ETV Bharat / bharat

ਕੁਰੂਕਸ਼ੇਤਰ 'ਚ ਦਿੱਲੀ ਅੰਮ੍ਰਿਤਸਰ ਹਾਈਵੇ ਦਾ ਖੁੱਲ੍ਹਿਆ ਜਾਮ, ਸਰਕਾਰ ਅਤੇ ਕਿਸਾਨਾਂ ਵਿਚਾਲੇ ਬਣੀ ਸਹਿਮਤੀ

author img

By

Published : Sep 24, 2022, 8:37 AM IST

Updated : Sep 24, 2022, 12:22 PM IST

Farmers Protest In Kurukshetra
ਜੀਟੀ ਰੋਡ ਉੱਤੇ 20 ਘੰਟੇ ਡਟੇ ਰਹੇ ਕਿਸਾਨ

ਹਰਿਆਣਾ ਵਿੱਚ ਝੋਨੇ ਦੀ ਸਰਕਾਰੀ ਖਰੀਦ ਨਾ ਹੋਣ ਕਾਰਨ ਗੁੱਸੇ ਵਿੱਚ ਆਏ ਕਿਸਾਨ ਕੁਰੂਕਸ਼ੇਤਰ ਦੇ ਸ਼ਾਹਬਾਦ ਵਿੱਚ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ 44 (NH 44 Jammed) ਉੱਤੇ ਜਾਮ ਲਗਾ (Farmers Protest In Kurukshetra) ਦਿੱਤਾ।

ਕੁਰੂਕਸ਼ੇਤਰ: ਹਰਿਆਣਾ ਵਿੱਚ ਝੋਨੇ ਦੀ ਸਰਕਾਰੀ ਖਰੀਦ ਨਾ ਹੋਣ ਦੇ ਵਿਰੋਧ ਵਿੱਚ ਕਿਸਾਨਾਂ ਨੇ ਕੁਰੂਕਸ਼ੇਤਰ ਦੇ ਸ਼ਾਹਬਾਦ (Farmers Protest In Kurukshetra) ਵਿੱਚ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ 44 (NH 44 Jammed) ਉੱਤੇ ਧਰਨਾ ਲਗਾ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਸ਼ੁੱਕਰਵਾਰ ਦੇਰ ਰਾਤ ਪੁਲਿਸ ਨੇ ਕਿਸਾਨ ਆਗੂਆਂ ਨੂੰ ਗਿਰਫਤਾਰ ਕਰਨ ਲਈ ਦਬਿਸ਼ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਸ਼ਾਮ ਨੂੰ ਕਿਸਾਨਾਂ ਨੇ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਜਾਮ ਕੀਤਾ। ਰੋਡ ਜਾਮ ਹੋਣ ਕਾਰਨ ਗੱਡੀਆਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗ ਗਈਆਂ । ਗੁੱਸਾ ਵਿੱਚ ਆਏ ਕਿਸਾਨਾਂ ਨੇ ਹਾਇਵੇ ਉੱਤੇ ਲੱਗੇ ਸਰਕਾਰ ਦੇ ਫਲੈਕਸ ਨੂੰ ਵੀ ਉਖਾੜ ਸੁੱਟਿਆ। ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਬੈਰਿਕੇਡਿੰਗ ਵੀ ਕੀਤੀ।

ਕਿਸਾਨਾਂ ਵੱਲੋਂ ਹਾਈਵੇ ਜਾਮ ਕੀਤੇ ਜਾਣ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਰੂਟ ਨੂੰ ਡਾਇਵਰਟ ਕਰਨਾ ਸ਼ੁਰੂ ਕਰ ਦਿੱਤਾ ਹੈ। ਚੰਡੀਗੜ੍ਹ ਜਾਣ ਵਾਲੇ ਵਾਹਨਾਂ ਨੂੰ ਕੁਰੂਕਸ਼ੇਤਰ ਵਿੱਚ ਅੰਤਰੀਵ ਤੋਂ ਪਹਿਲਾਂ ਉਮਰੀ ਚੌਕ ਤੋਂ ਵਾਯਾ ਪਿਹੋਵਾ, ਪਿਹੋਵਾ ਤੋਂ ਅੰਡਾਲਾ ਕੱਢਿਆ ਜਾ ਰਿਹਾ ਹੈ। ਜੋ ਲੋਕ ਪੰਜਾਬ ਜਾਣਾ ਚਾਹੁੰਦੇ ਹਨ ਉਨ੍ਹਾਂ ਨੂੰ ਪਿਹੋਵਾ ਸੇ ਗੁਹਲਾ ਚੀਕਾ ਅਤੇ ਗੁਹਲਾ ਚੀਕਾ ਤੋਂ ਪੰਜਾਬ ਵਿੱਚ ਇੰਟਰ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦਿੱਲੀ ਤੋਂ ਚੰਡੀਗੜ ਵੱਲ ਆਉਣ ਵਾਲੇ ਵਾਹਨ ਇੰਦਰੀ ਤੋਂ ਲਾਡਵਾ, ਲਾਡਵਾ ਤੋਂ ਯਮੁਨਾਨਗਰ, ਯੁਮਨਾਨਗਰ ਤੋਂ ਅੰਬਾਲਾ ਕੱਢੇ ਜਾ ਰਹੇ ਹਨ।

