ETV Bharat / bharat

ਚੰਨੀ ਨੇ ਬੱਚਿਆਂ ਨਾਲ ਕੀਤੀਆਂ ਬਚਪਨ ਦੀਆਂ ਯਾਦਾਂ ਤਾਜ਼ੀਆਂ, ਅਕਾਲੀ ਦਲ ਨੇ ਐਲਾਨੇ 4 ਹੋਰ ਉਮੀਦਵਾਰ, ਪੜ੍ਹੋ ਈ.ਟੀ.ਵੀ ਭਾਰਤ ਟੌਪ ਨਿਊਜ਼

author img

By

Published : Nov 29, 2021, 6:34 AM IST

ਈ.ਟੀ.ਵੀ ਭਾਰਤ ਟੌਪ ਨਿਊਜ਼
ਈ.ਟੀ.ਵੀ ਭਾਰਤ ਟੌਪ ਨਿਊਜ਼

ਕੱਲ੍ਹ ਅਤੇ ਅੱਜ ਦੀਆਂ ਵੱਡੀਆਂ ਖਬਰਾਂ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ। ਅੱਜ ਦੀ ਖਬਰ ਜਿਹੜੀ ਤੁਹਾਡੀ ਨਜ਼ਰ 'ਚ ਰਹਿਣਗੀਆਂ ਅਤੇ ਕੱਲ੍ਹ ਦੀ ਵੱਡੀ ਖਬਰਾਂ, ਜਿਸ ਬਾਰੇ ਤੁਸੀਂ ਜ਼ਰੂਰ ਜਾਣਨਾ ਚਾਹੋਗੇ। ਈ.ਟੀ.ਵੀ ਭਾਰਤ ਦੇ EXCLUSIVE ਅਤੇ EXPLAINER ਬਾਰੇ ਪੜ੍ਹੋ......

ਅੱਜ ਦੀਆਂ ਵੱਡੀਆਂ ਖਬਰਾਂ

  1. SGPC ਪ੍ਰਧਾਨ ਦੀ ਨਿਯੁਕਤੀ ਦੀ ਚੋਣਾਂ ਅੱਜ

2. ਅੱਜ ਤੋਂ ਸਰਦ ਰੁੱਤ ਦੇ ਇਜ਼ਲਾਸ ਦੀ ਸੁਰੂਆਤ

ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ

1.ਚੰਨੀ ਨੇ ਬੱਚਿਆਂ ਨਾਲ ਕੀਤੀਆਂ ਬਚਪਨ ਦੀਆਂ ਯਾਦਾਂ ਤਾਜ਼ੀਆਂ, ਕਰਵਾਈ ਬੱਚਿਆਂ ਨੂੰ ਅਸਮਾਨ ਦੀ ਸੈਰ

ਸੀਐਮ ਚੰਨੀ ਨੇ ਆਪਣੇ ਫੇਸਬੁੱਕ ਅਕਾਉਂਟ (Facebook account) 'ਤੇ ਛੋਟੇ ਬੱਚਿਆਂ ਨਾਲ ਇੱਕ ਫੋਟੋ ਸਾਂਝੀ ਕੀਤੀ ਹੈ। ਜਿਸ ਵਿੱਚ ਸੀਐਮ ਚੰਨੀ ਛੋਟੇ ਬੱਚਿਆਂ ਨੂੰ ਹੈਲੀਕਾਪਟਰ (Helicopter) ਵਿੱਚ ਬਿਠਾ ਕੇ ਉਨ੍ਹਾਂ ਨਾਲ ਸੈਲਫ਼ੀ ਲਈ। ਜਿਸ ਬਾਰੇ ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਉਂਟ (Facebook account) 'ਤੇ ਇੱਕ ਪੋਸਟ ਸਾਝੀ ਕੀਤੀ ਹੈ।

2.ਅਕਾਲੀ ਦਲ ਨੇ ਐਲਾਨੇ 4 ਹੋਰ ਉਮੀਦਵਾਰ

ਅਕਾਲੀ ਦਲ ਨੇ 4 ਹੋਰ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਉਮੀਦਵਾਰਾਂ ਦੇ ਨਾਮਾਂ ਮੋਹਰ ਲਗਾਈ ਗਈ ਹੈ। ਪਾਰਟੀ ਵੱਲੋਂ ਮਲੇਰਕੋਟਲਾ ਤੋਂ ਨੁਸਰਤ ਅਲੀ ਖਾਨ, ਫਿਰੋਜ਼ਪੁਰ ਤੋਂ ਰੋਹਿਤ ਵੋਹਰਾ, ਕਾਦੀਆਂ ਤੋਂ ਗੁਰ ਇਕਬਾਲ ਸਿੰਘ ਮਹਿਲ ਅਤੇ ਸ੍ਰੀ ਹਰਗੋਬਿੰਦਪੁਰ ਤੋਂ ਰਾਜਨਵੀਰ ਸਿੰਘ ਨੂੰ ਉਮੀਦਵਾਰ ਘੋਸ਼ਿਤ ਕੀਤਾ ਗਿਆ ਹੈ।

