ETV Bharat / bharat

ED Raids On Sanjay Singh Residence: 'ਆਪ' ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੀ ED ਨੇ ਨੱਪੀ ਪੈੜ, ਸਰਕਾਰੀ ਰਿਹਾਇਸ਼ 'ਤੇ ਮਾਰਿਆ ਛਾਪਾ

author img

By ETV Bharat Punjabi Team

Published : Oct 4, 2023, 8:54 AM IST

rajya sabha mp sanjay singh
rajya sabha mp sanjay singh

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਘਰ ਈਡੀ ਦੀ ਛਾਪੇਮਾਰੀ ਜਾਰੀ ਹੈ। ਬੁੱਧਵਾਰ ਸਵੇਰੇ ਹੀ ਈਡੀ ਦੀ ਟੀਮ ਸੰਜੇ ਸਿੰਘ ਦੇ ਘਰ ਪਹੁੰਚੀ ਅਤੇ ਉਨ੍ਹਾਂ ਦੇ ਘਰ ਦੀ ਤਲਾਸ਼ੀ ਲੈ ਰਹੀ ਹੈ। ਇਸ ਛਾਪੇਮਾਰੀ ਨਾਲ ਸਬੰਧਤ ਹੋਰ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। (ED Raids On Sanjay Singh Residence)

ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਬੁੱਧਵਾਰ ਸਵੇਰੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਘਰ ਪਹੁੰਚੀ ਅਤੇ ਉਨ੍ਹਾਂ ਦੇ ਘਰ ਦੀ ਤਲਾਸ਼ੀ ਲੈ ਰਹੀ ਹੈ। ਹਾਲਾਂਕਿ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਹ ਛਾਪੇਮਾਰੀ ਕਿਉਂ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਇਨਫੋਰਸਮੈਂਟ ਡਾਇਰੈਕਟੋਰੇਟ ਦਿੱਲੀ ਸ਼ਰਾਬ ਘੁਟਾਲੇ ਮਾਮਲੇ ਵਿੱਚ ਸੰਜੇ ਸਿੰਘ ਤੋਂ ਪੁੱਛਗਿੱਛ ਕਰ ਚੁੱਕਾ ਹੈ। ਇਸ 'ਤੇ ਆਮ ਆਦਮੀ ਪਾਰਟੀ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। (ED Raids On Sanjay Singh Residence)

ਸੰਜੇ ਸਿੰਘ ਨੇ ਮੀਡੀਆ 'ਤੇ ਕਾਰਵਾਈ ਦੇ ਚੁੱਕੇ ਸੀ ਸਵਾਲ: ਇਕ ਦਿਨ ਪਹਿਲਾਂ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਮੀਡੀਆ ਸੰਗਠਨ ਦੇ ਇੱਕ ਚੈਨਲ ਨਾਲ ਜੁੜੇ ਪੱਤਰਕਾਰਾਂ 'ਤੇ ਦਿੱਲੀ ਪੁਲਿਸ ਦੇ ਛਾਪੇ 'ਤੇ ਕਿਹਾ ਸੀ ਕਿ ਲੋਕਤੰਤਰ ਦੇ ਚੌਥੇ ਥੰਮ 'ਤੇ ਵੱਡਾ ਹਮਲਾ ਹੈ। ਚੀਨ ਸਾਡੇ ਦੇਸ਼ ਵਿੱਚ ਘੁਸਪੈਠ ਕਰ ਰਿਹਾ ਹੈ, ਮੋਦੀ ਜੀ ਚੁੱਪ ਵੱਟ ਰਹੇ ਹਨ। ਮੋਦੀ ਜੀ ਵਿੱਚ ਕੁਝ ਕਹਿਣ ਦੀ ਹਿੰਮਤ ਨਹੀਂ ਹੈ, ਕਿਉਂਕਿ ਅਡਾਨੀ ਦੀ ਕੰਪਨੀ ਵਿੱਚ ਚੀਨੀ ਕਾਰੋਬਾਰੀਆਂ ਨੇ ਨਿਵੇਸ਼ ਕੀਤਾ ਹੋਇਆ ਹੈ।

  • #WATCH आम आदमी पार्टी के राज्यसभा सांसद संजय सिंह के आवास पर ईडी की छापेमारी चल रही है।

    वीडियो AAP के राज्यसभा सांसद संजय सिंह के आवास के बाहर से है। pic.twitter.com/fBD1DmzcD1