ਕੁਰੂਕਸ਼ੇਤਰ 'ਚ ਦਿੱਲੀ ਅੰਮ੍ਰਿਤਸਰ ਹਾਈਵੇ ਦਾ ਖੁੱਲ੍ਹਿਆ ਜਾਮ, ਸਰਕਾਰ ਅਤੇ ਕਿਸਾਨਾਂ ਵਿਚਾਲੇ ਬਣੀ ਸਿਹਮਤੀ

ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਨੇ ਕਿਹਾ ਕਿ ਕਿਸਾਨਾਂ ਦੀ ਫਸਲਾਂ ਜੇਕਰ ਨਹੀਂ ਸਮੇਂ ਮੁਤਾਬਿਕ ਨਹੀਂ ਖਰੀਦੀ ਗਈ ਤਾਂ ਉਹ ਅੰਦੋਲਨ ਨੂੰ ਕਰਨ ਨੂੰ ਮਜ਼ਬੂਰ ਹੋਣਗੇ। ਗੁਰਨਾਮ ਸਿੰਘ ਚੜ੍ਹੂਨੀ ਨੇ ਸਾਫ਼ ਤੌਰ 'ਤੇ ਪ੍ਰਬੰਧਕਾਂ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਧਾਰਕ ਸਰਕਾਰੀ ਖਰੀਦ ਸ਼ੁਰੂ ਨਹੀਂ ਕਰਦੇ ਸਨ, ਉਦੋਂ ਤੱਕ ਕਿਸਾਨ ਕੌਮੀ ਸ਼ਾਹਮਾਰਗ ਨੂੰ ਨਹੀਂ ਖੋਲ੍ਹਣਗੇ। ਚੜੂਨੀ ਨੇ ਅੱਗੇ ਕਿਹਾ ਕਿ ਹੁਣ ਭਾਵੇਂ ਸਰਕਾਰ ਉਨ੍ਹਾਂ ਨੂੰ ਰੋਕਣ ਲਈ ਲਾਠੀਚਾਰਜ ਕਰੇ ਭਾਵੇਂ ਜੇਲ੍ਹਾਂ ਵਿੱਚ ਡੱਕ ਦੇਵੇ ਪਰ ਕਿਸਾਨ ਝੋਨੇ ਦੀ ਖਰੀਦ ਸ਼ੁਰੂ ਕਰਵਾਏ ਬਿਨਾਂ ਪਿੱਛੇ ਨਹੀਂ ਹਟਣਗੇ।

ਦੱਸ ਦੇਈਏ ਕਿ ਹਰਿਆਣਾ ਦੀ ਮੰਡੀਆਂ ਵਿੱਚ ਝੋਨੇ ਦੀ ਆਂਦਵ ਜ਼ੋਰ ਫੜੀ ਰਹੀ ਹੈ ਪਰ ਹੁਣ ਤੱਕ ਸਰਕਾਰੀ ਖਰੀਦ ਸ਼ੁਰੂ ਨਹੀਂ ਸਕੀ । ਕਿਸਾਨਾਂ ਦਾ ਕਹਿਣਾ ਹੈ ਕਿ ਸਮੇਂ ਸਿਰ ਖਰੀਦ ਨਾ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ।

