ETV Bharat / bharat

ਜਦੋਂ ਤੱਕ MSP 'ਤੇ ਗਰੰਟੀ ਨਹੀਂ ਉਦੋਂ ਤੱਕ ਘਰ ਵਾਪਸੀ ਨਹੀਂ: ਕਿਸਾਨ

author img

By

Published : Nov 21, 2021, 5:31 PM IST

Updated : Nov 21, 2021, 6:29 PM IST

ਜਦੋਂ ਤੱਕ MSP 'ਤੇ ਗਰੰਟੀ ਨਹੀਂ ਉਦੋਂ ਤੱਕ ਘਰ ਵਾਪਸੀ ਨਹੀਂ: ਕਿਸਾਨ
ਜਦੋਂ ਤੱਕ MSP 'ਤੇ ਗਰੰਟੀ ਨਹੀਂ ਉਦੋਂ ਤੱਕ ਘਰ ਵਾਪਸੀ ਨਹੀਂ: ਕਿਸਾਨ

ਟਿਕਰੀ ਬਾਰਡਰ 'ਤੇ ਅੰਦੋਲਨ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਅਜੇ ਪਿੱਛੇ ਨਹੀਂ ਹਟਣਗੇ। ਜਦੋਂ ਤੱਕ ਤਿੰਨੋਂ ਕਾਨੂੰਨ ਅਧਿਕਾਰਤ ਤੌਰ 'ਤੇ ਵਾਪਸ ਨਹੀਂ ਲਏ ਜਾਂਦੇ ਅਤੇ ਐਮਐਸਪੀ (msp) ਕਾਨੂੰਨ ਨਹੀਂ ਬਣ ਜਾਂਦਾ।

ਨਵੀਂ ਦਿੱਲੀ: ਦਿੱਲੀ ਦੇ ਟਿਕਰੀ ਬਾਰਡਰ(Tikri Border of Delhi) 'ਤੇ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪਿਛਲੇ ਸਾਲ 26 ਨਵੰਬਰ ਤੋਂ ਇੱਥੇ ਕਿਸਾਨਾਂ ਦਾ ਧਰਨਾ ਸ਼ੁਰੂ ਹੋਇਆ ਸੀ, ਜੋ ਅਜੇ ਵੀ ਜਾਰੀ ਹੈ। ਪ੍ਰਧਾਨ ਮੰਤਰੀ ਵੱਲੋਂ ਕਿਸਾਨ ਕਾਨੂੰਨ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਵੀ ਇੱਥੇ ਪ੍ਰਦਰਸ਼ਨ ਘੱਟ ਨਹੀਂ ਹੋਇਆ ਹੈ।

ਅਸੀਂ ਟਿਕਰੀ ਬਾਰਡਰ (Tikri Border) 'ਤੇ ਪ੍ਰਦਰਸ਼ਨ ਕਰ ਰਹੇ, ਕੁਝ ਕਿਸਾਨਾਂ ਤੋਂ ਉਨ੍ਹਾਂ ਦੀ ਰਾਏ ਲਈ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਖੇਤੀ ਕਾਨੂੰਨ ਨੂੰ ਲੈ ਕੇ ਹੁਣ ਉਨ੍ਹਾਂ ਦਾ ਕੀ ਕਹਿਣਾ ਹੈ ਅਤੇ ਭਵਿੱਖ ਦੀ ਰਣਨੀਤੀ ਕੀ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਉਹ ਇੱਥੋਂ ਆਪਣੇ ਘਰਾਂ ਨੂੰ ਨਹੀਂ ਪਰਤਣਗੇ। ਜਿਸ ਤਰ੍ਹਾਂ ਕਿਸਾਨ ਕਾਨੂੰਨ ਦੋਵਾਂ ਸਦਨਾਂ ਵਿੱਚ ਪਾਸ ਹੋਇਆ ਅਤੇ ਲਿਆਂਦਾ ਗਿਆ।

ਜਦੋਂ ਤੱਕ MSP 'ਤੇ ਗਰੰਟੀ ਨਹੀਂ ਉਦੋਂ ਤੱਕ ਘਰ ਵਾਪਸੀ ਨਹੀਂ: ਕਿਸਾਨ

ਇਸੇ ਤਰ੍ਹਾਂ ਜਦੋਂ ਤੱਕ ਇਹ ਕਾਨੂੰਨ ਦੋਵਾਂ ਸਦਨਾਂ ਵਿੱਚ ਰੱਦ ਨਹੀਂ ਹੋ ਜਾਂਦਾ ਅਤੇ ਇਸਨੂੰ ਅਧਿਕਾਰਤ ਤੌਰ 'ਤੇ ਖ਼ਤਮ ਨਹੀਂ ਕੀਤਾ ਜਾਂਦਾ ਅਤੇ ਜਦੋਂ ਤੱਕ ਐਮ.ਐਸ.ਪੀ ਬਾਰੇ ਕੋਈ ਠੋਸ ਕਦਮ ਨਹੀਂ ਚੁੱਕਿਆ ਜਾਂਦਾ, ਉਦੋਂ ਤੱਕ ਉਹ ਘਰ ਵਾਪਸ ਜਾਣ ਬਾਰੇ ਸੋਚ ਵੀ ਨਹੀਂ ਸਕਦੇ।

ਇਹ ਵੀ ਪੜ੍ਹੋ:Farm Laws Repeal: ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ, 29 ਨੂੰ ਸੰਸਦ ਤੱਕ ਕਰਨਗੇ ਕੂਚ

Last Updated :Nov 21, 2021, 6:29 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.