ETV Bharat / bharat

ਹੁਣ ਹਿਮਾਚਲ ਚ ਟੋਲ ਬੈਰੀਅਰ ਉਤੇ ਚਾੜ੍ਹੇ ਟ੍ਰੈਕਟਰ, ਪੁਲਿਸ ਨਾਲ ਤਿੱਖੀ ਬਹਿਸ

author img

By

Published : Mar 30, 2021, 2:06 PM IST

ਟੋਲ ਬੈਰੀਅਰ ਤੋੜ ਹਿਮਾਚਲ 'ਚ ਹੋਏ ਦਾਖਲ ਪੰਜਾਬ ਦੇ ਸ਼ਰਧਾਲੂ
ਟੋਲ ਬੈਰੀਅਰ ਤੋੜ ਹਿਮਾਚਲ 'ਚ ਹੋਏ ਦਾਖਲ ਪੰਜਾਬ ਦੇ ਸ਼ਰਧਾਲੂ

ਜ਼ਿਲ੍ਹਾ ਊਨਾ ਦੇ ਚੰਡੀਗੜ੍ਹ -ਧਰਮਸ਼ਾਲਾ ਰੋਡ ਉੱਤੇ ਟਰੈਕਟਰ-ਟ੍ਰਾਲੀ 'ਚ ਸਵਾਰ ਪੰਜਾਬ ਦੇ ਸ਼ਰਧਾਲੂਆਂ ਨੇ ਟੋਲ ਪਲਾਜ਼ਾ 'ਤੇ ਬੈਰੀਅਰ ਤੋੜ ਦਿੱਤਾ। ਪੁਲਿਸ ਵੱਲੋਂ ਕਾਰਵਾਈ ਕਰਨ 'ਤੇ ਸ਼ਰਧਾਲੂਆਂ ਤੇ ਪੁਲਿਸ ਵਿਚਾਲੇ ਬਹਿਸ ਹੋ ਗਈ ਤੇ ਇਸ ਦੌਰਾਨ ਪ੍ਰਧਾਨਮੰਤਰੀ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਹੰਗਾਮੇ ਦੇ ਚਲਦੇ ਸੜਕ ਉੱਤੇ ਲੰਬਾ ਜਾਮ ਵੀ ਲੱਗ ਗਿਆ।

ਊਨਾ : ਸੋਮਵਾਰ ਦੇਰ ਸ਼ਾਮ ਜ਼ਿਲ੍ਹੇ ਹੈੱਡਕੁਆਰਟਰ ਦੀ ਚੰਡੀਗੜ੍ਹ-ਧਰਮਸ਼ਾਲਾ ਰੋਡ 'ਤੇ ਕਾਫੀ ਹੰਗਾਮਾ ਹੋਇਆ। ਦਰਅਸਲ, ਮੈਹਤਪੁਰ ਜ਼ਿਲ੍ਹਾ ਊਨਾ ਵਿੱਚ ਟਰੈਕਟਰ ਟ੍ਰਾਲੀ 'ਤੇ ਸਵਾਰ ਪੰਜਾਬ ਦੇ ਸ਼ਰਧਾਲੂਆਂ ਨੇ ਟੋਲ ਪਲਾਜਾ 'ਤੇ ਬੈਰੀਅਰ ਤੋੜ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ। ਇਸ ਦੌਰਾਨ ਸ਼ਰਧਾਲੂਆਂ ਨੇ ਪੁਲਿਸ ਅਮਲੇ ਨਾਲ ਬਹਿਸ ਵੀ ਕੀਤੀ। ਹੰਗਾਮੇ ਕਾਰਨ ਸੜਕ 'ਤੇ ਲੰਬਾ ਜਾਮ ਲੱਗ ਗਿਆ। ਪੁਲਿਸ ਕਰਮਚਾਰੀ ਸ਼ਰਧਾਲੂਆਂ ਨੂੰ ਮਾਲ ਵਾਹਨਾਂ 'ਚ ਸਫਰ ਕਰਨ ਤੋਂ ਰੋਕ ਰਹੇ ਸਨ।

