨਸਭਾ ਹਲਕੇ ਨੂੰ ਮੰਨਿਆ ਜਾ ਰਿਹਾ ਹੈ। ਇਸ ਹਲਕੇ ਵਿੱਚ ਦੋ ਸਿਆਸੀ ਦਿੱਗਜ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਮਜੀਠੀਆ (Navjot Singh Sidhu and Bikram Majithia) ਆਹਮੋ-ਸਾਹਮਣੇ ਹਨ। ਇਸ ਚੋਣ ਵਿੱਚ ਦੋਵਾਂ ਆਗੂਆਂ ਦਾ ਸਿਆਸੀ ਵੱਕਾਰ ਦਾਅ ’ਤੇ ਲੱਗਿਆ ਹੋਇਆ ਹੈ।

ਦੋਵੇਂ ਸਿਆਸੀ ਆਗੂ ਲਗਾਤਾਰ ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਹਲਕੇ ਵਿੱਚ ਪ੍ਰਚਾਰ ਕਰ ਰਹੇ ਹਨ। ਇਸ ਦੌਰਾਨ ਲਗਾਤਾਰ ਇੱਕ ਦੂਜੇ ’ਤੇ ਹਮਲਾਵਰ ਰੁਖ ਅਪਣਾਇਆ ਜਾ ਰਿਹਾ ਹੈ।

ਨਵਜੋਤ ਕੌਰ ਸਿੱਧੂ ਪੰਜਾਬ ਕਾਂਗਰਸ ਦੇ ਸੀਐਮ ਚਿਹਰੇ ਨੂੰ ਲੈਕੇ ਬਿਆਨ

ਨਵਜੋਤ ਸਿੱਧੂ ਨੂੰ ਸੀਟ ਜਿਤਾਉਣ ਦੇ ਲਈ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਮੋਢੇ ਨਾਲ ਮੋਢਾ ਜੋੜ ਕੇ ਹਲਕੇ ਵਿੱਚ ਸਿੱਧੂ ਨਾਲ ਡਟੀ ਹੋਈ ਹੈ। ਉਨ੍ਹਾਂ ਵੱਲੋਂ ਹਲਕੇ ਦੇ ਪਿੰਡਾਂ ਵਿੱਚ ਜਾ ਸਿੱਧੂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ।

ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦੇ ਹੋੋਏ ਬਿਕਰਮ ਮਜੀਠੀਆ ’ਤੇ ਜੰਮਕੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਮਜੀਠੀਆ ’ਤੇ ਨਸ਼ੇ ਨੂੰ ਲੈਕੇ ਕਈ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਜੇ ਮਜੀਠੀਆ ਦੇ ਨਸ਼ੇ ਦੇ ਮਾਮਲੇ ਵਿੱਚੋਂ ਬਰੀ ਹੁੰਦਾ ਹੈ ਤਾਂ ਉਹ ਵੀ ਉਸ ਨਾਲ ਹੋ ਸਕਦੇ ਹਨ।

ਉਨ੍ਹਾਂ ਸੁਨੀਲ ਜਾਖੜ ਦੇ ਬਿਆਨ ’ਤੇ ਕਿਹਾ ਕਿ ਸੀਐੱਮ ਬਾਰੇ ਫੈਸਲਾ ਹਾਈ ਕਮਾਨ ਕਰੇਗੀ ਅਤੇ ਉਹ ਉਸ ਦੇ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੀਐਮ ਭਾਵੇਂ ਕੋਈ ਹੋਵੇ ਪਰ ਨਵਜੋਤ ਸਿੱਧੂ ਹੀਰੋ ਹੈ ਅਤੇ ਹੀਰੋ ਹੀ ਰਹੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਸੀਐਮ ਬਾਰੇ ਹਾਈਕਮਾਨ ਜੋ ਵੀ ਫੈਸਲਾ ਲਵੇਗੀ ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ।

ਉਨ੍ਹਾਂ ਪਾਰਟੀ ਛੱਡਣ ਦੀ ਗੱਲ ’ਤੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਪਿਹਲਾਂ ਹੀ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਨ ਮੇਰੇ ਕੋਲ ਆਪਣਾ ਹੁਨਰ ਹੈ ਮੈਂ ਪਹਿਲਾਂ ਵੀ ਪੇਸ਼ੇ ਤੋਂ ਡਾਕਟਰ ਸੀ ਤੇ ਉਸ ਦੇ ਨਾਲ ਨਾਲ ਮੈਂ ਹਲਕੇ ਦੇ ਲੋਕਾਂ ਦੀ ਸੇਵਾ ਵੀ ਕਰ ਰਹੀ ਹਾਂ।

ਇਹ ਵੀ ਪੜ੍ਹੋ: ਰੋਡ ਰੇਜ ਮਾਮਲੇ 'ਚ ਨਵਜੋਤ ਸਿੱਧੂ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ

ETV Bharat Logo

Copyright © 2024 Ushodaya Enterprises Pvt. Ltd., All Rights Reserved.