ETV Bharat / bharat

ਕੈਪਟਨ ਦੀ ਨਵੀਂ ਸਿਆਸੀ ਪਾਰੀ, ਸਿੱਖਿਆ ਅਤੇ ਰੁਜ਼ਗਾਰ ਮੁਹੱਈਆ ਕਰਵਾਏਗਾ Punjab Model: ਚੰਨੀ, ਪੜ੍ਹੋ ਈ.ਟੀ.ਵੀ ਭਾਰਤ ਟੌਪ ਨਿਊਜ਼

author img

By

Published : Dec 7, 2021, 6:35 AM IST

ਈ.ਟੀ.ਵੀ ਭਾਰਤ ਟੌਪ ਨਿਊਜ਼
ਈ.ਟੀ.ਵੀ ਭਾਰਤ ਟੌਪ ਨਿਊਜ਼

ਕੱਲ੍ਹ ਅਤੇ ਅੱਜ ਦੀਆਂ ਵੱਡੀਆਂ ਖਬਰਾਂ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ। ਅੱਜ ਦੀ ਖਬਰ ਜਿਹੜੀ ਤੁਹਾਡੀ ਨਜ਼ਰ 'ਚ ਰਹਿਣਗੀਆਂ ਅਤੇ ਕੱਲ੍ਹ ਦੀ ਵੱਡੀ ਖਬਰਾਂ, ਜਿਸ ਬਾਰੇ ਤੁਸੀਂ ਜ਼ਰੂਰ ਜਾਣਨਾ ਚਾਹੋਗੇ। ਈ.ਟੀ.ਵੀ ਭਾਰਤ ਦੇ EXCLUSIVE ਅਤੇ EXPLAINER ਬਾਰੇ ਪੜ੍ਹੋ......

ਅੱਜ ਦੀਆਂ ਵੱਡੀਆਂ ਖਬਰਾਂ

  1. ਅੱਜ ਪੰਜਾਬ ਰੋਡਵੇਜ ਮੁਲਾਜ਼ਮਾਂ ਵੱਲੋਂ ਅਣਮਿੱਥੇ ਸਮੇਂ ਲਈ ਚੱਕਾ ਜਾਮ

2. ਅੱਜ ਆਪ ਸੁਪਰੀਮੋ ਅਰਵਿੰਦਰ ਕੇਜਰੀਵਾਲ ਦਾ ਪੰਜਾਬ ਦੌਰਾ

3. ਅੱਜ ਕਿਸਾਨ ਲੈ ਸਕਦੇ ਹਨ, ਵੱਡਾ ਫੈਸਲਾ

ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ

1.ਕੈਪਟਨ ਦੀ ਨਵੀਂ ਸਿਆਸੀ ਪਾਰੀ, ਕਿਹਾ ਭਾਜਪਾ ਤੇ ਸੰਯੁਕਤ ਅਕਾਲੀ ਦਲ ਨਾਲ ਮਿਲਕੇ ਲੜਾਂਗੇ ਚੋਣ

2022 ਦੀਆਂ ਵਿਧਾਨਸਭਾ ਚੋਣਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਭਾਜਪਾ ਅਤੇ ਅਕਾਲੀ ਦਲ ਯੂਨਾਈਟਿਡ ਨਾਲ ਮਿਲ ਕੇ ਜਿੱਤੀਆ ਜਾਣਗੀਆਂ। ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਦਾ ਉਮੀਦਵਾਰ ਕੌਣ ਹੋਵੇਗਾ ਇਸ ਬਾਰੇ ਤਿੰਨੋ ਪਾਰਟੀਆਂ ਮਿਲ ਕੇ ਫੈਸਲਾ ਲੈਣਗੀਆਂ।

2. ਸਾਰਿਆਂ ਨੂੰ ਸਿੱਖਿਆ ਅਤੇ ਰੁਜ਼ਗਾਰ ਮੁਹੱਈਆ ਕਰਵਾਏਗਾ Punjab Model: ਚੰਨੀ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੋਮਵਾਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਉੱਘੀਆਂ ਸ਼ਖਸੀਅਤਾਂ ਦੇ ਜੀਵਨ ਅਤੇ ਦਰਸ਼ਨ 'ਤੇ ਖੋਜ (Research on personalities in GNDU) ਕਰਨ ਲਈ ਪੰਜ ਚੇਅਰਾਂ ਮਾਨਵਤਾ ਨੂੰ ਸਮਰਪਿਤ ਕੀਤੀਆਂ (Chairs on dignity dedicated to humanities)। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਮਾਡਲ ਸਾਰਿਆਂ ਨੂੰ ਸਿੱਖਿਆ ਮੁਹੱਈਆ ਕਰਵਾਏਗਾ।