ਟੋਲ ਬੈਰੀਅਰ ਤੋੜ ਹਿਮਾਚਲ 'ਚ ਹੋਏ ਦਾਖਲ ਪੰਜਾਬ ਦੇ ਸ਼ਰਧਾਲੂ

ਪੰਜਾਬ ਦੇ ਸ਼ਰਧਾਲੂਆਂ ਨੇ ਤੋੜਿਆ ਬੈਰੀਅਰ

ਟਰੈਕਟਰ-ਟ੍ਰਾਲੀ 'ਚ ਸਵਾਰ ਸ਼ਰਧਾਲੂ ਮੈਹਤਪੁਰ 'ਤੇ ਲੱਗੇ ਟੋਲ ਨਾਕੇ ਉੱਤੇ ਬਿਨਾਂ ਐਂਟਰੀ ਟੈਕਸ ਦਿੱਤੇ ਹਿਮਾਚਲ ਵਿੱਚ ਦਾਖਲ ਹੋ ਗਏ ਸੀ। ਇਨ੍ਹਾਂ ਦਿਨੀਂ ਹਿਮਾਚਲ ਪੁਲਿਸ ਨੇ ਸੂਬੇ ਵਿੱਚ ਚੱਲ ਰਹੇ ਮੇਲੇ ਦੌਰਾਨ ਸ਼ਰਧਾਲੂਆਅਂ ਨੂੰ ਮਾਲ ਵਾਹਨਾਂ ਵਿੱਚ ਆਉਣ ਤੋਂ ਰੋਕਣ ਲਈ ਹਿਮਾਚਲ ਬਾਰਡਰ 'ਤੇ ਨਾਕੇਬੰਦੀ ਕੀਤੀ ਹੋਈ ਹੈ। ਇਸ ਵਿਚਾਲੇ ਪੰਜਾਬ ਦੇ ਕੁੱਝ ਸ਼ਰਧਾਲੂ ਟਰੈਕਟਰ ਟ੍ਰਾਲੀ ਵਿੱਚ ਸਵਾਰ ਹੋ ਕੇ ਪੰਜਾਬ ਦੇ ਅੰਨਦਪੁਰ ਸਾਹਿਬ ਤੋਂ ਹਿਮਾਚਵ ਵੱਲ ਆਏ ਤੇ ਮੈਹਤਪੁਰ ਬਿਨਨਾਂ ਟੈਕਸ ਦਿੱਤੇ ਹਿਮਾਚਲ ਵਿੱਚ ਦਾਖਲ ਹੋ ਗਏ। ਇਸ ਮਗਰੋਂ ਟੋਲ ਕਰਮਚਾਰੀਆਂ ਨੇ ਜ਼ਿਲ੍ਹਾਂ ਮੁਖ ਦਫਤਰ ਵਿੱਚ ਸਥਿਤ ਟ੍ਰੈਫਿਕ ਪੁਲਿਸ ਨੂੰ ਸੂਚਨਾ ਦਿੱਤੀ। ਇਸ ਮਗਰੋਂ ਪੁਲਿਸ ਨੇ ਧਰਮਸ਼ਾਲਾ ਰੋਡ ਦੇ ਗਲੂਆ ਮੋੜ 'ਤੇ ਪੰਜਾਬ ਦੇ ਇਨ੍ਹਾਂ ਸ਼ਰਧਾਲੂਆਂ ਨੂੰ ਰੋਕ ਲਿਆ।

ਪ੍ਰਧਾਨ ਮੰਤਰੀ ਖਿਲਾਫ ਨਾਅਰੇਬਾਜ਼ੀ

ਪੁਲਿਸ ਵੱਲੋਂ ਰੋਕਣ ਤੋਂ ਬਾਅਦ ਸ਼ਰਧਾਲੂਆਂ ਨੇ ਹੰਗਾਮਾ ਕਰ ਦਿੱਤਾ ਅਤੇ ਪੁਲਿਸ ਨਾਲ ਵੀ ਬਹਿਸ ਕੀਤੀ। ਇਸ ਤੋਂ ਬਾਅਦ ਹਿਮਾਚਲ ਪੁਲਿਸ ਨੂੰ ਨਿਯਮ ਦੱਸੇ ਜਾਣ ਤੋਂ ਬਾਅਦ ਸ਼ਰਧਾਲੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਝਗੜੇ ਦੇ ਬਾਵਜੂਦ ਸ਼ਰਧਾਲੂਆਂ ਨੇ ਪੁਲਿਸ ਦੀ ਗੱਲ ਨਹੀਂ ਸੁਣੀ ਤੇ ਟਰੈਕਟਰ ਟਰਾਲੀ ਵਿੱਚ ਸਵਾਰ ਹੋ ਕੇ ਆਪਣੀ ਮੰਜ਼ਿਲ ਵੱਲ ਵੱਧ ਗਏ।

ਮੇਲਿਆਂ 'ਚ ਮਾਲ ਵਾਹਨਾਂ ਦੀ ਐਂਟਰੀ 'ਤੇ ਰੋਕ

ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਚੱਲ ਰਹੇ ਮੇਲਿਆਂ 'ਚ ਪੰਜਾਬ ਦੇ ਲੱਖਾਂ ਸ਼ਰਧਾਲੂ ਭਾਗ ਲੈਣ ਆਉਂਦੇ ਹਨ। ਹਰ ਸਾਲ ਮਾਲ ਵਾਹਨਾਂ ਨੂੰ ਆਉਣ ਤੋਂ ਰੋਕਣ ਲਈ ਪੁਲਿਸ ਵੱਲੋਂ ਲੱਖਾਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਇਸ ਵਾਰ ਵੀ ਪ੍ਰਸ਼ਾਸਨ ਨੇ ਪੰਜਾਬ ਦੇ ਕਈ ਜ਼ਿਲ੍ਹਿਆ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਤਾਲਮੇਲ ਸਥਾਪਤ ਕਰ ਮਾਲਵਾਹਕ ਵਾਹਨਾਂ ਨੂੰ ਨਾਂ ਆਉਣ ਦੇਣ ਦੀ ਕੋਸ਼ਿਸ਼ ਕੀਤੀ ਸੀ, ਪਰ ਪੰਜਾਬ ਦੇ ਕਈ ਸ਼ਰਧਾਲੂ ਮਾਲ ਵਾਹਨਾਂ ਵਿੱਚ ਹੀ ਹਿਮਾਚਲ ਆ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.