ETV Bharat / bharat

ਮਹਿੰਗਾਈ ਦਾ ਝਟਕਾ, ਘਰੇਲੂ LPG ਸਿਲੰਡਰ ਦੀਆਂ ਕੀਮਤਾਂ ਫਿਰ ਵਧੀਆਂ, ਜਾਣੋ ਨਵੇਂ ਰੇਟ

author img

By

Published : May 19, 2022, 8:31 AM IST

ਮਹਿੰਗਾਈ ਦਾ ਝਟਕਾ
ਮਹਿੰਗਾਈ ਦਾ ਝਟਕਾ

ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਅੱਜ ਤੋਂ ਫਿਰ ਵਧ ਗਈ (LPG CYLINDER PRICE HIKE AGAIN) ਹੈ ਅਤੇ ਇਸ ਵਾਧੇ ਕਾਰਨ ਪੂਰੇ ਦੇਸ਼ ਵਿੱਚ ਰਸੋਈ ਗੈਸ 1000 ਰੁਪਏ ਨੂੰ ਪਾਰ ਕਰ ਗਈ ਹੈ। ਜਾਣੋ ਅੱਜ ਜੇਬ੍ਹ ਕਿੰਨੀ ਲੱਗੀ।

ਨਵੀਂ ਦਿੱਲੀ: ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਲਗਾਤਾਰ ਅਸਮਾਨ ਨੂੰ ਛੂਹ ਰਹੀਆਂ ਹਨ। ਅੱਜ ਵੀਰਵਾਰ ਨੂੰ ਇੱਕ ਵਾਰ ਫਿਰ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਹੁਣ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਦੇਸ਼ ਭਰ ਵਿੱਚ 1000 ਰੁਪਏ ਨੂੰ ਪਾਰ ਕਰ ਗਈਆਂ ਹਨ। ਅੱਜ ਘਰੇਲੂ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ 3.50 ਪੈਸੇ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਕਮਰਸ਼ੀਅਲ ਗੈਸ ਸਿਲੰਡਰ 8 ਰੁਪਏ ਮਹਿੰਗਾ ਹੋ ਗਿਆ ਹੈ।

ਅੱਜ ਘਰੇਲੂ ਰਸੋਈ ਗੈਸ ਸਿਲੰਡਰ ਦੇ ਰੇਟ ਵਿੱਚ 3 ਰੁਪਏ 50 ਪੈਸੇ ਦਾ ਵਾਧਾ: ਅੱਜ ਤੋਂ ਦਿੱਲੀ ਅਤੇ ਮੁੰਬਈ ਵਿੱਚ 14.2 ਕਿਲੋ ਦਾ ਘਰੇਲੂ ਐਲਪੀਜੀ ਸਿਲੰਡਰ 1003 ਰੁਪਏ ਵਿੱਚ ਮਿਲੇਗਾ। ਪਿਛਲੇ ਇੱਕ ਸਾਲ ਵਿੱਚ ਦਿੱਲੀ ਵਿੱਚ ਘਰੇਲੂ ਰਸੋਈ ਗੈਸ ਸਿਲੰਡਰ 809 ਰੁਪਏ ਤੋਂ 1003 ਰੁਪਏ ਹੋ ਗਿਆ ਹੈ। ਅੱਜ, ਕੋਲਕਾਤਾ ਵਿੱਚ ਐਲਪੀਜੀ ਦੀ ਕੀਮਤ 1029 ਰੁਪਏ ਅਤੇ ਚੇਨਈ ਵਿੱਚ 1018.5 ਰੁਪਏ ਹੋ ਗਈ ਹੈ, ਜਿਸ ਨਾਲ ਖਾਣਾ ਬਣਾਉਣਾ ਹੋਰ ਵੀ ਮਹਿੰਗਾ ਹੋ ਗਿਆ ਹੈ।

ਇਹ ਵੀ ਪੜੋ: ਸਰਕਾਰੀ ਡਿਸਪੈਂਸਰੀ ਤੋਂ ਕਬਜਾ ਛੁਡਾਉਣ ਲਈ ਵਿਧਾਇਕ ਤੇ ਸਰਪੰਚ ਵਿਚਾਲੇ ਤਕਰਾਰ, ਜਾਣੋ ਕਿਉਂ...

ਪਹਿਲਾਂ 7 ਮਈ ਨੂੰ ਵੀ ਕੀਮਤਾਂ ਵਧਾਈਆਂ ਗਈਆਂ: ਇਸ ਤੋਂ ਪਹਿਲਾਂ 7 ਮਈ 2022 ਨੂੰ ਦੇਸ਼ 'ਚ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ ਵਾਧਾ ਕੀਤਾ ਗਿਆ ਸੀ ਅਤੇ ਉਸ ਸਮੇਂ ਪ੍ਰਤੀ ਸਿਲੰਡਰ 'ਚ 50 ਰੁਪਏ ਦਾ ਭਾਰੀ ਵਾਧਾ ਹੋਇਆ ਸੀ। ਇਸ ਦੇ ਨਾਲ ਹੀ ਮਈ ਮਹੀਨੇ ਵਿੱਚ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਦੋ ਵਾਰ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅੱਜ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵੀ 8 ਰੁਪਏ ਮਹਿੰਗੀ ਹੋ ਗਈ ਹੈ।

ਜਾਣੋ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ (14.2 ਕਿਲੋਗ੍ਰਾਮ)

ਦਿੱਲੀ-1003 ਰੁਪਏ ਪ੍ਰਤੀ ਸਿਲੰਡਰ

ਕੋਲਕਾਤਾ- 1029 ਰੁਪਏ ਪ੍ਰਤੀ ਸਿਲੰਡਰ

ਮੁੰਬਈ — 1002.50 ਰੁਪਏ ਪ੍ਰਤੀ ਸਿਲੰਡਰ

ਚੇਨਈ- 1018.50 ਰੁਪਏ ਪ੍ਰਤੀ ਸਿਲੰਡਰ

19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ ਕਿੰਨੀ ਹੈ ?

ਦਿੱਲੀ- 2354 ਰੁਪਏ ਪ੍ਰਤੀ ਸਿਲੰਡਰ

ਕੋਲਕਾਤਾ- 2454 ਰੁਪਏ ਪ੍ਰਤੀ ਸਿਲੰਡਰ

ਮੁੰਬਈ— 2306 ਰੁਪਏ ਪ੍ਰਤੀ ਸਿਲੰਡਰ

ਚੇਨਈ - 2507 ਰੁਪਏ ਪ੍ਰਤੀ ਸਿਲੰਡਰ

ਇਹ ਵੀ ਪੜੋ: ਸੀਐਮ ਮਾਨ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ, ਚੁੱਕਣਗੇ ਇਹ ਮੁੱਦੇ

ETV Bharat Logo

Copyright © 2024 Ushodaya Enterprises Pvt. Ltd., All Rights Reserved.