ਕੇਜਰੀਵਾਲ ਨੇ ਵਪਾਰੀਆਂ ਨਾਲ ਕੀਤੇ 7 ਵਾਅਦੇ, ਪਠਾਨਕੋਟ ਹੈਂਡ ਗ੍ਰਨੇਡ ਮਾਮਲੇ ਨੂੰ ਲੈ ਕੇ CM ਰੰਧਾਵਾ ਵੱਲੋਂ ਉੱਚ ਅਧਿਕਾਰੀਆਂ ਨਾਲ ਮੀਟਿੰਗ

author img

By

Published : Nov 24, 2021, 6:35 AM IST

ETV BHARAT TOP NEWS
ETV BHARAT TOP NEWS ()

ਕੱਲ੍ਹ ਅਤੇ ਅੱਜ ਦੀਆਂ ਵੱਡੀਆਂ ਖ਼ਬਰਾਂ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ। ਅੱਜ ਦੀਆਂ ਖ਼ਬਰਾਂ ਜਿਹੜ੍ਹੀਆਂ ਤੁਹਾਡੀ ਨਜ਼ਰ 'ਚ ਰਹਿਣਗੀਆਂ ਅਤੇ ਕੱਲ੍ਹ ਦੀਆਂ ਵੱਡੀਆਂ ਖ਼ਬਰਾਂ, ਜਿਸ ਬਾਰੇ ਤੁਸੀਂ ਜ਼ਰੂਰ ਜਾਣਨਾ ਚਾਹੋਗੇ। ਈ.ਟੀ.ਵੀ ਭਾਰਤ ਦੇ EXCLUSIVE ਅਤੇ EXPLAINER ਬਾਰੇ ਪੜ੍ਹੋ......

ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ

1. ਕੇਜਰੀਵਾਲ ਨੇ ਵਪਾਰੀਆਂ ਨਾਲ ਕੀਤੇ 7 ਵਾਅਦੇ

ਆਮ ਆਦਮੀ ਪਾਰਟੀ (Aam Aadmi Party) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਪੰਜਾਬ ਦੇ ਦੋ ਦਿਨ ਦੌਰੇ ਦੌਰਾਨ ਉਹ ਅੱਜ ਦੂਜੇ ਦਿਨ ਅੰਮ੍ਰਿਤਸਰ ਪਹੁੰਚੇ ਅਤੇ ਉੱਥੇ ਉਨ੍ਹਾਂ ਨੇ ਪਵਾਰੀਆਂ ਨਾਲ ਗੱਲਬਾਤ ਕੀਤੀ ਹੈ। ਇਸੇ ਦੌਰਨਾ ਆਮ ਆਦਮੀ ਪਾਰਟੀ (Aam Aadmi Party) ਦੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਵਿਰੋਧੀਆਂ ਤੋਂ ਨਿਰਾਸ਼ ਹਨ ਅਤੇ ਇੱਥੇ ਸਕਾਰਾਤਮਕ ਊਰਜਾ ਦੀ ਘਾਟ ਹੈ, ਜਿਸ ਨੂੰ ਅਸੀਂ ਲੈ ਕੇ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਯੂਥ ਜੋ ਵਿਦੇਸ਼ਾਂ ਵਿੱਚ ਬੈਠ ਹੈ, ਉਸਨੂੰ ਅਸੀਂ ਬਾਹਰੋਂ ਲੈ ਕੇ ਆਉਣਾ ਹੈ ਅਤੇ ਆਪਣਾ ਪਾਰਟਨਰ ਬਣਾਉਣਾ ਹੈ।

2. ਪਠਾਨਕੋਟ ਹੈਂਡ ਗ੍ਰਨੇਡ ਮਾਮਲਾ: ਜਾਂਚ ਨੂੰ ਲੈ ਕੇ ਡਿਪਟੀ CM ਰੰਧਾਵਾ ਵੱਲੋਂ ਉੱਚ ਅਧਿਕਾਰੀਆਂ ਨਾਲ ਹਾਈਲੈਵਲ ਮੀਟਿੰਗ

ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Deputy Chief Minister Sukhjinder Singh Randhawa) ਵੱਲੋਂ ਪੁਲਿਸ ਲਾਈਨ ਵਿੱਚ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਠਾਨਕੋਟ (Pathankot) ਵਿਚ ਹੈਂਡ ਗ੍ਰਨੇਡ ਦੀ ਜਾਂਚ (Hand grenade probe) ਆਰਮੀ ਤੇ ਪੁਲਿਸ ਮਿਲ ਕੇ ਕਰੇਗੀ। ਉਨ੍ਹਾਂ ਕਿਹਾ ਕਿ ਬਾਰਡਰ ਏਰੀਆ (Border area) ਦੇ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਗਈ ਹੈ ਤੇ ਪਠਾਨਕੋਟ ਵਿੱਚ ਮਿਲੇ ਹੈਂਡ ਗ੍ਰਨੇਡ (Hand grenade) ਨੂੰ ਲੈ ਕੇ ਇਹ ਮੀਟਿੰਗ ਬੁਲਾਈ ਗਈ ਹੈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਟਿਫਿਨ ਬੰਬ (Tiffin bomb) ਵੀ ਮਿਲੇ ਸਨ।

