ETV Bharat / bharat

NSE ਫੋਨ ਟੈਪਿੰਗ ਮਾਮਲਾ ਵਿੱਚ CBI ਨੂੰ ਦਿੱਲੀ ਹਾਈ ਕੋਰਟ ਦਾ ਨੋਟਿਸ

author img

By

Published : Aug 16, 2022, 5:17 PM IST

NSE phone tapping case ਦੇ ਆਰੋਪੀ ਅਤੇ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਸੰਜੇ ਪਾਂਡੇ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਦਿੱਲੀ ਹਾਈ ਕੋਰਟ ਨੇ ਸੀਬੀਆਈ ਨੂੰ ਨੋਟਿਸ (DELHI HIGH COURT ISSUES NOTICE) ਜਾਰੀ ਕਰਕੇ ਜਵਾਬ ਮੰਗਿਆ ਹੈ। ਇਸ ਤੋਂ ਪਹਿਲਾਂ ਰਾਉਸ ਐਵੇਨਿਊ ਕੋਰਟ ਨੇ ਉਸ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ, ਜਿਸ ਤੋਂ ਬਾਅਦ ਸੰਜੇ ਪਾਂਡੇ ਨੇ ਦਿੱਲੀ ਹਾਈ ਕੋਰਟ (DELHI HIGH COURT) ਦਾ ਰੁਖ ਕੀਤਾ ਸੀ।

Etv Bharat
Etv Bharat

ਨਵੀਂ ਦਿੱਲੀ: ਦਿੱਲੀ ਹਾਈ ਕੋਰਟ (Delhi High court) ਨੇ ਐਨਐਸਈ ਫੋਨ ਟੈਪਿੰਗ ਮਾਮਲੇ (NSE Phone Tapping Case) ਵਿੱਚ ਮੁਲਜ਼ਮ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਸੰਜੇ ਪਾਂਡੇ (Former Mumbai Police Commissioner Sanjay Pandey) ਦੀ ਜ਼ਮਾਨਤ ਪਟੀਸ਼ਨ ਉੱਤੇ ਸੁਣਵਾਈ ਕਰਦਿਆਂ ਸੀਬੀਆਈ (Central Beuro of Investigation) ਨੂੰ ਨੋਟਿਸ ਜਾਰੀ ਕੀਤਾ ਹੈ। ਜਸਟਿਸ ਜਸਮੀਤ ਸਿੰਘ (Justice Jasmeet Singh) ਦੇ ਬੈਂਚ ਨੇ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।



ਦੱਸ ਦਈਏ ਕਿ 4 ਅਗਸਤ ਨੂੰ ਰਾਉਸ ਐਵੇਨਿਊ ਕੋਰਟ (Rouse Avenue Court) ਨੇ ਸੰਜੇ ਪਾਂਡੇ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਹਾਈ ਕੋਰਟ ਦਾ ਰੁਖ ਕੀਤਾ ਸੀ। ਸੰਜੇ ਪਾਂਡੇ ਫਿਲਹਾਲ ਨਿਆਇਕ ਹਿਰਾਸਤ 'ਚ ਹੈ। ਇਸ ਮਾਮਲੇ ਵਿੱਚ ਈਡੀ (Enforcement Directorate) ਨੇ ਸੰਜੇ ਪਾਂਡੇ ਅਤੇ ਰਵੀ ਨਰਾਇਣ ਖ਼ਿਲਾਫ਼ ਮਨੀ ਲਾਂਡਰਿੰਗ (Money Laundering) ਤਹਿਤ ਕੇਸ ਦਰਜ ਕੀਤਾ ਸੀ। ਸੀਬੀਆਈ (Central Beuro of Investigation) ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।



ਆਪਣੀ ਜਾਂਚ ਦੌਰਾਨ, ਸੀਬੀਆਈ ਨੇ ਸੰਜੇ ਪਾਂਡੇ ਨਾਲ ਜੁੜੀ ਫਰਮ ਆਈਸੈਕ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੇ ਅਹਾਤੇ ਤੋਂ ਕੁਝ ਬਿਲ ਰਸੀਦਾਂ, ਰਿਕਾਰਡਿੰਗ ਦੇ ਨਮੂਨੇ, ਰਿਕਾਰਡਿੰਗ ਦੀਆਂ ਅਸਲ ਟੇਪਾਂ ਅਤੇ ਸਰਵਰ ਸਮੇਤ ਦੋ ਲੈਪਟਾਪ ਬਰਾਮਦ ਕੀਤੇ ਸਨ। ਸੰਜੇ ਪਾਂਡੇ 'ਤੇ ਦੋਸ਼ ਹੈ ਕਿ ਉਸ ਨੇ 4 ਕਰੋੜ 54 ਲੱਖ ਰੁਪਏ ਲੈ ਕੇ ਚਿੱਤਰਾ ਦੀ ਮਦਦ ਕਰਨ ਲਈ MTNL ਦੀਆਂ ਫ਼ੋਨ ਲਾਈਨਾਂ ਨੂੰ ਟੈਪ ਕੀਤਾ ਸੀ।

ਇਹ ਵੀ ਪੜੋ:- Omicron ਦੇ ਵੇਰੀਐਂਟ ਉੱਤੇ ਪ੍ਰਭਾਵੀ ਵੈਕਸੀਨ ਸਾਲ ਦੇ ਅੰਤ ਤੱਕ ਭਾਰਤੀ ਬਾਜ਼ਾਰ ਵਿੱਚ ਉਪਲਬਧ ਹੋਣ ਦਾ ਦਾਅਵਾ

ETV Bharat Logo

Copyright © 2024 Ushodaya Enterprises Pvt. Ltd., All Rights Reserved.