3.ਰਾਸ਼ਟਰਪਤੀ ਰਾਮ ਨਾਥ ਕੋਵਿੰਦ ਪਰਮਾਰਥ ਨਿਕੇਤਨ 'ਚ ਗੰਗਾ ਆਰਤੀ 'ਚ ਹੋਏ ਸ਼ਾਮਿਲ

ਟਰਪਤੀ ਰਾਮ ਨਾਥ ਕੋਵਿੰਦ (President Ram Nath Kovind) ਉੱਤਰਾਖੰਡ ਦੇ ਦੋ ਦਿਨਾਂ ਦੌਰੇ 'ਤੇ ਹਨ। ਐਤਵਾਰ ਸ਼ਾਮ ਨੂੰ ਰਾਸ਼ਟਰਪਤੀ ਕੋਵਿੰਦ ਆਪਣੀ ਪਤਨੀ ਸਵਿਤਾ ਕੋਵਿੰਦ ਦੇ ਨਾਲ ਰਿਸ਼ੀਕੇਸ਼ ਦੇ ਪਰਮਾਰਥ ਨਿਕੇਤਨ (Parmarth Niketan of Rishikesh) ਪਹੁੰਚੇ ਅਤੇ ਗੰਗਾ ਆਰਤੀ ਵਿੱਚ ਸ਼ਾਮਲ ਹੋਏ। ਰਾਸ਼ਟਰਪਤੀ ਦੇ ਪਹੁੰਚਣ 'ਤੇ ਪਰਮਾਰਥ ਨਿਕੇਤਨ ਦੇ ਪ੍ਰਧਾਨ ਸਵਾਮੀ ਚਿਦਾਨੰਦ ਸਰਸਵਤੀ ਅਤੇ ਸਾਧਵੀ ਭਗਵਤੀ ਸਰਸਵਤੀ ਨੇ ਸਵਾਗਤ ਕੀਤਾ।

Explainer--

1.ਮਾਨਸਾਗਰ ਝੀਲ ਨੂੰ ਫੈਕਟਰੀਆਂ ਤੇ ਸੀਵਰੇਜ ਦੇ ਪਾਣੀ ਨੇ ਕੀਤਾ ਪ੍ਰਦੂਸ਼ਿਤ, ਸੈਲਾਨੀਆਂ ’ਚ ਭਾਰੀ ਨਿਰਾਸ਼ਾ

ਜੈਪੁਰ ਦੇ ਵਿਸ਼ਵ ਪ੍ਰਸਿੱਧ ਸੈਲਾਨੀ ਸਥਾਨ ਜਲਮਹਿਲ ਨੂੰ ਦੇਖਣ ਲਈ ਦੇਸ਼ ਅਤੇ ਦੁਨੀਆ ਭਰ ਤੋਂ ਸੈਲਾਨੀ ਆਉਂਦੇ ਹਨ। ਪਰ ਮਾਨਸਾਗਰ ਝੀਲ ਲਗਾਤਾਰ ਪ੍ਰਦੂਸ਼ਿਤ ਹੋ ਰਹੀ ਹੈ। ਝੀਲ ਵਿੱਚ ਗੰਦੇ ਅਤੇ ਬਦਬੂਦਾਰ ਪਾਣੀ ਦੀ ਆਮਦ ਸੈਲਾਨੀਆਂ ’ਤੇ ਬੁਰਾ ਪ੍ਰਭਾਵ ਪਾ ਰਹੀ ਹੈ। ਜੈਪੁਰ ਦੀ ਜਲਮਹਿਲ ਝੀਲ ਦਾ ਕੂੜਾ (Garbage in Jalmahal lake of Jaipur) ਇਸ ਸ਼ਹਿਰ ਦੇ ਸੈਰ-ਸਪਾਟੇ 'ਤੇ ਦਾਗ ਵਾਂਗ ਹੈ। ਜੈਪੁਰ ਦੀ ਮਾਨਸਾਗਰ ਝੀਲ ਦਾ ਪਾਣੀ ਦੂਸ਼ਿਤ(jaipur mansagar lake water polluted) ਹੋ ਚੁੱਕਿਆ ਹੈ।

Exclusive-

Assembly Elections 2022: ਵਿਕਾਸ ਪੱਖੋਂ ਪੱਛੜੇ ਪਿੰਡ ਪੰਜ ਢੇਰਾ ਗੋਇੰਦਵਾਲ ਦੇ ਵਾਸੀਆਂ ਤੋਂ ਸੁਣੋ ਪਿੰਡ ਦੇ ਹਾਲਾਤ

ਹੁਸ਼ਿਆਰਪੁਰ: ਈ ਟੀ ਵੀ ਭਾਰਤ ਦੀ ਟੀਮ ਵੱਲੋਂ ਲੜੀਵਾਰ ਹਲਕੇ ਦਾ ਹਾਲ ਜਨਤਾ ਦੇ ਨਾਲ ਲੜੀ ਦੇ ਤਹਿਤ ਅੱਜ ਪਹੁੰਚੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਲਕਾ ਚੱਬੇਵਾਲ ਵਿੱਚ ਪੈਂਦੇ ਪਿੰਡ ਸਾਰੰਗਵਾਲ ਵਿਖੇ ਜਿੱਥੋਂ ਕਿ ਪਹਿਲੀ ਵਾਰ ਜਿੱਤ ਕੇ ਵਿਧਾਇਕ ਬਣੇ ਕਾਂਗਰਸ ਪਾਰਟੀ ਤੋਂ ਵਿਧਾਇਕ ਡਾ ਰਾਜ ਕੁਮਾਰ ਪਿਛਲੇ ਸਾਢੇ ਚਾਰ ਸਾਲਾਂ ਤੋਂ ਹਲਕੇ ਦੀ ਨੁਮਾਇੰਦਗੀ ਕਰ ਰਹੇ ਹਨ।

ਵਿਕਾਸ ਪੱਖੋਂ ਪੱਛੜੇ ਪਿੰਡ ਪੰਜ ਢੇਰਾ ਗੋਇੰਦਵਾਲ ਦੇ ਵਾਸੀਆਂ ਤੋਂ ਸੁਣੋ ਪਿੰਡ ਦੇ ਹਾਲਾਤ
ETV Bharat Logo

Copyright © 2024 Ushodaya Enterprises Pvt. Ltd., All Rights Reserved.