3.ਪਾਕਿਸਤਾਨ ਨਾਲ ਵਪਾਰ ਮਾਮਲੇ 'ਤੇ ਚੰਨੀ ਦੇ ਬਿਆਨ ਤੋਂ ਬਾਅਦ ਕੈਪਟਨ ਤੇ ਸੁਖਬੀਰ ਬਾਦਲ ਦਾ ਜਵਾਬ

ਬੀਤੇ ਸਮੇਂ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਪਾਕਿਸਤਾਨ ਨਾਲ ਵਪਾਰ(Doing business with Pakistan) ਕਰਨਾ ਚਾਹੀਦਾ ਹੈ। ਇਸ ਗੱਲ ਉਤੇ ਸਾਬਕਾ ਮੁੱਖ ਮੰਤਰੀ ਨੂੰ ਜਦੋਂ ਸੁਆਲ ਕੀਤਾ ਤਾਂ ਉਹਨਾਂ ਕਿਹਾ ਕਿ ਜਦੋਂ ਉਹ ਸਾਡੇ ਫੌਜ਼ੀ ਜੁਆਨਾਂ 'ਤੇ ਗੋਲੀਆਂ ਚਲਾਉਣੀਆਂ ਹੱਟ ਜਾਣਗੇ, ਅਸੀਂ ਵਪਾਰ ਕਰਨ ਬਾਰੇ ਸੋਚ ਸਕਦੇ ਹਾਂ।

Explainer--

1.ਵਾਹਗਾ ਬਾਰਡਰ 'ਤੇ ਬੱਚੇ ਨੇ ਲਿਆ ਜਨਮ, ਨਾਂ ਰੱਖਿਆ ਬਾਰਡਰ, ਜਾਣੋ ਕਿਉਂ ?

ਪਾਕਿਸਤਾਨ ਦਾ ਪਰਿਵਾਰ ਜੋ ਕਿ ਭਾਰਤ ਵਿੱਚ ਲੋਕਡਾਊਨ ਕਰਕੇ ਫਸ ਗਿਆ। ਹੁਣ ਲਾਕਡਾਊਨ ਖੁੱਲ੍ਹਣ 'ਤੇ ਬਾਅਦ ਇਹ ਪਾਕਿਸਤਾਨ ਜਾਣ ਨੂੰ ਤਿਆਰ ਹੋਇਆ 'ਤੇ ਅਟਾਰੀ ਵਾਹਗਾ ਸਰਹੱਦ 'ਤੇ ਇਨ੍ਹਾਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਮਿਲ ਰਹੀ, ਜਿਸ ਦੇ ਚੱਲਦੇ 2 ਦਸੰਬਰ ਨੂੰ ਇਕ ਹਿੰਦੂ ਪਾਕਿਸਤਾਨੀ ਔਰਤ ਨੇ ਇਕ ਬੱਚੇ ਨੂੰ ਜਨਮ ਦਿੱਤਾ, ਜਿਸ ਦਾ ਨਾਂ ਬਾਰਡਰ ਰੱਖੀਆ ਗਿਆ।

Exclusive--

ਕਾਂਗਰਸ ਦੇ ਕੌਮੀ ਬੁਲਾਰੇ ਪ੍ਰਿਤਪਾਲ ਨੇ ਦਿੱਤਾ ਅਸਤੀਫ਼ਾ

ਲੁਧਿਆਣਾ: ਪੰਜਾਬ ਵਿੱਚ ਜਿੱਥੇ 2022 ਚੋਣਾਂ ਨੇੜੇ ਆ ਰਹੀਆਂ ਹਨ। ਉਥੇ ਹੀ ਵੱਖ-ਵੱਖ ਪਾਰਟੀਆਂ ਦੇ ਵਿਧਾਇਕਾਂ ਵੱਲੋਂ ਵੀ ਅਦਲ-ਬਦਲ ਦਾ ਦੌਰ ਵੀ ਜਾਰੀ ਹੈ। ਸੁੱਕਰਵਾਰ ਨੂੰ ਪੰਜਾਬ ਕਾਂਗਰਸ ਦੇ ਬੁਲਾਰੇ ਅਤੇ 2 ਸੂਬਿਆਂ ਦੇ ਇੰਚਾਰਜ ਪ੍ਰਿਤਪਾਲ ਬਲੀਏਵਾਲ ਨੇ ਅਸਤੀਫ਼ਾ ਦੇ ਦਿੱਤਾ ਹੈ। ਅਸਤੀਫ਼ੇ ਵਿੱਚ ਉਨ੍ਹਾਂ ਜਿੱਥੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਦੀ ਤਾਰੀਫ਼ ਕੀਤੀ ਹੈ।

ਕਾਂਗਰਸ ਦੇ ਕੌਮੀ ਬੁਲਾਰੇ ਪ੍ਰਿਤਪਾਲ ਨੇ ਦਿੱਤਾ ਅਸਤੀਫ਼ਾ
ETV Bharat Logo

Copyright © 2024 Ushodaya Enterprises Pvt. Ltd., All Rights Reserved.