    — ANI_HindiNews (@AHindinews) October 4, 2023 " class="align-text-top noRightClick twitterSection" data=" ">

ਸ਼ਰਾਬ ਘੁਟਾਲੇ ਨੂੰ ਲੈਕੇ ਘੇਰੀ ਸੀ ਈਡੀ: ਦੱਸ ਦਈਏ ਕਿ ਹਾਲ ਹੀ 'ਚ ਸੰਸਦ ਮੈਂਬਰ ਸੰਜੇ ਸਿੰਘ ਨੇ ਪ੍ਰੈੱਸ ਕਾਨਫਰੰਸ 'ਚ ਕੇਂਦਰ ਸਰਕਾਰ ਅਤੇ ਈਡੀ 'ਤੇ ਤਿੱਖਾ ਹਮਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਈਡੀ ਪਿਛਲੇ ਇੱਕ ਸਾਲ ਤੋਂ ਅਖੌਤੀ ਸ਼ਰਾਬ ਘੁਟਾਲੇ ਦੀ ਲਗਾਤਾਰ ਜਾਂਚ ਕਰ ਰਹੀ ਹੈ। ਕਦੇ ਈਡੀ ਦੇ ਅਧਿਕਾਰੀ ਕਹਿੰਦੇ ਹਨ ਕਿ ਇਹ 100 ਕਰੋੜ ਦਾ ਘੁਟਾਲਾ ਹੈ ਅਤੇ ਕਦੇ ਉਹ ਕਹਿੰਦੇ ਹਨ ਕਿ ਇਹ ਹਜ਼ਾਰਾਂ ਕਰੋੜ ਦਾ ਘੁਟਾਲਾ ਹੈ। ਸੰਜੇ ਸਿੰਘ ਨੇ ਕਿਹਾ ਕਿ ਈਡੀ ਇੱਕ ਘੁਟਾਲੇ ਦੀ ਜਾਂਚ ਕਰ ਰਹੀ ਹੈ ਜੋ ਦਿੱਲੀ ਦੇ ਅੰਦਰ ਵੀ ਨਹੀਂ ਹੋਇਆ। ਗਵਾਹਾਂ ਨੂੰ ਡਰਾ ਧਮਕਾ ਕੇ ਬਿਆਨ ਲਿਖਵਾਉਣ ਲਈ ਕਿਹਾ ਜਾ ਰਿਹਾ ਹੈ।

ਈਡੀ 'ਤੇ ਲਾਏ ਸੀ ਕਈ ਗੰਭੀਰਿ ਇਲਜ਼ਾਮ: ਸੰਜੇ ਸਿੰਬ ਨੇ ਇਹ ਵੀ ਕਿਹਾ ਸੀ ਕਿ ਕਿਵੇਂ ਈਡੀ ਨੇ ਮਨੀਸ਼ ਸਿਸੋਦੀਆ ਨੂੰ ਝੂਠੇ ਦੋਸ਼ਾਂ ਵਿੱਚ ਜੇਲ੍ਹ ਵਿੱਚ ਡੱਕ ਦਿੱਤਾ ਹੈ। ਕਈ ਵਾਰ ਈਡੀ ਨੇ ਕਿਹਾ ਕਿ ਸਿਸੋਦੀਆ ਨੇ ਸਬੂਤ ਨਸ਼ਟ ਕਰਨ ਲਈ ਫ਼ੋਨ ਤੋੜਿਆ ਸੀ। ਈਡੀ ਨੇ ਚਾਰਜਸ਼ੀਟ ਵਿੱਚ ਮੇਰਾ ਨਾਮ ਵੀ ਲਿਆ ਹੈ। ਜਦੋਂ ਮੈਂ ਈਡੀ ਨੂੰ ਨੋਟਿਸ ਦਿੱਤਾ ਤਾਂ ਉਨ੍ਹਾਂ ਕਿਹਾ ਕਿ ਗਲਤੀ ਹੋਈ ਹੈ। ਈਡੀ ਜ਼ਬਰਦਸਤੀ ਦਾ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਈਡੀ ਨੂੰ ਹੱਥਾਂ ਵਿੱਚ ਲੈ ਕੇ ਘੁੰਮ ਰਹੇ ਹਨ। ਉਨ੍ਹਾਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਗੱਲ ਕੀਤੀ ਪਰ ਈਡੀ ਵੱਲੋਂ ਪੈਸੇ ਦੀ ਉਗਰਾਹੀ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.