3. 'ਪੰਜਾਬ 'ਚ ਘੁੰਮ ਰਿਹਾ ਨਕਲੀ ਕੇਜਰੀਵਾਲ': 'ਆਪ' ਵਲੋਂ ਪੋਸਟਰ ਜਾਰੀ

ਆਮ ਆਦਮੀ ਪਾਰਟੀ (Aam Aadmi Party) ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਦੋ ਦਿਨਾਂ ਪੰਜਾਬ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਪੰਜਾਬ ਦੇ ਲੋਕਾਂ ਨਾਲ ਕਈ ਵਾਅਦੇ ਕੀਤੇ। ਉਨ੍ਹਾਂ ਮਹਿਲਾਵਾਂ ਅਤੇ ਅਧਿਆਪਕਾਂ ਨੂੰ ਲੈਕੇ ਵੱਡੇ ਐਲਾਨ ਕੀਤੇ ਹਨ। ਇਸ ਦੇ ਨਾਲ ਹੀ ਮੋਗਾ 'ਚ ਅਰਵਿੰਦ ਕੇਜਰੀਵਾਲ (Arvind Kejriwal) ਵਲੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ (Punjab Chief Minister Charanjit Channi) 'ਤੇ ਵੀ ਤੰਜ ਕੱਸਿਆ।

Explainer-

1. Sankashti Chaturthi:ਵਰਤ ਨਾਲ ਹੁੰਦੇ ਹਨ ਕਸ਼ਟ ਦੂਰ, ਜਾਣੋ ਪੂਜਾ ਦੀ ਵਿਧੀ

ਸੰਕਸ਼ਟੀ ਚਤੁਰਥੀ ਜਿਵੇਂ ਕਿ ਨਾਮ ਤੋਂ ਹੀ ਸਪਸ਼ਟ ਹੁੰਦਾ ਹੈ। ਸੰਪੂਰਨ ਕਸ਼ਟ ਦਾ ਮਤਲੱਬ ਹੈ ਜੀਵਨ ਵਿੱਚ ਸੰਪੂਰਨ ਕਸ਼ਟ, ਜੋ ਤੁਹਾਡੇ ਜੀਵਨ ਵਿੱਚ ਆਉਂਦੇ ਹਨ। ਉਨ੍ਹਾਂ ਦੇ ਲਈ ਭਗਵਾਨ ਗਣੇਸ਼ ਜੀ ਦਾ ਵਰਤ ਜ਼ਰੂਰੀ ਹੈ। ਮਾਨਤਾ ਹੈ ਕਿ ਸੰਕਟਸ਼ਟੀ ਚਤੁਰਥੀ ਵਰਤ ਨਾਲ ਮਨੁੱਖ ਦੇ ਜੀਵਨ ਵਿੱਚ ਸਭ ਦੁੱਖ ਅਤੇ ਕਸ਼ਟ ਦੂਰ ਹੋ ਜਾਂਦੇ ਹਨ। ਇਸ ਵਰਤ ਦੇ ਬਾਰੇ ਵਿੱਚ ਸੱਤਵਾਂ ਕਾਇਦਾ ਵਿੱਚ ਚਰਚਾ ਕੀਤੀ ਗਈ ਹੈ।ਇਹ ਇੱਕ ਪ੍ਰਾਚੀਨ ਕਥਾ ਹੈ , ਜਿਸ ਵਿੱਚ ਵਿਸ਼ਨੂੰ ਜੀ ਅਤੇ ਦੇਵੀ ਲਕਸ਼ਮੀ ਦਾ ਵਿਆਹ ਹੋਇਆ ਸੀ। ਉਸ ਵਿਆਹ ਵਿੱਚ ਸਾਰੇ ਦੇਵੀ-ਦੇਵਤਿਆਂ ਨੂੰ ਬੁਲਾਇਆ ਗਿਆ ਪਰ ਵਿਆਹ ਵਿਚ ਗਣੇਸ਼ ਜੀ ਨੂੰ ਨਹੀਂ ਬੁਲਾਇਆ। ਵਿਸ਼ੇਸ਼ ਰੂਪ ਤੋਂ ਸ਼ਿਵ ਜੀ ਨੂੰ ਬੁਲਾਇਆ ਗਿਆ ਸੀ।

Exclusive-

1. Assembly Elections 2022: 'ਕਾਂਗਰਸ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਹੋਈ ਮੁਨਕਰ'

ਕਾਂਗਰਸ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਹੋਈ ਮੁਨਕਰ

ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਬਠਿੰਡਾ ਸ਼ਹਿਰੀ (Bathinda Urban) ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ (Shiromani Akali Dal Badal) ਵੱਲੋਂ ਫਿਰ ਤੋਂ ਸਰੂਪ ਚੰਦ ਸਿੰਗਲਾ (Saroop Chand Singla) ਨੂੰ ਉਮੀਦਵਾਰ ਵਜੋਂ ਉਤਾਰਿਆ ਗਿਆ ਹੈ। ਬਠਿੰਡਾ ਸ਼ਹਿਰੀ ਦੀ ਗੱਲ ਕਰੀਏ ਤਾਂ ਇੱਥੇ ਕੁੱਲ ਵਿਧਾਨ ਸਭਾ ਵੋਟ 221296 ਹੈ, ਜਿਨ੍ਹਾਂ 'ਚ ਮਰਦ ਵੋਟਰ 116067 ਹੈ ਅਤੇ ਮਹਿਲਾ ਵੋਟਰ 105222 ਅਤੇ ਟ੍ਰਾਂਸਜੈਂਡਰ ਦੀਆਂ 7 ਵੋਟਾਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.