ਹਾਈਕੋਰਟ ਨੇ ਮਾਮਲੇ ਦਾ ਲਿਆ ਨੋਟਿਸ: ਭਾਰਤੀ ਕਿਸਾਨ ਯੂਨੀਅਨ ਵੱਲੋਂ ਹਰਿਆਣਾ ਦੇ ਸ਼ਾਹਬਾਦ ਰੋਡ ਜਾਮ ਕਰਨ ਦੇ ਮਾਮਲੇ ਦਾ ਨੋਟਿਸ ਲੈਂਦਿਆਂ ਰਾਤ ਨੂੰ ਹਾਈਕੋਰਟ ਵਿੱਚ ਜਨਹਿਤ ਪਟੀਸ਼ਨ ਪਾਈ ਗਈ ਅਤੇ ਅੱਧੀ ਰਾਤ ਨੂੰ ਹਾਈ ਕੋਰਟ ਵਿੱਚ ਮਾਮਲੇ ਦੀ ਸੁਣਵਾਈ ਵੀ ਹੋਈ। ਹਾਈਕੋਰਟ ਨੇ ਸਥਾਨਕ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਅਜਿਹਾ ਨਹੀਂ ਹੋਣ ਦੇਣਾ ਚਾਹੀਦਾ ਸੀ। ਇਸ ਤੋਂ ਇਲਾਵਾ ਹਾਈਕੋਰਟ ਨੇ ਨੈਸ਼ਨਲ ਹਾਈਵੇਅ 44 ਉੱਤੇ ਆਵਾਜਾਈ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਅਤੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਸੋਮਵਾਰ ਤੱਕ ਜਵਾਬ ਤਲਬ ਕੀਤਾ ਹੈ

ਝੋਨੇ ਦੀ ਸਰਕਾਰੀ ਖਰੀਦ ਨੂੰ ਲੈਕੇ ਕਿਸਾਨਾਂ ਵੱਲੋਂ ਕੀਤੇ ਗੇ ਰੋਡ ਜਾਮ ਨੂੰ ਬਹਾਲ ਕਰ ਦਿੱਤਾ ਗਿਆ ਹੈ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਪ੍ਰਸ਼ਾਸਨ ਨਾਲ ਸਾਡੀ ਬੈਠਕ ਹੋਈ ਹੈ। ਪ੍ਰਸ਼ਾਸਨ ਨੇ ਕਿਹਾ ਹੈ ਕਿ ਮੰਡੀਆਂ ਵਿੱਚ ਪਈ ਫਸਲ ਦੀ ਭਰਾਈ ਤਾਂ ਸ਼ੁਰੂ ਕਰ ਦਿੱਤੀ ਜਾਵੇਗੀ ਪਰ ਪਰਚੀਆਂ 1 ਅਕਤੂਬਰ ਨੂੰ ਕੀਤੀਆਂ ਜਾਣਗੀਆਂ ਅਤੇ ਹੁਣ 22 ਦੀ ਬਜਾਏ ਸਰਕਾਰ 30 ਕੁਇੰਟਲ ਪ੍ਰਤੀ ਏਕੜ ਝੋਨਾ ਚੁਕਾਏਗੀ। ਉਨ੍ਹਾਂ ਕਿਹਾ ਕਿ ਝੋਨਾ ਖਰਾਬ ਨਾ ਕਰੋ ਤੇ ਪੂਰਾ ਝੋਨਾ ਖਰੀਦਿਆ ਜਾਵੇਗਾ। ਚੜੂਨੀ ਨੇ ਕਿਹਾ ਕਿ ਸਰਕਾਰ ਅਤੇ ਕਿਸਾਨਾਂ ਵਿਚਾਲੇ ਸਮਝੌਤਾ ਹੋ ਗਿਆ ਹੈ ਅਤੇ ਕਿਸਾਨਾਂ ਨੇ ਨੈਸ਼ਨਲ ਹਾਈਵੇਅ 44 ਦਾ ਜਾਮ ਖੋਲ੍ਹ ਦਿੱਤਾ ਹੈ।ਕਿਸਾਨਾਂ ਵੱਲੋਂ ਖੋਲ੍ਹਣ ਦੀ ਪੁਸ਼ਟੀ ਸਥਾਨਕ ਐੱਸਪੀ ਨੇ ਵੀ ਕੀਤੀ ਹੈ।

ਇਹ ਵੀ ਪੜੋ: ਨਵੀਂ ਕਰੈਸ਼ਰ ਨੀਤੀ ਦੇ ਵਿਰੋਧ ਵਿੱਚ ਸੜਕਾਂ ਉੱਤੇ ਉੱਤਰੇ ਕਰੈਸ਼ਰ ਮਾਲਕ, ਪਾਲਿਸੀ ਵਾਪਿਸ ਲੈਣ ਦੀ ਕੀਤੀ ਮੰਗ

Last Updated :Sep 24, 2022, 12:22 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.